25/07/2023
ਸੈਕਟਰ-67 ਦੇ ਮਾਂ ਜਗਦੰਬਾ ਮੰਦਿਰ ਵਿਖੇ ਸ੍ਰੀ ਮਹਾਂ ਸ਼ਿਵਪੁਰਾਣ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂ।
ਕਥਾਵਾਚਕ ਟੀਕਾ ਰਾਮ ਸ਼ਾਸਤਰੀ ਨੇ ਸ਼ਰਾਵਨ 'ਚ ਭਗਵਾਨ ਸ਼ਿਵ ਅਤੇ ਸਤੀ ਦੇ ਵਿਆਹ ਦੀ ਕਥਾ ਸੁਣਾਈ |
ਮੋਹਾਲੀ 25 ਜੁਲਾਈ :
ਸਾਵਣ ਮਹੀਨੇ ਦੀ ਮਹਾਂ ਸ਼ਿਵ ਪੁਰਾਣ ਕਥਾ ਵਿਚ ਕਥਾਵਾਚਕ ਟੀਕਾ ਰਾਮ ਸ਼ਾਸਤਰੀ ਨੇ ਭਗਵਾਨ ਸ਼ਿਵ ਅਤੇ ਮਾਤਾ ਸਤੀ ਦੇ ਵਿਆਹ ਦੀ ਕਥਾ ਸੁਣਾਉਂਦੇ ਹੋਏ ਕਿਹਾ ਕਿ ਸ਼ਰਾਵਣ ਦਾ ਮਹੀਨਾ ਅਜਿਹਾ ਮਹੀਨਾ ਹੈ ਜੋ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ ਅਤੇ ਇਸ ਮਹੀਨੇ ਵਿਚ ਜੋ ਵੀ ਸ਼ਰਧਾਲੂ ਸੱਚੇ ਮਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦਾ ਹੈ, ਉਹ ਬੜੀ ਆਸਾਨੀ ਨਾਲ ਭਗਵਾਨ ਸ਼ਿਵ ਦੀ ਪ੍ਰਾਪਤੀ ਕਰ ਲੈਂਦਾ ਹੈ । ਇਸ ਮੌਕੇ ਮਾਂ ਜਗਦੰਬਾ ਸੇਵਾ ਮੰਡਲ ਸੈਕਟਰ-67 ਮੁਹਾਲੀ ਦੇ ਪ੍ਰਧਾਨ ਹਰਬੰਸ ਕਾਲੀਆ, ਸਕੱਤਰ ਕੇਵਲ ਕਿਸ਼ਨ ਸ਼ਰਮਾ, ਖਜ਼ਾਨਚੀ ਹਨੂੰਮਾਨ ਪ੍ਰਸਾਦ, ਦੀਪਕ ਸੂਦ, ਕਲਿਆਣ ਸਿੰਘ ਰਾਣਾ, ਮਹਿੰਦਰ ਸਿੰਘ ਚੌਧਰੀ, ਰਾਜਕੁਮਾਰ, ਦਰਸ਼ਨ ਲਾਲ ਸ਼ਰਮਾ, ਗੋਪਾਲ ਗੁਪਤਾ, ਅਮਿਤ ਗਰਗ, ਦਿਲਾਵਰ ਅਤੇ ਅਰੁਣ ਮਲਹੋਤਰਾ ਦੇ ਇਲਾਵਾ ਕੇ ਜੀ ਮੁਸ਼ੀ, ਆਰ ਕੇ ਸ਼ਰਮਾ, ਸੰਜੀਵ ਗੁਪਤਾ, ਵਿਜੈ ਸੂਦ, ਅਮਿਤ ਛੱਬੜਾ ਆਦਿ ਨਾਲ ਪੂਰਾ ਮਹਿਲਾ ਮੰਡਲ ਅਤੇ ਮੁੱਖ ਪੁਜਾਰੀ ਅਚਾਰੀਆ ਟੀਕਾ ਰਾਮ ਸ਼ਾਸਤਰੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਸੈਕਟਰ-67 ਸਥਿਤ ਮਾਂ ਜਗਦੰਬਾ ਮੰਦਰ ਵਿਖੇ ਸ਼੍ਰੀ ਮਹਾਂ ਸ਼ਿਵਪੁਰਾਣ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਕਾਲੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਆਉਣ ਵਾਲੇ ਸ਼ਰਧਾਲੂਆਂ ਦੇ ਬੈਠਣ ਅਤੇ ਮੱਥਾ ਟੇਕਣ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਉਪਰੰਤ ਮਹਾਂ ਆਰਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਉਪਰੰਤ ਅਖੰਡ ਪ੍ਰਸ਼ਾਦ ਵੀ ਵਰਤਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਸ਼੍ਰੀਮਤੀ ਸੁਨੀਤਾ ਸ਼ਰਮਾ ਨੇ ਮਹਾਂ ਆਰਤੀ ਦੇ ਨਾਲ ਮੰਦਰ ਵਿੱਚ ਸਜਾਵਟ ਦੀ ਸੇਵਾ ਕੀਤੀ ਗਈ ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਹਰਬੰਸ ਕਾਲੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਦੱਸਿਆ ਕਿ ਮੰਦਰ ਦੇ ਮਾਤਾ ਦੇ ਦਰਬਾਰ ਦੇ ਨਿਰਮਾਣ ਕਾਰਜ ਦੀ ਸੇਵਾ ਚੱਲ ਰਹੀ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਕੋਈ ਵੀ ਸ਼ਰਧਾਲੂ ਇਸ ਸੇਵਾ ਵਿੱਚ ਯੋਗਦਾਨ ਪਾ ਸਕਦਾ ਹੈ, ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਮਹਾਂ ਸ਼ਿਵ ਪੁਰਾਣ ਕਥਾ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦੀ ਕਥਾ ਦਾ ਆਨੰਦ ਮਾਣਨ।