07/09/2025
ਜੋ ਬ੍ਰਹਿਮੰਡ ਦੇ ਭੇਤਾਂ ਅਤੇ ਜਾਣਕਾਰੀਆਂ ਦੇ ਇੱਛੁਕ ਹਨ ਉਹਨਾਂ ਲਈ ਕਾਫੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਪੋਸਟ ਹੈ, ਸੋ ਜਿੰਨਾ ਦੀ ਇਸ ਚ ਦਿਲਚਸਪੀ ਹੈ ਪੜ੍ਹਿਓ ਜਰੂਰ।
ਸਾਇੰਸ ਅਤੇ ਖਾਸ ਤੌਰ ਤੇ ਅਮਰੀਕਾ ਦੇ ਸਾਇੰਸਦਾਨਾਂ ਦੀ ਵਿਲੱਖਣ ਪ੍ਰਾਪਤੀ-
Voyager 1 ਅਤੇ Voyager 2 ਬਾਰੇ ਦੇਖਿਓ, ਪੜ੍ਹਿਓ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਅਮਰੀਕਾ ਸਪੇਸ ਸਾਇੰਸ ਚ ਬਾਕੀ ਦੁਨੀਆਂ ਤੋਂ ਕਿੰਨਾ ਅੱਗੇ ਹੈ। ਮੈ ਬੜੇ ਚਿਰਾਂ ਤੋਂ ਸੋਚਦਾ ਸੀ ਕਿ ਯਾਰ ਆਹ ਆਪਣੇ ਸੌਰ ਮੰਡਲ ਜਾ ਫਿਰ ਮਿਲਕੀ ਵੇਅ ਦੀ ਐਨੀ ਜਾਣਕਾਰੀ, ਮੈਨਿਊਟ ਡਿਟੇਲਜ ਇੰਨਸਾਨ ਨੂੰ ਕਿਵੇਂ ਪ੍ਰਾਪਤ ਹੋਈਆਂ। ਕੀ ਫੋਟੋਆਂ, ਕੀ ਉੱਥੇ ਦਾ ਸਿਸਟਮ ਸਭ ਕੁਝ। ਤੇ ਇਸ ਸਭ ਕਾਸੇ ਚ ਉਪਰੋਕਤ ਦੋ ਸਪੇਸ ਕਰਾਫਟ ਦਾ ਬਹੁਤ ਵੱਡਾ ਯੋਗਦਾਨ ਹੈ।
ਇਹ ਦੋਨੋ ਸਪੇਸਕਰਾਫਟ ਲੱਗਭਗ ਪੰਤਾਲੀ ਸਾਲ ਪਹਿਲਾ ਅਮਰੀਕਾ ਵੱਲੋਂ ਸਪੇਸ ਚ ਭੇਜੇ ਗਏ ਸੀ ਤੇ ਹੁਣ ਇਹ ਮਨੁੱਖ ਦੀ ਜਾਣਕਾਰੀ ਆਲੇ ਸਾਰੇ ਗ੍ਰਹਿ ਅਤੇ ਉਹਨਾਂ ਦੇ ਚੰਦਰਮਾ ਦਾ ਦੌਰਾ ਕਰਨ ਤੋਂ ਬਾਅਦ ਸੂਰਜ ਦੀ ਬਾਹਰੀ ਪਰਤ ਹੈਲਿਓਸ਼ੀਥ ਪਾਰ ਕਰਨ ਤੋਂ ਇੰਟਰ ਸਟੇਲਰ ਸਪੇਸ ਚ ਹੈ। ਇਸ ਬਾਰੇ ਕੁਝ ਹੈਰਾਨੀਜਨਕ ਤੱਥ ਅੱਗੇ ਲਿਖੇ ਹਨ
1. ਵਾਇਜਰ ਇੱਕ ਸਪੇਸ ਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਮਨੁੱਖ ਦਵਾਰਾ ਭੇਜੀ ਸੈਟੇਲਾਈਟ ਹੈ। ਹੁਣ ਤੱਕ ਲੱਗਭਗ ਪੰਤਾਲੀ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ।
2. ਹੁਣ ਤੱਕ ਇਹ ਲੱਗਭਗ ਗਿਆਰਾਂ ਅਰਬ mile ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕਿਆ ਹੈ ਜੋ ਲੱਗਭਗ ਧਰਤੀ ਦੇ ਇੱਕ ਲੱਖ ਚੌਤਾਲੀ ਹਜਾਰ ਵਾਰੀ ਚੱਕਰ ਲਗਾਉਣ ਦੇ ਬਰਾਬਰ ਹੈ।
3. ਹੁਣ ਵੀ ਇਹ 39000 miles per hour ਸਪੀਡ ਤੇ ਟਰੈਵਲ ਕਰ ਰਿਹਾ ਹੈ ਹੋ ਸਾਡੀ ਮੌਜੂਦਾ ਸਮੇਂ ਤੇ ਭੇਜੇ ਜਾ ਰਹੇ ਸਪੇਸਕਰਾਫਟ ਤੋਂ ਵੀ ਕਿਤੇ ਜਿਆਦਾ ਹੈ। ਹੋਰ ਸਧਾਰਣੀਕਰਣ ਕਰੀਏ ਤਾਂ ਇੱਕ ਮਿੰਟ ਚ ਹਜਾਰ ਕਿਲੋਮੀਟਰ
4. ਵਾਇਗੌਰ ਨੂੰ ਸਿਰਫ ਜੂਪੀਟਰ ਅਤੇ ਸ਼ਨੀ ਬਾਰੇ ਪਤਾ ਕਰਨ ਲਈ ਡਿਜ਼ਾਇਨ ਕੀਤਾ ਗਿਆ ਸੀ
5. ਇਸ ਵਿੱਚ ਪੁਲਟਨਿਆਮ ਬੈਟਰੀਜ਼ ਦਾ ਇਸਤੇਮਾਲ ਕੀਤਾ ਗਿਆ ਸੀ ਜੌ ਹੁਣ ਪੰਤਾਲੀ ਸਾਲ ਬਾਅਦ ਤੱਕ ਵੀ ਚੱਲ ਰਹੀਆਂ ਹਨ। ਹਾਂ ਹੁਣ ਕਾਫੀ ਡਾਉਨ ਹੋ ਗਈਆਂ ਹਨ।
6. ਇਸ ਵਿੱਚ ਤਾਂਬੇ ਦਾ ਇਸਤਿਮਾਲ ਕਰਕੇ ਗੋਲਡ ਪਲੇਟਡ ਇੱਕ ਡਿਸਕ ਹੈ ਜਿਸ ਵਿੱਚ ਸੰਸਾਰ ਦੀਆਂ ਪੰਜਾਹ ਤੋਂ ਵੱਧ ਭਾਸ਼ਾਵਾਂ ਵਿੱਚ ਨਮਸਕਾਰ ਰਿਕਾਰਡ ਹੈ, ਧਰਤੀ ਦੀਆਂ ਵੱਖ ਵੱਖ ਅਵਾਜਾਂ ਹਨ ਜਿਵੇਂ ਕਿ ਪਾਣੀ ਦੀਆਂ ਛੱਲਾਂ, ਬੱਚੇ ਦਾ ਰੋਣਾ, ਸੰਗੀਤ ਆਦਿ ਅਵਾਜਾਂ, ਧਰਤੀ ਦੀਆਂ ਵੀਡੀਓ ਆਦਿ ਹਨ ਤਾਂ ਕਿ ਜੇ ਕਿਸੇ ਦੂਜੀ ਦੁਨੀਆ ਤੱਕ ਇਹ ਪਹੁੰਚੇ ਤਾਂ ਉਹਨਾਂ ਨੂੰ ਧਰਤੀ ਦੀ ਹੋਂਦ ਦਾ ਪਤਾ ਚੱਲ ਸਕੇ।
7. 14 ਫਰਵਰੀ 1990 ਨੂੰ ਵਾਇਜਰ ਨੇ ਧਰਤੀ ਦੀ ਆਖਰੀ ਤਸਵੀਰ ਭੇਜੀ ਸੀ ਜੋ ਕਿ ਲੱਗਭਗ 6 ਅਰਬ ਕਿਲੋਮੀਟਰ ਤੋਂ ਲਈ ਗਈ ਸੀ, ਇਸ ਨੂੰ ਪੇਲ ਬਲਿਉ ਡੋਟ ਕਿਹਾ ਜਾਂਦਾ ਹੈ ਇਸਦੀ ਨਾਲ ਤਸਵੀਰ ਅਟੈਚ ਕਰ ਰਿਹਾ ਹਾਂ ਤੁਸੀਂ ਖੁਦ ਹੀ ਦੇਖੋ ਕਿ ਧਰਤੀ ਕਿੱਡੀ ਛੋਟੀ ਦਿਖਦੀ ਹੈ ਤੇ ਕਾਇਨਾਤ ਕਿੰਨੀ ਵਿਸ਼ਾਲ ਹੈ। ਤਸਵੀਰ ਵਿੱਚ ਦਿਖ ਰਿਹਾ ਇਹ ਛੋਟਾ ਜਿਹਾ ਡੋਟ ਧਰਤੀ ਹੈ।
Last but not least- ਮਨੁੱਖ ਹੁਣ ਤੱਕ ਬ੍ਰਹਿਮੰਡ ਦੇ ਸਿਰਫ ਪੰਜ ਪ੍ਰਤੀਸ਼ਤ ਹਿੱਸੇ ਨੂੰ ਥੋੜਾ ਬਹੁਤ ਜਾਣ ਸਕਿਆ ਹੈ।
ਬਾਕੀ ਕਦੇ ਫੇਰ
ਸੰਪਾਦਕ ਸੰਵਾਦ ਪੰਜਾਬ।