European Jaggi khai wala

European Jaggi khai wala On my page there are informational, tour, historical and interview videos.

ਮਹਾਨ ਸੂਫ਼ੀ ਸੰਤ ਅਤੇ ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸੀਅਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਸ਼ਬਦ ਗੁਰੂ ਸ੍ਰੀ ...
23/09/2025

ਮਹਾਨ ਸੂਫ਼ੀ ਸੰਤ ਅਤੇ ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸੀਅਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਹਨਾਂ ਦੀ ਪਾਵਨ ਬਾਣੀ, ਸਮੁੱਚੀ ਮਨੁੱਖਤਾ ਨੂੰ ਸੱਚਾਈ, ਸਾਦਗੀ ਅਤੇ ਨਿਮਰਤਾ ਧਾਰਨ ਕਰਨ ਦੀ ਪ੍ਰੇਰਨਾ ਦਿੰਦੀ ਹੈ।

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ ਸੈਭੰ, ਗੁਰ ਪ੍ਰਸਾਦਿ ॥​ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।...
23/09/2025

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ ਸੈਭੰ, ਗੁਰ ਪ੍ਰਸਾਦਿ ॥
​ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
​ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਕਿ ਆਪ ਸਭ ਦਾ ਭਲਾ ਕਰੀਂ, ਸਭ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੀਂ। ਹੇ ਅਕਾਲ ਪੁਰਖ, ਇਸ ਅਰਦਾਸ ਨੂੰ ਪ੍ਰਵਾਨ ਕਰੋ। ਸਭ 'ਤੇ ਆਪਣੀ ਮਿਹਰ ਭਰਿਆ ਹੱਥ ਰੱਖੋ।
​ਨਾਮੁ ਜਪੋ, ਕਿਰਤ ਕਰੋ, ਵੰਡ ਛਕੋ।
ਸਰਬੱਤ ਦਾ ਭਲਾ ਹੋਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਮਾਛੀਵਾੜੇ ਦੇ ਜੰਗਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਦੁਖਦਾਈ ਪਰ ਪੂਰਨ ਅਧਿਆਇ ਹਨ। ਸੰਨ 1705 ਦੀ ਗੱਲ ...
22/09/2025

ਮਾਛੀਵਾੜੇ ਦੇ ਜੰਗਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਦੁਖਦਾਈ ਪਰ ਪੂਰਨ ਅਧਿਆਇ ਹਨ। ਸੰਨ 1705 ਦੀ ਗੱਲ ਹੈ, ਜਦੋਂ ਗੁਰੂ ਜੀ ਚਮਕੌਰ ਸਾਹਿਬ ਦੀ ਗੜ੍ਹੀ ਵਿੱਚੋਂ ਨਿਕਲੇ ਸਨ।
ਚਮਕੌਰ ਸਾਹਿਬ ਤੋਂ ਵਿਛੋੜਾ
ਚਮਕੌਰ ਦੀ ਜੰਗ ਵਿੱਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਅਤੇ ਕਈ ਸਿੰਘ ਸ਼ਹੀਦ ਹੋ ਗਏ ਸਨ। ਗੁਰੂ ਜੀ ਆਪਣੇ ਤਿੰਨ ਪਿਆਰਿਆਂ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ, ਨਾਲ ਗੜ੍ਹੀ ਵਿੱਚੋਂ ਬਾਹਰ ਆਏ। ਉਹ ਪਹਿਲਾਂ ਮੁਗਲਾਂ ਤੋਂ ਬਚਦੇ ਹੋਏ ਵੱਖ-ਵੱਖ ਪਿੰਡਾਂ ਵਿੱਚੋਂ ਲੰਘਦੇ ਰਹੇ ਅਤੇ ਫਿਰ ਮਾਛੀਵਾੜੇ ਦੇ ਸੰਘਣੇ ਜੰਗਲਾਂ ਵਿੱਚ ਪਹੁੰਚ ਗਏ।
ਠੰਡ ਅਤੇ ਦੁੱਖ ਭਰੀ ਰਾਤ
ਇਤਿਹਾਸ ਅਨੁਸਾਰ, ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਇੱਕ ਬਹੁਤ ਹੀ ਠੰਡੀ ਅਤੇ ਦੁੱਖ ਭਰੀ ਰਾਤ ਕੱਟੀ। ਉਨ੍ਹਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਸਨ ਅਤੇ ਉਹ ਬਹੁਤ ਥੱਕੇ ਹੋਏ ਸਨ। ਇਸ ਸਮੇਂ ਦੀ ਯਾਦ ਵਿੱਚ ਗੁਰੂ ਜੀ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ:

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ"

ਇਸ ਸ਼ਬਦ ਵਿੱਚ ਗੁਰੂ ਜੀ ਨੇ ਆਪਣੇ ਮਿੱਤਰ ਪ੍ਰਮਾਤਮਾ ਨੂੰ ਆਪਣੇ ਸਿੰਘਾਂ ਦੇ ਵਿਛੋੜੇ ਅਤੇ ਕਸ਼ਟਾਂ ਦਾ ਹਾਲ ਬਿਆਨ ਕੀਤਾ। ਇਹ ਸ਼ਬਦ ਉਨ੍ਹਾਂ ਦੀ ਮਾਨਸਿਕ ਸਥਿਤੀ ਅਤੇ ਪ੍ਰਮਾਤਮਾ ਨਾਲ ਉਨ੍ਹਾਂ ਦੇ ਗੂੜ੍ਹੇ ਰਿਸ਼ਤੇ ਨੂੰ ਦਰਸਾਉਂਦਾ ਹੈ।
ਨਬੀ ਖਾਂ ਅਤੇ ਗਨੀ ਖਾਂ ਦੀ ਮਦਦ
ਇਸ ਦੌਰਾਨ, ਦੋ ਪਠਾਨ ਮੁਸਲਿਮ, ਨਬੀ ਖਾਂ ਅਤੇ ਗਨੀ ਖਾਂ, ਜੋ ਗੁਰੂ ਜੀ ਨੂੰ ਪਹਿਲਾਂ ਤੋਂ ਜਾਣਦੇ ਸਨ, ਉਹਨਾਂ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਗੁਰੂ ਜੀ ਨੂੰ ਮੁਗਲਾਂ ਤੋਂ ਬਚਾਉਣ ਲਈ ਇੱਕ ਯੋਜਨਾ ਬਣਾਈ। ਉਨ੍ਹਾਂ ਨੇ ਗੁਰੂ ਜੀ ਨੂੰ ਨੀਲੇ ਰੰਗ ਦੇ ਕੱਪੜੇ ਪਵਾਏ ਅਤੇ ਉਨ੍ਹਾਂ ਨੂੰ ਇੱਕ ਪਾਲਕੀ ਵਿੱਚ ਬਿਠਾਇਆ, ਜਿਸ ਵਿੱਚ ਉਹਨਾਂ ਨੂੰ 'ਉੱਚ ਦਾ ਪੀਰ' ਬਣਾ ਕੇ ਲਿਜਾਇਆ ਗਿਆ। ਉਹਨਾਂ ਨੇ ਝੂਠੀ ਗਵਾਹੀ ਦਿੱਤੀ ਕਿ ਉਹਨਾਂ ਦੇ ਨਾਲ ਉੱਚ ਦਾ ਪੀਰ ਹੈ ਜੋ ਕਿ ਇੱਕ ਮੁਸਲਿਮ ਸੰਤ ਹੈ। ਇਸ ਤਰ੍ਹਾਂ, ਉਨ੍ਹਾਂ ਨੇ ਮੁਗਲ ਫੌਜੀਆਂ ਨੂੰ ਭੁਲੇਖਾ ਪਾਇਆ ਅਤੇ ਗੁਰੂ ਜੀ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ।
ਇਸ ਘਟਨਾ ਤੋਂ ਬਾਅਦ ਗੁਰੂ ਜੀ ਮਾਲਵੇ ਦੇ ਇਲਾਕੇ ਵੱਲ ਚਲੇ ਗਏ ਅਤੇ ਫਿਰ ਦੀਨਾ ਕਾਂਗੜ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਔਰੰਗਜ਼ੇਬ ਨੂੰ ਇਤਿਹਾਸਿਕ ਜ਼ਫ਼ਰਨਾਮਾ ਲਿਖਿਆ।
ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਜੀ ਦਾ ਇਹ ਸਮਾਂ ਸਾਨੂੰ ਦਲੇਰੀ, ਸਿਦਕ ਅਤੇ ਕਸ਼ਟ ਸਹਿਣ ਦੀ ਸ਼ਕਤੀ ਦਾ ਪਾਠ ਪੜ੍ਹਾਉਂਦਾ ਹੈ। ਇਹ ਘਟਨਾ ਸਿੱਖ ਇਤਿਹਾਸ ਵਿੱਚ ਬਹੁਤ ਹੀ ਖਾਸ ਹੈ ਅਤੇ ਸਾਨੂੰ ਗੁਰੂ ਜੀ ਦੀ ਮਹਾਨਤਾ ਬਾਰੇ ਦੱਸਦੀ ਹੈ।

IPHONE ਦੇ ਇੱਛੁਕ  ਨੂੰ 2008 ਤੋਂ 2077 ਦਾ ਮਾਡਲ ਇਸ ਤਰ੍ਹਾਂ ਹੋਣਗੇ...
21/09/2025

IPHONE ਦੇ ਇੱਛੁਕ ਨੂੰ 2008 ਤੋਂ 2077 ਦਾ ਮਾਡਲ ਇਸ ਤਰ੍ਹਾਂ ਹੋਣਗੇ...

4×4 new model tractor Europe wale....
21/09/2025

4×4 new model tractor Europe wale....

21/09/2025

ਅੱਜ ਮੇਰੇ ਪਿੰਡ ਦੀ ਰੱਸਾ ਕਸੀ ਮੁਕਾਬਲੇ

Europe 🇪🇺 🏤 de tractor 🚜 .......
21/09/2025

Europe 🇪🇺 🏤 de tractor 🚜 .......

ਮੇਰੇ ਪਿੰਡ ਵਿਚ ਕੰਮ ਕਰਦੇ ਡਾਕਟਰ ਸੰਦੀਪ ਦੇ ਘਰ ਪੁੱਤ ਦੀ ਦਾਤ ਹੋ ਤੇ ਲੱਖ ਲੱਖ ਮੁਬਾਰਕ...
21/09/2025

ਮੇਰੇ ਪਿੰਡ ਵਿਚ ਕੰਮ ਕਰਦੇ ਡਾਕਟਰ ਸੰਦੀਪ ਦੇ ਘਰ ਪੁੱਤ ਦੀ ਦਾਤ ਹੋ ਤੇ ਲੱਖ ਲੱਖ ਮੁਬਾਰਕ...

ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਮਦਦ ਲਈ ਪਹੁੰਚੇ ਗੋਰੇ ❗️            ਕਾਰ ਸੇਵਾ ਸਰਹਾਲੀ ਸਾਹਿਬ ਸੰਪਰਦਾ ਵਾਲੇ ਸੰਤ ਬਾਬਾ ਸੁੱਖਾ ਸਿੰਘ ...
21/09/2025

ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਮਦਦ ਲਈ ਪਹੁੰਚੇ ਗੋਰੇ ❗️
ਕਾਰ ਸੇਵਾ ਸਰਹਾਲੀ ਸਾਹਿਬ ਸੰਪਰਦਾ ਵਾਲੇ ਸੰਤ ਬਾਬਾ ਸੁੱਖਾ ਸਿੰਘ ਜੀ ਨਾਲ ਸੇਵਾ ਕਰ ਰਹੇ ਹਨ ❗️
ਬਾਬਾ ਜੀ ਹਮੇਸ਼ਾ ਖੁਦ ਗਰਾਊਂਡ ਤੇ ਅਗਵਾਈ ਕਰਦੇ ਨੇ ਚਾਹੇ 23 ਆਲੇ ਹੜ੍ਹਾਂ ਸਮੇਂ ਚਾਹੇ ਹੁਣ ਬਾਬਾ ਜੀ ਇਸ ਵਾਰ ਬਹੁਤ ਵੱਡੇ ਪੱਧਰ ਕਾਰਜਾਂ ਚ ਸੇਵਾ ਕਰ ਰਹੇ , ਕਰੋੜਾਂ ਰੁਪਏ ਖਰਚ ਵੀ ਕਰ ਰਹੇ ਨੇ ❗️
ਸਾਨੂੰ ਇਸ ਤਰ੍ਹਾਂ ਦੇ ਸੰਤ ਮਹਾਂਪੁਰਸ਼ਾਂ ਦੀ ਬਹੁਤ ਲੋੜ ਹੈ ਜੋ ਸਰਬੱਤ ਦੇ ਭਲੇ ਲਈ ਹਮੇਸ਼ਾ ਅੱਗੇ ਆਉਂਦੇ ਨੇ ❗️
ਧੰਨਵਾਦ ਜੀ ਕਾਰ ਸੇਵਾ ਸਰਹਾਲੀ ਸਾਹਿਬ ❗️🙏🙏
Sukhwinder Singh Sabhra

21/09/2025

ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ Dr.jdee ਆਯੂਰਵੈਦਿਕ ਵੱਲੋਂ 1 ਕਰੋੜ ਦੀ ਮਸ਼ੀਨ ਟੈਸਟ ਕਰਨ ਲਈ ਭੇਜੀ।ਇਸ ਟੀਮ ਨਾਲ ਮਿਲ ਕੇ ਫਿਰੋਜ਼ਪੁਰ ਏਰੀਏ ਵਿੱਚ ਕੀਤੀ ਗਈ ਸੇਵਾ....

ਪਿੰਡ ਸਹਿਜੜਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕੁਲਦੀਪ ਸਿੰਘ ਖਰੌੜ ਕੈਨੇਡੀਅਨ ਦੀ ਨੂੰਹ ਨਿੰਦਰ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਕੈਨੇਡੀਅਨ  ਕੈਨੇਡਾ ...
21/09/2025

ਪਿੰਡ ਸਹਿਜੜਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ
ਕੁਲਦੀਪ ਸਿੰਘ ਖਰੌੜ ਕੈਨੇਡੀਅਨ ਦੀ ਨੂੰਹ ਨਿੰਦਰ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਕੈਨੇਡੀਅਨ ਕੈਨੇਡਾ ਵਿੱਚ ਵਕੀਲ ਬਣ ਗਈ ਹੈ। ਨਿੰਦਰ ਕੌਰ ਨੂੰ ਅੱਜ ਕੈਨੇਡੀਅਨ ਵਕੀਲ ਵਜੋਂ ਸੰਹੁ ਚੁਕਾਈ ਗਈ ਇਸ ਮੌਕੇ ਕੈਨੇਡਾ ਵਿੱਚ ਰਹਿੰਦੇ ਪਿੰਡ ਸਹਿਜੜਾ ਦੇ ਪਰਿਵਾਰ ਸ਼ਾਮਲ ਹੋਏ ਨਿੰਦਰ ਕੌਰ ਨੂੰ ਅਤੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪਿੰਡ ਸਹਿਜੜਾ ਦਾ ਨਾਮ ਰੌਸ਼ਨ ਕਰਨ ਲਈ...... #ਪੰਜਾਬ_ਪੰਜਾਬੀਅਤ_ਜਿੰਦਾਬਾਦ

Address

Machhike
Moga
142039

Website

Alerts

Be the first to know and let us send you an email when European Jaggi khai wala posts news and promotions. Your email address will not be used for any other purpose, and you can unsubscribe at any time.

Contact The Business

Send a message to European Jaggi khai wala:

Share

Category