12/07/2025
ਪਿੰਡ ਕਾਈਨੌਰ ਦੇ ਸਰਪੰਚ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ
ਸਿਸਟਮ ਤੋਂ ਤੰਗ ਆ ਕੇ ਦਿੱਤਾ ਅਸਤੀਫਾ
ਮੋਰਿੰਡਾ 12 ਜੁਲਾਈ (ਮਨਜੀਤ ਸਿੰਘ ਸੋਹੀ) ਅੱਜ ਦੇ ਸਮੇਂ ਵਿੱਚ ਪੰਚੀ ਤੇ ਸਰਪੰਚੀ ਲਈ ਲੋਕ ਲੱਖਾਂ ਰੁਪਏ ਖਰਚ ਕਰਕੇ ਲਈ ਜਾਦੀ ਹੈ ਫਿਰ ਵੀ ਉਨਾਂ ਦੀ ਆਸ ਪੂਰੀ ਨਹੀਂ ਹੁੰਦੀ ਪ੍ਰੰਤੂ ਨਜਦੀਕੀ ਪਿੰਡ ਕਾਈਨੌਰ ਵਿਖੇ ਬਿਨਾ ਕੋਈ ਖਰਚੇ ਕੀਤੇ ਪਿੰਡ ਦੇ ਵਿਕਾਸ ਨੂੰ ਪ੍ਰਮੁੱਖ ਰੱਖਕੇ ਸਰਪੰਚ ਬਣੇ ਹਰਪ੍ਰੀਤ ਸਿੰਘ ਨੇ ਸਿਸਟਮ ਤੋਂ ਤੰਗ ਆ ਕੇ ਮਾਨਸਿਕ ਤੌਰ 'ਤੇ ਠੀਕ ਨਾ ਹੋਣ ਕਾਰਨ ਆਪਣੇ ਆਹੁਦੇ ਤੋ ਅਸਤੀਫਾ ਦੇ ਕੇ ਪ੍ਰਵਾਨਗੀ ਲਈ ਹੈ ਡਾਇਰੈਕਟਰ ਪੰਚਾਇਤ ਨੂੰ ਭੇਜ ਦਿੱਤਾ ਗਿਆ ਹੈ। ਇਹ ਪੱਤਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਰਾਜਨੀਤਕ ਤੇ ਪ੍ਰਸ਼ਾਸਨਿਕ ਹਲਕਿਆ ਵਿੱਚ ਕਾਫੀ ਹੱਲ ਚੱਲ ਮੱਚ ਗਈ ਹੈ। ਇਸ ਪੱਤਰ ਅਨੁਸਾਰ ਪੰਚਾਇਤੀ ਚੋਣਾ ਦੌਰਾਨ ਪਿੰਡ ਕਾਈਨੌਰ ਵਿਚ ਹਰਪ੍ਰੀਤ ਸਿੰਘ ਨੂੰ ਸਰਪੰਚ ਚੁੱਣਿਆ ਗਿਆ ਸੀ। ਜਿਨ੍ਹਾ ਵੱਲੋ ਪਿੰਡ ਦੇ ਸੁਧਾਰ ਸਬੰਧੀ ਕਈ ਤਰ੍ਹਾ ਦੇ ਵਾਅਦੇ ਕੀਤੇ ਗਏ ਸਨ। ਚੋਣਾ ਉਪਰੰਤ ਜਦੋ ਉਨ੍ਹਾ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਤਾ ਮੌਜੂਦਾ ਸਿਸਟਮ ਵਿੱਚ ਜਿਹੜੀਆ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ, ਉਨ੍ਹਾ ਦਾ ਜਿਕਰ ਵੀ ਇਸ ਪੱਤਰ ਵਿਚ ਕੀਤਾ ਗਿਆ ਹੈ। ਉਨ੍ਹਾ ਲਿਖਿਆ ਕਿ ਜਦੋ ਉਸ ਨੇ ਸਿਸਟਮ ਵਿਚ ਕਦਮ ਰੱਖਿਆ ਤਾ ਹਕੀਕਤ ਨੇ ਉਸ ਨੂੰ ਬੇਹੱਦ ਨਿਰਾਸ਼ ਕੀਤਾ। ਹਰਪ੍ਰੀਤ ਸਿੰਘ ਨੇ ਲਿਖਿਆ ਕਿ ਕੋਈ ਵੀ ਕੰਮ ਸਮੇਂ ਹਰ ਛੋਟੇ ਵੱਡੇ ਕੰਮ ਲਈ ਕੁਝ ਕਰਮਚਾਰੀਆ ਵੱਲੋ ਹਿੱਸੇਦਾਰੀ ਮੰਗੀ ਜਾਦੀ ਸੀ ?? ਜਿਸ ਕਾਰਨ ਉਨ੍ਹਾ ਲਈ ਔਖਾ ਹੋ ਗਿਆ। ਪਿੰਡ ਦੇ ਕੁਝ ਪੰਚਾਇਤ ਮੈਬਰਾ ਵੱਲੋਂ ਵੀ ਪੂਰਨ ਸਹਿਯੋਗ ਨਹੀ ਮਿਲ ਸਕਿਆ। ਜਿਸ ਕਾਰਨ ਉਹ ਗੰਭੀਰ ਮਾਨਸਿਕਤਾ ਦਾ ਸ਼ਿਕਾਰ ਹੋ ਗਏ ਅਤੇ ਉਸ ਨੂੰ ਸਰੀਰਕ ਬਿਮਾਰੀਆ ਨੇ ਘੇਰ ਲਿਆ ਹੈ। ਇਨ੍ਹਾਂ ਕਾਰਨਾ ਕਰਕੇ ਉਹ ਆਪਣੇ ਆਹੁੱਦੇ ਤੋ ਅਸ਼ਤੀਫਾ ਦੇ ਰਿਹਾ ਹੈ। ਉਧਰ ਜਦੋ ਨੋਟ-ਇਸ ਸਬੰਧੀ ਬੀ ਡੀ ਪੀ ਓ ਮੋਰਿੰਡਾ ਹਰਕੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾ ਸਰਪੰਚ ਹਰਪ੍ਰੀਤ ਸਿੰਘ ਵੱਲੋ ਸਿਹਤ ਠੀਕ ਨਾ ਹੋਣ ਕਾਰਨ ਅਸ਼ਤੀਫਾ ਦੇਣ ਦੀ ਪੁਸ਼ਟੀ ਕੀਤੀ,ਉਨਾ ਦੱਸਿਆ ਕਿ ਸਰਪੰਚ ਵੱਲੋਂ ਲਿਖਤੀ ਰੂਪ ਵਿੱਚ ਦੇਣ ਉਪਰੰਤ ਹੀ ਡੀ ਡੀ ਪੀ ਓ ਰੂਪਨਗਰ ਵੱਲੋਂ ਜੂਨ ਮਹੀਨੇ ਵਿਚ ਪਿੰਡ ਕਾਈਨੌਰ ਵਿਖੇ ਪ੍ਰਬੰਧਕ ਲਗਾਇਆ ਗਿਆ ਹੈ ਤਾ ਜੋ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਸਕਣ ਅਤੇ ਸਰਕਾਰ ਵੱਲੋਂ ਇਸ ਪਿੰਡ ਲਈ ਆਈ ਗ੍ਰਾਟ ਸਹੀ ਰੂਪ ਵਿੱਚ ਪਿੰਡ ਦੇ ਵਿਕਾਸ ਕਾਰਜਾ 'ਤੇ ਖਰਚ ਕੀਤੀ ਜਾ ਸਕੇ।
ਕੀ ਕਹਿੰਦੇ ਨੇ ਹਲਕਾ ਵਿਧਾਇਕ:- ਇਸ ਸਬੰਧੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਸਰਪੰਚ ਵੱਲੋਂ ਅਸਤੀਫਾ ਦੇਣਾ ਗਲਤ ਹੈ ਜੇਕਰ ਕਿਸੇ ਕਰਮਚਾਰੀ ਜਾਂ ਪੰਚਾਇਤ ਮੈਂਬਰਾਂ ਤੋ ਪਿੰਡ ਦੇ ਵਿਕਾਸ ਕਾਰਜਾਂ ਲਈ ਸਹਿਯੋਗ ਨਹੀ ਸੀ ਮਿਲ ਰਿਹਾ ਤਾਂ ਮੇਰੇ ਨਾਲ ਗੱਲ ਕੀਤੀ ਜਾਂਦੀ ਮੈ ਹਰ ਰੋਜ ਆਪਣੇ ਦਫਤਰ ਲੋਕਾਂ ਦੀਆਂ ਮੁਸ਼ਕਲਾਂ ਸੁਣਦਾ ਹਾਂ,ਸਰਪੰਚ ਦੀ ਮੁਸ਼ਕਲ ਦਾ ਵੀ ਹੱਲ ਹੋ ਸਕਦਾ ਸੀ।