
09/08/2025
ਪੂਰੀ ਧਰਤੀ ਦਾ ਪਹਿਲਾ ਚੱਕਰ ਪੁਰਤਗਾਲੀਆਂ ਨੇ ਲਾਇਆ। 270 ਬੰਦਿਆਂ ਦਾ ਕਾਫਲਾ ਪੰਜ ਸਮੁੰਦਰੀ ਜਹਾਜਾਂ ਤੇ 1519 ਵਿਚ ਤੁਰਿਆ। ਤਿੰਨ ਸਾਲਾਂ ਬਾਅਦ ਜਦ ਧਰਤੀ ਦਾ ਚੱਕਰ ਲਾ ਕੇ ਵਾਪਸ ਮੁੜੇ ਤਾਂ ਸਿਰਫ 17 ਬੰਦੇ ਬਚੇ ਸਨ। ਇਸ ਤੋਂ ਪਹਿਲਾਂ ਪਤਾ ਤੇ ਲੱਗ ਗਿਆ ਸੀ ਕਿ ਧਰਤੀ ਗੋਲ ਹੈ, ਪਰ ਇਸ ਵਾਰ ਪ੍ਰਤੱਖ ਹੋ ਗਿਆ ਸੀ।
ਇਸ ਯਾਤਰਾ ਵਿਚ ਇੱਕ ਨਵੀਂ ਤੇ ਅਜੀਬ ਗੱਲ ਪਤਾ ਚਲੀ। ਜਹਾਜ ਦੇ log ਵਿਚ ਰੋਜ ਦਿਨ ਤੇ ਤਰੀਖ ਲਿਖੀ ਜਾਂਦੀ ਹੈ। ਜਿਸ ਜਗ੍ਹਾ ਤੋਂ ਜਹਾਜ ਚਲ ਕੇ ਵਾਪਸ ਪਹੁੰਚਿਆ ਸੀ, ਤੇ ਜੋ ਦਿਨ ਤੇ ਤਰੀਕ ਜਹਾਜ ਦੇ log ਵਿਚ ਲਿਖੀ ਸੀ, ਉਨ੍ਹਾਂ ਵਿਚ ਇੱਕ ਦਿਨ ਦਾ ਫਰਕ ਸੀ।
ਇਸ ਵਿਸ਼ੇ ਤੇ ਕਾਫੀ ਸੋਚ ਵਿਚਾਰ ਕੀਤੀ ਗਈ। ਇਹ ਨਤੀਜਾ ਕੱਢਿਆ ਗਿਆ ਕਿ ਜਦ ਵੀ ਕੋਈ ਜਹਾਜ ਧਰਤੀ ਦਾ ਚੱਕਰ ਲਾਏਗਾ, ਉਸ ਦੀ log ਦੀ ਤਰੀਕ ਅਸਲ ਤਰੀਕ ਨਾਲੋਂ ਇੱਕ ਦਿਨ ਅੱਗੇ ਜਾਂ ਪਿੱਛੇ ਹੋਏਗੀ। ਇਸ ਦਾ ਹੱਲ ਕੱਢਣ ਲਈ imaginary date line ਖਿੱਚੀ ਗਈ ਜੋ ਪ੍ਰਸ਼ਾਂਤ ਮਹਾਂਸਾਗਰ ਵਿਚੋਂ ਲੰਘਦੀ ਹੈ। ਜਦੋਂ ਵੀ ਜਹਾਜ ਇਸ ਰੇਖਾ ਨੂੰ ਪਾਰ ਕਰਦਾ, ਉਸ ਨੂੰ ਸਮਾਂ ਇੱਕ ਦਿਨ ਅੱਗੇ ਜਾਂ ਪਿੱਛੇ ਕਰਨਾ ਪੈਂਦਾ। ਜੇ ਕੋਈ ਜਹਾਜ ਅਲਾਸਕਾ ਤੋਂ ਰੂਸ ਵੱਲ ਇਸ ਰੇਖਾ ਨੂੰ ਸ਼ੁਕਰਵਾਰ ਪਾਰ ਕਰੇਗਾ ਤਾਂ ਉਸ ਦਿਨ ਜਹਾਜ ਤੇ ਸ਼ੁਕਰਵਾਰ ਤੋਂ ਬਾਅਦ ਸਿੱਧਾ ਐਤਵਾਰ ਆ ਜਾਏਗਾ।
ਪੋਸਟ ਵਲੋਂ ਜਸਵੀਰ ਸਿੰਘ
\
\
\
\
\
\
\
\
\
\