03/09/2024
ਇਹ ਬਹੁਤ ਹੀ ਚਿੰਤਾਜਨਕ ਹੈ ਕਿ ਪੰਜਾਬ ਦੇ ਐਮਬੀਬੀਐਸ ਇੰਟਰਨਜ਼ ਨੂੰ ਉਨ੍ਹਾਂ ਦੇ ਦਿੱਲੀ ਦੇ ਹਮਰੁਤਬਾ ਦੇ ਮੁਕਾਬਲੇ ਬਹੁਤ ਘੱਟ ਵਜ਼ੀਫ਼ਾ ਦਿੱਤਾ ਜਾਂਦਾ ਹੈ, ਪਰ ਟਿਊਸ਼ਨ ਫੀਸਾਂ ਉਨ੍ਹਾਂ ਤੋਂ ਬਹੁਤ ਜ਼ਿਆਦਾ ਵਸੂਲੀ ਜਾਂਦੀ ਹੈ।
ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਵਾਅਦਾ ਕਰਨ ਵਾਲੀ ਸਰਕਾਰ ਇਸ ਅਸਮਾਨਤਾ ਨੂੰ ਦੂਰ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਦਕਿ ਉਹ ਦੋਵੇਂ ਰਾਜਾਂ ਵਿੱਚ ਸ਼ਾਸਨ ਕਰ ਰਹੀ ਹੈ।
ਦੇਖਣ ਸੁਣਨ ਨੂੰ ਇਹ ਬਹੁਤ ਸੌਖਾ ਲੱਗਦਾ ਹੋਵੇਗਾ ਪਰ ਇੱਕ ਬੱਚੇ ਨੂੰ MBBS ਕਰਨ ਲਈ ਕਰੋੜਾ ਰੁਪਏ ਜੇਬ ਵਿੱਚ ਚਾਹਿਦੇ ਹਨ ( ਫੰਡ ਵੱਖਰੇ ) , ਜਰਾਂ ਸੋਚਣਾ ਕਿ ਤੁਹਾਡੇ ਆਲੇ ਦੁਵਾਲੇ ਕਿੰਨੇ ਬੱਚੇ ਪੰਜਾਬ ਵਿੱਚ MBBS ਕਰ ਰਹੇ ਹਨ ਅਤੇ ਆਉਣ ਆਲੇ ਸਮੇਂ ਵਿੱਚ ਕਿੰਨੇ ਡਾਕਟਰ ਪੰਜਾਬੀ ਹੋਣਗੇ ?
ਹਰਮਨ ਕੂੰਨਰ