
08/07/2025
ਮੋਹਾਲੀ ਪੁਲਿਸ ਵੱਲੋਂ ਅਗਵਾਹ ਅਤੇ ਅੰਨ੍ਹੇ ਕਤਲ ਮਾਮਲੇ ਨੂੰ 18 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ 2 ਵਿਅਕਤੀਆਂ ਦੀ ਗ੍ਰਿਫ਼ਤਾਰੀ,
ਫ਼ਿਰੌਤੀ ਲੈਣ ਲਈ ਕੀਤਾ ਸੀ ਇਹ ਕਤਲ, ਚੌਕੀ ਮੋਰਨੀ, ਪੰਚਕੂਲਾ ਦੇ ਏਰੀਆ ਵਿੱਚੋਂ ਮਿਲੀ ਸੀ ਅਗਵਾਹ ਹੋਏ ਵਿਅਕਤੀ ਦੀ ਲਾਸ਼
#ਮੌਹਾਲੀ 8 ਜੁਲਾਈ : ਮੌਹਾਲੀ ਦੇ ਐੱਸ ਪੀ (ਡੀ) ਸੌਰਵ ਜਿੰਦਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਹਾਲੀ ਪੁਲਿਸ ਵੱਲੋਂ ਮਿਤੀ 08.07.2025 ਦੀ ਰਾਤ ਨੂੰ ਥਾਣਾ ਆਈ ਟੀ ਸਿਟੀ ਏਰੀਆ ਵਿੱਚ ਅਗਵਾਰ ਵਿਅਕਤੀ ਅਤੇ ਉਸਦੇ BLIND MURDER ਨੂੰ ਟਰੇਸ ਕਰਕੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਮਿਤੀ 04.07.2025 ਨੂੰ ਰਾਹੁਲ ਸੇਹਾਜ ਪੁੱਤਰ ਅਮਰਜੀਤ ਸਿੰਘ ਸੇਹਾਜ ਹਾਲ ਵਾਸੀ ਮਕਾਨ ਨੰਬਰ 2770 ਬਲਾਕ ਸੀ ਏਰੈਸਿਟੀ ਜਿਲਾ ਮੌਹਾਲੀ ਦੇ ਬਿਆਨਾ ਤੇ 04.07.2025 ਨੂੰ ਤੇ ਮਾਮਲਾ ਦਰਜ਼ ਕੀਤਾ ਗਿਆ ਸੀ।
03.07.2025 ਨੂੰ ਉਸਦੇ ਪਿਤਾ ਅਮਰਜੀਤ ਸਿੰਘ ਸੇਹਾਜ ਕੁੱਝ ਵਿਅਕਤੀਆਂ ਨਾਲ ਦਿਨ ਵਿਚ ਗੱਡੀ ਚ ਬੈਠਕੇ ਚਲੇ ਗਏ ਸੀ। ਜੋਂ ਉਸ ਰਾਤ ਘਰ ਵਾਪਸ ਨਹੀਂ ਆਇਆ। ਜਿਸਦੀ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਭਾਲ ਕੀਤੀ ਗਈ। ਭਾਲ ਕਰਨ ਤੇ ਗੁੰਮਸ਼ੁਦਾ ਵਿਅਕਤੀ ਅਮਰਜੀਤ ਸਿੰਘ ਸੇਹਾਜ ਦਾ ਕੁੱਝ ਵੀ ਪਤਾ ਨਾ ਲੱਗਣ ਤੇ ਰਾਹੁਲ ਸੇਹਾਜ ਵੱਲੋਂ ਥਾਣਾ ਆਈ ਟੀ ਸਿਟੀ ਵਿਖੇ ਗੁੰਮਸ਼ੁਦਗੀ ਸਬੰਧੀ ਇਤਲਾਹ ਦਿੱਤੀ ਗਈ ਸੀ। ਜਿਸ ਪਰ ਮੁੱਕਦਮਾ ਉਕਤ ਦਰਜ ਕਰਕੇ ਤਫਤੀਸ ਸ਼ੁਰੂ ਕੀਤੀ ਗਈ। ਮੁੱਕਦਮਾ ਉਕਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ. ਹਰਮਨਦੀਪ ਹਾਂਸ ਵੱਲੋਂ ਤੁਰੰਤ ਸੌਰਵ ਜਿੰਦਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ)। ਤਲਵਿੰਦਰ ਸਿੰਘ ਕਪਤਾਨ ਪੁਲਿਸ (ਓਪਰੋਸ਼ਨ) ਜਿਲਾ ਮੌਹਾਲੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸ੍ਰੀ ਹਰਸਿਮਰਨ ਸਿੰਘ ਬੱਲ ਡੀਐਸਪੀ (ਸਬ ਡਵੀਜਨ ਸਿਟੀ-2) ਮੋਹਾਲੀ ਅਤੇ ਜਤਿੰਦਰ ਚੌਹਾਨ, ਡੀਐਸਪੀ (ਹੈਮੀਸਾਇਡ) ਮੁਹਾਲੀ ਅਤੇ ਵਾਧੂ ਚਾਰਜ ਉਪ-ਕਪਤਾਨ ਪੁਲਿਸ (ਡੀ) ਮੁਹਾਲੀ, ਇੰਚਾਰਜ਼ ਸੀ.ਆਈ.ਏ ਸਟਾਫ਼ ਅਤੇ ਮੁੱਖ ਅਫਸਰ ਥਾਣਾ ਆਈ ਟੀ ਸਿਟੀ ਮੁਹਾਲੀ ਨੂੰ ਸਾਂਝੇ ਤੌਰ ਤੇ ਕਾਰਵਾਈ ਕਰਨ ਲਈ BLIND MURDER ਨੂੰ ਹਰ ਸੰਭਵ ਕੋਸ਼ਿਸ ਕਰਕੇ ਟਰੇਸ ਕਰਨ ਦਾ ਟਾਸਕ ਦਿੱਤਾ ਗਿਆ ਸੀ। ਜਿਸਤੇ ਇਸ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਇਸ ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਆਈ.ਟੀ। ਸਿਟੀ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਢੰਗ ਅਤੇ ਹਿਊਮਨ ਸੋਰਸ ਰਾਹੀਂ BLIND MURDER ਨੂੰ ਟਰੇਸ ਕੀਤਾ ਗਿਆ।
ਅਤੇ 02 ਦੋਸ਼ੀਆਂ ਨੂੰ 07.07.2025 ਸੈਕਟਰ 66 ਏ, ਐਰੋਸਿਟੀ ਮੋਹਾਲੀ ਤੇ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀਆਂ ਦੀ ਪੁੱਛ ਗਿੱਛ ਤੇ ਚੌਕੀ ਮੋਰਨੀ, ਥਾਣਾ ਚੰਡੀਮੰਦਰ, ਜ਼ਿਲ੍ਹਾ ਪੰਚਕੂਲਾ ਦੇ ਏਰੀਆ ਵਿੱਚੋਂ ਅਗਵਾਹ ਹੋਏ ਵਿਅਕਤੀ ਦੀ ਲਾਸ਼ ਨੂੰ ਰਿਕਵਰ ਕੀਤਾ ਗਿਆ ਅਤੇ ਮੁੱਕਦਮਾ ਵਿੱਚ ਜੁਰਮ 103, 3(5) ਬੀ.ਐਨ.ਐਸ ਦਾ ਵਾਧਾ ਕੀਤਾ ਗਿਆ। ਪੁੱਛ-ਗਿੱਛ ਤੇ ਪਤਾ ਲੱਗਾ ਕਿ ਦੋਸ਼ੀ ਬਲਜਿੰਦਰ ਸਿੰਘ ਭੁੱਲਰ ਦੇ ਲਾਇਸੈਸ ਅਸਲ 30 ਬੋਰ ਪਿਸਟਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਕਾਬੂ ਕੀਤੇ ਗਏ ਦੋਸ਼ੀਆਂ ਦਾ ਨਾਮ ਬਿਕਰਮ ਸਿੰਘ ਵਾਸੀ ਮਕਾਨ ਕਿਰਾਏਦਾਰ ਫਲੈਟ ਨੰਬਰ 1401 ਫਾਲਕਨ ਵਿਊ ਸੈਕਟਰ 66 ਏ ਮੋਹਾਲੀ, ਪਕਾ ਪਤਾ ਮਕਾਨ ਨੰਬਰ 277 ਆਈ ਟੀ ਸਿਟੀ ਮੋਹਾਲੀ ਅਤੇ ਬਲਜਿੰਦਰ ਸਿੰਘ ਭੁੱਲਰ ਵਾਸੀ ਮਕਾਨ ਨੰਬਰ (63 ਵਾਰਡ ਨੰਬਰ) ਮਲੋਟ ਸਿਟੀ, ਜਿਲਾ ਸ੍ਰੀ ਮੁਕਤਸਰ ਸਾਹਿਬ, ਹਾਲ ਵਾਸੀ ਮਕਾਨ ਨੰਬਰ 603 ਏ.ਅਲਫੀਨਟੀ ਗਰੀਨ ਏਅਰਪੋਰਟ ਰੋਡ ਜੀਰਕਪੁਰ ਹੈ।
ਦੋਸ਼ੀ ਬਿਕਰਮ ਸਿੰਘ ਦੇਤ ਅਤੇ ਬਲਜਿੰਦਰ ਸਿੰਘ ਭੁੱਲਰ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਪ੍ਰਾਪਰਟੀ ਡਿਲਰ ਦਾ ਕੰਮ ਕਾਰ ਕਰਦੇ ਹੈ।ਜਿਸਨੇ ਆਪਣੀ ਪੁੱਛਗਿੱਛ ਤੇ ਮੰਨਿਆ ਕਿ ਮਿਤੀ 03.072025 ਨੂੰ ਰਾਤ ਸਮੇਂ ਉਸਨੇ ਮ੍ਰਿਤਕ ਅਮਰਜੀਤ ਸਿੰਘ ਸੋਹਾਜ ਨੂੰ ਬਲਾਕ ਸੀ ਵਿੱਚ ਆਪਣੇ ਨਾਲ ਗੱਡੀ ਵਿੱਚ ਬਿਠਾਕੇ ਲੈ ਗਏ ਸੀ ਤੇ ਉਸਨੂੰ ਕਿਹਾ ਕਿ ਤੂੰ ਆਪਣੇ ਘਰ ਤੋ 30/40 ਲੱਖ ਰੁਪਏ ਮੰਗਵਾਕੇ ਤੇ ਸਾਨੂੰ ਦੇ ਜਿਸ ਤੇ ਮ੍ਰਿਤਕ ਅਮਰਜੀਤ ਸਿੰਘ ਸੇਹਾਜ ਨੇ ਮਨਾ ਕਰ ਦਿੱਤਾ ਤੇ ਉਕਤ ਵਿਅਕਤੀਆ ਨੇ ਮ੍ਰਿਤਕ ਅਮਰਜੀਤ ਸਿੰਘ ਸੇਹਾਜ ਨੂੰ ਮੋਰਨੀ ਹਿੱਲ ਲਿਜਾਕੇ ਗੋਲੀਆ ਮਾਰਕੇ ਮਾਰ ਦਿਤਾ ਅਤੇ ਉਥੇ ਜੰਗਲ ਵਿੱਚ ਸੁੱਟ ਦਿੱਤਾ ਸੀ ਅਤੇ ਮੌਕਾ ਤੋਂ ਫਰਾਰ ਹੋ ਗਏ ਸਨ। ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਦੀ ਨਿਸ਼ਾਨ ਦੇਹੀ ਤੋਂ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਨੂੰ ਰਿਕਵਰ ਕੀਤਾ ਗਿਆ ਹੈ।
ਪੁਲਿਸ ਵਲੋਂ ਦੋਸ਼ੀਆਂ ਵਲੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਹਥਿਆਰ ਦੀ ਪੂਰੀ ਜਾਨਕਾਰੀ ਹਾਸਲ ਹੋ ਗਈ ਹੈ ਜੋ ਰਿਕਵਰ ਕੀਤੇ ਜਾ ਰਹੇ ਹਨ। ਦੋਸ਼ੀਆਂ ਦਾ 04 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ, ਮਾਮਲੇ ਜਲਦ ਹੀ ਹੋਰ ਵੀ ਖੁਲਾਸੇ ਹੋ ਸਕਦੇ ਹਨ।
SAS Nagar Police Punjab Police India Harsimran Singh Bal