
29/08/2025
ਅੱਜ ਦੀਆਂ ਵੱਖ-ਵੱਖ ਅਖਬਾਰਾਂ ਅਨੁਸਾਰ, ਪੰਜਾਬ 'ਚ ਇਸ ਵੇਲੇ 500 ਤੋਂ ਵੱਧ ਪਿੰਡ ਤੇ 300 ਸਕੂਲ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹਨ। 6 ਲੱਖ ਕਿੱਲਾ ਫਸਲ ਮਾਰੀ ਜਾ ਚੁੱਕੀ ਹੈ। 6 ਦੇ ਕਰੀਬ ਲੋਕ ਖਤਮ ਹੋ ਗਏ ਜਦਕਿ 5290 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਰਾਵੀ ਵਿਚ ਇਸ ਵੇਲੇ ਰਿਕਾਰਡਤੋੜ 14.11 ਲੱਖ ਕਿਊਸਕ ਪਾਣੀ ਵਹਿ ਰਿਹਾ ਹੈ ਜੋ 1988 ਦੇ 11.20 ਲੱਖ ਕਿਊਸਕ ਦੇ ਰਿਕਾਰਡ ਨੂੰ ਤੋੜ ਚੁੱਕਾ ਹੈ। ਸਤਲੁਜ ਅਤੇ ਬਿਆਸ ਫੁੱਲ ਉਫ਼ਨ ਤੈ ਹਨ ਡੈਮਾਂ ਵਿਚੋਂ ਹਲੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਕੁਲ-ਮਿਲਾ ਕੇ 7-8 ਜ਼ਿਲ੍ਹਿਆਂ ਵਿਚ ਤਾਂ ਲੋਕ ਬਹੁਤ ਵੱਡੇ ਉਜਾੜੇ ਦਾ ਸ਼ਿਕਾਰ ਬਣ ਗਏ ਹਨ ਨਿਮਾਣਾ MALHI