23/12/2024
_________________
ਬਾਹਰਲੇ ਦੇਸ਼ਾਂ ਦਾ ਲੱਡੂ
_________________
ਜਦੋਂ ਕਿਸੇ ਆਮ ਇਨਸਾਨ ਦੀਆਂ ਲੋੜਾਂ ਤੇ ਸਹੂਲਤਾਂ ਵੱਧ ਜਾਂਦੀਆਂ ਹਨ ਤਾਂ ਉਸਦੀਆਂ ਦੇਣਦਾਰੀਆਂ ਵੀ ਵੱਧਣ ਲੱਗਦੀਆ ਹਨ ਅਤੇ ਦੇਣਦਾਰੀਆਂ ਦੇ ਵੱਧਣ ਦੇ ਨਾਲ ਉਸ ਦੀ ਸੋਚ ਜਾਂ ਚਿੰਤਾ ਦਾ ਵੱਧਣਾ 100% ਤੈਅ ਹੈ ।
ਜਿਵੇਂ ਕਿ ਇੱਕ ਸਾਧੂ -ਸੰਤ -ਸੜਾ ਬੰਦਾ ਜਿਸਨੂੰ ਕੋਈ ਵੀ ਸਹੂਲਤ ਦੀ ਲੋੜ ਨਹੀਂ ਹੁੰਦੀ, ਤਾਂ ਉਸਦੀ ਜਿੰਮੇਵਾਰੀ ਵੀ ਕੋਈ ਨਹੀਂ ਹੁੰਦੀ |
ਉਸ ਦੀਆਂ ਤਿੰਨ ਬੇਸਿਕ ਲੋੜਾਂ ਹੁੰਦੀਆਂ ਹਨ ਪਹਿਨਣ ਲਈ ਕੱਪੜਾ, ਰਹਿਣ ਲਈ ਕੁਟੀਆ, ਅਤੇ ਖਾਣ ਲਈ ਪ੍ਰਸ਼ਾਦਾ।
ਇਸ ਕਰਕੇ ਹੀ ਉਹ ਸਾਧੂ.ਸੜਾ.ਸੜਾਗ.ਮਸਤ.ਮਲੰਗ ਆਦਮੀ ਹਮੇਸ਼ਾ ਖੁਸ਼ ਰਹਿੰਦਾ ਹੈ ।
ਦੂਸਰੇ ਪਾਸੇ ਇੱਕ ਸੁਖ ਸਹੂਲਤਾਂ ਅਤੇ ਊਚੇ ਮਹਿਲਾਂ - ਕਾਰਾਂ ਵਾਲਾ ਅਮੀਰ ਆਦਮੀ ਹਮੇਸ਼ਾ ਚਿੰਤਾ ਦੀ ਅੱਗ ਵਿੱਚ ਧੱਸਦਾ ਰਹਿੰਦਾ ਹੈ ।
ਭਾਵ ਜ਼ਿੰਦਗੀ ਨੂੰ ਜਿੰਨੀ ਜ਼ਿਆਦਾ ਤੇਜ਼ ਦੋੜਾਗੇ ,ਮਨ ਦੀ ਸ਼ਾਂਤੀ ਉਨੀ ਹੀ ਭੰਗ ਹੋਵੇਗੀ ॥ਸੋ ਬੇਹਤਰ ਇਹੀ ਹੈ ਕਿ ਅਪਣੇ ਤੇਜ ਦੋੜਣ ਵਾਲੇ ਦਿਮਾਗ਼ ਰੂਪੀ ਘੋੜੇ ਨੂੰ , ਘੱਟ ਭੱਜਣ ਵਾਲੇ ਘੋੜਿਆਂ ਦੀ ਰੇਸ ਚੇ ਦੋੜਾਉ, ਨਤੀਜਾ ਜਿੱਦਗੀ ਬੜੀ ਖ਼ੁਸ਼ੀ ਨਾਲ ਜੀਉਗੇ, ਨਾ ਕਿ ਜਿੱਦਗੀ ਨੂੰ ਕੱਟੋਗੇ ॥
ਪਰ ਅੱਜ ਸਾਡਾ ਘੱਟ ਤਰੱਕੀ ਵਾਲੇ ਗਰੀਬ ਦੇਸ਼ਾਂ ਵਿੱਚੋਂ ਨਿਕਲ ਕੇ ਅਮੀਰ ਅਤੇ ਚਮਕ ਦਮਕ ਵਾਲੇ ਦੇਸਾਂ ਵਿੱਚ ਜਾਣ ਨੂੰ ਦਿਲ ਕਰਦਾ ਹੈ ਅਤੇ ਫਿਰ ਜਦੋਂ ਅਸੀਂ ਉਹਨਾਂ ਦੇਸਾਂ ਵਿੱਚ ਚੱਲ ਜਾਂਦੇ ਹਾਂ ,ਫਿਰ ਵਾਪਿਸ ਆਪਣੇ ਗਰੀਬ ਅਤੇ ਘੱਟ ਤਰੱਕੀ ਵਾਲੇ ਦੇਸ ਨੂੰ ਆਉਣ ਨੂੰ ਦਿਲ ਕਰਦਾ ਹੈ , ਅਜਿਹਾ ਕਿਉਂ..? ਕਿਉਕੀ ਉਹਨਾ ਤੇਜੀ ਨਾਲ ਅੱਗੇ ਵੱਧ ਰਹੇ ਵਿਕਸਤ ਦੇਸ਼ਾਂ ਦੀ ਦੋੜ ਵੀ ਬੜੀ ਤੇਜ ਹੁੰਦੀ ਹੈ,ਜਿਸ ਵਿੱਚ ਸਾਨੂੰ ਬੜਾ ਤੇਜ ਦੋੜਣਾ ਭਾਵੇਗਾ ॥ ਅਤੇ ਇਸ ਰੋਜ਼ਾਨਾ ਦੀ ਦੋੜ ਵਿੱਚ ਇਨਸਾਨ ਭੱਜਿਆ ਹੀ ਫਿਰਦਾ ਹੈ। ਨਾ ਉਸ ਕੋਲ ਅਪਣੇ ਪਰਿਵਾਰ ਲਈ ਟਾਇਮ ਹੈ ਅਤੇ ਨਾ ਅਪਣੇ ਲਈ ।ਫਿਰ ਮੈਨੂੰ ਸਮਝ ਨਹੀ ਆਉਦੀ ਕਿ ਜੇ ਜ਼ਿੰਦਗੀ ਦਾ ਬੜੇ ਸਪੂਨ ਨਾਲ ਅਨੰਦ ਮਾਨਣਾ ਸੀ ਫਿਰ ਇਹਨੇ ਤਾਨ-ਬਾਨ ਬੁਨਣ ਦਾ ਕੀ ਫ਼ਾਇਦਾ ? ਸਧਾਰਨ ਜ਼ਿੰਦਗੀ ਵੀ ਜੀਵੀ ਜਾ ਸਕਦੀ ਸੀ ਜਿਸ ਨੂੰ ਜੀਣ ਦਾ ਬੜਾ ਅਨੰਦ ਆਉਣਾ ਸੀ । ਕਿੱਕਰਾਂ ਦੀ ਸਾਂ ਹੇਠਾਂ ਨਿਸਚਿੱਨਤ ਹੋਕੇ ਸੋਣ ਦਾ ਨਜ਼ਾਰਾ ਹੀ ਕੁੱਝ ਹੋਰ ਹੈ ਬਜਾਏ ਮਹਿਲਾਂ ਦੀ ਚਿੱਨਤਾ ਭਰੀ ਜ਼ਿੰਦਗੀ ਨਾਲੋ !
ਅੰਤ ਚੋ 100 ਦੀ ਇੱਕ ਗੱਲ ਕਿ ਇਹਨਾਂ ਦੇਸਾਂ ਚੋ Labour ਕਰਕੇ ਇਹਨਾਂ ਨੂੰ ਹੀ ਪੈਸਾ ਕਮਾਕੇ ਦੇਣ ਦਾ ਕੋਈ ਫ਼ਾਇਦਾ ਨਹੀਂ ਹੈ । ਇਹ ਅੰਗਰੇਜ਼ ਸਾਡੇ ਉੱਤੇ 100 ਸਾਲ ਐਵੇਂ ਹੀ ਨਹੀਂ ਰਾਜ ਕਰ ਗਏ। ਜਿੱਥੋਂ ਸਾਡੀ ਸੋਚ ਖਤਮ ਹੁੰਦੀ ਹੈ ਉਥੋਂ ਇਹਨਾਂ ਦੀ ਸੋਚ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ 20 ਤੋਂ 25 ਲੱਖ ਰੁਪੀਆ ਇਹਨਾਂ ਦੇ ਮੁਲਕ ਵਿੱਚ ਆਉਣ ਦਾ ਦਿੰਦੇ ਹਾਂ। ਫਿਰ ਦੋ ਸਾਲ ਉਸ 20 ਤੋਂ 25 ਲੱਖ ਰੁਪਏ ਨੂੰ ਉਤਾਰਨ ਲਈ ਅਸੀ ਇਹਨਾਂ ਦੇ ਦੇਸ਼ਾਂ ਵਿੱਚ ਕੁੱਤਿਆਂ ਵਾਂਗ ਦਿਹਾੜੀ ਕਰਦੇ ਹਾਂ। ਫਿਰ ਪੰਜ ਤੋਂ 10 ਸਾਲ ਸਾਨੂੰ ਇਹ PR ਦੇਣ ਦੇ ਝਾਂਸੇ ਵਿੱਚ ਸਾਡੇ ਕੋਲੋਂ ਲੇਬਰ ਕਰਵਾਉਂਦੇ ਹਨ। ਫਿਰ ਜਦੋਂ ਸਾਨੂੰ ਪੀਆਰ ਮਿਲ ਜਾਂਦੀ ਹੈ ਤਾਂ ਅਸੀਂ ਬੜੇ ਲੱਡੂ ਵੰਡਦੇ ਹਾਂ। ਅਸੀਂ ਇਹਨਾਂ ਦਾ ਰਫੂ ਚੱਕਰ ਇੱਥੇ ਵੀ ਨਹੀਂ ਸਮਝ ਪਾਉਂਦੇ ਕਿ ਅਸਲ ਵਿੱਚ ਗੇਮ ਕੀ ਹੈ। ਅਸਲ ਵਿੱਚ PR ਹੀ ਸਭ ਤੋਂ ਵੱਡਾ ਪਟਾ ਹੈ ਜਿਹੜਾ ਇਹ ਸਾਡੇ ਗਲ ਵਿੱਚ ਪਾਉਂਦੇ ਹਨ। ਫਿਰ ਇਹ ਇਸ ਪਟੇ ਨਾਲ ਸਾਡੇ ਕੋਲੋਂ ਸਾਰੀ ਜ਼ਿੰਦਗੀ ਬਲਦ ਵਾਂਗ ਲੇਬਰ ਕਰਵਾਉਦੇ ਹਨ। ਤਾਂ ਕਿ ਤੁਸੀਂ ਇਸ ਪਟੇ ਵਿੱਚੋਂ ਨਿਕਲ ਨਾ ਸਕੋ ਫਿਰ ਇਹ ਤੁਹਾਨੂੰ ਇੱਕ ਘਰ ਦੇ ਦਿੰਦੇ ਹਨ। ਉਸ ਘਰ ਦੀਆਂ 20 ਤੋਂ 30 ਸਾਲ ਤੱਕ ਦੀਆਂ ਕਿਸਤਾਂ ਬਣਾ ਦਿੰਦੇ ਹਨ। ਫਿਰ ਇਹ loan ਤੇ ਤੁਹਾਨੂੰ ਇੱਕ ਵਧੀਆ ਜੀ ਬੀਐਮਡਬਲਯੂ ਗੱਡੀ ਦੇ ਦਿੰਦੇ ਹਨ। ਫਿਰ ਕਿਸਤਾਂ ਤੇ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਨਵੇਂ ਆਈਫੋਨ ਦੇ ਦਿੰਦੇ ਹਨ । ਬੱਸ ਇਹੀ ਗੇਮ ਸੀ ਹੁਣ ਤੁਹਾਨੂੰ ਤੁਹਾਡੀ ਮਹਿੰਗੀ ਗੱਡੀ ਤੁਹਾਡਾ ਮਹਿੰਗਾ ਘਰ ਅਤੇ ਤੁਹਾਡੇ IPhone ਵਰਗੀਆਂ ਮਹਿੰਗੀਆਂ ਸਹੂਲਤਾਂ ਨੂੰ ਮਾਨਣ ਲਈ ਤੁਹਾਨੂੰ ਜਿੰਦਗੀ ਦੇ 30 ਸਾਲ ਇਹਨਾਂ ਕੰਟਰੀਆਂ ਵਿੱਚ ਕੁੱਤਿਆਂ ਵਾਗ ਕੰਮ ਕਰਨਾ ਪੈਣਾ ਹੈ। ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਬਾਕੀ ਰਹਿੰਦੇ 30 -40 ਸਾਲ ਜਦੋਂ ਤੱਕ ਬੁੱਢੇ ਨਹੀਂ ਹੁੰਦੇ , ਨਾ ਤਾਂ ਤੁਸੀਂ ਇੰਡੀਆ ਜਾ ਸਕਦੇ ਹੋ ਕਿਉਂਕਿ ਜੇ ਤੁਸੀਂ ਇੰਡੀਆ ਜਾਂਦੇ ਹੋ ਤਾਂ ਤੁਹਾਡੇ ਘਰ ਦੀਆਂ ਕਿਸਤਾਂ ਕਿਵੇਂ ਉਤਰਨਗੀਆਂ ? ਤੁਹਾਡੀ ਗੱਡੀ ਦੀਆਂ ਕਿਸਤਾਂ ਕਿਵੇਂ ਉਤਰਨਗੀਆਂ ? ਕਿਉਂਕਿ ਇੰਡੀਆ ਜਾਣ ਲਈ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਟਿਕਟਾਂ ਚਾਹੀਦੀਆਂ ਹਨ । ਤੁਹਾਡੀਆਂ ਵੀ ਟਿਕਟਾਂ ਚਾਹੀਦੀਆਂ ਹਨ ਅਤੇ ਨਾਲੇ ਫਿਰ ਤੁਹਾਨੂੰ ਕੰਮ ਛੱਡਣਾ ਪਵੇਗਾ । ਫਿਰ ਕਿਸ਼ਤਾਂ ਕੋਣ ਭਰੇਗਾ ? ਗੁਜ਼ਾਰਾ ਕਿਵੇਂ ਹੋਵੇਗਾ ? ਇਹੀ ਕਾਰਨ ਹੈ ਕਿ 100 ਵਿੱਚੋਂ 70 ਤੋਂ 75% ਲੋਕ ਇੰਡੀਆ ਨਹੀਂ ਆ ਪਾਉਦੇ ॥ ਫਿਰ ਪੂਰੀ ਜ਼ਿੰਦਗੀ ਤੁਹਾਡੀ ਇਹਨਾਂ ਦੇਸ਼ਾਂ ਵਿੱਚ ਇਹਨਾਂ ਲਈ ਕੰਮ ਕਰਦਿਆਂ ਦੀ ਬੀਤ ਜਾਂਦੀ ਹੈ ਅਤੇ ਮੈਨੂੰ ਕਈ ਅਜਿਹੇ ਬਜ਼ੁਰਗ ਵੀ ਮਿਲੇ ਹਨ ਜੋ 60 ਸਾਲ ਦੀ ਉਮਰ ਤੋਂ ਬਾਅਦ ਵੀ ਮੈਂ ਸਟੋਰਾਂ ਵਿੱਚ ਲੇਬਰ ਕਰਦੇ ਵੇਖੇ ਹਨ। ਇਸ ਲਈ ਗੇਮ ਨੂੰ ਸਮਝਣ ਦੀ ਕੋਸ਼ਿਸ਼ ਕਰੋ| ਇਹਨਾਂ ਦੇਸ਼ਾਂ ਵਿੱਚ ਦਿਨ ਰਾਤ ਕੰਮ ਕਰਕੇ ਕਮਾਇਆ ਹੋਇਆ ਇੱਕ ਵੀ ਪੈਸਾ ਇਹਨਾਂ ਦੇਸ਼ਾਂ ਵਿੱਚ ਖਰਚ ਨਾ ਕਰੋ| ਉਹ ਪੈਸਾ ਇਹਨਾਂ ਦੇਸ਼ਾਂ ਵਿੱਚ ਮਿੱਟੀ ਹੈ ॥ ਡਾਲਰ ਨੇ ਡਾਲਰ ਹੀ ਰਹਿਣਾ ਹੈ| ਉਹ ਇੱਕ ਦੇ 60 ਜਾਂ 90 ਤਾਂ ਬਣਨੇ ਹਨ ਜੇਕਰ ਉਹ ਇੰਡੀਆ ਵਿੱਚ ਭੇਜੋਗੇ| ਅਤੇ ਫਿਰ ਉਸ ਪੈਸੇ ਨਾਲ ਇੰਡੀਆ ਵਿੱਚ ਜਾਂ ਫਿਰ ਉਹਨਾਂ ਦੇਸ਼ਾਂ ਵਿੱਚ ਜਿਹੜੇ ਹਜੇ ਡਿਵੈਲਪ ਹੋ ਰਹੇ ਹਨ , ਉਹਨਾਂ ਵਿੱਚ ਕੋਈ ਚੰਗਾ ਬਿਜਨਸ ਕਰੋਗੇ ।ਜਿਸ ਨਾਲ ਤੁਸੀਂ ਬੈਠ ਕੇ ਖਾ ਸਕੋ । ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਖਾ ਸਕਣ । ਤੁਹਾਨੂੰ ਕੋਈ ਲੇਬਰ ਕਰਨ ਦੀ ਲੋੜ ਨਾ ਪਵੇ । ਤੁਹਾਡੇ ਬੱਚਿਆਂ ਨੂੰ ਕੋਈ ਲੇਬਰ ਕਰਨ ਦੀ ਲੋੜ ਨਾ ਪਵੇ। ਸੋ ਇਹਨਾਂ ਦੇਸ਼ਾਂ ਦਾ ਵੀਜ਼ਾ ਲੈਕੇ ਇਹਨਾਂ ਦੇਸ਼ਾਂ ਵਿੱਚ ਤੁਸੀ ਪੱਕੇ ਹੋ ਜਾ ਕੱਚੇ ਕੋਈ ਫਰਕ ਨੀ ਪੈਦਾ ਜੇਕਰ ਤੁਹਾਡਾ ਮਕਸਦ ਪੈਸਾ ਕਮਾਕੇ India ਭੇਜਣਾ ਹੈ ॥ ਸੋ ਪਹਿਲਾ ਅਪਣਾ ਮਕਸਦ ਤੈਅ ਕਰੋ ਕਿ ਤੁਹਾਡਾ ਉੱਥੇ ਜਾਣ ਦਾ ਮਕਸਦ ਕੀ ਹੈ ??? ਸ਼ੋ ਇਹਨਾਂ ਦੇਸ਼ਾਂ ਵਿੱਚ ਕਮਾਈ ਕਰਨ ਲਈ ਜਾਉ , ਨਾ ਕਿ ਅਪਣੀ ਵੀ ਵੇਚ ਵੱਟਕੇ ਸਾਰੀ ਉਮਰ ਇਹਨਾਂ ਦੀ ਗੁਲਾਮੀ ਕਰੋ ॥ ਸੋ ਇਸ ਪੈਸੇ ਨੂੰ ਆਪਣੇ ਦੇਸ਼ ਵਿੱਚ ਭੇਜ ਕੇ ਕੋਈ ਕਾਰੋਬਾਰ ਖੋਲੋ। ਮਾਲਕ ਬਣੋ, ਸਾਰੀ ਜਿੱਦਗੀ ਲਈ ਇਹਨਾਂ ਦੇ ਨੋਕਰ ਨਾ ਬਣੋ ਜੀ ॥ 🙏🙏
ਬਾਕੀ ਸੋਚਣ ਤੇ ਕਰਨ ਵਿੱਚ ਫਰਕ ਹੁੰਦਾ ਹੈ ।ਜਦੋਂ ਇਨਸਾਨ ਅੱਖੀ ਦੇਖਦਾ ਹੈ, ਹੱਡੀ ਹਡਾਉਦਾ ਹੈ , ਉਦੋਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਸੱਚ ਕੀ ਹੈ