04/02/2021
ਕਿਸਾਨੀ ਸੰਘਰਸ਼ ਤੋਂ ਧਿਆਨ ਭਟਕਾਉਣ ਲਈ ਕੈਪਟਨ ਨੇ ਹੁਣ ਉਠਾਇਆ ਬੇਅਦਬੀ ਦਾ ਮੁੱਦਾ ?
ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਇਸ ਤਰ੍ਹਾਂ ਨੱਚਣ ਲੱਗ ਪਏ ਜਿਵੇਂ ਕੋਈ ਚਾਬੀ ਵਾਲਾ ਖਿਡਾਉਣਾ ਨੱਚਦਾ ਹੋਵੇ। ਇੰਝ ਲੱਗਦਾ ਹੈ ਕਿ ਉਨ੍ਹਾਂ ਨੇ ਮੋਦੀ ਅਤੇ ਅਮਿਤ ਸ਼ਾਹ ਨੂੰ ਆਪਣਾ ਆਕਾ ਮੰਨ ਲਿਆ ਹੈ । ਇਸ ਸਭ ਦੇ ਚਲਦਿਆਂ ਹੀ ਉਹ ਆਏ ਦਿਨ ਕੋਈ ਨਾ ਕੋਈ ਅਜਿਹੀ ਹਰਕਤ ਕਰ ਦਿੰਦੇ ਹਨ ਕਿ ਪੰਜਾਬ ਵਿਚ ਉਨ੍ਹਾਂ ਦੀ ਮਿੱਟੀ ਪਲੀਤ ਹੋਣੀ ਸ਼ੁਰੂ ਹੋ ਜਾਂਦੀ ਹੈ।
ਅਸੀਂ ਸਭ , ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਦਾ ਸਮੁੱਚਾ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੋਇਆ ਹੈ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ, ਉਸ ਦੇ ਲਈ ਜੀਣ ਮਰਨ ਦਾ ਸਵਾਲ ਬਣਿਆ ਹੋਇਆ ਹੈ । ਚੱਲ ਰਹੇ ਇਸ ਕਿਸਾਨ ਅੰਦੋਲਨ ਨੂੰ ਦੇਖ ਕੇ ਸਮੁੱਚੀ ਦੁਨੀਆਂ ਦੇ ਵੱਡੇ-ਵੱਡੇ ਆਗੂ ਵੀ ਚਿੰਤਾ ਵਿਚ ਹਨ। ਇਸ ਸਭ ਦੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਰਹੇ ਹਨ ਕਿ ਕਿਸਾਨ ਸੰਘਰਸ਼ ਨੂੰ ਢਾਹ ਲਾਈ ਜਾ ਸਕੇ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨ ਫੇਲ੍ਹ ਕਰਨ ਲਈ ਹੁਣ ਤੱਕ ਚੱਲੀਆਂ ਕਿਹੜੀਆਂ ਕਿਹੜੀਆਂ ਚਾਲਾਂ
‐----
1 ਕੋਰੋਨਾ ਦੇ ਬਾਵਜੂਦ ਬੱਚਿਆਂ ਦੇ ਸਕੂਲ ਖੋਲੇ
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਚਿਰਾਂ ਤੋਂ ਬੰਦ ਕੀਤੇ ਸਕੂਲ, ਕੈਪਟਨ ਸਾਹਿਬ ਨੇ ਅਚਾਨਕ ਹੀ ਖੋਲ ਦਿੱਤੇ ਜਦ ਕਿ ਰਿਪੋਰਟਾਂ ਇਹ ਆ ਰਹੀਆਂ ਸਨ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ।
2 ਪੰਜਾਬ ਵਿਚ ਅਚਾਨਕ ਐਲਾਨ ਕੀਤਾ ਮਿਉਂਸਪਲ ਦੀਆਂ ਚੋਣਾਂ ਦਾ ਐਲਾਨ ....
ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਲਈ ਕੈਪਟਨ ਨੇ ਦੂਜਾ ਕਦਮ ਇਹ ਚੁੱਕਿਆ ਕਿ ਅਚਾਨਕ ਹੀ ਮਿਉਂਸਪਲ ਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਜਦ ਕਿ ਵਿਰੋਧੀ ਪਾਰਟੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਚੋਣਾਂ ਨੂੰ ਫਿਲਹਾਲ ਅੱਗੇ ਪਾਇਆ ਜਾਵੇ। ਇੱਥੇ ਹੀ ਬਸ ਨਹੀਂ ਕੈਪਟਨ ਦੇ ਆਪਣੇ ਐਮ ਐਲ ਏ ਕੁਲਬੀਰ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਮਿਉਂਸਪਲਟੀ ਦੀਆਂ ਚੋਣਾਂ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਲਈ ਹੀ ਐਲਾਨੀਆਂ ਗਈਆਂ ਹਨ।
3 ਹੁਣ ਚੁਕਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ
ਕਰੀਬ ਸੱਤ ਸਾਲ ਪਹਿਲਾਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਮਜਾਕ ਬਣਾ ਕੇ ਰੱਖ ਦਿੱਤਾ ਹੈ। ਕੈਪਟਨ ਸਾਹਿਬ ਦੀ ਜਦੋਂ ਵੀ ਕਿਸੇ ਮਾਮਲੇ ਵਿੱਚ ਕਿਰਕਰੀ ਹੁੰਦੀ ਤਾਂ ਉਹ ਬੇਅਦਬੀ ਦਾ ਮੁੱਦਾ ਖੋਲ੍ਹ ਕੇ ਬੈਠ ਜਾਂਦੇ ਹਨ। ਇਸ ਸਭ ਨੂੰ ਦੇਖਦੇ ਹੋਏ ਬਹੁਤ ਸਾਰੇ ਕਿਸਾਨ ਆਗੂ ਅਤੇ ਲੋਕ ਇਹ ਕਹਿ ਰਹੇ ਹਨ ਕੈਪਟਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੁੱਦਾ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰੇ ਤੇ ਹੀ ਚੱਕਿਆ ਤਾਂ ਕਿ ਸਿੱਖ ਸੰਗਤ ਦਾ ਧਿਆਨ ਕਿਸਾਨ ਧਰਨੇ ਤੋਂ ਭਟਕਾਇਆ ਜਾ ਸਕੇ।