News Guide

News Guide ਗੁਰਪਰੀਤ ਸਿੰਘ ਸੰਧੂ☞ MD

22/03/2025

ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਸੀ, ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗ਼ਲ ਧਾੜਵੀ ਪੰਜਾਬ ਨੂੰ ਲੁੱਟਿਆ ਕਰਦੇ ਸਨ। ਹੁਣ ਦਿੱਲੀ ਵਾਲੇ ਧਾੜਵੀ ਪੰਜਾਬ ਨੂੰ ਲੁੱਟਣ ਆ ਗਏ ਹਨ। ਕੌਣ! ਪੰਜਾਬ ਦਾ ਸੁਪਰ ਸੀ.ਐਮ. ਕੇਜਰੀਵਾਲ। ਪੰਜਾਬ ਦਾ ਇੰਚਾਰਜ ਮਨੀਸ਼ ਸਿਸੋਦੀਆ। ਕੋ-ਇੰਚਾਰਜ ਸਤਿੰਦਰ ਜੈਨ। ਚੀਫ਼ ਐਡਵਾਈਜ਼ਰ ਬਿਭਵ ਕੁਮਾਰ।

ਚਾਰਾਂ ਦੀ 'ਕੁਆਲੀਫਿਕੇਸ਼ਨ'? ਜੇਲ੍ਹ-ਯਾਫ਼ਤਾ ਮੁਜ਼ਰਿਮ, ਕਈ ਕੇਸਾਂ ਵਿਚ ਲੋੜੀਂਦੇ ਤੇ ਜ਼ਮਾਨਤਾਂ 'ਤੇ ਬਾਹਰ। ਦਿੱਲੀ ਦੇ ਲੋਕਾਂ ਨੇ ਚਲਾ ਕੇ ਭੁੰਜੇ ਮਾਰੇ ਪਰ 'ਮਹਾਨ ਇਨਕਲਾਬੀ' ਭਗਵੰਤ ਮਾਨ ਨੇ ਭੂੰਜਿਓਂ ਚੁੱਕ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ।

ਇੱਥੇ ਹੀ ਬੱਸ ਨਹੀਂ। ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀਓਂ ਤੇ ਕੋਈ ਛੱਤੀਸਗੜ੍ਹ ਤੋਂ। ਪੰਜਾਬ ਤੀਰਥ ਯਾਤਰਾ ਕਰਾਉਣੀ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁੱਖੀ ਫੇਰ ਦਿੱਲੀਓਂ। ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆਂ ਕੋਲ। ਧਰਤੀ ਪੰਜਾਬ ਦੀ ਪਰ ਰੀਅਲ ਅਸਟੇਟ ਮਹਿਕਮੇ ਦਾ ਆਗੂ ਗ਼ੈਰ ਪੰਜਾਬੀ। ਹੋਰ ਤਾਂ ਹੋਰ, ਮੰਤਰੀ ਪੰਜਾਬ ਦੇ ਪਰ ਉਨ੍ਹਾਂ ਦੇ ਰਿਮੋਟ ਦੱਬਣ ਲਈ ਉਨ੍ਹਾਂ ਉੱਤੇ ਦਿੱਲੀ ਦੇ ਦੇ-ਦੋ ਪ੍ਰਾਈਵੇਟ ਬੰਦੇ।

ਪੰਜ ਸੌ ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ। ਪੰਜਾਬ ਦੇ ਵਿਧਾਇਕ ਜ਼ੀਰੋ! ਸਾਰੀ ਬਿਓਰੋਕ੍ਰਿਸੀ ਜ਼ੀਰੋ। ਪੁਲਿਸ ਪ੍ਰਸ਼ਾਸਨ ਜ਼ੀਰੋ। ਪੰਜਾਬ ਦੀ ਅਣਖ ਜ਼ੀਰੋ। ਮਾਣ ਜ਼ੀਰੋ। ਇਤਿਹਾਸ ਜ਼ੀਰੋ। ਵੋਟਾਂ ਪਾਉਣ ਵਾਲੇ ਲੋਕ ਜ਼ੀਰੋ। ਹੀਰੋ ਕੌਣ? ਦਿੱਲੀਓਂ ਆਏ ਲੁਟੇਰੇ।

ਮਾਨ ਸਾਹਬ! ਸਿਆਣੇ ਕਹਿੰਦੇ ਨੇ, ਪੱਗ ਵੇਚ ਕੇ ਘਿਓ ਨਹੀਂ ਖਾਈਦਾ। ਤੁਸੀਂ ਤਾਂ ਪਤਾ ਨਹੀਂ ਕੀ ਖਾਣ “ਪੀਣ” ਲਈ ਪੂਰਾ ਪੰਜਾਬ ਹੀ ਵੇਚਣ 'ਤੇ ਉੱਤਰ ਆਏ ਹੋ! ਮੰਨਿਆ ਤੁਹਾਡੀ ਕੋਈ ਗੁੱਝੀ ਨੱਸ ਹੈ ਦਿੱਲੀ ਵਾਲਿਆਂ ਕੋਲ ਜੋ ਇੰਨਾ ਜਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜੇ ਹੋਏ ਹੋ। ਪਰ ਪੰਜਾਬ ਨੂੰ ਤਾਂ ਜਲੀਲ ਨਾ ਕਰੋ। ਕਹਿੰਦੇ ਹੋ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੁੱਤਰਾਂ ਵਾਲੇ। ਕੁਝ ਤਾਂ ਸ਼ਰਮ ਕਰੋ!

Shame Bhagwant Mann Shame!

05/03/2025
30/05/2024
29/03/2024
14/03/2024
14/01/2024

ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਮਿਤੀ 15 ਜਨਵਰੀ ਤੋਂ 21 ਜਨਵਰੀ 2024 ਤੱਕ ਬੰਦ ਰਹਿਣਗੇ।

ਸੂਬੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਕੱਲ੍ਹ ਤੋਂ ਰੈਗੂਲਰ ਤੌਰ ਤੇ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਲੱਗਣਗੇ।

ਡਬਲ ਸ਼ਿਫ਼ਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ9 :00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਹੇਗਾ। ਡਬਲ ਸ਼ਿਫ਼ਟ ਵਾਲਾ ਕੋਈ ਵੀ ਸਕੂਲ ਸ਼ਾਮ 4:00 ਵਜੇ ਤੋਂ ਬਾਅਦ ਨਹੀਂ ਖੁੱਲ੍ਹੇਗਾ।

ਇਹ ਹੁਕਮ ਤੁਰੰਤ ਪ੍ਰਭਾਵ ਤੋਂ 21 ਜਨਵਰੀ 2024 ਤੱਕ ਲਾਗੂ ਰਹਿਣਗੇ।

22/12/2023

Address

Mohali
140301

Alerts

Be the first to know and let us send you an email when News Guide posts news and promotions. Your email address will not be used for any other purpose, and you can unsubscribe at any time.

Contact The Business

Send a message to News Guide:

Share