Meri Dharti Mere Lok ਮੇਰੀ ਧਰਤੀ ਮੇਰੇ ਲੋਕ

  • Home
  • India
  • Mohali
  • Meri Dharti Mere Lok ਮੇਰੀ ਧਰਤੀ ਮੇਰੇ ਲੋਕ

Meri Dharti Mere Lok ਮੇਰੀ ਧਰਤੀ ਮੇਰੇ ਲੋਕ Meri Dharti Mere Lok is dedicated to the best service of people to all humanity.

ਸੰਸਾਰ ਦੀਆਂ ਲੱਗਭਗ 7000 ਭਾਸ਼ਾਵਾਂ ਹਨ  ਪਰ ਸਾਨੂੰ ਮਾਣ ਹੈ ਕਿ ਇਨ੍ਹਾਂ ਭਾਸ਼ਾਵਾਂ ਵਿਚੋਂ ਪੰਜਾਬੀ ਉੱਪਰਲੀਆਂ 10 ਭਾਸ਼ਾਵਾਂ ਵਿੱਚੋਂ ਇਕ ਹੈ।  ਲ...
21/02/2025

ਸੰਸਾਰ ਦੀਆਂ ਲੱਗਭਗ 7000 ਭਾਸ਼ਾਵਾਂ ਹਨ ਪਰ ਸਾਨੂੰ ਮਾਣ ਹੈ ਕਿ ਇਨ੍ਹਾਂ ਭਾਸ਼ਾਵਾਂ ਵਿਚੋਂ ਪੰਜਾਬੀ ਉੱਪਰਲੀਆਂ 10 ਭਾਸ਼ਾਵਾਂ ਵਿੱਚੋਂ ਇਕ ਹੈ। ਲੱਗਭਗ 100 ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਿਚੋਂ 10 ਕਰੋੜ ਪੰਜਾਬੀ ਇਕੱਲੇ ਭਾਰਤ, ਪਾਕਿਸਤਾਨ ਵਿੱਚ ਹੀ ਹਨ।
ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜੇ ਉਪਰ ਅਸੀਂ ਵੀ ਆਪਣੀ ਮਾਂ-ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਦਾ ਪ੍ਰਣ ਕਰੀਏ ।

13/02/2025

ਸਰਵਣ ਪੰਧੇਰ ਨੇ ਮੋਦੀ ਨੂੰ ਲਲਕਾਰਿਆ!
ਰਵਨੀਤ ਬਿੱਟੂ ਨੂੰ ਕਿਹਾ ਆਜਾ ਦਿਖਾਈਏ ਫੰਡ ਕਿੱਥੋਂ ਆਉਂਦੇ?

ਨਾ ਏਜੰਟ ਦਾ ਕਸੂਰ ਹੈ ਤੇ ਨਾ ਹੀ ਟਰੰਪ ਦਾ, ਇਹ ਸਾਰਾ ਕਸੂਰ ਉਸ ਪੰਜਾਬੀ ਗਾਇਕ ਦਾ ਹੈ, ਜਿਸਨੇ ਗਾਣਾ ਗਾਇਆ ਸੀ,  "ਜੱਟਾਂ ਦੇ ਪੁੱਤਾਂ ਨੂੰ ਰੋਕ ਸਕ...
06/02/2025

ਨਾ ਏਜੰਟ ਦਾ ਕਸੂਰ ਹੈ ਤੇ ਨਾ ਹੀ ਟਰੰਪ ਦਾ, ਇਹ ਸਾਰਾ ਕਸੂਰ ਉਸ ਪੰਜਾਬੀ ਗਾਇਕ ਦਾ ਹੈ, ਜਿਸਨੇ ਗਾਣਾ ਗਾਇਆ ਸੀ, "ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ ਦੁੱਕੀ ਤਿੱਕੀ ਦੀ ਤਾਂ ਤੂੰ ਗੱਲ ਛੱਡਦੇ।" ਅਗਲੇ ਨੇ ਰੋਕ ਤੇ। ਫਿਰ ਇੰਗਲੈਂਡ ਦੀ 'ਨਿਊਜ਼' ਵਿਚ ਆਇਆ ਹੈ ਕਿ ਇਹ ਗਾਣਾ ਟਰੰਪ ਨੇ ਇੰਗਲਿਸ਼ ਵਿੱਚ 'ਟਰਾਂਸਲੇਸ਼ਨ' ਕਰਕੇ ਸੁਣਿਆ ਹੈ, ਤੇ ਉਸ ਦਿਨ ਤੋਂ ਹੀ ਅਗਲਾ ਨਹਾਅ ਧੋਅ ਕੇ ਸਭ ਦੇ ਮਗਰ ਪੈ ਗਿਆ ਹੈ। ਇਸ ਲਈ ਪੰਜਾਬ ਦੇ ਗਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀ ਬਾਹਰਲੇ ਮੁਲਕਾਂ ਦੇ ਰਾਸ਼ਟਰਪਤੀਆਂ ਤੇ ਇਸ ਤਰਾਂ ਦੇ ਗਾਣੇ ਨਾ ਗਾਇਆ ਕਰੋ ਬਾਅਦ ਵਿੱਚ ਸਾਨੂੰ ਵਖਤ ਪੈ ਜਾਂਦਾ ਆ....

17/09/2024

ਇੱਕ ਹੱਦ ਤੋਂ ਬਾਅਦ ਇਨਸਾਨ ਸਭ ਕੁਝ ਛੱਡ ਦਿੰਦਾ ਹੈ, ਸ਼ਿਕਾਇਤ ਕਰਨਾ, ਮਿੰਨਤਾਂ ਕਰਨਾ ਅਤੇ ਮਨਾਉਣਾ। ਫਿਰ ਦਿਲ ਅਜਿਹਾ ਹੋ ਜਾਂਦਾ ਹੈ ਕਿ ਕੋਈ ਗੱਲ ਕਰੇ ਤਾਂ ਠੀਕ, ਨਾ ਵੀ ਕਰੇ ਤਾਂ ਵੀ ਠੀਕ ਕਿਉਂਕਿ ਪਤਾ ਲੱਗ ਚੁੱਕਾ ਹੁੰਦਾ ਹੈ ਕਿ ਦੁਨੀਆ ਵਿਚ ਮਤਲਬੀ ਲੋਕਾਂ ਦੀ ਬਹੁਤਾਤ ਹੈ..! 💖

ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨਸੱਤ ਸਮੁੰਦਰੋਂ ਪਾਰ ਅਤੇ ਟੀ.ਵੀ. ਚੈਨਲ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਅ...
15/09/2024

ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ
ਸੱਤ ਸਮੁੰਦਰੋਂ ਪਾਰ ਅਤੇ ਟੀ.ਵੀ. ਚੈਨਲ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਅਤੇ ਪਰਵਾਸ ਸੰਬੰਧੀ ਕਾਨੂੰਨਾਂ ਬਾਰੇ ਭਰਪੂਰ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਦੀਆਂ ਨਵੀਆਂ ਸਿਖ਼ਰਾਂ ਛੂੰਹਦਾ ਹੋਇਆ।
ਨਜ਼ਦੀਕੀ ਬੁੱਕ ਸਟਾਲ ਤੋਂ ਲਵੋ ਜਾਂ ਸਾਡੇ ਨਾਲ ਸੰਪਰਕ ਕਰੋ
Whatsapp+91 098148 05761
Email: [email protected] Website;

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਸੰਸਦ ਦੀ ਰੱਖਿਆ ਕਮੇਟੀ ਦਾ ਮੁਖੀ ਚੁਣਿਆ ਗਿਆ ਲੰਡਨ : ਬਰਤਾਨੀਆ ਦੇ ਪਹਿ...
13/09/2024

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਸੰਸਦ ਦੀ ਰੱਖਿਆ ਕਮੇਟੀ ਦਾ ਮੁਖੀ ਚੁਣਿਆ ਗਿਆ
ਲੰਡਨ : ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਸੰਸਦ ਦੀ ਰੱਖਿਆ ਕਮੇਟੀ ਦਾ ਮੁਖੀ ਚੁਣਿਆ ਗਿਆ ਹੈ। ਲਗਾਤਾਰ ਤੀਜੀ ਵਾਰ ਐਮ.ਪੀ. ਚੁਣੇ ਗਏ ਤਨਮਨਜੀਤ ਸਿੰਘ ਢੇਸੀ ਨੂੰ ਅਗਸਤ 2023 ਵਿਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਰੋਕ ਕੇ ਦੋ ਘੰਟੇ ਪੁੱਛ-ਪੜਤਾਲ ਕੀਤੀ ਗਈ ਸੀ। ਡਿਫੈਂਸ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਮਗਰੋਂ ਉਨ੍ਹਾਂ ਕਿਹਾ, ‘‘ਸੰਸਦ ਵਿਚ ਮਿਲੀ ਵੱਡੀ ਜ਼ਿੰਮੇਵਾਰੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੁਲਕ ਨੂੰ ਸੁਰੱਖਿਅਤ ਰੱਖਣ ਲਈ ਵਿਰੋਧੀ ਧਿਰ ਨਾਲ ਤਾਲਮੇਲ ਤਹਿਤ ਕੰਮ ਕਰਨ ’ਤੇ ਜ਼ੋਰ ਦਿਤਾ ਜਾਵੇਗਾ। ਕੌਮਾਂਤਰੀ ਪੱਧਰ ’ਤੇ ਕਈ ਗੁੰਝਲਦਾਰ ਖਤਰੇ ਸਿਰ ਚੁੱਕ ਰਹੇ ਹਨ ਜਿਨ੍ਹਾਂ ਨਾਲ ਫੌਰੀ ਤੌਰ ’ਤੇ ਨਜਿੱਠਣਾ ਹੋਵੇਗਾ। ਬਤੌਰ ਚੇਅਰਮੈਨ ਮੈਂ ਇਹ ਯਕੀਨੀ ਬਣਾਉਣ ਵੱਲ ਧਿਆਨ ਕੇਂਦਰਤ ਕਰਾਂਗਾ ਕਿ ਸਾਡਾ ਮੁਲਕ ਹਰ ਚੁਣੌਤੀ ਦਾ ਟਾਕਰਾ ਕਰਨ ਦੇ ਸਮਰੱਥ ਹੋਵੇ। ਹਥਿਆਰਬੰਦ ਫੌਜਾਂ ਅਤੇ ਮੁਲਕ ਦੀ ਰਾਖੀ ਵਿਚ ਯੋਗਦਾਨ ਪਾਉਣ ਹਰ ਸ਼ਖਸ ਦੀ ਆਵਾਜ਼ ਸੰਸਦ ਵਿਚ ਉਠਾਈ ਜਾਵੇਗੀ।’’ ਤਨਮਨਜੀਤ ਸਿੰਘ ਸੱਤਾਧਾਰੀ ਲੇਬਰ ਪਾਰਟੀ ਨਾਲ ਸਬੰਧਤ ਹਨ ਅਤੇ ਐਮ.ਪੀ. ਚੁਣੇ ਜਾਣ ਦੇ ਪਹਿਲੇ ਦਿਨ ਤੋਂ ਸਿੱਖ ਮਸਲਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਉਂਦੇ ਆਏ ਹਨ। ਤਨਮਨਜੀਤ ਸਿੰਘ ਢੇਸੀ ਦਾ ਜਨਮ 17 ਅਗਸਤ 1978 ਨੂੰ ਯੂ.ਕੇ. ਦੇ ਸਲੋਅ ਵਿਖੇ ਸਿੱਖ ਪਰਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਯੂ.ਕੇ. ਵਿਚ ਇਕ ਕੰਸਟ੍ਰਕਸ਼ਨ ਕੰਪਨੀ ਚਲਾਉਂਦੇ ਹਨ ਅਤੇ ਕੈਂਟ ਵਿਖੇ ਸਥਿਤ ਯੂ.ਕੇ. ਦੇ ਸਭ ਤੋਂ ਵੱਡੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਯੂ.ਕੇ. ਵਿਚ ਜੰਮੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਜਲੰਧਰ ਤੋਂ ਹਾਸਲ ਕੀਤੀ ਅਤੇ ਇਸ ਰਾਹੀਂ ਦੁਨੀਆਂ ਭਰ ਵਿਚ ਵਸਦੇ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਨਾਲ ਜੁੜਨ ਦੀ ਸਮਰੱਥਾ ਪੈਦਾ ਹੋਈ। ਤਨਮਨਜੀਤ ਸਿੰਘ ਪੰਜਾਬੀ, ਅੰਗਰੇਜ਼ੀ, ਉਰਦੂ, ਹਿੰਦੀ ਅਤੇ ਫਰੈਂਚ ਸਣੇ ਦੁਨੀਆਂ ਦੇ ਅੱਠ ਭਾਸ਼ਾਵਾਂ ਵਿਚ ਮੁਹਾਰਤ ਰਖਦੇ ਹਨ। ਇਥੇ ਦਸਣਾ ਬਣਦਾ ਹੈ ਕਿ ਕਿਸਾਲ ਅੰਦੋਲਨ ਦੀ ਜ਼ੋਰਦਾਰ ਹਮਾਇਤ ਕੀਤੇ ਜਾਣ ਕਰ ਕੇ ਤਨਮਨਜੀਤ ਸਿੰਘ ਢੇਸੀ ਨੂੰ 2023 ਵਿਚ ਭਾਰਤ ਫੇਰੀ ਦੌਰਾਨ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੋ ਘੰਟੇ ਖੱਜਲ ਖੁਆਰ ਕੀਤਾ ਗਿਆ। ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਨਹੀਂ ਸੀ ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਰੋਕਿਆ ਗਿਆ। ਦੂਜੇ ਪਾਸੇ ਤਨਮਨਜੀਤ ਸਿੰਘ ਢੇਸੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਓ.ਸੀ.ਆਈ. ਕਾਰਡ ਮੌਜੂਦ ਸੀ ਪਰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦਲੀਲ ਦਿਤੀ ਕਿ ਇਸ ਵਿਚ ਕੋਈ ਦਿੱਕਤ ਆ ਰਹੀ ਏ ਅਤੇ ਸੰਭਾਵਤ ਤੌਰ ’ਤੇ ਇਹ ਮੁਅੱਤਲ ਕਰ ਦਿਤਾ ਗਿਆ ਹੈ। ਤਨਮਨਜੀਤ ਸਿੰਘ ਮੁਤਾਬਕ ਯੂ.ਕੇ. ਤੋਂ ਅੰਮ੍ਰਿਤਸਰ ਆਈ ਫਲਾਈਟ ਵਿਚ ਤਕਰੀਬਨ ਹਰ ਮੁਸਾਫਰ ਪੰਜਾਬੀ ਸੀ ਪਰ ਉਨ੍ਹਾਂ ਖਾਸ ਤੌਰ ’ਤੇ ਕਤਾਰ ਵਿਚੋਂ ਬਾਹਰ ਕੱਢ ਕੇ ਚੈਕ ਕੀਤਾ ਗਿਆ। ਜਦੋਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲਣ ਲੱਗੀ ਤਾਂ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇ ਦਿਤੀ।

11/09/2024

56 ਸਾਲ ਦੀ ਉਮਰ ਵਿੱਚ ਮਰਨ ਵਾਲੇ ਅਰਬਪਤੀ ਸਟੀਵ ਜੌਬਸ ਦੇ ਮੌਤ ਤੋਂ ਪਹਿਲਾਂ ਆਖਰੀ ਸ਼ਬਦ:..

ਮੈਂ ਵਪਾਰਕ ਸੰਸਾਰ ਵਿੱਚ ਸਫਲਤਾ ਦੇ ਸਿਖਰ 'ਤੇ ਪਹੁੰਚ ਗਿਆ ਹਾਂ। ਦੂਜਿਆਂ ਦੀ ਨਜ਼ਰ ਵਿੱਚ ਮੇਰੀ ਜ਼ਿੰਦਗੀ ਇੱਕ ਪ੍ਰਾਪਤੀ ਹੈ। ਹਾਲਾਂਕਿ ਕੰਮ ਤੋਂ ਇਲਾਵਾ ਮੇਰੇ ਕੋਲ ਕੋਈ ਖੁਸ਼ੀ ਨਹੀਂ ਸੀ। ਪੈਸਾ ਸਿਰਫ਼ ਇੱਕ ਅਸਲੀਅਤ ਹੈ ਜਿਸਦੀ ਮੈਨੂੰ ਆਦਤ ਪੈ ਗਈ ਹੈ।
ਇਸ ਪਲ, ਹਸਪਤਾਲ ਦੇ ਬਿਸਤਰੇ 'ਤੇ ਲੇਟ ਕੇ ਅਤੇ ਆਪਣੀ ਸਾਰੀ ਉਮਰ ਨੂੰ ਯਾਦ ਕਰਦਿਆਂ, ਮੈਨੂੰ ਅਹਿਸਾਸ ਹੁੰਦਾ ਹੈ ਕਿ ਜਿਸ ਪਛਾਣ ਅਤੇ ਦੌਲਤ ਦਾ ਮੈਨੂੰ ਬਹੁਤ ਮਾਣ ਸੀ, ਉਹ ਮੌਤ ਦੇ ਸਾਹਮਣੇ ਫਿੱਕੇ ਅਤੇ ਮਾਮੂਲੀ ਹੋ ਗਏ ਹਨ।
ਤੁਸੀਂ ਆਪਣੀ ਕਾਰ ਚਲਾਉਣ ਜਾਂ ਪੈਸੇ ਕਮਾਉਣ ਲਈ ਕਿਸੇ ਨੂੰ ਰੱਖ ਸਕਦੇ ਹੋ। ਪਰ ਤੁਸੀਂ ਕਿਸੇ ਨੂੰ ਬਿਮਾਰ ਹੋ ਕੇ ਮਰ ਨਹੀਂ ਸਕਦੇ।
ਗੁੰਮੀਆਂ ਵਸਤੂਆਂ ਮਿਲ ਸਕਦੀਆਂ ਹਨ। ਪਰ ਇੱਕ ਚੀਜ਼ ਹੈ ਜੋ ਗੁਆਚ ਜਾਣ 'ਤੇ ਕਦੇ ਨਹੀਂ ਮਿਲਦੀ - "ਜ਼ਿੰਦਗੀ"
ਜ਼ਿੰਦਗੀ ਦੇ ਜਿਸ ਵੀ ਪੜਾਅ ਵਿੱਚ ਹਾਂ, ਸਮੇਂ ਦੇ ਨਾਲ ਅਸੀਂ ਉਸ ਦਿਨ ਦਾ ਸਾਹਮਣਾ ਕਰਾਂਗੇ ਜਦੋਂ ਪਰਦਾ ਬੰਦ ਹੋ ਜਾਵੇਗਾ।
ਆਪਣੇ ਪਰਿਵਾਰ, ਜੀਵਨ ਸਾਥੀ ਅਤੇ ਦੋਸਤਾਂ ਨੂੰ ਪਿਆਰ ਕਰੋ... ਉਹਨਾਂ ਨਾਲ ਚੰਗਾ ਵਿਵਹਾਰ ਕਰੋ, ਉਹਨਾਂ ਨਾਲ ਧੋਖਾ ਜਾਂ ਬੇਈਮਾਨੀ ਨਾ ਕਰੋ।
ਜਿਵੇਂ-ਜਿਵੇਂ ਅਸੀਂ ਵੱਡੇ ਅਤੇ ਬੁੱਧੀਮਾਨ ਹੁੰਦੇ ਜਾਂਦੇ ਹਾਂ, ਅਸੀਂ ਹੌਲੀ-ਹੌਲੀ ਸਮਝਦੇ ਹਾਂ ਕਿ 300 ਰੁਪਏ ਜਾਂ 3000 ਰੁਪਏ ਜਾਂ 2-4 ਲੱਖ ਰੁਪਏ ਦੀ ਘੜੀ ਪਹਿਨਣਾ - ਸਭ ਇੱਕੋ ਜਿਹਾ ਸਮਾਂ ਦਿੰਦੇ ਹਨ।
ਭਾਵੇਂ ਸਾਡੇ ਕੋਲ 100 ਰੁਪਏ ਦਾ ਪਰਸ ਹੋਵੇ ਜਾਂ 500 ਰੁਪਏ - ਅੰਦਰਲੀ ਰਕਮ ਇੱਕੋ ਜਿਹੀ ਹੈ।
ਭਾਵੇਂ ਅਸੀਂ 5,00,000 ਲੱਖ ਰੁਪਏ ਦੀ ਕਾਰ ਚਲਾਉਂਦੇ ਹਾਂ ਜਾਂ 50,00,000 ਲੱਖ ਰੁਪਏ ਦੀ ਕਾਰ। ਰਸਤਾ ਅਤੇ ਦੂਰੀ ਇੱਕੋ ਹੈ ਅਤੇ ਅਸੀਂ ਇੱਕੋ ਮੰਜ਼ਿਲ 'ਤੇ ਪਹੁੰਚਦੇ ਹਾਂ।
ਭਾਵੇਂ ਅਸੀਂ ਜਿਸ ਘਰ ਵਿਚ ਰਹਿੰਦੇ ਹਾਂ ਉਹ 300 ਵਰਗ ਫੁੱਟ ਦਾ ਹੋਵੇ ਜਾਂ 3000 ਵਰਗ ਫੁੱਟ ਦਾ - ਇਕੱਲਤਾ ਇਕੋ ਜਿਹਾ ਹੈ। ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਹਾਡੀ
ਅਸਲ ਅੰਦਰੂਨੀ ਖੁਸ਼ੀ ਇਸ ਸੰਸਾਰ ਦੀਆਂ ਭੌਤਿਕ ਚੀਜ਼ਾਂ ਤੋਂ ਨਹੀਂ ਮਿਲਦੀ*
ਭਾਵੇਂ ਤੁਸੀਂ ਫਸਟ ਕਲਾਸ ਜਾਂ ਇਕਾਨਮੀ ਕਲਾਸ ਦੀ ਉਡਾਣ ਭਰਦੇ ਹੋ, ਜੇ ਜਹਾਜ਼ ਹੇਠਾਂ ਜਾਂਦਾ ਹੈ, ਤਾਂ ਤੁਸੀਂ ਉਸ ਨਾਲ ਹੇਠਾਂ ਜਾਂਦੇ ਹੋ।
ਇਸ ਲਈ.. ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮਹਿਸੂਸ ਕਰੋਗੇ, ਤੁਹਾਡੇ ਦੋਸਤ, ਭੈਣ-ਭਰਾ ਹਨ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ, ਹੱਸਦੇ ਹੋ, ਗਾਉਂਦੇ ਹੋ, ਸਵਰਗ ਅਤੇ ਧਰਤੀ ਦੀਆਂ ਗੱਲਾਂ ਕਰਦੇ ਹੋ, .... ਇਹ ਸੱਚੀ ਖੁਸ਼ੀ ਹੈ !!!
ਜ਼ਿੰਦਗੀ ਦਾ ਇੱਕ ਨਿਰਵਿਵਾਦ ਤੱਥ:
* ਸਿਰਫ਼ ਅਮੀਰ ਬਣਨ ਲਈ ਆਪਣੇ ਬੱਚਿਆਂ ਨੂੰ ਸਿੱਖਿਅਤ ਨਾ ਕਰੋ।
* ਉਨ੍ਹਾਂ ਨੂੰ ਖੁਸ਼ ਰਹਿਣਾ ਸਿਖਾਓ। ਜਦੋਂ ਉਹ ਵੱਡੇ ਹੋ ਜਾਣਗੇ, ਉਨ੍ਹਾਂ ਨੂੰ ਚੀਜ਼ਾਂ ਦੀ ਅਹਿਮੀਅਤ ਪਤਾ ਲੱਗੇਗੀ, ਕੀਮਤ ਨਹੀਂ।

ਜ਼ਿੰਦਗੀ ਕੀ ਹੈ?
ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਤਿੰਨ ਥਾਵਾਂ ਹਨ:
- ਹਸਪਤਾਲ
-ਜੇਲ੍ਹ
- ਸ਼ਮਸ਼ਾਨਘਾਟ

*ਹਸਪਤਾਲ ਵਿਚ ਤੁਸੀਂ ਸਮਝੋਗੇ ਕਿ ਸਿਹਤ ਤੋਂ ਵਧੀਆ ਕੋਈ ਚੀਜ਼ ਨਹੀਂ ਹੈ।
*ਜੇਲ੍ਹ ਵਿਚ ਤੁਸੀਂ ਦੇਖੋਗੇ ਕਿ ਆਜ਼ਾਦੀ ਕਿੰਨੀ ਕੀਮਤੀ ਚੀਜ਼ ਹੈ।
*ਸ਼ਮਸ਼ਾਨਘਾਟ ਵਿੱਚ ਤੁਹਾਨੂੰ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਕੁਝ ਵੀ ਨਹੀਂ ਹੈ।
*ਜਿਸ ਧਰਤੀ 'ਤੇ ਅਸੀਂ ਅੱਜ ਚੱਲ ਰਹੇ ਹਾਂ, ਉਹ ਕੱਲ੍ਹ ਸਾਡੀ ਨਹੀਂ ਰਹੇਗੀ।

ਆਓ ਹੁਣ ਤੋਂ ਨਿਮਰ ਬਣੀਏ ਅਤੇ ਸਾਨੂੰ ਜੋ ਕੁਝ ਮਿਲਿਆ ਹੈ ਉਸ ਲਈ ਪਰਮਾਤਮਾ ਦਾ ਧੰਨਵਾਦ ਕਰੀਏ।

ਕੀ ਤੁਸੀਂ ਇਸ ਸੰਦੇਸ਼ ਨੂੰ ਕਿਸੇ ਹੋਰ ਨਾਲ ਸਾਂਝਾ ਕਰ ਸਕਦੇ ਹੋ ਅਤੇ ਉਹਨਾਂ ਨੂੰ ਦੱਸ ਸਕਦੇ ਹੋ ਕਿ ਪਰਮਾਤਮਾ ਉਹਨਾਂ ਨੂੰ ਪਿਆਰ ਕਰਦਾ ਹੈ
c & p

Address

Mohali

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919814805761

Website

Alerts

Be the first to know and let us send you an email when Meri Dharti Mere Lok ਮੇਰੀ ਧਰਤੀ ਮੇਰੇ ਲੋਕ posts news and promotions. Your email address will not be used for any other purpose, and you can unsubscribe at any time.

Contact The Business

Send a message to Meri Dharti Mere Lok ਮੇਰੀ ਧਰਤੀ ਮੇਰੇ ਲੋਕ:

Share