Tajurbe by Harman Sandhu.

Tajurbe by Harman Sandhu. ਕੁਝ ਤਜ਼ਰਬੇ, ਕੁਝ ਗੱਲਾਂ ਤੇ ਕੁਝ ਕਹਾਣੀਆਂ ਜੋ ਬਦਲਣਗੀਆਂ ਤੁਹਾਡੇ ਸੋਚਣ ਤੇ ਦੁਨੀਆਂ ਨਾਲ ਵਿਚਰਨ ਦਾ ਤਰੀਕਾl
(1)

ਜਿਸ ਦੇ ਰਾਹ ਅਲੱਗ, ਉਹ ਗਵਾਚਿਆ ਨਈਂ ਹੁੰਦਾ.....ਇੱਕ ਕਹਾਵਤ ਹੈ "don't assume that everyone walking a different path is lost". ਆਦਤ...
14/08/2026

ਜਿਸ ਦੇ ਰਾਹ ਅਲੱਗ, ਉਹ ਗਵਾਚਿਆ ਨਈਂ ਹੁੰਦਾ.....
ਇੱਕ ਕਹਾਵਤ ਹੈ "don't assume that everyone walking a different path is lost". ਆਦਤ ਹੁੰਦੀ ਹੈ ਕਈਆਂ ਦੀ ਕਿ ਕਿਸੇ ਨੂੰ ਆਪਣੀ ਸੋਚ ਤੋਂ ਅਲੱਗ ਦੇਖਿਆ ਤਾਂ ਉਹਨੂੰ ਮਾੜਾ, ਭੱਟਕਿਆ ਜਾਂ ਕਮਲਾ ਕਹਿਣ ਲੱਗ ਜਾਂਦੇ ਹਨ l ਹਰ ਕਿਸੇ ਦੀ ਆਪਣੀ ਆਪਣੀ ਮੰਜ਼ਿਲ ਹੈ, ਆਪੋ ਆਪਣੇ ਰਾਹ ਹਨ l ਲਾਜ਼ਮੀ ਨਈਂ ਕਿ ਜੋ ਸਾਨੂੰ ਪਤਾ ਐ ਸੱਚ, ਸਹੀ ਤੇ ਉੱਤਮ ਓਹੀ ਹੋਵੇ, ਉਸ ਤੋਂ ਪਰੇ ਵੀ ਬੜਾ ਕੁਝ ਸੱਚਾ ਤੇ ਸੁੱਚਾ ਹੋ ਸਕਦਾ ਹੈ l ਹਾਂ ਭਟਕਿਆ ਉਹ ਹੈ ਜੋ ਆਪਣੀਆਂ ਜੁੰਮੇਵਾਰੀਆਂ ਤੋਂ ਮੂੰਹ ਫ਼ੇਰੇ, ਗਵਾਚਿਆ ਉਹ ਹੈ ਜਿਸਨੇ ਖੁੱਦ ਕਰਨ ਵਾਲੇ ਕੰਮ ਵੀ ਹੋਰਾਂ ਸਿਰ ਸੁੱਟ ਰੱਖੇ ਹਨ, ਕਮਲਾ ਉਹ ਹੈ ਜੋ ਝੂਠ ਨੂੰ ਸੱਚ ਮੰਨੀ ਬੈਠਾ ਹੈ l ਪਰ ਕਿਸੇ ਦਾ ਕੰਮ ਕਰਨ ਦਾ ਤਰੀਕਾ, ਰਫ਼ਤਾਰ ਤੇ ਸਮਾਂ ਕਿਸੇ ਤੋਂ ਵੱਖਰਾ ਹੈ ਤਾਂ ਉਹ ਗਵਾਚਿਆ ਨਹੀਂ ਹੈ l ਕਿਸੇ ਦੀ ਗੱਲ ਬਾਤ ਤੇ ਆਉਣ ਜਾਣ ਦੇ ਢੰਗ ਹੋਰਾਂ ਤੋਂ
ਅਲਿਹਦਾ ਹਨ ਤਾਂ ਉਹ ਕਮਲਾ ਨਈਂ l ਕੋਈ ਆਮ ਨਾਲੋਂ ਹੱਟ ਕੇ ਕਿਸੇ ਅਲੱਗ profession ਲਈ ਮਿਹਨਤ ਕਰ ਰਿਹਾ ਹੈ ਤਾਂ ਉਹ ਹਿੱਲਿਆ ਨਈਂ l ਕੋਈ ਥੋੜ੍ਹੇ ਵੱਡੇ ਸੁਫਨਿਆਂ ਲਈ ਟੁੱਟ-ਟੁੱਟ ਖੱਪ ਰਿਹਾ ਹੈ ਤਾਂ ਉਹ ਸਨਕੀ ਨਈਂ ਹੈ l ਕੋਈ ਕੱਪੜੇ ਤੁਹਾਡੀ ਸੋਚ ਮੁਤਾਬਿਕ ਨਈਂ ਪਾ ਰਿਹਾ ਤਾਂ ਉਹ ਗ਼ਲਤ ਨਈਂ l ਗਵਾਚਆਂ ਚ' ਅੱਜ ਬੱਸ ਓਹੀ ਹੈ ਜੋ ਇਹ ਮੰਨਣ ਤੋਂ ਮੁਨਕਰ ਹੈ ਕਿ ਓਹਦੀ ਸੋਚ ਤੋਂ ਪਰੇ ਵੀ ਬੜਾ ਕੁਝ ਹੈ ਜੋ ਸਹੀ, ਸਾਰਥਕ ਤੇ ਸੱਚ ਹੈ l

ਕੰਧ....ਪੁਰਾਣੇ ਸਮੇਂ ਚ'ਜਦੋਂ ਚੀਨ ਵਿੱਚ ਘਰ ਦੇ ਬਾਹਰ ਦੀਆਂ ਕੰਧਾਂ ਥੋੜੀਆਂ ਉੱਚੀਆਂ ਕਰਨ ਦਾ ਚਲਣ ਵਧਿਆ ਤਾਂ ਇੱਕ ਬਜ਼ੁਰਗ ਨੇ ਕਿਸੇ ਬੜੀਆਂ ਉੱਚੀਆ...
13/08/2026

ਕੰਧ....
ਪੁਰਾਣੇ ਸਮੇਂ ਚ'ਜਦੋਂ ਚੀਨ ਵਿੱਚ ਘਰ ਦੇ ਬਾਹਰ ਦੀਆਂ ਕੰਧਾਂ ਥੋੜੀਆਂ ਉੱਚੀਆਂ ਕਰਨ ਦਾ ਚਲਣ ਵਧਿਆ ਤਾਂ ਇੱਕ ਬਜ਼ੁਰਗ ਨੇ ਕਿਸੇ ਬੜੀਆਂ ਉੱਚੀਆਂ ਕੰਧਾਂ ਵਾਲੇ ਘਰ ਦੇ ਮਾਲਿਕ ਨੂੰ ਪੁੱਛਿਆ ਕਿ " ਤੂੰ ਇੰਨੀ ਉੱਚੀ ਘਰ ਦੁਆਲ਼ੇ fencing ਕੀਤੀ ਹੈ! ਕੀ ਤੈਨੂੰ ਬਾਹਰ ਦੇ ਲੋਕ ਪਸੰਦ ਨਈਂ l ਤਾਂ ਘਰ ਦੇ ਮਾਲਿਕ ਨੇ ਜਵਾਬ ਦਿੱਤਾ ਕਿ ਮੇਰੇ ਘਰ ਦੀਆਂ ਕੰਧਾਂ ਹੋਰਾਂ ਲਈ, ਮੇਰੀ ਨਫ਼ਰਤ ਦਾ ਪ੍ਰਤੀਕ ਨਈਂ ਬਲਕਿ ਇਸ ਗੱਲ ਦਾ ਪ੍ਰਤੀਕ ਨੇ ਕਿ ਇਹਨਾਂ ਤੋਂ ਪ੍ਰੇਹ ਮੇਰੀ ਜੁੰਮੇਵਾਰੀ ਖ਼ਤਮ ਤੇ ਬਾਹਰਲੇ ਲੋਕਾਂ ਦੀ ਸ਼ੁਰੂ l ਕਿਉਂਕਿ ਮੇਰੀ ਜੁੰਮੇਵਾਰੀ ਮੇਰੀ privacy ਦੀ ਹੈ ਜੋ ਮੈਂ ਕੰਧਾਂ ਕੱਢ ਪੂਰੀ ਕੀਤੀ l ਇਹਨਾਂ ਦਿਵਾਰਾਂ ਦੇ ਅੰਦਰ ਹੋਰਾਂ ਦੀ ਜੁੰਮੇਵਾਰੀ ਸ਼ੁਰੂ ਹੁੰਦੀ ਹੈ ਕਿ ਉਹਨਾਂ ਮੇਰੇ ਜੀਵਨ ਵਿੱਚ ਕਦੋਂ, ਕਿੰਨ੍ਹਾ ਤੇ ਕਿਥੋਂ ਤੱਕ ਤੱਕਣਾ ਹੈ l
ਇਸ ਕਰ ਕੇ ਕੰਧ ਭਾਵੇਂ ਕਿਸੇ ਨੇ ਘਰ ਦੁਆਲ਼ੇ ਕੱਢੀ ਹੋਵੇ ਜਾਂ ਆਪਣੀ ਜ਼ਿੰਦਗੀ ਦੁਆਲ਼ੇ... ਉਹ ਸਦਾ ਨਫਰਤ, ਵਖਰੇਵੇਂ ਜਾਂ ਜ਼ਮੀਨੀ ਹੱਕ ਦੀ ਪ੍ਰਤੀਕ ਨਈਂ ਹੁੰਦੀ l ਉਹ ਅਸਲ ਵਿੱਚ ਪ੍ਰਤੀਕ ਹੈ ਬੰਦੇ ਦੀ, ਬੰਦੇ ਤਾਈਂ ਇੱਕ ਮਰਿਆਦਾ ਦੀ l ਉਹ ਮਰਿਆਦਾ ਜਿਸਦੇ ਤਹਿਤ ਹਰ ਬੰਦੇ ਨੂੰ ਦੂਜੇ ਦੇ ਨਿੱਜੀ ਜੀਵਨ ਦਾ ਸਤਿਕਾਰ ਕਰਨਾ ਆਉਣਾ ਚਾਹੀਦਾ ਹੈ l ਕਿਸੇ ਦੇ ਘਰ ਦੀ ਦਹਿਲੀਜ਼ ਲੰਘਣਾ ਵੀ ਇੱਕ ਜੁੰਮੇਵਾਰੀ ਵਾਲਾ ਕੰਮ ਹੈ l ਸਦਾ ਆਪਣੀ ਜ਼ੁਬਾਨ, ਅੱਖਾਂ ਤੇ attitude ਨਿਯੰਤਰ ਵਿੱਚ ਰੱਖੋl
ਹਰ ਕੰਧ ਦੇ ਅੰਦਰ ਵਾਲਾ ਪਾਸਾ ਇੱਕ ਜੁੰਮੇਵਾਰੀ ਤੇ ਸਲੀਕਾ ਮੰਗਦਾ ਹੈ, ਜੋ ਇੱਕ ਚੰਗੇ ਇਨਸਾਨ ਵਿੱਚ ਹੋਣਾ ਜਰੂਰੀ ਹੈ l ਉਹਨਾਂ ਕੰਧਾਂ ਅੰਦਰ ਕੀ ਹੋ ਰਿਹਾ ਐ, ਕੌਣ ਕੀ ਕਰ ਰਿਹਾ ਹੈ, ਕੋਈ,ਕਿਵੇਂ ਜਿਓਂ ਰਿਹਾ ਹੈ? ਏਸ ਸਭ ਨਾਲ ਸਾਡਾ ਓਦੋਂ ਤੱਕ ਸਰੋਕਾਰ ਨਈਂ ਹੋਣਾ ਚਾਹੀਦਾ ਜਦੋਂ ਤੱਕ ਉਹ ਕੰਮ ਸਾਡੀ ਜ਼ਿੰਦਗੀ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਭਾਵਿਤ ਨਾ ਕਰਦੇ ਹੋਣ l
ਕਹਿੰਦੇ ਹਨ "some fences are meant to be respected and understood not all define mere separations "

ਬਗਾਨੇ ਮਕਾਨ ਦਾ ਨਕਸ਼ਾ ਬਣਾਉਣਾ ਸੌਖਾ ਹੁੰਦਾ ਹੈ!!!ਅਰਬ ਵਿੱਚ ਆਖਿਆ ਜਾਂਦਾ ਹੈ ਕਿ ਜਿਹੜੇ ਮਕਾਨ ਚ'ਆਪ ਨਾ ਵਸਣਾ ਹੋਵੇ, ਓਹਦਾ ਨਕਸ਼ਾ ਘੜਨਾ ਸੌਖਾ ਹੁ...
12/08/2026

ਬਗਾਨੇ ਮਕਾਨ ਦਾ ਨਕਸ਼ਾ ਬਣਾਉਣਾ ਸੌਖਾ ਹੁੰਦਾ ਹੈ!!!
ਅਰਬ ਵਿੱਚ ਆਖਿਆ ਜਾਂਦਾ ਹੈ ਕਿ ਜਿਹੜੇ ਮਕਾਨ ਚ'ਆਪ ਨਾ ਵਸਣਾ ਹੋਵੇ, ਓਹਦਾ ਨਕਸ਼ਾ ਘੜਨਾ ਸੌਖਾ ਹੁੰਦਾ ਹੈ l ਭਾਵ ਦੂਜੇ ਨੂੰ ਸਲਾਹ ਦੇਣੀ ਸੌਖੀ ਹੈ ਕਿਉਂਕਿ ਸਲਾਹ ਦੇਣ ਵਾਲੇ ਨੇ ਉਸ ਸਲਾਹ ਦੇ ਨਤੀਜੇ ਖੁੱਦ ਨਈਂ ਭੁਗਤਣੇ ਹੁੰਦੇ l ਹੋਰਾਂ ਦੀਆਂ ਮੁਸ਼ਕਿਲਾਂ ਅਤੇ ਹਲ਼, ਹਰ ਕੋਈ ਝੱਟਪੱਟ ਵੇਖ ਲੈਂਦਾ ਹੈ l ਕਿਉਂਕਿ ਉੱਥੇ ਬੰਦਾ ਜਜ਼ਬਾਤੀ ਤੌਰ ਤੇ ਨਈਂ ਜੁੜਿਆ ਹੁੰਦਾ l ਉਹ practical ਪੱਖ ਤੋਂ ਸਲਾਹ ਦੇ ਦਿੰਦਾ ਹੈ l
ਕਲ੍ਹ ਬੈਠੇ ਬੈਠੇ ਏਸ ਗੱਲ ਦਾ ਮਨੋ ਵਿਗਿਆਨ ਤੇ ਕਾਰਨਾ ਬਾਰੇ ਪੜ੍ਹਿਆ ਕਿ ਦੂਜੇ ਨੂੰ ਹਰ ਕੋਈ ਮਿੰਟੋ ਮਿੰਟੀ ਸਲਾਹ ਦੇ ਦਿੰਦਾ ਹੈ l ਦੂਜਿਆਂ ਦੀਆਂ ਕਮੀਆਂ, ਉਹਨਾਂ ਕਮੀਆਂ ਦੇ ਹਲ਼! ਉਸ ਬੰਦੇ ਨੂੰ ਵੀ ਪਤਾ ਹੁੰਦੇ ਆ...ਜੋ ਆਪਣੀ ਜ਼ਿੰਦਗੀ ਵਿੱਚ ਜਮਾ ਉਲਝਿਆ ਫ਼ਿਰਦਾ ਹੋਵੇ l
ਇਹ ਬੜਾ ਆਮ ਹੈ l ਜਦੋਂ ਏਸ ਨੂੰ ਸਮਝਣਾ ਚਾਹਿਆ ਤਾਂ ਬੜੀ ਵਧੀਆ ਉਦਾਹਰਣ ਸਾਹਮਣੇ ਆਈ l ਉਹ ਸੀ ਐਕਟਰ ਤੇ ਡਾਇਰੈਕਟਰ ਦੀ l ਕਹਿੰਦੇ ਇੱਕ ਐਕਟਰ ਨੂੰ ਕਈ ਵਾਰ ਨਈਂ ਪਤਾ ਲੱਗਦਾ ਕਿ ਓਹਦਾ shot ਸਹੀ ਜਾ ਰਿਹਾ ਹੈ ਕਿ ਨਈਂ l ਪਰ ਡਾਇਰੈਕਟਰ ਨਾਲ ਦੀ ਨਾਲ ਫੜ ਲੈਂਦਾ ਹੈ l ਕਿਉਂਕਿ ਡਾਇਰੈਕਟਰ ਉਹਨੂੰ ਪਾਸਿਯੋ ਦੇਖ ਰਿਹਾ ਹੈ lਉਹਨੂੰ ਉਹ ਵੀ ਦਿੱਸਦਾ ਜੋ ਐਕਟਰ ਨਈਂ ਵੇਖ ਸਕਦਾ l ਕਈ ਵਾਰ ਹਲਾਤਾਂ ਨਾਲ ਲੜ ਰਿਹਾ ਬੰਦਾ, ਐਕਟਰ ਦੀ ਤਰ੍ਹਾਂ ਆਪਣਾ shot ਦੇ ਰਿਹਾ ਹੁੰਦਾ ਏਸ ਗੱਲ ਤੋਂ ਅਣਜਾਣ ਕਿ ਉਹ ਸਹੀ ਹੈਂ ਜਾ ਗ਼ਲਤ l ਆਸੇ ਪਾਸੇ ਵਾਲੇ ਡਾਇਰੈਕਟਰ ਤਰ੍ਹਾਂ ਜੋ ਮਹਿਸੂਸ ਕਰਦੇ ਨੇ ਫ਼ੇਰ ਉਹ ਸਲਾਹ ਦਾ ਰੂਪ ਲੈ ਲੈਂਦੀ ਹੈ l
ਦੂਜਾ ਕਾਰਨ ਜਿਵੇੰ ਮੈਂ ਉੱਪਰ ਲਿਖਿਆ ਦੂਜਿਆਂ ਦੀ situation ਵਿੱਚ ਕੋਈ ਵੀ ਬੰਦਾ decision ਇਸ ਲਈ ਵੀ ਜਲਦੀ ਲੈ ਲੈਂਦਾ ਹੈ ਕਿਉਂਕਿ ਓਹ ਜਜ਼ਬਾਤੀ ਬੰਧਣਾ ਤੋਂ ਅਜ਼ਾਦ ਹੁੰਦਾ ਹੈ l ਤੀਜਾ ਤੇ ਆਖਰੀ ਹੋਰਾਂ ਨੂੰ ਦਿੱਤੀਆਂ ਸਲਾਹਾਂ ਦੇ ਨਤੀਜੇ ਕਿਸੇ ਨੇ ਖੁੱਦ ਨਈਂ ਭੁਗਤਣੇ ਹੁੰਦੇ ਤਾਂ ਪਟੱਕ ਪਟੱਕ ਗੱਲਾਂ ਤੇ ਸਲਾਹਾਂ ਔਹੜ ਦੀਆਂ ਹਨ l
ਇਸ ਲਈ ਅੱਗੇ ਤੋਂ ਕੋਈ ਤੁਹਾਡੀ ਦਿੱਤੀ ਸਲਾਹ ਨਾ ਮੰਨੇ ਤਾਂ ਇਹਨਾਂ ਤਿੰਨਾਂ ਗੱਲਾਂ ਤੇ ਗੌਰ ਕਰਿਯੋ l ਸੋਚਿਯੋ! ਕਿ ਤੁਹਾਡੀ ਦਿੱਤੀ ਸਲਾਹ ਨੇ ਇਹਨਾਂ ਗੱਲਾਂ ਨੂੰ cater ਕੀਤਾ ਜਾਂ ਨਹੀਂ l

ਜ਼ਿੰਦਗੀ ਨੂੰ ਇਕੋ ਗੱਲ ਸੌਖਾ ਬਣਾਉਂਦੀ ਹੈ ਉਹ ਹੈ ਕਿ ਅਸੀਂ ਬੜਿਆ ਤੋਂ ਚੰਗੇ ਹਾਂ l ਲੱਖਾਂ ਨੇ ਇੱਥੇ ਜੋ ਸਾਡੇ ਵਰਗੀ ਜ਼ਿੰਦਗੀ ਦੇ ਸਿਰਫ਼ ਖਵਾਬ ਹੀ ਦ...
10/08/2026

ਜ਼ਿੰਦਗੀ ਨੂੰ ਇਕੋ ਗੱਲ ਸੌਖਾ ਬਣਾਉਂਦੀ ਹੈ ਉਹ ਹੈ ਕਿ ਅਸੀਂ ਬੜਿਆ ਤੋਂ ਚੰਗੇ ਹਾਂ l ਲੱਖਾਂ ਨੇ ਇੱਥੇ ਜੋ ਸਾਡੇ ਵਰਗੀ ਜ਼ਿੰਦਗੀ ਦੇ ਸਿਰਫ਼ ਖਵਾਬ ਹੀ ਦੇਖ ਸਕਦੇ ਨੇ ਪਰ ਪਾ ਨਈਂ ਸਕਦੇ...ਚਾਹੇ ਅਸੀਂ ਛੋਟੀਆਂ ਤੋਂ ਲੈ ਕੇ ਵੱਡੀਆਂ ਗੱਲਾਂ ਤੱਕ ਜਿੱਥੇ ਮਰਜੀ ਤੁਲਨਾ ਕਰ ਕੇ ਵੇਖ ਲਯੀਏ, ਬੜੇ ਮਿਲਣਗੇ ਜੋ ਸਾਡੇ ਵਰਗੇ ਨਈਂ l

ਸੋਚਾਂ ਦਾ ਸਫ਼ਰ.....ਬਿਨਾਂ ਸੋਚੇ ਵੀ ਕੁਝ ਨਈਂ ਹੁੰਦਾ, ਤੇ ਕੇਵਲ ਸੋਚੀ ਜਾਣਾ ਤੇ ਕਰਨਾ ਕੁਝ  ਨਾ.. ਹਾਸਿਲ ਏਸ ਰਵੱਈਏ ਨਾਲ ਵੀ ਕੱਖ ਨਈਂ ਹੁੰਦਾ l ...
10/08/2026

ਸੋਚਾਂ ਦਾ ਸਫ਼ਰ.....
ਬਿਨਾਂ ਸੋਚੇ ਵੀ ਕੁਝ ਨਈਂ ਹੁੰਦਾ, ਤੇ ਕੇਵਲ ਸੋਚੀ ਜਾਣਾ ਤੇ ਕਰਨਾ ਕੁਝ ਨਾ.. ਹਾਸਿਲ ਏਸ ਰਵੱਈਏ ਨਾਲ ਵੀ ਕੱਖ ਨਈਂ ਹੁੰਦਾ l ਮੇਰੇ ਬਹੁਤ ਨਜ਼ਦੀਕ ਦੇ ਦੋ ਤਿੰਨ ਸ਼ਖਸ ਨੇ ਜੋ ਪਿੱਛਲ਼ੇ ਡੇਢ-ਦੋ ਦਹਾਕੇ ਤੋਂ ਸਿਰਫ਼ ਸੋਚ ਵਿਚਾਰ ਹੀ ਕਰ ਰਹੇ ਨੇ ਕਿ "ਮੈਂ ਕੁਝ ਕਰਨਾ ਐ? ਕੀ ਕਰਨਾ ਹੈ ਇਹਦੇ ਲਈ ਰੀਲਾਂ ਵੇਖੀਆਂ ਜਾਂਦੀਆਂ ਹਨ? ਕੋਈ ਕੋਈ business idea ਪਸੰਦ ਵੀ ਆ ਜਾਂਦਾ ਹੈ ਤੇ ਉਨੇ ਨੂੰ ਰਾਤ ਪੈ ਜਾਂਦੀ ਐ l ਅਗਲੇ ਦਿਨ ਨਵੇਂ business ਲੱਭਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ l ਪਰ
ਬੰਦੇ ਇੱਛਾ ਸ਼ਕਤੀ ਦੇ ਪੱਕੇ ਨੇ, ਰੋਜ਼ ਸੋਚਾਂ ਤੇ ਸਫ਼ਰ ਤੇ ਨਿਕਲਦੇ ਹਨ, ਸ਼ਾਮ ਤੱਕ ਥੱਕ ਥੁੱਕ ਕੇ ਸੌਂ ਜਾਂਦੇ ਨੇ.. ਪਰ ਉਹਨਾਂ ਹਜੇ ਤੱਕ ਪਲਾਨ ਨਈਂ ਬਦਲਿਆ.... ਉਹ ਪੱਕਾ ਹੈ ਕਿ ਕਰਨਾ ਜਰੂਰ ਹੈ ਕੁਝ!
ਜੋ ਰੋਜ਼ਮਰਾ ਦੇ ਕੰਮ ਸਾਹਮਣੇ ਪਏ ਹੁੰਦੇ ਹਨ ਉਹ ਕਦੇ ਲੇਟ ਤੇ ਕਦੇ ਚੰਗੇ ਮਾੜੇ ਨਿਬੜ ਜਾਂਦੇ ਨੇ, ਉਹਨਾਂ ਕੰਮਾਂ ਵਿੱਚ ਉਹ ਧੱਕਾ ਸਟਾਰਟ ਗੱਡੀ ਵਾਂਗ ਚੱਲ ਰਹੇ ਨੇl ਕਿਉਂਕਿ ਉਹਨਾਂ ਨੂੰ ਸਦਾ ਇਹੋ ਲੱਗਦਾ ਰਹਿੰਦਾ ਹੈ ਕਿ ਦਹਾਕਿਆ ਤੋਂ ਚਲਿਆ ਆ ਰਿਹਾ ਉਹਨਾਂ ਦਾ ਪ੍ਰੋਗਰਾਮ ਬੱਸ ਆਖਰੀ ਚਰਨ ਤੇ ਹੈ ਤੇ ਸੋਚਾਂ ਅਗਲੇ ਪਲ਼ ਹਕੀਕਤ ਹੋ ਜਾਣੀਆਂ ਹਨ l
ਬਿਨਾਂ ਕਦਮ ਪੁਟੇ, ਸਰੀਰ ਹਿਲਾਏ, ਇੱਕ ਸਫ਼ਰ ਹੀ ਕਰ ਸਕਦਾ ਹੈ ਬੰਦਾ ਤੇ ਉਹ ਹੈ ਸੋਚਾਂ ਦਾ ਸਫ਼ਰ l ਜੋ ਮਰਜ਼ੀ ਕਰਲੋ, ਜਿੱਥੇ ਮਰਜ਼ੀ ਜਾ ਆਓ ਕੋਈ ਪਾਬੰਦੀ ਨਈਂ l ਬੱਸ ਏਸ ਸਫ਼ਰ ਤੇ ਇਕੋ ਪਾਬੰਦੀ ਹੁੰਦੀ ਹੈ ਉਹ ਹੈ ਤਰੱਕੀ ਦੀ l "ਕੁਝ ਕਰਨਾ ਹੈ " ਉਹ ਹੋਇਆ ਨਈਂ ਸਾਲਾਂ ਤੋਂl ਜੋ ਸਾਹਮਣੇ ਪਿਆ ਹੈ ਉਹ ਕਰਨਾ ਨਈਂ , ਇਹ ਕਸ਼-ਮ-ਕਸ਼ ਤਰੱਕੀ ਦੇ ਨਾਲ ਨਾਲ ਬੰਦੇ ਦੀ ਸੁੱਖ ਸ਼ਾਂਤੀ, ਪ੍ਰਤੀਤ ਤੇ ਸਿਹਤ ਵੀ ਖਾ ਜਾਂਦੀ ਹੈ l
ਮੈਂ ਬੜੇ ਲੋਕ ਦੇਖੇ ਨੇ ਜੋ ਸੋਚਾਂ ਦੇ ਸਫਰਾਂ ਵਿੱਚ ਹੀ ਬੀਤ ਗਏ ਨੇ, ਬਿਨਾਂ ਕੁਝ ਕੀਤੇ ਤੇ ਬਿਨਾਂ ਜਿਉਂਏ l ਇਸ ਕਰ ਕੇ ਜੇ ਕੁਝ ਕਰਨ ਦੀਆਂ ਸੋਚਾਂ ਤੁਸੀ ਵੀ ਦਹਾਕਿਆ ਤੋਂ ਲਈ ਬੈਠੇ ਹੋ ਜਾਂ ਤਾਂ ਅੱਜ-ਹੁਣੇ ਉੱਠ ਕੇ ਉਸ ਕੰਮ ਲਈ ਕੁਝ ਕਰੋ ਨਈਂ ਤਾਂ ਇਹ ਜਰੂਰ ਸਮਝ ਲਯੋ ਏਸ ਸਫ਼ਰ ਚ' ਥਕਾਵਟ ਵੀ ਬਹੁਤ ਹੈ, ਤਰੱਕੀ ਕੋਈ ਨਈਂ ਤੇ ਮੁਹਤਾਜੀਆਂ- ਬਿਮਾਰੀਆਂ ਫੁੱਲ ਨੇ l
(ਮੈਂ ਇਥੇ ਏਸ ਵਤੀਰੇ ਪਿੱਛਲ਼ੇ psychological ਤੇ physiological ਕਾਰਨਾਂ ਤੇ ਗੱਲ ਨਹੀਂ ਕਰ ਰਹੀ ਕਿਉਂਕਿ ਜੋ ਇਨਸਾਨ ਆਪਣਾ 20 ਸਾਲਾਂ ਦਾ basic ਵਰਤਾਰੇ ਦਾ pattern ਨਈਂ ਸਮਝ ਪਾਇਆ ਉਹ ਸ਼ਾਇਦ ਇਹਨਾਂ ਕਾਰਨਾਂ ਨੂੰ ਵੀ ਸਮਝਣਾ ਪਸੰਦ ਨਈਂ ਕਰੇਗਾ l)

ਸੁਫਨਿਆਂ ਦੀ ਸਾਂਝ...ਉਮਰ ਦਾ ਇੱਕ ਟੋਟਾ ਗਵਾ ਕੇ, ਹਜ਼ਾਰਾਂ ਲੋਕਾਂ ਨਾਲ ਵਿਚਰ ਕੇ ਸਮਝ ਆਇਆ ਕਿ ਸੁਫਨਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ l ਬੜਾ ਵਕ...
08/08/2026

ਸੁਫਨਿਆਂ ਦੀ ਸਾਂਝ...
ਉਮਰ ਦਾ ਇੱਕ ਟੋਟਾ ਗਵਾ ਕੇ, ਹਜ਼ਾਰਾਂ ਲੋਕਾਂ ਨਾਲ ਵਿਚਰ ਕੇ ਸਮਝ ਆਇਆ ਕਿ ਸੁਫਨਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ l ਬੜਾ ਵਕ਼ਤ ਏਹੋ ਲੱਗੀ ਗਿਆ ਕਿ ਸੁਫ਼ਨੇ ਸਿਰਫ਼ ਸੁਫ਼ਨੇ ਹੁੰਦੇ ਨੇ l ਹੌਲੀ ਹੌਲੀ ਪਤਾ ਲੱਗਾ ਕਿ ਕੁਝ ਸੁਫ਼ਨੇ ਸਾਂਝੇ ਹੁੰਦੇ ਨੇ, ਜੋ ਸਾਂਝੇ ਤੌਰ ਤੇ ਵੇਖ਼ੇ, ਜਿਓੰਏ ਤੇ ਸੱਚ ਕੀਤੇ ਜਾਂਦੇ ਨੇ l ਉਹਨਾਂ ਵਿੱਚ ਮਿਹਨਤ ਵੀ ਸਾਂਝੀ, ਸਲਾਹ ਵੀ ਸਾਂਝੀ ਤੇ ਧੱਕੇ ਵੀ ਸਾਂਝੇ ਹੁੰਦੇ ਨੇ l ਇਹਨਾਂ ਸੁਫਨਿਆਂ ਦੇ ਪੂਰੇ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ l ਇਹ ਸੁਫ਼ਨੇ 100% ਪੂਰੇ ਹੋ ਜਾਂਦੇ ਨੇ ਸ਼ਰਤ ਇਹ ਵੀ ਹੈ ਕਿ ਇਹਨਾਂ ਵਿੱਚ ਇਮਾਨਦਾਰੀ ਵੀ ਸਾਂਝੀ ਚਾਹੀਦੀ ਹੁੰਦੀ ਹੈ l ਪੂਰੇ ਕਰ ਕੇ ਵੀ ਪਹਿਲਾਂ ਵਾਂਗ ਇਮਾਨਦਾਰ ਤੇ ਇਕੱਠੇ ਰਹਿਣਾ ਜਰੂਰੀ ਹੈ l ਜਦੋਂ ਕੋਈ ਇੱਕ ਆਖੇ ਕਿ ਇਹ ਤਾਂ ਸਿਰਫ਼ ਤੇਰਾ ਸੁਫ਼ਨਾ ਸੀ ਮੈਂ ਤਾਂ ਸਾਥ ਦਿੱਤਾ ਹੈ.. ਜਾਂ ਕੋਈ ਆਖੇ ਇਹ ਤੇਰਾ ਸੀ ਮੈਂ ਤਾਂ ਤੇਰੇ ਕਰ ਕੇ ਪੂਰਾ ਕੀਤਾ ਹੈ, ਇਹ ਗੱਲਾਂ ਹਰਾ ਦਿੰਦੀਆਂ ਨੇ ਵੱਡੇ ਸਰ ਕੀਤੇ ਸੁਫਨਿਆਂ ਨੂੰ ਵੀ l
ਦੂਜੀ ਤਰ੍ਹਾਂ ਤੇ ਸੁਫ਼ਨੇ ਉਹ ਨੇ ਜੋ ਸਿਰਫ਼ ਤੇ ਸਿਰਫ਼ ਤੁਹਾਡੇ ਨੇ l ਉਹਨਾਂ ਵਿੱਚ ਕਿਸੇ ਦੀ ਸਾਂਝ ਤੇ ਰੁੱਚੀ ਨਈਂ l ਦੂਜਿਆਂ ਲਈ ਉਹ ਸਿਰਫ਼ ਤੁਹਾਡਾ ਲੋਰ ਹੈ.. ਸੁਫ਼ਨਾ ਨਈਂ l ਓਹਦੇ ਵਿੱਚ ਕੋਈ ਕਿਸੇ ਦਾ ਸਾਥ ਨਈਂ.. ਸਿਰਫ਼ ਉਡੀਕ ਹੁੰਦੀ ਹੈ ਕਿ ਅੱਕ ਥੱਕ ਜਵਾਕ ਤਰ੍ਹਾਂ ਤੁਸੀ ਛੱਡ ਦੇਓਗੇ l ਇਹ ਸੁਫ਼ਨੇ ਜਾਂ ਤਾਂ ਟੁੱਟਦੇ ਨੇ ਤੇ ਜੇ ਪੂਰੇ ਵੀ ਹੁੰਦੇ ਨੇ ਤਾਂ ਵੱਡੀਆਂ ਕੀਮਤਾਂ ਤੇ l
ਇੱਕ ਤੀਜੀ ਤਰ੍ਹਾਂ ਦੇ ਸੁਫ਼ਨੇ ਹੁੰਦੇ ਨੇ ਜੋ ਤੁਹਾਡੇ ਗਲ਼ ਤੁਹਾਡੇ ਬਣਾ ਕੇ ਪਾ ਦਿੱਤੇ ਜਾਂਦੇ ਹਨ ਪਰ ਉਹ ਤੁਹਾਡੇ ਹੁੰਦੇ ਨਈਂ l ਉਹਨਾਂ ਵਿੱਚ ਸਾਂਝ ਨਾਲੋਂ ਵੱਧ ਧੱਕਾ ਹੁੰਦਾ ਹੈ l ਕਦੇ ਉਹ ਧੱਕਾ motivation ਦੇ ਨਾਂ ਤੇ ਕਦੇ consistency ਦੇ ਨਾਮ ਤੇ ਪਰੋਸਿਆ ਜਾਂਦਾ ਹੈ l ਜਦੋਂ ਤੱਕ ਬੰਦੇ ਨੂੰ ਸਮਝ ਆਉਂਦੀ ਹੈ ਓਦੋਂ ਤੱਕ ਉਹ ਸੁਫ਼ਨਾ.. ਜੁੰਮੇਵਾਰੀ ਦੇ ਨਾਂ ਤੇ ਪੱਕਾ ਗਲ਼ ਪੈ ਚੁੱਕਿਆ ਹੁੰਦਾ ਹੈ l
ਇਸ ਕਰ ਕੇ ਅੱਡੋ ਅੱਡ ਸੁਫ਼ਨੇ ਤੇ ਅੱਡੋ ਅੱਡ ਉਹਨਾਂ ਦੀ ਸਾਂਝ l ਪਰ ਜੇ ਤੁਹਾਨੂੰ ਸਿਰਫ਼ ਤੇ ਸਿਰਫ਼ ਤੁਹਾਡੇ ਸੁਫਨਿਆਂ ਲਈ ਕੋਈ ਸਾਂਝ ਮਿਲ ਰਹੀ ਹੈ ਤਾਂ ਓਹਦੀ ਕਦਰ ਲਾਜ਼ਮੀ ਹੈ l ਨਈਂ ਤਾਂ ਅੱਜ ਤੁਹਾਡੇ ਸੁਫ਼ਨੇ ਸਿਰਫ਼ ਤੁਹਾਡੇ ਨੇ ਉਹਨਾਂ ਪਿੱਛੇ ਤੁਸੀ ਟੁੱਟ ਜਾਓ ਜਾਂ ਫ਼ੇਰ ਉਹ ਸੁਫ਼ਨੇ! ਕਿਸੇ ਨੂੰ ਕੋਈ ਫ਼ਰਕ ਨਈਂ ਪੈਂਦਾ l ਇਸ ਲਈ ਖੁੱਦ ਨੂੰ ਤੇ ਖੁੱਦ ਦੇ ਸੁਫਨਿਆਂ ਨੂੰ ਬਚਾ ਕੇ ਰੱਖੋ l

ਸਾਥ...*terms and conditions apply* ਬੇਸ਼ਰਤ ਪਿਆਰ ਜਰੂਰ ਮਿਲ ਜਾਂਦਾ ਹੈ, ਕਦੇ ਮਾਪਿਆਂ ਤੋਂ, ਕਦੇ ਭੈਣ ਭਾਈਆਂ ਤੋਂ, ਕਦੇ ਜੀਵਨਸਾਥੀ ਤੋਂ ਜਾਂ...
06/08/2026

ਸਾਥ...
*terms and conditions apply*
ਬੇਸ਼ਰਤ ਪਿਆਰ ਜਰੂਰ ਮਿਲ ਜਾਂਦਾ ਹੈ, ਕਦੇ ਮਾਪਿਆਂ ਤੋਂ, ਕਦੇ ਭੈਣ ਭਾਈਆਂ ਤੋਂ, ਕਦੇ ਜੀਵਨਸਾਥੀ ਤੋਂ ਜਾਂ ਫ਼ੇਰ ਔਲਾਦ, ਕਿਸੇ ਕਿਸੇ ਨੂੰ ਦੋਸਤਾਂ ਤੋਂ ਵੀ ਨਸੀਬ ਹੋ ਜਾਂਦਾ ਹੈ l ਪਰ unconditional love ਤੋਂ ਵੀ rare ਹੈ unconditional support l ਸਾਡੇ ਆਲ਼ੇ ਦੁਆਲ਼ੇ ਬੇਸ਼ਰਤ ਸਾਥ ਮਿਲਣਾ ਔਖਾ ਹੈ l ਕੋਈ ਵੀ ਬੰਦਾ ਤੁਹਾਡਾ ਸਹਿਯੋਗ ਓਦੋਂ ਤੱਕ ਕਰੇਗਾ ਜਦੋਂ ਤੱਕ ਉਹ ਕੰਮ ਓਹਦੀ ਪਸੰਦ ਦਾ ਹੋਵੇਗਾ l ਦੂਜੇ ਦੇ ਨਿੱਜ ਤੇ ਜਰੂਰਤਾਂ ਨੂੰ ਅਹਮਿਯਤ ਦੇਣਾ ਹਜੇ ਬੜੇ ਲੋਕ ਸਿੱਖੇ ਹੀ ਨਹੀਂ l ਵਕ਼ਤ ਨਾਲ ਹਰ ਕੋਈ ਸਿਆਣਾ ਹੋ ਗਿਆ, ਪਹਿਲਾਂ ਵਾਂਗ ਹੁਣ ਲੋਕ ਲੜਦੇ ਨਈਂ l ਬੱਸ ਜਿੱਥੇ ਆਪਣੀ ਪਸੰਦ ਨਈਂ ਓਥੋਂ ਉਹ ਸਾਥ ਵਾਲਾ ਹੱਥ ਪਿਛਾਂ ਖਿੱਚ ਲੈਂਦੈ ਨੇ l
ਅੱਜ ਸਾਥ ਕੰਡੀਸ਼ਨਲ ਹੈ l terms and conditions ਸਾਰੀਆਂ ਲਾਗੂ ਹੋ ਕੇ ਫ਼ੇਰ qualify ਹੁੰਦਾ ਹੈ l ਕਈ ਅਣਜਾਣ ਵੀਚਾਰੇ ਆਪਣੀ ਉਮਰ ਦਾ ਟੋਟਾ ਲ਼ਾ ਦਿੰਦੇ ਨੇ ਉਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਕਰਦੇ, ਬੰਦਾ ਪੂਰਾ ਹੋ ਜਾਂਦਾ ਹੈ ਪਰ ਸਾਥ ਹਾਸਿਲ ਕਰਨ ਦੀਆਂ ਸ਼ਰਤਾਂ ਪੂਰੀਆਂ ਨਈਂ ਹੁੰਦੀਆਂ l ਮੈਂ ਆਪਣੀ ਜ਼ਿੰਦਗੀ ਵਿੱਚ ਦੋ ਹੀ ਗੱਲਾਂ ਸਿੱਖੀਆਂ ਨੇ ਇੱਕ ਤਾਂ ਕੰਮ ਓਹੀ ਤੇ ਉਨ੍ਹਾਂ ਹੀ ਕਰੋ ਜੋ ਤੁਸੀ ਇਕੱਲ੍ਹੇ ਪਾਰ ਲ਼ਾ ਸਕਦੇ ਹੋ ਜਾਂ ਫ਼ੇਰ ਦੂਜਾ ਖੁੱਦ ਨੂੰ ਮਜਬੂਤ ਤੇ ਉੱਨਤ ਇਨ੍ਹਾਂ ਕਰੋ ਕਿ ਤੁਹਾਡਾ ਸਾਥ ਦੇਣਾ ਦੂਜੇ ਦੀ ਜ਼ਰੂਰਤ ਬਣ ਜਾਵੇ l
ਸਾਥ ਦੀ ਉਮੀਦ ਵੀ ਤਰਲ਼ੇ ਮਾਰਨ ਬਰੋਬਰ ਹੀ ਹੈ, ਪਹਿਲਾਂ ਗੁਲਾਮਾਂ ਵਾਂਗ ਝੁੱਕ ਝੁੱਕ ਕੇ ਆਖੋ, ਫ਼ੇਰ ਤੇਵਰ ਵੇਖੋ, ਫ਼ੇਰ ਉਹਨਾਂ ਤੇਵਰਾ ਨੂੰ ਸੈੱਟ ਕਰਨ ਲਈ ਕਈ ਕਈ ਘੰਟੇ ਸਾਹਮਣੇ ਵਾਲੇ ਨੂੰ please ਕਰਨ ਦੀ ਕੋਸ਼ਿਸ਼ ਕਰੋ l ਕੋਈ ਰੱਬ ਨਈਂ ਇਥੇ ਕਿਸੇ ਦਾ l ਕੰਮ ਕਿਸੇ ਬਿਨਾਂ ਨਈਂ ਰੁੱਕਦਾ ਪਰ ਆਪਣੇ ਆਪ ਨੂੰ ਇਹਨਾਂ ਕਮਜ਼ੋਰ ਤੇ ਮਹੁਤਾਜ ਨਾ ਹੋਣ ਦੇਓ ਕਿ ਤੁਹਾਡੀ ਹਰ ਲੋੜ ਸਮੇਂ ਕੋਈ ਰੱਬ ਬਣ ਬੈਠ ਜਾਵੇ l ਆਪਣਾ ਵਕ਼ਤ, ਆਪਣਾ ਮੋਹ, ਆਪਣੀ ਊਰਜਾ ਏਹੋ ਜਿਹੇ ਰੱਬਾਂ ਤੋਂ ਬਚਾ ਕੇ ਰੱਖੋ l ਕਿਉਂਕਿ ਅਸਲੀ ਰੱਬ ਕਿਸੇ ਦਾ ਜਾਇਜ਼ ਕੰਮ ਨਈਂ ਅੜਨ ਦਿੰਦਾ l ਉਹ ਕੰਮ ਹੋਵੇਗਾ ਜਰੂਰ ਹੋਵੇਗਾ ਪਰ ਤੁਹਾਡੇ ਚੁਣੇ ਰੱਬ ਤੋਂ ਨਈਂ ਉਸ ਨੀਲੀ ਛੱਤ ਵਾਲੇ ਦੇ ਚੁਣੇ ਕਿਸੇ ਰੱਬ ਰੂਪੀ ਇਨਸਾਨ ਹੱਥੋਂ l

ਪੈਸੇ ਦੀ ਰਫ਼ਤਾਰ...ਇੱਕ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਪੈਸਾ ਕਛੂਏ ਦੀ ਚਾਲ ਆਉਂਦਾ ਹੈ ਤੇ ਹਿਰਨ ਤਰ੍ਹਾਂ ਛਾਲ਼ਾ ਮਾਰਦਾ ਚਲਾ ਜਾਂਦਾ ਹੈ l ਭਾਰਤ ਦੇ ਇ...
02/08/2026

ਪੈਸੇ ਦੀ ਰਫ਼ਤਾਰ...
ਇੱਕ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਪੈਸਾ ਕਛੂਏ ਦੀ ਚਾਲ ਆਉਂਦਾ ਹੈ ਤੇ ਹਿਰਨ ਤਰ੍ਹਾਂ ਛਾਲ਼ਾ ਮਾਰਦਾ ਚਲਾ ਜਾਂਦਾ ਹੈ l ਭਾਰਤ ਦੇ ਇਤਿਹਾਸ ਵਿੱਚ ਭਾਰਤੀਆਂ ਨੇ ਬੜੀਆਂ ਸਦੀਆਂ ਪੈਸੇ ਦਾ ਬੜਾ ਵਧੀਆ ਸੰਤੁਲਨ ਬਣਾ ਕੇ ਰੱਖਿਆ l ਭਾਰਤੀ ਮੱਧ-ਵਰਗ ਬੜੀ ਸਥਿਰ ਸਥਿਤੀ ਵਿੱਚ ਰਿਹਾ l ਪਰ ਵਕ਼ਤ ਐਸਾ ਪਲਟਿਆ ਕਿ ਆ ਬਾਹਰਲੇ ਦੇਸ਼ਾਂ ਦੀਆਂ ਪ੍ਰਚਲਤ ਕਹਾਵਤਾਂ ਸਾਡੇ ਵੀ ਸੱਚ ਹੋ ਗਈਆਂ l ਅੱਜ ਸਾਡੇ ਵੀ ਪੈਸਾ ਕਛੂ ਦੀ ਰਫਤਾਰ ਆਉਂਦਾ ਐ ਤੇ ਹਿਰਨ ਦੀ ਦੌੜ ਨਿਕਲ ਜਾਂਦਾ ਹੈ l ਇਸ ਵਿੱਚ ਬਦਲ ਰਹੇ ਸਮਾਜਿਕ ਸੈੱਟ ਅਪ ਦਾ ਬੜਾ ਵੱਡਾ ਹੱਥ ਹੈ l ਵੱਧ ਰਹੀਆਂ decorations ਨੇ ਖਰਚੇ ਬੇਮਤਲਬੇ ਵਧਾ ਦਿੱਤੇ ਨੇ l ਜਿੱਥੇ ਨਈਂ ਵੀ ਲੋੜ ਉੱਥੇ ਵੀ ਹਰ ਚੀਜ਼ ਤੇ ਨਿਰਾ ਪੈਸਾ ਸੁੱਟ ਦਿੱਤਾ ਜਾਂਦਾ ਹੈ l ਦੋ ਸੌ ਦੀ ਚੀਜ਼ ਸਿਰਫ਼ ਮਹਿੰਗੀਆਂ ਪੈਕਿੰਗਜ਼ ਕਰ ਕੇ ਹੀ ਹਜ਼ਾਰਾਂ ਦੀ ਵੇਚੀ ਜਾਂਦੀ ਹੈ ਅਤੇ ਉਹ ਵੱਧ ਖਰਚ ਵਾਲੀ ਪੈਕਿੰਗ ਹੀ ਸਭ ਤੋਂ ਪਹਿਲਾਂ dustbin ਵਿੱਚ ਸੁੱਟੀ ਜਾਂਦੀ ਹੈ l
ਰਹਿੰਦੀ ਕਸਰ ਥਾਂ ਥਾਂ ਖੁਲ੍ਹੇ outlets ਨੇ ਕੱਢ ਦਿੱਤੀ l ਸਾਡੇ ਆਲ਼ੇ ਦੁਆਲ਼ੇ ਇਨਾ ਫ਼ੂਡ, ਕੱਪੜੇ, ਜੁੱਤੇ, ਪਰਸ,ਬੈਗ ਤੇ cosmetics ਕਰ ਦਿੱਤੇ ਗਏ ਹਨ ਕਿ ਮੂਡ upliftment ਲਈ ਵੀ ਅੱਜਕਲ shopping ਹੋਣ ਲੱਗ ਪਈ ਹੈ l Gpay, paytm ਤੇ ਫੋਨ ਤੇ scanner ਭੇਜਣ ਦੇ ਸਿਸਟਮ ਨੇ impulsive spending ਨੂੰ ਬਹੁਤ ਵਧਾ ਦਿੱਤਾ ਹੈ l ਦਿਨ-ਬ-ਦਿਨ yousta, zudio ਵਰਗੇ ਬੱਜਟ outlets ਇਹ ਸੁਨੇਹਾ ਦਿੰਦੇ ਨੇ ਕੇ ਲਈ ਆਓ ਤੇ ਸੁੱਟੀ ਜਾਓ l
ਕਿਉਂਕਿ ਹੰਢਣਸਾਰ ਚੀਜ਼ ਦਾ ਮਤਲਬ repeat ਤੇ repeat ਦਾ ਮਤਲਬ ਤੁਸੀ outdated ਹੋ l ਕਰੈਡਿਟ ਕਾਰਡ ਸੌਖ customer ਨੂੰ ਨਈਂ ਬਲਕਿ ਕੰਪਨੀਆਂ ਨੂੰ ਦਿੰਦੇ ਨੇ l
ਅੱਜ ਦੇ ਅੰਕੜੇ ਮਿਡਲ ਕਲਾਸ ਦੀ favor ਵਿੱਚ ਨਈਂ ਹਨ l ਕਿਉਂਕਿ ਅਸੀਂ ਉਹ ਜਮਾਤ ਹਾਂ ਜਿਸਦਾ ਫ਼ਿਕਰ ਜਾਂ ਸਾਨੂੰ ਖੁੱਦ ਨੂੰ ਹੈ ਜਾਂ ਖੁਦਾ ਨੂੰ
ਹੈ ਕਿਉਂਕਿ ਵਰਲਡ ਸਿਸਟਮ ਵਿੱਚ ਇਸ ਕਲਾਸ ਦੀਆਂ ਮੁਸ਼ਕਿਲਾਂ ਤੇ ਲੋੜਾਂ ਦਾ ਕਿਤੇ ਜ਼ਿਕਰ ਨਈਂ ਹੈ l ਧਨਾੜ ਰਲੇ ਫਿਰਦੇ ਨੇ, tax ਬਚਾਉਣ ਨੂੰ ਗਰੀਬਾਂ ਦਾ ਮਾੜਾ ਮੋਟਾ ਕਰ ਛੱਡਦੇ ਨੇ ਬੱਸ ਮਿਡਲ ਕਲਾਸ ਲਈ ਸਕੈਮ, ਪੇਪਰ ਲੀਕ, ਵੱਧ ਰਹੀਆਂ ਵਿਆਜ਼ਾ ਤੇ ਵੱਧ ਰਹੀ ਮਹਿੰਗਾਈ ਹੈ l
ਇਸ ਲਈ ਸਾਨੂੰ ਹੀ ਪੈਸੇ ਦੀ ਰਫ਼ਤਾਰ ਇੱਕ ਸਾਰ ਕਰਨੀ ਪੈਣੀ ਹੈl ਸੋਸ਼ਲ ਮੀਡਿਆ ਦੀਆਂ ਫਾਲਤੂ ਗੱਲਾਂ ਤੇ ਮਸ਼ਹੂਰੀਆਂ ਦੇ ਜਾਲ ਚੋਂ ਨਿਕਲ ਕੇ l ਸਰਕਾਰਾਂ ਨੇ ਬੜਾ ਕੁਝ ਜੋ ਕਲ੍ਹ ਤੱਕ ਸਾਡੀ ਪਹੁੰਚ ਵਿੱਚ ਸੀ ਅੱਜ ਪਹੁੰਚੋ ਬਾਹਰ ਕਰ ਦਿੱਤਾ ਹੈ l ਆਪਣੇ ਪੈਸੇ ਤੇ ਬੱਚੇ ਖੁੱਦ ਹੀ ਸੰਭਾਲੀਏ ਕਿਉਂਕਿ ਬਣਨ ਵਿੱਚ ਸਮਾਂ ਲੱਗਦਾ ਹੈ ਬਿਖਰਨ ਵਿੱਚ ਨਈਂl

ਬੰਦਾ ਸਿਆਣਾ ਕਦੋਂ ਹੁੰਦਾ? ਜਿਵੇੰ ਜਿਵੇੰ ਬੰਦਾ ਵੱਡਾ ਹੁੰਦਾ ਐ ਸਾਨੂੰ ਲੱਗਦਾ ਉਹ ਸਿਆਣਾ ਹੋ ਗਿਐl ਦਰਅਸਲ ਬੰਦਾ ਸਿਆਣਾ ਨਈਂ ਹੁੰਦਾ ਓਹਦੇ ਵਹਿਮ ਦ...
31/07/2026

ਬੰਦਾ ਸਿਆਣਾ ਕਦੋਂ ਹੁੰਦਾ?
ਜਿਵੇੰ ਜਿਵੇੰ ਬੰਦਾ ਵੱਡਾ ਹੁੰਦਾ ਐ ਸਾਨੂੰ ਲੱਗਦਾ ਉਹ ਸਿਆਣਾ ਹੋ ਗਿਐl ਦਰਅਸਲ ਬੰਦਾ ਸਿਆਣਾ ਨਈਂ ਹੁੰਦਾ ਓਹਦੇ ਵਹਿਮ ਦੂਰ ਹੋ ਜਾਂਦੇ ਨੇ l ਜਦੋਂ ਵਰ੍ਹਿਆਂ ਦੇ ਪਾਲ਼ੇ ਵਹਿਮ ਟੁੱਟਦੇ ਨੇ, ਅਸਲੀਅਤ ਨਾਲ ਵਾਹ ਪੈਂਦਾ ਹੈ ਓਦੋਂ ਇਨਸਾਨ ਸਿਆਣਾ ਹੋਣ ਲੱਗ ਪੈਂਦਾ ਹੈ l
ਖੁੱਦ ਦੇ ਪਾਲ਼ੇ ਭਰਮਾਂ ਚੋਂ' ਨਿਕਲਣਾ ਸੌਖਾ ਨਈਂ ਹੁੰਦਾ, ਪਰ ਦੁਨੀਆਦਾਰੀ ਕੱਢ ਦੇਂਦੀ ਹੈ ਸਭ ਭੁਲੇਖੇ l ਇੱਕ ਵਕ਼ਤ ਤੱਕ ਹਰੇਕ ਨੂੰ ਫਿਤੂਰ ਹੁੰਦਾ ਹੈ ਕਿ ਜਿੰਨੀ value ਮੈਂ ਹੋਰਾਂ ਦੀ ਕਰਦਾ ਹਾਂ ਉਹ ਵੀ ਮੇਰੀ ਓਹਨੀ ਹੀ ਕਰਦੇ ਹਨ ਪਰ ਇਹ ਉਹ ਭਰਮ ਹੈ ਜੋ ਸਭ ਤੋਂ ਪਹਿਲਾਂ ਟੁੱਟਦਾ ਹੈ l ਵਹਿਮ ਚ' ਜਿਉਣ ਵਾਲਾ ਬੰਦਾ ਅੰਧ-ਵਿਸ਼ਵਾਸੀ ਅਖਵਾਉਂਦਾ ਐ ਇਸ ਲਈ ਵਹਿਮ ਵਕ਼ਤ ਰਹਿੰਦਿਆਂ ਨਿਕਲੇ ਹੀ ਚੰਗੇ ਹੁੰਦੇ ਨੇ l ਜਿਨ੍ਹਾਂ ਵਹਿਮਾਂ ਨਾਲ ਇਨਸਾਨ ਲੰਬਾ ਸਮਾਂ ਜਿਉਇਆ ਹੋਵੇ ਤੇ ਉਹਨਾਂ ਨੂੰ ਅਟੱਲ ਸੱਚਾਈ ਵੀ ਮੰਨੀ ਬੈਠਾ ਹੋਵੇ ਜਦੋਂ ਉਹ ਟੁੱਟਦੇ ਹਨ ਤਾਂ ਕਈ ਵਾਰ ਸੰਭਲਣ ਦਾ ਵੀ ਮੌਕਾ ਨਈਂ ਮਿਲਦਾ l ਓਦੋਂ ਇਨਸਾਨ ਸਿਆਣੇ ਦੇ ਨਾਲ ਨਾਲ ਖਾਮੋਸ਼ ਵੀ ਹੋ ਜਾਂਦਾ ਐ l

31/07/2026

Address

Mohali

Alerts

Be the first to know and let us send you an email when Tajurbe by Harman Sandhu. posts news and promotions. Your email address will not be used for any other purpose, and you can unsubscribe at any time.

Contact The Business

Send a message to Tajurbe by Harman Sandhu.:

Shortcuts

Share