Press Club Ajitgarh

Press Club Ajitgarh Press Club Ajitgarh Mohali Regd.

Govt Of PB is a Working Journalist Club For All Media Person Open platform for all Media Persons (Electronic Web & Print) who concern Join Club Contact Mr Jatinder Sabharwal President Press Club Ajitgarh Mobile- 9914280213

11/05/2025

🔸 ਪਕਿਸਤਾਨ ਵੱਲੋਂ ਸੀਜ਼ ਫਾਇਰ ਦਾ ਉਲੰਘਣ ਕਰਨ ਤੋਂ ਬਾਅਦ Black Out ਹੋਣ ਕਾਰਨ ਹਨ੍ਹੇਰੇ 'ਚ ਡੁੱਬਿਆ ਪੂਰਾ ਮੋਹਾਲੀ।

🔸 ਮੋਹਾਲੀ ਦੇ SSP, DC ਸਮੇਤ ਸਾਰੀਆਂ ਟੀਮਾਂ Alert ਉੱਤੇ, ਪੁਲਿਸ ਅਤੇ ਮੋਹਾਲੀ ਪ੍ਰਸ਼ਾਸ਼ਨ ਦੀਆਂ ਟੀਮਾਂ ਤਿਆਰ ਬਰ ਤਿਆਰ।

`LIVE`
Report By-
Jatinder Sabharwal
Mohali
Khabar Fast News

https://www.facebook.com/share/v/1YizKrUsgY/

11/05/2025

🔸 भारत- पाकिस्तान युद्ध को लेकर क्या हालात है मोहाली व चंडीगढ़ के...? क्या है प्रशासन के नए आदेश। `LIVE REPORT`

Report By:-
Jatinder Sabharwal
Khabar Fast News

रिपोर्ट :- जितेंद्र सभरवाल
मोहाली / चंडीगढ़

https://www.facebook.com/share/v/1BgzyKpz1F/

10/03/2025


Jograj Singh

ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਧਾਲੀਵਾਲ ਵੱਲੋਂ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ, ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਅਧਿਕਾਰ...
18/02/2025

ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਧਾਲੀਵਾਲ ਵੱਲੋਂ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ, ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਅਧਿਕਾਰੀਆਂ ਨੂੰ ਸ਼ਹਿਰੀ ਖੇਤਰਾਂ ਵਿਚਲੇ ਵਿਕਾਸ ਕਾਰਜ ਜਲਦ ਤੋਂ ਜਲਦ ਨਿਪਟਾਉਣ ਦੇ ਨਿਰਦੇਸ਼ ਜ਼ਾਰੀ, ਐੱਸ.ਟੀ.ਪੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

#ਮੋਹਾਲੀ 19 ਫਰਵਰੀ (ਬ੍ਰੇਕਿੰਗ ਸ਼ੌਟਸ ਨਿਊਜ਼):-

ਵਧੀਕ ਡਿਪਟੀ ਕਮਿਸ਼ਨਰ ਮੋਹਾਲੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ ਸਬੰਧੀ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨ੍ਹਾਂ ਅਧਿਕਾਰੀਆਂ ਤੋਂ ਪਿਛਲੇ ਮਹੀਨੇ ਦੀ ਕਾਰਗੁਜਾਰੀ ਬਾਰੇ ਪ੍ਰਗਤੀ ਰਿਪੋਰਟ ਹਾਸਿਲ ਕੀਤੀ ਅਤੇ ਅਤੇ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਚਲ ਰਹੇ ਕੰਮਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਨੇ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ-ਆਪਣੇ ਖੇਤਰ ਵਿੱਚ ਸੀਵਰੇਜ ਨਿਕਾਸੀ ਵੱਲ ਖ਼ਾਸ ਧਿਆਨ ਦੇਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨ੍ਹਾਂ ਨੇ ਕਿਹਾ ਕਿ ਜ਼ੀਰਕਪੁਰ ਵਿਖੇ ਵੀ.ਆਈ.ਪੀ ਰੋਡ 'ਤੇ ਪ੍ਰਾਈਵੇਟ ਕਾਲੋਨੀਆਂ ਵੱਲੋਂ ਆਪਣੇ ਸੀਵਰੇਜ ਦੇ ਪਾਣੀ ਨੂੰ ਮੋਟਰਾਂ ਲਗਾ ਕੇ ਵੀ.ਆਈ.ਪੀ ਰੋਡ 'ਤੇ ਸੀਵਰੇਜ ਵਿੱਚ ਪਾਇਆ ਜਾਂਦਾ ਹੈ। ਉਹਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਾਲੋਨੀਆਂ ਵਿੱਚ ਮੁਨਾਦੀ ਕਰਾਕੇ ਜਾਂ ਕਾਲੋਨੀ ਵਾਸੀਆਂ ਨਾਲ ਮੀਟਿੰਗ ਕਰਕੇ ਉਹਨ੍ਹਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹਨ੍ਹਾਂ ਵੱਲੋਂ ਸੀਵਰੇਜ ਵਿੱਚ ਪਾਣੀ ਪਾਉਣ ਦਾ ਕੰਮ ਰਾਤ 11.00 ਵਜੇ ਤੋਂ ਲੈ ਕੇ ਸਵੇਰੇ 6.00 ਵਜੇ ਤੱਕ ਕੀਤਾ ਜਾਵੇ, ਤਾਂ ਜੋ ਦਿਨ ਵੇਲੇ ਸੀਵਰੇਜ ਓਵਰ ਫਲੋਅ ਨਾ ਕਰੇ।
ਇਸ ਤੋਂ ਇਲਾਵਾ ਉਹਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਾਸੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਉਹਨ੍ਹਾਂ ਦੇ ਵਿਭਾਗ ਵਿੱਚ ਹਾਈਕੋਰਟ ਵੱਲੋਂ ਕਿਸੇ ਕੋਰਟ ਕੇਸ ’ਤੇ ਕੋਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਸਬੰਧਤ ਵਿਭਾਗ ਵੱਲੋਂ ਉਸ ਅਨੁਸਾਰ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ, ਸਬੰਧੀ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ। ਕੋਰਟ ਕੇਸਾਂ ਦੇ ਜਵਾਬ-ਦਾਅਵੇ ਸਮਾਂ ਰਹਿੰਦੇ ਫਾਇਲ ਕੀਤੇ ਜਾਣ।
ਏ.ਡੀ.ਸੀ ਨੇ ਦੱਸਿਆ ਕਿ ਨਗਰ ਨਿਗਮ ਅਧੀਨ ਘਰ ਘਰ ਜਾ ਕੇ ਕੂੜਾ ਇਕੱਤਰ ਕਰਨ ਦਾ ਕਾਰਜ 100 ਫ਼ੀਸਦ ਹੈ ਤੇ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਕਰਨ ਦਾ ਕਾਰਜ ਕਰੀਬ 85 ਫ਼ੀਸਦ ਤੋਂ ਵੱਧ ਹੈ। ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਉੱਤੇ ਵੀ ਵੇਸਟ ਵੰਡਰ ਪਾਰਕ ਬਣਾਉਣ ਲਈ ਉਪਰਾਲੇ ਕੀਤੇ ਜਾਣ।
ਏ.ਡੀ.ਸੀ ਦੁਆਰਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਬਿਲਡਰਾਂ, ਕੰਪਨੀਆਂ, ਪ੍ਰਾਈਵੇਟ ਬੰਦਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਅਤੇ ਨਜ਼ਾਇਜ ਉਸਾਰੀਆਂ ਸਬੰਧੀ ਪੜਤਾਲ ਕਰਵਾਈ ਜਾਵੇ ਅਤੇ ਨਜ਼ਾਇਜ਼ ਕੀਤੇ ਗਏ ਕਬਜ਼ਿਆਂ ਨੂੰ ਛਡਵਾਇਆ ਜਾਵੇ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਨਜਾਇਜ ਕਬਜਿਆਂ ਉੱਪਰ ਰੋਕ ਲਗਾਈ ਜਾ ਸਕੇ।
ਉਹਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਹਿਰੀ ਅਵਾਸ ਯੋਜਨਾ ਤਹਿਤ ਲੰਬਿਤ ਪਈਆਂ ਅਰਜ਼ੀਆਂ ਨੂੰ ਜਲਦ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਲਾਭਪਾਤਰੀਆਂ ਨੂੰ ਦਿੱਤੀ ਗਈ ਪੱਕੇ ਮਕਾਨ ਬਣਾਉਣ ਦੀ ਵਿੱਤੀ ਸਹਾਇਤਾ ਸਕੀਮ ਤਹਿਤ ਬਣਦਾ ਲਾਭ ਮਿਲ ਸਕੇ।
ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਉਹਨ੍ਹਾਂ ਨਗਰ ਨਿਗਮ, ਕੌਂਸਲਾਂ ਤੇ ਨਗਰ ਪੰਚਾਇਤ ਅਧਿਕਾਰੀਆਂ ਨੂੰ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਘੱਟ ਕਰਨ ਲਈ ਆਪਣੇ ਹਲਕੇ ਨਾਲ ਸਬੰਧਤ ਪੰਜ-ਪੰਜ ਨੁਕਤੇ ਸਾਂਝੇ ਕੀਤੇ ਜਾਣ ਤਾਂ ਜੋ ਉਸ ਤੇ ਸੁਚੱਜੇ ਢੰਗ ਨਾਲ ਕਾਰਵਾਈ ਕੀਤੀ ਜਾ ਸਕੇ ਅਤੇ ਜਿੱਥੇ ਸੀ.ਸੀ.ਟੀ.ਵੀ ਕੈਮਰਿਆਂ ਦੀ ਲੋੜ ਹੈ, ਬਾਰੇ ਵੀ ਧਿਆਨ ਵਿੱਚ ਲਿਆਂਦਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ-ਆਪਣੇ ਖੇਤਰਾਂ ਵਿੱਚ ਬੇਸਹਾਰਾ, ਜ਼ਖਮੀ ਪਸ਼ੂਆਂ ਦੀ ਸਾਂਭ-ਸੰਭਾਲ ਲਈ ਇੱਕ-ਇੱਕ ਐਬੂਲੈਂਸ ਹਾਇਰ ਕੀਤੀ ਜਾਵੇ ਜਾਂ ਖਰੀਦ ਲਈ ਜਾਵੇ ਤਾਂ ਜੋ ਲੋੜ ਪੈਣ ’ਤੇ ਉਸ ਦੀ ਵਰਤੋਂ ਕੀਤੀ ਜਾ ਸਕੇ।
ਕੁੱਤਿਆਂ ਦੇ ਕੱਟਣ ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਅਨਮੋਲ ਸਿੰਘ ਧਾਲੀਵਾਲ ਨੇ ਸਥਾਨਕ ਸਰਕਾਰ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਕੁੱਤਿਆਂ ਦੇ ਕੱਟਣ ਦੇ ਖਤਰੇ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਰੰਤ ਢੁੱਕਵੀਂ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਹਨ੍ਹਾਂ ਨੇ ਸਥਾਨਕ ਸ਼ਹਿਰੀ ਸੰਸਥਾਵਾਂ ਨੂੰ ਪਸ਼ੂ ਜਨਮ ਨਿਯੰਤਰਣ (ਐਨਿਮਲ ਬਰਥ ਕੰਟਰੋਲ) ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਉਹਨ੍ਹਾਂ ਵੱਲੋਂ ਈ.ਓਜ਼ ਨੂੰ ਕਿਹਾ ਗਿਆ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਟੀਮ ਦੀ ਟ੍ਰੇਨਿੰਗ ਕਰਵਾਈ ਜਾਵੇ ਤਾਂ ਜੋ ਅਵਾਰਾ ਪਸੂਆਂ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਉਹਨ੍ਹਾਂ ਨੇ ਮੁਕੰਮਲ ਕੀਤੇ ਜਾ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀਆਂ ਵੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਅਲਾਟ ਕੀਤੇ ਗਏ ਕੰਮਾਂ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ।
ਉਹਨ੍ਹਾਂ ਨੇ ਪੈਂਡਿੰਗ ਪਏ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਨਿਪਟਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਉਹਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕੰਮ ਕਰਨ ਵਿੱਚ ਕਿਸੇ ਤਰ੍ਹਾਂ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਮੀਟਿੰਗ ਵਿੱਚ ਐੱਸ.ਡੀ.ਐੱਮ ਡੇਰਾਬਸੀ ਅਮਿਤ ਗੁਪਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

17/02/2025

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਥਾਣਾ ਡੇਹਲੋਂ ਦੇ ਏਰੀਏ ਵਿੱਚ ਹੋਈ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਬੜੀ ਬਾਰੀਕੀ ਨਾਲ ਟ੍ਰੇਸ ਕਰਦਿਆਂ 06 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

ਨਜਾਇਜ ਸਬੰਧਾ ਦੇ ਚਲਦੇ ਪਤੀ ਨੇ ਆਪਣੀ ਮਹਿਲਾ ਮਿੱਤਰ ਨਾਲ ਮਿਲਕੇ ਸੁਪਾਰੀ ਦੇਕੇ ਕਰਵਾਇਆ ਸੀ ਪਤਨੀ ਲਿਪਸੀ ਮਿੱਤਲ ਦਾ ਕਤਲ, ਦੋਸ਼ੀਆਂ ਪਾਸੋਂ 03 ਕਾਰਾਂ ਅਤੇ 1 ਕਿਰਪਾਨ ਬ੍ਰਾਮਦ

#ਲੁਧਿਆਣਾ : ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਹੋਏ ਮਹਿਲਾ ਦੇ ਹਾਈ ਪ੍ਰੋਫਾਈਲ ਮਰਡਰ ਮਾਮਲੇ ਨੂੰ ਹੱਲ ਕਰਦੇ ਹੋਏ 5 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਆਪਣੇ ਅਧਿਕਾਰੀਆਂ ਨਾਲ ਮਿਲਕੇ ਕਤਲ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਇਸ ਕਤਲ ਪਿੱਛੇ ਰੰਜਿਸ਼ ਇਹ ਸੀ ਕਿ ਦੋਸ਼ੀ ਅਨੋਖ ਮਿੱਤਲ ਦੇ ਲੜਕੀ ਪ੍ਰਤੀਕਸ਼ਾ ਨਾਲ ਨਜਾਇਜ ਸਬੰਧ ਸਨ, ਜਿਸ ਸਬੰਧੀ ਅਨੋਖ ਮਿੱਤਲ ਦੀ ਪਤਨੀ ਲਿਪਸੀ ਨੂੰ ਪਤਾ ਲੱਗਣ ਕਰਕੇ ਇਸ ਗੱਲ ਨੂੰ ਲੈ ਕੇ ਦੇਵੇ ਪਤੀ ਪਤਨੀ ਵਿਚਕਾਰ ਝਗੜਾ ਰਹਿੰਦਾ ਸੀ। ਜੋ ਅਨੋਖ ਮਿੱਤਲ ਅਤੇ ਪ੍ਰਤੀਕਸ਼ਾ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਲਿਪਸੀ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦੇ ਹੋਏ ਇਸ ਨੂੰ ਮਰਵਾਉਣ ਲਈ ਉਕਤ ਦੋਸ਼ੀਆਨ ਨੂੰ 250000/- ਰੁਪਏ ਵਿੱਚ ਸੁਪਾਰੀ ਦੇਣ ਦੀ ਗੱਲ ਕੀਤੀ ਤੇ ਇਸ ਤਹਿਤ 50000/- ਰੁਪਏ ਪਹਿਲਾ ਦਿੱਤੇ ਗਏ ਤੇ ਬਾਕੀ 200000/- ਰੁਪਏ ਕੰਮ ਹੋਣ ਤੋਂ ਬਾਅਦ ਦੇਣਾ ਸੀ ਜਿਸ ਤੇ ਦੋਸ਼ੀਆਨ ਨੇ ਉਕਤ ਵਾਰਦਾਤ ਨੂੰ ਅੰਜਾਮ ਦੇ ਕੇ ਲਿਪਸੀ ਦਾ ਕਤਲ ਕਰ ਦਿੱਤਾ।


13/02/2025

♦️ मोहाली के और #बेस्टेक #मॉल सैक्टर 66 की पार्किंग से वाहन चुराके बेचने वाले गैंग के 2 आरोपी काबू

♦️ 8 Splendor Bikes और 2 Activa बरामद, तीसरे आरोपी की तलाश के लिए छापेमारी जारी।
Jatinder Sabharwal
Sr. Journalist
Mohali
`KHABAR FAST`
(24 Hrs Satellite 📡 News Channel)

https://www.facebook.com/share/v/19sX8moZBT/

Good Morning Friends ਅੱਜ ਦਾ ਵਿਚਾਰ....!ਅੱਜ ਦੇ ਸਮੇਂ ਦੀ ਗੱਲ।Jatinder Sabharwal President Press Club Ajitgarh Mohali
12/02/2025

Good Morning Friends
ਅੱਜ ਦਾ ਵਿਚਾਰ....!
ਅੱਜ ਦੇ ਸਮੇਂ ਦੀ ਗੱਲ।
Jatinder Sabharwal
President
Press Club Ajitgarh Mohali

11/10/2024

🔷 AGTF ਅਤੇ ਮੋਹਾਲੀ ਪੁਲਿਸ ਵੱਲੋ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਕੀਤਾ ਗਿਆ ਇੱਕ ਵਿਦੇਸ਼ੀ ਗੈਂਗਸ+ਟਰ ਮਾਡਿਊਲ ਦਾ ਪਰਦਾਫਾਸ਼।

🔸 ਦੋਸ਼ੀਆਂ ਕੋਲੋ ਇੱਕ 32 ਬੋਰ ਦਾ ਆਟੋਮੈਟਿਕ ਪਿਸਤੌਲ, ਇੱਕ 30 ਬੋਰ ਦਾ ਪਿਸਤੌਲ ਤੇ 8 ਜਿੰਦਾ ਕਾਰਤੂਸ ਬਰਾਮਦ, ਇਹਨਾਂ ਦੋਸ਼ੀਆਂ ਨੇ ਇੱਕ ਵਿਰੋਧੀ ਗੈਂਗ+ਸਟਰ ਅਤੇ ਇੱਕ ਟਰੈਵਲ ਏਜੰਟ ਦਾ ਕਰਨਾ ਸੀ ਕਤਲ।

| BreakingShots Mohali |

https://www.facebook.com/share/v/wVwX8TuZR3scEMwh/

Address

Mohali

Telephone

9914280213

Website

Alerts

Be the first to know and let us send you an email when Press Club Ajitgarh posts news and promotions. Your email address will not be used for any other purpose, and you can unsubscribe at any time.

Share