04/04/2024
ਤਿੰਨ ਸਾਲ ਦਾ ਬੱਚਾ ਜਨੇਊ ਪਾਉਣ ਤੋਂ ਕਰੇ ਇਨਕਾਰ ,,,
ਇਸ ਤੋਂ ਵੱਡਾ ਕਿਹੜਾ ਚਮਤਕਾਰ?
ਬ੍ਰਾਹਮਣਵਾਦ ਬਿਪਰਵਾਦ ਅੰਧਿਵਸ਼ਵਾਸ਼ ਦੀ ਹਿੱਕ ਉੱਤੇ ਕਰੇ ਵਾਰ ,, ਇਸਤੋਂ ਵੱਡਾ ਕਿਹੜਾ ਚਮਤਕਾਰ ?
ਸੱਪ ਛਾਂ ਕਰੇ ਜਿਹਦੇ ਮੂੰਹ ਉੱਤੇ, ਅੱਲਾ ਸਮਝੇ ਰਾਏ ਬੁਲਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਭੁੱਖੇ ਵੇਖ ਲੋਕਾਂ ਨੂੰ ਲੰਗਰ ਲਾ ਦੇਵੇ ,ਰੱਬ ਹੋ ਕੇ ਖਾ ਲਏ ਬਾਪ ਤੋਂ ਮਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਸੱਚ ਦੇ ਰਾਹ ਤੇ ਦੁਨੀਆਂ ਪਾਉਣ ਲਈ ,ਤੁਰੇ ਪੈਦਲ ਮੀਲ ਬਿਆਸੀ ਹਜਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਵਲੀ ਕੰਧਾਰੀ,ਕੌਡਾ,ਸੱਜਣ ਠੱਗ ਤੇ ਭਾਗੋ ,ਇੱਕ ਨਿਗਾਹ ਨਾਲ ਦਿੱਤੇ ਸੁਧਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਲਾਲੋ ਦੇ ਘਰ ਖਾਵੇ ਰੋਟੀ ,ਰਾਜਿਆਂ ਦੇ ਸੱਦੇ ਤੋਂ ਕਰੇ ਇਨਕਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਹਾਥੀ ਰੋਕ ਬਾਬਰ ਦਾ ਕਹਿੰਦੇ ਓਏ, ਬੰਦ ਕਰ ਅੱਤਿਆਚਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਸਰੀਰ ਛੱਡੇ ਤੇ ਏਥੋਂ ਜਾਵੇ ਵੀ ਨਾਂ, ਲਵੇ ਰੂਪ ਅੰਗਦ ਦਾ ਧਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਅਮਰਦਾਸ ਗੁਰੂ ਰਾਮਦਾਸ ਬਣੇ,ਅਰਜੁਨ ਬਣ ਬੈਠੇ ਲੋਹ ਤੇ ਚੌਂਕੜੀ ਮਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਸ਼ਹਾਦਤ ਦੇ ਕੇ ਹਰਗੋਬਿੰਦ ਬਣੇ, ਪਾ ਲਈ ਮੀਰੀ ਪੀਰੀ ਦੀ ਤਲਵਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਹਰਰਾਇ ਬਣੇ ਹਰਕਿ੍ਰਸ਼ਨ ,ਫਿਰ ਗੂੰਗੇ ਤੋਂ ਗੀਤਾ ਲਈ ਉਚਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਜੰਝੂ ਆਪ ਪਹਿਨਿਆ ਨਈਂ ਹੁਣ ਕਹਿੰਦੇ ਮੇਰੇ ਹੁੰਦੇ ਕਿਸੇ ਦਾ ਕੋਈ ਸਕਦਾ ਨਈ ਉਤਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਚਾਂਦਨੀ ਚੌਂਕ ਚ ਬੈਠੇ ਓਪਰੇ ਪਰਿਵਾਰਾਂ ਲਈ, ਆਪਣਾ ਛੱਡ ਕੇ ਘਰ ਪਰਿਵਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਆਰੇ ਚੱਲੇ ਦੇਗੀਂ ਉਬਲੇ ਰੂੰਹ ਬੰਨ ਕੇ ਅੱਗ ਲਾਈ , ਪਿੰਜਰੇ ਵਿੱਚ ਬੈਠਾ ਕਰਤਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਕਿਸੇ ਤੋਂ ਕੁਝ ਵੀ ਲੈਣਾ ਨਈਂ ਕਿਸੇ ਦਾ ਕੁਝ ਵੀ ਦੇਣਾ ਨਈਂ , ਤਾਂ ਵੀਂ ਕਿਸੇ ਲਈ ਸ਼ਹੀਦ ਹੋ ਗਏ ਦਾਤਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਪਹਿਲੀ ਵਾਰ ਹੋਇਆ ਇਸ ਦੁਨੀਆਂ ਅੰਦਰ , ਇੱਕ ਸਰੀਰ ਦਾ ਦੋ ਜਗਾਹ ਸਸਕਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਨੌਂ ਸਾਲ ਦੀ ਉਮਰ ਕਹਿੰਦਾ ਖਾਲਸਾ ਸਾਜਨਾ ਮੈਂ , ਹਿੱਕ ਉੱਤੇ ਹੱਥ ਮਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਦੋ ਪੁੱਤ ਗੜੀ ਵਿਚੋਂ ਤੋਰੇ , ਦੋ ਨੀਹਾਂ ਵਿੱਚ ਦਿੱਤੇ ਖਲਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਟੱਬਰ ਮਰੇ ਤਾਂ ਬੰਦਾ ਮਰ ਜਾਂਦਾ , ਓਹ ਸ਼ੁਕਰਾਨੇ ਵਿੱਚ ਕਰੇ ਨਮਸਕਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਪੁੱਤ ਬਚ ਸਕਦੇ ਸੀ ਜੇ ਬਚਾ ਲਈਂਦਾ, ਪੁੱਤਰਾਂ ਦਾ ਦਾਨੀ ਨਾ ਕਹਿੰਦਾ ਸੰਸਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਆਪਣੇ ਹੱਥੀ ਚਿਖਾ ਤਿਆਰ ਕਰਵਾਈ , ਚਿਖਾ ਚੜਿਆ ਘੋੜੇ ਤੇ ਹੋ ਅਸਵਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਪੈਰਾਂ ਵਿੱਚ ਰੁਲਦੇ ਫਿਰਦੇ ਸੀ ਅਸੀਂ ,ਓਨੇ ਥਾਪ ਦਿੱਤੇ ਜਥੇਦਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਕੰਮੀ ਗੁਲਾਮ ਹੁੰਦੇ ਸੀ ਅਸੀਂ , ਅੱਜ ਸੂਰਮਿਆਂ ਵਿੱਚ ਸ਼ੁਮਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ ?
ਦਰਸਨ ਪਰਸੀਐ ਗੁਰੂ ਕੈ ਪੜ ਕੇ , ਜਦ ਕਰੀਏ ਓਦਾ ਦੀਦਾਰ
ਇਸ ਤੋਂ ਵੱਡਾ ਕਿਹੜਾ ਚਮਤਕਾਰ?
ਹੁਣ ਤੇਰੇ ਲਈ ਮੱਟ ਸ਼ੇਰੋਂ
ਕਾਬੂ ਰੱਖ ਜੁਬਾਨ ਉੱਤੇ , ਜਾਨ ਲੈ ਜਾਂਦੀ ਜਦੋਂ ਏਹ ਸਰਕਦੀ ਏ
ਢਾਏ ਚੜ ਗਿਉਂ ਜਦ ਕਿਸੇ ਸੂਰਮੇ ਦੇ , ਰੋ ਰੋ ਕੇ ਕਹੇਂਗਾ ਹਾਏ ਉਏ ਕਲਾ ਵਰਤਦੀ ਏ
ਤੇਰੇ ਪਿਉ ਨੇਂ ਈ ਨਸ਼ਾ ਪੱਤਾ ਜੇ ਕਰ ਲਿਆ ਸੀ, ਤੇਰੀ ਮਾਂ ਨੂੰ ਈ ਥੋੜੀ ਫੇ ਮੱਤ ਹੁੰਦੀ
ਉਸ ਰਾਤ ਕੁਝ ਗਰਮ ਚੀਜਾਂ ਜੇ ਖਾ ਲਈਂਦੀ , ਖਜਾਲੇ ਵਾਲਿਆ ਅੱਜ ਦੁਨੀਆ ਉੱਤੇ ਇੱਕ ਖੱਚ ਘੱਟ ਹੁੰਦੀ 🙏
ਖਜਾਲਾ ✍️ ਤੇਰੇ ਲਈ ਵੱਡਿਆ ਲਿਖਾਰੀਆ Matt Sheron Wala