
27/02/2025
⚽️🏆 #ਹੀਰੇ_ਫੁੱਟਬਾਲ_ਦੇ 🏆⚽️
🏃🏃 #ਰਾਜਾ_ਸੰਗਧੌਣ ☝☝
ਅੱਜ ਜਿਸ ਖਿਡਾਰੀ ਦੀ ਗੱਲ ਕਰ ਰਹੇ ਹਾਂ ਉਸ ਗੱਭਰੂ ਨੇ ਆਪਣੀ ਖੇਡ ਨਾਲ ਮੁਕਤਸਰ ਜਿਲੇ ਦਾ ਮਾਣ ਵਧਾਇਆ ਅਤੇ ਆਪਣੇ ਨਗਰ ਦੀ ਟੀਮ ਨੂੰ ਬੁਲੰਦੀਆਂ ਤੇ ਪਹੁੰਚਾਇਆ। 6 ਫੁੱਟ ਕੱਦ ਵਾਲਾ ਸੋਹਣਾ ਸੁਨੱਖਾ ਗੱਭਰੂ ਖੱਬੇ ਪੈਰ ਦੀ ਤੋਪ ਤੋ ਖਤਰਨਾਕ ਸ਼ਾਟ ਲਈ ਪ੍ਰਸਿੱਧ ਸੀ। ਆਪਣੇ ਕੈਰੀਅਰ ਵਿੱਚ ਸਭ ਤੋ ਵੱਧ ਗੋਲ ਇਸ ਖਿਡਾਰੀ ਨੇ ਵੱਡੀ D ਦੇ ਬਾਹਰੋਂ ਹੀ ਕੀਤੇ ਹਨ। ਤਕਰੀਬਨ 20 ਸਾਲ ਦੇ ਕੈਰੀਅਰ ਵਿੱਚ ਇਸ ਖਿਡਾਰੀ ਨੇ ਬਹੁਤ ਸਾਰੇ ਓਪਨ ਅਤੇ ਆਲ ਓਪਨ ਕੱਪਾਂ ਤੇ ਬੈਸਟ ਖਿਡਾਰੀ ਦੀ ਟਰਾਫੀ ਚੱਕੀ। ਆਪਣੇ ਨਗਰ ਲਈ ਵੀ ਬਹੁਤ ਸਾਰੇ ਟੂਰਨਾਂਮੈਟ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ, ਰਾਜੇ ਦਾ ਦਿਲ ਵੀ ਰਾਜਿਆ ਵਰਗਾ ਹੀ ਹੈ, ਬਹੁਤ ਹੀ ਨਿਮਰ ਅਤੇ ਹਸਮੁੱਖ ਸੁਭਾਅ ਦੇ ਗੱਭਰੂ ਨੇ ਬਹੁਤ ਸਾਰੇ ਨਵੇਂ ਬੱਚੇ ਫੁੱਟਬਾਲ ਖੇਡ ਨਾਲ ਜੋੜੇ, ਅੱਜ ਕੱਲ ਰਾਜਾ ਡੀਪੀ ਅਧਿਆਪਕ ਦੇ ਤੌਰ ਤੇ ਕੋਟਕਪੂਰਾ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਸੇਵਾਂਵਾ ਪ੍ਰਦਾਨ ਕਰ ਰਿਹਾ ਹੈ। ਪ੍ਰਮਾਤਮਾਂ ਇਸ ਸਟਾਰ ਖਿਡਾਰੀ ਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ 💐🙏
Salute the Legend..👌👌
,ਇਸ ਸਟਾਰ ਖਿਡਾਰੀ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਲਿਖੋ। ✍✍