PB 29 Wale

PB 29 Wale @+[537406086289586:]

09/09/2025
08/09/2025

ਧੰਨ ਉਹ ਸ਼ੀਹਣੀ ਮਾਂ ਦਾ ਪੁੱਤਰ ਜਿਸਨੇ ਆਪਣਾ ਹੈਲੀਕਾਪਟਰ ਲੋਕਾਂ ਲਈ ਦੇ ਦਿੱਤਾ!
ਭੂੰਜੇ ਬੈਠ ਕੇ ਰੋਟੀ ਖਾਦੀ,
ਇਕ ਦੁਖਿਆਰੀ ਐਕਟਰ ਨੂੰ ਗਲ ਨਾਲ ਲਾਕੇ ਔਰਤਾਂ ਪ੍ਰਤੀ ਸਤਿਕਾਰ ਦਾ ਸੁਨੇਹਾ ਦਿੱਤਾ, ਉਸ ਨਾਲ ਵਿਤਕਰਾ ਕਿਉ??
ਸੋਚੋ ਜੇ ਉਹ ਬੰਦਾ ਪੰਜਾਬ ਦਾ cm ਹੁੰਦਾ
ਤਾਂ ਅੱਜ ਪਿੰਡ ਪਿੰਡ ਰਾਸ਼ਨ ਇਕੱਠਾ ਕਰਨ ਦੀ ਲੋੜ ਨਾਂ ਪੈਂਦੀ!!

???

Please Donate 🙏🏻
08/09/2025

Please Donate 🙏🏻

08/09/2025

ਕੱਲ੍ਹ ਇੱਕ BSF ਜਵਾਨ ਨੇ ਕਿਹਾ, ‘ਪੰਜਾਬੀ ਕੌਮ ਦਾ ਕੋਈ ਬਦਲ ਨਹੀਂ, ਜਿੰਨਾ ਰਾਸ਼ਨ ਹੜ੍ਹ ਪੀੜਤਾਂ ਲਈ ਲੈ ਆਈ, ਕਮਾਲ ਹੈl ਏਨਾ ਰਾਸ਼ਨ, ਭਾਵੇਂ ਰਾਸ਼ਨ ਨਾਲ ਹੀ ਦਰਿਆਵਾਂ ਨੂੰ ਬੰਨ੍ਹ ਮਾਰ ਦਿਓl ਪਰ ਪੰਜਾਬੀਆਂ ‘ਚ ਕੋਈ ਤਰਤੀਬ ਨਹੀਂl ਕੋਈ ਯੋਜਨਾਬੰਦੀ ਨਹੀਂl ਜੇ ਇਹ ਲੋਕ ਯੋਜਨਾ ਨਾਲ ਚੱਲਣ ਤਾਂ ਦੁਖਿਆਰਿਆਂ ਦਾ ਹੋਰ ਭਲਾ ਹੋ ਸਕਦਾl
ਗੱਲ ਜਵਾਨ ਦੀ ਗਲਤ ਨਹੀਂl ਜੇ ਦਾਨ ਵਾਲੀਆਂ ਵੀਡੀਓ ਪੰਜਾਬੀਆਂ ਦਾ ਸਤਿਕਾਰ ਵਧਾ ਰਹੀਆਂ ਤਾਂ ਟਰਾਲੀਆਂ ਲੁੱਟਣ ਵਾਲੀਆਂ ਘਟਾ ਵੀ ਰਹੀਆਂl ਅਸਲ ਲੋੜਵੰਦਾਂ ਨੂੰ ਕੁੱਝ ਥਾਵਾਂ ‘ਤੇ ਘੱਟ ਤੇ ਬਿਨਾਂ ਨੁਕਸਾਨ ਵਾਲੇ ਵੱਧ ਸਮਾਨ ਲੈ ਗਏl
ਆਜੋ ਨੈਤਿਕਤਾ ਜਿਉਂਦੀ ਰੱਖੀਏ, ਲੁੱਟ ਖੋਹ ਤੋਂ ਬਚੀਏl ਹੜ੍ਹ ਨੂੰ ਤਮਾਸ਼ਾ ਨਾ ਬਣਾਈਏl ਕੋਈ ਸੇਵਾ ਕਰ ਰਿਹਾ, ਉਹਦਾ ਸ਼ੁਕਰੀਆ ਕਰੀਏ, ਉਹਨਾਂ ਦਾ ਸਹਿਯੋਗ ਦੇਈਏl ਸਮਾਨ ਲੋੜਵੰਦਾਂ ਤੱਕ ਹੀ ਪੁੱਜੇ ਵਿਹਲੜਾਂ ਤੱਕ ਨਹੀਂ, ਪਹਿਰੇਦਾਰੀ ਕਰੀਏl
- ਸਵਰਨ ਸਿੰਘ ਟਹਿਣਾ

ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਥੇ NSA ਲਗਾ ਕੇ ਨਜ਼ਰ ਬੰਦ ਕੀਤਾ ਹੋਇਆ ਉੱਥੇ ਉਸਨੂੰ ਭਾਰਤੀ ਸੰਸਦ ਵਿਚ ਨਾ ਬੋਲਣ ਦੇਣਾ ਇੱਕ ਤਰਾਂ ਭਾਰਤੀ ਲੋਕਤੰਤਰ...
01/09/2025

ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਥੇ NSA ਲਗਾ ਕੇ ਨਜ਼ਰ ਬੰਦ ਕੀਤਾ ਹੋਇਆ ਉੱਥੇ ਉਸਨੂੰ ਭਾਰਤੀ ਸੰਸਦ ਵਿਚ ਨਾ ਬੋਲਣ ਦੇਣਾ ਇੱਕ ਤਰਾਂ ਭਾਰਤੀ ਲੋਕਤੰਤਰ ਵਿਚ ਬਹੁਗਿਣਤੀ ਦੀ ਹੈਂਕੜ ਬਾਜੀ ਦਾ ਸਿੱਧਾ ਸਬੂਤ ਦੇਂਦਾ ਹੈ,
ਪੰਜਾਬ ਕਸ਼ਮੀਰ ਮੁਕਾਬਲੇ ਅਸ਼ਾਂਤ ਸੂਬਾ ਨਹੀਂ ਗਿਣਿਆ ਜਾਂਦਾ ਕਸ਼ਮੀਰ ਵਿਚੋਂ ਵੀ ਪਾਰਲੀਮੈਂਟ ਮੇਂਬਰ ਇੰਜੀਨਿਅਰ ਰਸ਼ੀਦ ਉੱਤੇ UAPA ਲੱਗਾ ਹੋਇਆ ਪਰ ਉਹਨਾਂ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਦਿੱਤਾ ਜਾ ਰਿਹਾ ਹੈ, ਦੂਸਰੇ ਪਾਸੇ ਸੰਸਦ ਮੇਂਬਰ ਅੰਮ੍ਰਿਤ ਪਾਲ ਸਿੰਘ ਹਾਲੇ NSA ਅਧੀਨ ਨਜ਼ਰਬੰਦ ਹੈ, ਪੰਜਾਬ ਦਾ ਸਭ ਤੋਂ ਵੱਧ ਵੋਟਾਂ ਲੈਕੇ ਜਿੱਤਿਆਂ ਸੰਸਦ ਮੇਂਬਰ ਹੈ
ਭਾਰਤ ਸਰਕਾਰ ਨੇ ਜਿੱਥੇ ਸੰਸਦ ਮੇਂਬਰ ਦੇ ਲੋਕਸਭਾ ਵਿਚ ਬੋਲਣ ਦੇ ਹੱਕ ਨੂੰ ਦਬਾ ਕੇ ਲੋਕਤੰਤਰ ਦਾ ਮਜ਼ਾਕ ਬਣਾਇਆ ਹੈ, ਉੱਥੇ ਸੰਸਦ ਮੈਂਬਰ ਦਾ ਐਮ ਪੀ ਲੈਡ ਫੰਡ ਵੀ ਦੋ ਸਾਲ ਤੋਂ ਰੋਕਿਆ ਪਿਆ ਹੈ
ਇਸ ਵੇਲੇ ਖਡੂਰ ਸਾਹਿਬ ਲੋਕ ਸਭਾ ਹਲਕਾ ਵੱਡੇ ਹੜ੍ਹ ਦੀ ਮਾਰ ਵਿਚ ਹੈ ਪਰ ਇੱਕ ਪਾਸੇ ਉੱਥੇ ਦੇ mp ਨੂੰ ਨਜ਼ਰ ਬੰਦ ਰੱਖਣਾ ਅਤੇ ਦੂਸਰੇ ਪਾਸੇ ਉਸਦੇ ਮੇਂਬਰ ਪਾਰਲੀਮੈਂਟ ਡਿਵੈਲਪਮੈਂਟ ਫੰਡ ਨੂੰ ਰੋਕ ਦੇਣਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨਾਲ ਹੀ ਸਿਆਸੀ ਬਦਲਾਖ਼ੋਰੀ ਕੱਢਣ ਵਰਗਾ ਹੈ
ਪੰਜਾਬ ਦੇ ਸੰਸਦੀ ਮੇਂਬਰ ਜੇਕਰ ਥੋੜੀ ਬਹੁਤੀ ਵੀ ਸ਼ਰਮ ਰੱਖਦੇ ਹਨ ਤਾਂ ਪਾਰਲੀਮੈਂਟ ਸਪੀਕਰ ਅੱਗੇ ਇਸ ਮਸਲੇ ਨੂੰ ਰੱਖਦੇ ਹੋਏ ਘੱਟੋ ਘੱਟ ਮੇਂਬਰ ਪਾਰਲੀਮੈਂਟ ਦੇ ਬਣਦੇ ਸੰਸਦੀ ਫੰਡ ਨੂੰ ਜ਼ਾਰੀ ਕਰਵਾਉਣ ਲਈ ਪਹੁੰਚ ਕਰ ਸਕਦੇ ਹਨ,
ਇਸਦੇ ਨਾਲ ਹੀ ਨਾ ਤਾਂ ਇਹਨਾਂ ਹੜ੍ਹਾ ਨੂੰ ਪੰਜਾਬ ਸਰਕਾਰ ਨੇ ਕਰੋਪੀ ਐਲਾਨ ਕੀਤਾ ਹੈ ਨਾ ਭਾਰਤ ਸਰਕਾਰ ਨੇ ਜਿਸ ਕਰਕੇ ਬਾਕੀ ਲੋਕ ਸਭਾ ਮੇਂਬਰ ਵੀ ਆਪਣੇ ਫੰਡ ਦਾ ਹਿੱਸਾ ਆਪਣੇ ਹਲਕੇ ਤੋਂ ਬਾਹਰ ਨਹੀਂ ਲਗਾ ਸਕਦੇ
ਇਹਨਾਂ ਹੜ੍ਹਾ ਵਿਚ ਹਾਲਾਂਕਿ ਸੰਸਦ ਮੇਂਬਰਾ ਦਾ ਫੰਡ ਕੁਝ ਵੀ ਨਹੀਂ ਹੈ ਪਰ ਫੇਰ ਵੀ ਇਹ ਕੁਝ ਨਾ ਕੁਝ ਹੱਦ ਤੱਕ ਫਾਇਦਾ ਦੇ ਸਕਦਾ ਹੈ
ਮੇਰੇ ਭਾਈ ਅੰਮ੍ਰਿਤ ਪਾਲ ਸਿੰਘ ਵਾਲੇ ਅਕਾਲੀ ਦੱਲ ਵੱਲੋ ਚਲਾਏ ਜਾ ਰਹੇ ਕੈੰਪਾ ਦੀ ਡਿਟੇਲ ਸਾਂਝਾ ਕਰਨ ਦਾ ਮਕਸਦ ਵੀ ਇਹੋ ਹੈ ਕੇ ਜੇਕਰ ਸਰਕਾਰ ਇੱਕ ਚੁਣੇ ਹੋਏ ਪ੍ਰਤਿਨਿਧੀ ਦੇ ਹਲਕਾ ਵਿਕਾਸ ਫੰਡ ਨੂੰ ਨਹੀਂ ਜ਼ਾਰੀ ਹੋਣ ਦੇ ਰਹੀ ਤਾਂ ਹੜ੍ਹਾ ਵੇਲੇ ਉਸ ਹਲਕੇ ਦੀ ਮਦਦ ਪਹਿਲ ਦੇ ਅਧਾਰ ਤੇ ਕਰਨੀ ਬਣਦੀ ਹੈ |

ਇੱਕ ਹੋਰ ਪਰਖ ਪੰਜਾਬੀਆਂ ਦੀ ਹੜ੍ਹ 1988 ਤੋਂ ਵੀ ਭਿਆਨਕ 1000 ਤੋਂ ਵੱਧ ਪਿੰਡ ਡੁੱਬੇ 23 ਮੌਤਾਂ ਹੋ ਚੁੱਕੀਆਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥ...
31/08/2025

ਇੱਕ ਹੋਰ ਪਰਖ ਪੰਜਾਬੀਆਂ ਦੀ
ਹੜ੍ਹ 1988 ਤੋਂ ਵੀ ਭਿਆਨਕ
1000 ਤੋਂ ਵੱਧ ਪਿੰਡ ਡੁੱਬੇ
23 ਮੌਤਾਂ ਹੋ ਚੁੱਕੀਆਂ

ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੜ੍ਹ ਪੀੜਤਾਂ ਲਈ ਅਰਦਾਸ ਕਰਦਿਆਂ ਭੁੱਬਾਂ ਮਾਰ ਕੇ ਰੋ ਪਏ ।

— Copy From ਪਰਮਵੀਰ ਸਿੰਘ ਬਾਠ

ਲੈਂਡ ਪੁਲਿੰਗ ਪਾਲਸੀ ਵਾਪਿਸ ਲੈਣ ਦਾ ਜਿਸ ਨੌਜਵਾਨ ਕਿਸਾਨ ਨੇ ਸਰਕਾਰ ਦਾ ਧੰਨਵਾਦ ਕੀਤਾ ਕਹਿ ਕੇ ਆਮ ਆਦਮੀ ਪਾਰਟੀ ਨੇ ਪੋਸਟ ਸਾਂਝੀ ਕੀਤੀ ਉਹ ਵਿਧਾਇ...
12/08/2025

ਲੈਂਡ ਪੁਲਿੰਗ ਪਾਲਸੀ ਵਾਪਿਸ ਲੈਣ ਦਾ ਜਿਸ ਨੌਜਵਾਨ ਕਿਸਾਨ ਨੇ ਸਰਕਾਰ ਦਾ ਧੰਨਵਾਦ ਕੀਤਾ ਕਹਿ ਕੇ ਆਮ ਆਦਮੀ ਪਾਰਟੀ ਨੇ ਪੋਸਟ ਸਾਂਝੀ ਕੀਤੀ ਉਹ ਵਿਧਾਇਕ ਦਾ PA ਨਿਕਲਿਆ, ਨਾਲ਼ੇ ਇਹਨਾਂ ਨੂੰ ਵੀ ਪਤਾ ਕਿ ਲੋਕ ਬਹੁਤ ਤੇਜ਼ ਨੇ ਪਰ ਜਲੂਸ ਕਢਵਾ ਕੇ ਹੀ ਆਰਾਮ ਆਉਂਦਾ ਇਹਨਾਂ ਨੂੰ
ਧੋਖਾ ਤੁਸੀਂ ਆਪਣੇ ਲੋਕਾਂ ਨਾਲ ਹੀ ਕਰੀ ਜਾਂਦੇ 4 ਛਿੱਲੜਾਂ ਪਿੱਛੇ ਤੁਹਾਡੇ ਲਈ ਡਾਇਲਸਿਸ ਵਾਲੇ ਬੈੱਡ ਫੇਰ ਤਿਆਰ ਹੀ ਸਮਝੋ ਰੱਬ ਦਾ ਕੈਮਰਾ ਲੱਗਾ ਹੋਇਆ ਉਤੇ

"2 ਅਪ੍ਰੈਲ 1984"ਸਿੱਖ ਕੌਮ ਦੀ ਹੋਂਦ ਦੇ ਨਗਾਰਚੀ “ਸ਼ਹੀਦ ਭਾਈ ਸੰਦੀਪ ਸਿੰਘ ‘ਦੀਪ’ ਸਿੱਧੂ" ਦੇ ਜਨਮ ਦਿਹਾੜੇ ਤੇ ਉਹਨਾਂ ਦੀ ਸੋਚ ਨੂੰ ਯਾਦ ਕਰਦਿਆ...
02/04/2025

"2 ਅਪ੍ਰੈਲ 1984"
ਸਿੱਖ ਕੌਮ ਦੀ ਹੋਂਦ ਦੇ ਨਗਾਰਚੀ “ਸ਼ਹੀਦ ਭਾਈ ਸੰਦੀਪ ਸਿੰਘ ‘ਦੀਪ’ ਸਿੱਧੂ" ਦੇ ਜਨਮ ਦਿਹਾੜੇ ਤੇ ਉਹਨਾਂ ਦੀ ਸੋਚ ਨੂੰ ਯਾਦ ਕਰਦਿਆਂ ਕੋਟਾਨ ਕੋਟਿ ਪ੍ਰਣਾਮ 💐

Address

Moga
142001

Alerts

Be the first to know and let us send you an email when PB 29 Wale posts news and promotions. Your email address will not be used for any other purpose, and you can unsubscribe at any time.

Contact The Business

Send a message to PB 29 Wale:

Share