24/05/2025
ਸ਼ਿਵ ਸੈਨਾ ਪੰਜਾਬ 6 ਜੂਨ ਨੂੰ ਮੋਹਾਲੀ ਤੋਂ ਰੋਪੜ ਤੱਕ ਕੱਢੇਗੀ ਤਿਰੰਗਾ ਯਾਤਰਾ :- ਸੰਜੀਵ ਘਨੌਲੀ
ਖਰੜ 24 ਮਈ ( ਅਰਮਾਨ):- ਅੱਜ ਸ਼ਿਵ ਸੈਨਾ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਖਰੜ ਵਿਖੇ ਭੁਪਿੰਦਰ ਸ਼ਰਮਾ ਸਿਵ ਸੈਨਾ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਜਿਲਾ ਮੋਹਾਲੀ ਦੇ ਪ੍ਰਧਾਨ ਰਜੇਸ਼ ਮਲਿਕ ਦੇ ਪ੍ਰਧਾਨਗੀ ਵਿੱਚ ਕੀਤੀ ਗਈ।ਜਿਸ ਵਿਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ, ਯੂਥ ਸੁਬਾ ਚੇਅਰਮੈਨ ਅਰਵਿੰਦ ਗੌਤਮ, ਹਿਆਚਲ ਪ੍ਰਦੇਸ਼ ਪ੍ਰਭਾਰੀ ਸੰਜੀਵ ਰਾਣਾ ਜੀ ਵਿਸ਼ੇਸ਼ ਤੋਰ ਉਤੇ ਪਹੁੰਚੇ ਇਸ ਮੌਕੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਕਿਹਾ ਕਿ ਆਉਣ ਵਾਲੀ 6 ਜੂਨ ਨੂੰ ਮੋਹਾਲੀ ਫੇਜ਼ -6 ਤੋ ਖਰੜ ਮੋਰਿੰਡਾ ਕੁਰਾਲੀ ਹੁੰਦੇ ਹੋਏ ਰੋਪੜ ਤੱਕ ਵਿਸ਼ਾਲ ਤਿਰੰਗਾ ਮਾਰਚ ਕੱਢਿਆ ਜਾਵੇਗਾ ਇਸ ਮੌਕੇ ਰੋਪੜ ਵਿਖੇ ਯਾਤਰਾ ਦਾ ਸਮਾਪਨ ਕਰਦੇ ਹੋਏ ਬਲੂ ਸਟਾਰ ਆਪਰੇਸ਼ਨ ਵਿੱਚ ਸ਼ਹੀਦ ਹੋਏ ਪੈਰਾਮਿਲਟਰੀ ਫੋਰਸ ,ਸੀਆਰਪੀਐਫ ਦੇ ਜਵਾਨਾ ਅਤੇ ਪੰਜਾਬ ਪੁਲਿਸ ਦੇ ਨਾਲ ਨਿਰਦੋਸ਼ 35 ਹਜਾਰ ਹਿੰਦੂਆਂ ਨੂੰ ਸ਼ਰਧਾ ਸੁਮਨ ਭੇਟ ਕੀਤੇ ਜਾਣਗੇ। ਸੰਜੀਵ ਘਨੌਲੀ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਸ਼ਿਵ ਸੈਨਾ ਪੰਜਾਬ ਦੀਆਂ ਟੀਮਾਂ ਇਸ ਮੌਕੇ ਮੌਜੂਦ ਹੋਣਗੀਆਂ ਸ਼ਿਵ ਸੇਨਾ ਪੰਜਾਬ ਨੇ ਆਪਣੇ ਬੌਧਿਕ ਵਿੰਗ ਨੂੰ ਵੀ ਹਦਾਇਤ ਕੀਤੀ ਹੈ ਕਿ ਅੱਤਵਾਦ ਦੇ ਬੁਰੇ ਦੌਰ ਅਤੇ ਅਤਵਾਦ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਨਾਲ ਅਰਧ ਸੈਨਿਕ ਬਲ ਪੁਲਿਸ ਮੁਲਾਜ਼ਮ ਜਾਂ ਹੋਰ ਨਿਰਦੋਸ਼ ਲੋਕ ਜਿਨਾਂ ਨੇ ਦੇਸ਼ ਖਾਤਰ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਯੋਗਦਾਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਾਠਕਰਮ ਸੂਚੀ ਵਿਖੇ ਸ਼ਾਮਿਲ ਕੀਤੇ ਜਾਣਾ ਚਾਹੀਦਾ ।ਇਸ ਮੌਕੇ ਮੋਹਿਤ ਕੁਮਾਰ, ਚੰਦਨ ਮਿਸ਼ਰਾ , ਮਹਿੰਦਰ ਬਜਾਜ, ਅਮਿਤ ਸੇਠੀ, ਅਰੁਣ ਉਪਲ, ਗੌਰਵ , ਸੁਸ਼ੀਲ ਬਿੱਲੂ ਆਦਿ ਸ਼ਾਮਲ ਰਹੇ । #पंजाबरोडवेज A Power of Media News18 Punjab