20/09/2025
ਇਹ ਵੀਰ ਜਿਸਦਾ ਪਿੰਡ ਗ੍ਰੰਥਗੜ ਆ, ਅਜਨਾਲੇ ਦੇ ਕੋਲ ਪੈਂਦਾ ਆ ਇਹ ਪਿੰਡ, ਕੁਝ ਸਮਾਂ ਪਹਿਲਾਂ ਇਹ ਵੀਰ ਸੋਸ਼ਲ ਮੀਡੀਆ ਰਾਹੀਂ ਕਿਸੇ ਇਰਾਨ ਦੇ ਬੰਦੇ ਦੇ ਸੰਪਰਕ ਚ ਆ ਜਾਂਦਾ ਆ ਤੇ ਪੰਜ ਛੇ ਮਹੀਨੇ ਚ ਉਹ ਇਸ ਵੀਰ ਨਾਲ ਨੇੜਤਾ ਬਹੁਤ ਜਿਆਦਾ ਵਧਾ ਲੈਂਦਾ ਆ, ਇਹ ਉਸਨੂੰ ਸੱਚਾ ਸੁੱਚਾ ਇਨਸਾਨ ਸਮਝ ਬੈਠਦਾ ਆ,,ਉਹ ਇਸ ਨੂੰ ਇਕ ਦਿਨ ਕਹਿੰਦਾ ਆ ਕੇ ਮੇਰਾ ਕੋਈ ਸੱਜਣ ਆ ਜੋ ਇੰਗਲੈਂਡ ਰਹਿੰਦਾ ਜੇ ਉਹ ਇੰਗਲੈਂਡ ਜਾਣ ਦਾ ਚਾਹਵਾਨ ਹੋਵੇ ਤਾਂ ਮੈ ਗੱਲ ਕਰ ਲਵਾਂਗਾ,,11 ਲੱਖ ਲੱਗੂ ਤੇ ਪੈਸੇ ਸਾਰੇ ਉਥੇ ਪਹੁੰਚਣ ਤੋਂ ਬਾਅਦ, ਅੱਗੇ ਉਹ ਕਹਿੰਦਾ ਆ ਕੇ ਤੈਨੂੰ ਪਹਿਲਾਂ ਏਥੇ ਈਰਾਨ ਆਉਣਾ ਪਊ ਇਥੋਂ ਅੱਗੇ ਦੋ ਚਾਰ ਦਿਨ ਚ uk ਦਾ ਵੀਜ਼ਾ ਲੱਗਜੁ,ਇਹ ਵੀਰ ਉਸਦੀਆਂ ਗੱਲਾਂ ਚ ਆ ਜਾਂਦਾ ਆ ਤੇ ਇਸ ਵੀਰ ਦੀ ਮਾਂ ਪਹਿਲਾਂ ਨਹੀਂ ਮੰਨਦੀ ਫਿਰ ਇਸਦੇ ਜਿਆਦਾ ਕਹਿਣ ਤੇ ਉਹ ਵੀ ਮੰਨ ਜਾਂਦੀ ਆ,, ਫਿਰ ਇਹ 12 ਸਤੰਬਰ ਨੂੰ ਦਿਨ ਸ਼ੁਕਰਵਾਰ ਜੈਪੁਰ ਤੋਂ ਫਲਾਈਟ ਲੈ ਕਿ ਈਰਾਨ ਪਹੁੰਚ ਜਾਂਦਾ ਤੇ ਪਹੁੰਚ ਕੇ ਆਪਣੇ ਪਿਓ ਨਾਲ ਗੱਲ ਕਰਦਾ ਤੇ ਕਹਿੰਦਾ ਕਿ ਉਹ ਮੈਨੂੰ ਲੈਣ ਆ ਰਹੇ ਆ ਫਿਰ ਅਸੀ uk ਲਈ ਅਪਲਾਈ ਕਰਨਾ,, ਬਹੁਤ ਖੁਸ਼ ਹੁੰਦਾ ਆ ਇਹ ਵੀਰ,, ਮੁੰਡੇ ਦੇ ਪਿਓ ਨਾਲ ਗੱਲ ਕਰਨ ਤੋ ਦੋ ਘੰਟੇ ਬਾਅਦ ਫਿਰ ਇਸ ਮੁੰਡੇ ਦੇ ਪਿਓ ਨੂੰ ਫੋਨ ਆਉਂਦਾ ਆ ਪਰ ਉਹ ਫੋਨ ਪੰਜਾਹ ਲੱਖ ਦੀ ਫਿ ਰੌ ਤੀ ਦਾ ਹੁੰਦਾ,, ਜਿਹੜਾ uk ਦੇ ਵੀਜੇ ਦਾ ਲਾਲਚ ਦਿੰਦਾ ਸੀ ਉਹ ਤੇ ਨਾਲ ਹੋਰ ਇਸਨੂੰ
ਅ ਗ ਵਾ ਕਰਕੇ ਪੰਜਾਹ ਲੱਖ ਦੀ ਫਿ ਰੌ ਤੀ ਦੀ ਮੰਗ ਕਰ ਰਹੇ ਆ, ਹਰ ਰੋਜ ਵੀਡੀਓ ਕਾਲ ਤੇ ਮੁੰਡੇ ਨੂੰ ਬਹੁਤ ਮਾ ਰ ਦੇ ਆ ਤੇ ਨਾਲੇ ਪੈਸੇ ਮੰਗਦੇ ਆ, ਕਦੇ ਧ ਮ ਕੀ ਭਰੇ ਆਡੀਓ ਮੈਸਜ ਭੇਜਦੇ ਆ,,ਮਾਂ ਪਿਓ ਰੋ ਰੋ ਕੇ ਕਮਲੇ ਹੋਏ ਪਏ ਆ,, ਸਰਕਾਰ ਨੂੰ ਬੇਨਤੀ ਆ ਕੇ ਇਸ ਲਾਚਾਰ ਮਾਂ ਪਿਉ ਦਾ ਇੱਕੋ ਇੱਕ ਪੁੱਤ ਇਹਨਾਂ ਨੂੰ ਸਹੀ ਸਲਾਮਤ ਵਾਪਸ ਲਿਆ ਕੇ ਦਿੱਤਾ ਜਾਵੇ,, ਕਿਵੇਂ ਇਸ ਵੀਰ ਨੇ ਇੱਕ ਅਣਜਾਣ ਵਿਆਕਤੀ ਦੀਆਂ ਗੱਲਾਂ ਚ ਆ ਕੇ ਆਪਣੀ ਜਾਨ ਜੋਖ਼ਮ ਚ ਪਾ ਲਈ, ਸੱਚੀ ਬਹੁਤ ਭੋਲੇ ਆ ਲੋਕ ਆਪਣੇ