22/06/2025
* #ਆਤਮ ਸਨਮਾਨ*
ਇੱਕ ਵਪਾਰੀ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਉਸ ਦੀ ਨਜ਼ਰ ਇੱਕ ਵਧੀਆ ਨਸਲ ਦੇ ਊਠ 'ਤੇ ਪਈ।
ਵਪਾਰੀ ਅਤੇ ਊਠ ਵੇਚਣ ਵਾਲੇ ਵਿਚਕਾਰ ਲੰਮੀ ਭਾਵ-ਤਾਵ ਹੋਈ, ਆਖ਼ਿਰਕਾਰ ਵਪਾਰੀ ਨੇ ਊਂਠ ਖਰੀਦ ਲਿਆ ਤੇ ਆਪਣੇ ਘਰ ਲੈ ਆਇਆ।
ਘਰ ਆ ਕੇ, ਵਪਾਰੀ ਨੇ ਆਪਣੇ ਨੌਕਰ ਨੂੰ ਊਠ ਦੀ ਕਾਠੀ (ਜਿਸ 'ਤੇ ਬੈਠਦੇ ਹਨ) ਉਤਾਰਣ ਲਈ ਕਿਹਾ। ਕਾਠੀ ਹੇਠਾਂ ਨੌਕਰ ਨੂੰ ਮਖਮਲ ਦੀ ਇਕ ਛੋਟੀ ਜਿਹੀ ਥੈਲੀ ਮਿਲੀ। ਜਦ ਉਸਨੇ ਥੈਲੀ ਖੋਲੀ, ਤਾਂ ਅੰਦਰ ਕੀਮਤੀ ਹੀਰੇ-ਜਵਾਹਰਾਤ ਸਨ!
ਨੌਕਰ ਚੀਕ ਉੱਠਿਆ, “ਮਾਲਕ, ਤੁਸੀਂ ਤਾਂ ਊਠ ਖਰੀਦਿਆ ਸੀ, ਪਰ ਦੇਖੋ ਨਾਲ ਕੀ ਮੁਫ਼ਤ ਆ ਗਿਆ!”
ਵਪਾਰੀ ਵੀ ਹੈਰਾਨ ਰਹਿ ਗਿਆ, ਉਸਨੇ ਨੌਕਰ ਦੇ ਹੱਥ ਵਿਚ ਚਮਕਦਾਰ ਹੀਰੇ ਦੇਖੇ ਜੋ ਸੂਰਜ ਦੀ ਰੋਸ਼ਨੀ ਵਿਚ ਟਿਮਟਿਮਾ ਰਹੇ ਸਨ।
ਵਪਾਰੀ ਬੋਲੇ: "ਮੈਂ ਊਠ ਖਰੀਦਿਆ ਸੀ, ਹੀਰੇ ਨਹੀਂ। ਇਹ ਤਾਂ ਮੈਨੂੰ ਤੁਰੰਤ ਵਾਪਸ ਕਰਨੇ ਚਾਹੀਦੇ ਹਨ।"
ਨੌਕਰ ਸੋਚ ਰਿਹਾ ਸੀ ਕਿ ਮੇਰਾ ਮਾਲਕ ਕਿੰਨਾ ਮੂਰਖ ਹੈ। ਉਹ ਕਹਿਣ ਲੱਗਾ, “ਮਾਲਕ, ਕਿਸੇ ਨੂੰ ਕੀ ਪਤਾ ਲੱਗੂ?”
ਪਰ ਵਪਾਰੀ ਨੇ ਇਕ ਨ ਮੰਨੀ ਤੇ ਤੁਰੰਤ ਬਾਜ਼ਾਰ ਵਾਪਸ ਗਿਆ ਤੇ ਊਠ ਵੇਚਣ ਵਾਲੇ ਨੂੰ ਥੈਲੀ ਵਾਪਸ ਕਰ ਦਿੱਤੀ।
ਊਠ ਵੇਚਣ ਵਾਲਾ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, “ਮੈਂ ਤਾਂ ਭੁੱਲ ਹੀ ਗਿਆ ਸੀ ਕਿ ਮੈਂ ਆਪਣੀ ਕੀਮਤੀ ਰਤਨ ਕਾਠੀ ਹੇਠਾਂ ਰੱਖੇ ਹੋਏ मठ।"
ਉਸਨੇ ਆਫਰ ਦਿੱਤਾ, "ਇਨਾਮ ਵਜੋਂ ਕੋਈ ਵੀ ਇੱਕ ਹੀਰਾ ਚੁਣ ਲਵੋ।”
ਵਪਾਰੀ ਬੋਲੇ, "ਮੈਂ ਊਠ ਦੀ ਪੂਰੀ ਕੀਮਤ ਦਿੱਤੀ ਹੈ, ਮੈਨੂੰ ਕਿਸੇ ਇਨਾਮ ਦੀ ਲੋੜ ਨਹੀਂ।"
ਜਿੰਨਾ ਵਧ ਕੇ ਵਪਾਰੀ ਇਨਕਾਰ ਕਰ ਰਿਹਾ ਸੀ, ਊਠ ਵੇਚਣ ਵਾਲਾ ਉਨਾ ਹੀ ਜ਼ੋਰ ਦੇ ਰਿਹਾ ਸੀ। ਆਖ਼ਰ ਵਿੱਚ ਵਪਾਰੀ ਮੁਸਕਰਾ ਕੇ ਕਹਿੰਦਾ ਹੈ: "ਜਦ ਮੈਂ ਥੈਲੀ ਵਾਪਸ ਕਰਨ ਦਾ ਫੈਸਲਾ ਕੀਤਾ ਸੀ, ਤਦੋਂ ਹੀ ਮੈਂ ਇਹਦੇ 2 ਸਭ ਤੋਂ ਕੀਮਤੀ ਹੀਰੇ ਆਪਣੇ ਕੋਲ ਰੱਖ ਲਏ ਸਨ!"
ਇਹ ਸੁਣਕੇ ਊਠ ਵੇਚਣ ਵਾਲਾ ਗੁੱਸੇ ਚ ਚੀਕਿਆ ਤੇ ਥੈਲੀ ਖਾਲੀ ਕਰਕੇ ਹੀਰੇ ਗਿਣੇ। ਪਰ ਹਰਾਨੀ ਦੀ ਗੱਲ ਇਹ ਸੀ ਕਿ ਸਾਰੇ ਹੀਰੇ ਮੌਜੂਦ ਸਨ।
ਉਸਨੇ ਪੁੱਛਿਆ, "ਤੁਸੀਂ ਕਿਹੜੇ 2 ਹੀਰੇ ਰੱਖੇ?”
ਵਪਾਰੀ ਹੋਲੀ ਜੇ ਹੱਸਿਆ ਤੇ ਬੋਲਿਆ: *“ਮੇਰੀ ਸਚਾਈ ਅਤੇ ਮੇਰਾ ਆਤਮ-ਗਰਵ।”*
ਸੋ, ਸਾਡੇ ਹਰੇਕ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਕਿ ਕੀ ਸਾਡੇ ਕੋਲ ਇਹ ਦੋ ਹੀਰੇ ਹਨ?
ਜਿਨ੍ਹਾਂ ਕੋਲ ਇਹ ਦੋ ਹੀਰੇ ਹਨ, ਉਹ ਹੀ ਅਸਲ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹਨ।