BttNews

BttNews BASED ON TRUTH TELECAST, This is a website for news. And we respect Google's policy .we publish all BASED ON TRUTH TELECAST


This is a website for news.

And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

12/09/2025

punjabi, punjabi news, punjabi khabra, latest punjabi, btt punjabi, usa punjabi news, nri punjabi news, sachiya khabra, nba news fox news gutfeld bbc

ਪੂਰਾ ਮਿਹਨਤਾਨਾ ਨਾ ਮਿੱਲਣ ਕਾਰਨ ਬੇਲਰਾਂ ਵਿੱਚ ਭਾਰੀ ਨਿਰਾਸ਼ਾ ਮਾਨਸਾ : ਪ੍ਰਾਲੀ ਦੁਆਂ ਗੱਠਾਂ ਬਨਾਉਣ ਵਾਲਿਆਂ ਨੂੰ ਆਪਣੀ ਮਿਹਨਤ ਦਾ ਪੂਰਾ ਮਿਹਨਤਾ...
12/09/2025

ਪੂਰਾ ਮਿਹਨਤਾਨਾ ਨਾ ਮਿੱਲਣ ਕਾਰਨ ਬੇਲਰਾਂ ਵਿੱਚ ਭਾਰੀ ਨਿਰਾਸ਼ਾ

ਮਾਨਸਾ : ਪ੍ਰਾਲੀ ਦੁਆਂ ਗੱਠਾਂ ਬਨਾਉਣ ਵਾਲਿਆਂ ਨੂੰ ਆਪਣੀ ਮਿਹਨਤ ਦਾ ਪੂਰਾ ਮਿਹਨਤਾਨਾ ਨਾ ਮਿੱਲਣ ਕਾਰਨ ਬੇਲਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਅੱਜ ਇੱਥੇ ਬੇਲਰ ਕਮੇਟੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਲਾਭ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਾਟ ਵਾਲਿਆਂ ਦੀਆਂ ਮਨਮਾਨੀਆਂ ਤੋਂ ਦੁਖੀ ਹੋਏ ਬੇਲਰਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਸਾਰੇ ਮਾਮਲੇ ਸੰਬੰਧੀ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਪਹਿਲਾਂ ਵੀ ਬੇਲਰਾਂ ਦੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ। ਡੀ.ਸੀ. ਸਾਹਿਬ ਨਾਲ ਅੱਜ ਦੀ ਬੈਠਕ ਵਿੱਚ ਡੀ.ਸੀ. ਸਾਹਿਬ ਨੇ ਪੂਰਾ ਭਰੋਸਾ ਦਿੱਤਾ ਹੈ। ਬੇਲਰ ਕਮੇਟੀ ਜਿਲ੍ਹਾ ਮਾਨਸਾ ਨੇ ਚੇਤਾਵਨੀ ਦਿੰਦਿਆਂ ਦੱਸਿਆ ਕਿ ਜੇਕਰ ਪਲਾਟ ਵਾਲਿਆਂ ਨੇ ਬੇਲਰਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਾ ਦਿੱਤਾ ਤਾਂ ਮਜਬੂਰ ਹੋ ਕੇ ਬੇਲਰਾਂ ਨੂੰ ਬੇਲਰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਬੇਲਰ ਕਮੇਟੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਲਾਭ ਸਿੰਘ ਨੇ ਸਾਨੂੰ ਪ੍ਰਤੀ ਕੁਇੰਟਲ ਘੱਟੋ ਘੱਟ 198/- ਰੁਪਏ ਮਿਲਣਾ ਚਾਹੀਦਾ ਹੈ। ਇਸ ਤੋਂ ਘੱਟ ਰੇਟ ਤੇ ਜੇਕਰ ਕੋਈ ਬੇਲਰ ਵਾਲੇ ਮਾਲ ਤਿਆਰ ਕਰਨਗੇ ਤਾਂ ਇਸਦਾ ਵਿਰੋਧ ਕੀਤਾ ਜਾਵੇਗਾ। ਬੇਲਰ ਕਮੇਟੀ ਜਿਲ੍ਹਾ ਮਾਨਸਾ ਨੇ ਇਹ ਵੀ ਮੰਗ ਕੀਤੀ ਹੈ ਕਿ ਪਲਾਟ ਵਾਲੇ ਮੋਊਚਰ ਦੀ ਆੜ ਵਿੱਚ ਸਾਥੋਂ ਕਾਟ ਜਿਆਦਾ ਕੱਟਦੇ ਹਨ ਜੋ ਸਰਾਸਰ ਸਾਡੇ ਨਾਲ ਧੱਕਾ ਹੈ। ਇਹ ਕਾਟ ਜਾਇਜ ਕੱਟੀ ਜਾਵੇ। ਇਸ ਮੌਕੇ ਬੂਟਾ ਸਿੰਘ ਸਰਪੰਚ, ਖਜਾਨਚੀ ਨਿਰਮਲ ਸਿੰਘ, ਸੈਕਟਰੀ ਨਿਰਮਲ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਹਾਜ਼ਰੀ ‘ਚ ਏ.ਡੀ.ਸੀ. ਸੁਰਿੰਦਰ ਸਿੰਘ ਢਿੱਲੋਂ ਨੇਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਦੇ ਗਊ-ਧੰਨ ਦੇ ਚਾਰੇ ਲਈ ਦ...
11/09/2025

ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਹਾਜ਼ਰੀ ‘ਚ ਏ.ਡੀ.ਸੀ. ਸੁਰਿੰਦਰ ਸਿੰਘ ਢਿੱਲੋਂ ਨੇ

ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਦੇ ਗਊ-ਧੰਨ ਦੇ ਚਾਰੇ ਲਈ ਦਿੱਤਾ 60,000 ਰੁਪਏ ਦਾ ਚੈੱਕ



ਡੀ.ਸੀ. ਅਭਿਜੀਤ ਕਪਲਿਸ਼ ਵੱਲੋਂ ਜ਼ਿਲ੍ਹਾ ਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਗਊਧੰਨ ਦੀ ਸੁਚੱਜੀ ਸਾਂਭ-ਸੰਭਾਲ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ



ਸ੍ਰੀ ਮੁਕਤਸਰ ਸਾਹਿਬ, 11 ਸਤੰਬਰ:



ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵੱਲੋਂ ਪਿੰਡ ਰੱਤਾ ਟਿੱਬਾ ਵਿਖੇ ਸਥਿਤ ਸਰਕਾਰੀ ਗਊਸ਼ਾਲਾ ਵਿਖੇ ਗਊਧੰਨ ਦੀ ਸੁਚੱਜੀ ਸਾਂਭ-ਸੰਭਾਲ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਏ.ਡੀ.ਸੀ. (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਨਿੱਜੀ ਖਾਤੇ ‘ਚੋਂ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਦੇ ਗਊ-ਧੰਨ ਦੇ ਚਾਰੇ ਲਈ 60,000 ਰੁਪਏ ਦਾ ਚੈੱਕ ਦਿੱਤਾ ਗਿਆ। ਏ.ਡੀ.ਸੀ. ਸੁਰਿੰਦਰ ਸਿੰਘ ਢਿੱਲੋਂ ਵੱਲੋਂ ਦਾਨ ਕੀਤੀ ਗਈ ਇਸ ਰਾਸ਼ੀ ਨਾਲ ਗਊਸ਼ਾਲਾ ‘ਚ ਮੌਜੂਦ ਗਊਧੰਨ ਲਈ 100 ਕੁਇੰਟਲ ਮੱਕੀ ਦੇ ਆਚਾਰ ਦਾ ਪ੍ਰਬੰਧ ਕੀਤਾ ਜਾਵੇਗਾ ਜੋ ਕੱਲ ਤੱਕ ਗਊਸ਼ਾਲਾ ਪਹੁੰਚ ਜਾਵੇਗਾ।



ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਗਊਸ਼ਾਲਾ ਦੀ ਚਾਰਦਿਵਾਰੀ ਅਤੇ ਗਊਆਂ ਲਈ ਨਵੇਂ ਸ਼ੈੱਡ ਬਣਵਾਏ ਦਾ ਰਹੇ ਹਨ ਜਿਨ੍ਹਾਂ ਨੂੰ ਜਲਦ ਨੇਪਰੇ ਚੜ੍ਹਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਮਾਰ ਗਊਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀ ਪੱਕੀ ਤੈਨਾਤੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਨੂੰ ਨਿਯਮਤ ਤੌਰ ‘ਤੇ ਸਹੀ ਰੱਖਣ ਦੇ ਮਕਸਦ ਨਾਲ ਗਊਸ਼ਾਲਾ ਵਿਖੇ ਮੈਨੇਜਰ ਦੀ ਤੈਨਾਤੀ ਵੀ ਕੀਤੀ ਗਈ ਹੈ।



ਇਸ ਮੌਕੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸ੍ਰੀ ਮੁਕਤਸਰ ਸਾਹਿਬ ਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਗਊਧੰਨ ਦੀ ਸੁਚੱਜੀ ਸਾਂਭ-ਸੰਭਾਲ ਲਈ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਰੱਤਾ ਟਿੱਬਾ ਵਿਖੇ ਸਥਿਤ ਸਰਕਾਰੀ ਗਊਸ਼ਾਲਾ ਦੀ ਹਾਲਤ ਸੁਧਾਰਨ ਲਈ ਗੰਭੀਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਗਊਧੰਨ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਹਰ ਮੌਸਮ ਵਿੱਚ ਹਰੇ-ਚਾਰੇ ਅਤੇ ਸੁੱਕੀ ਤੂੜੀ ਦੀ ਵੱਡੀ ਮਾਤਰਾ ਵਿੱਚ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਵਾਸੀ ਗਊਧੰਨ ਦੀ ਸੁਚੱਜੀ ਸੰਭਾਲ ਲਈ ਆਪਣਾ ਯੋਗਦਾਨ ਹਰੇ-ਚਾਰੇ, ਤੂੜੀ ਜਾਂ ਬਿਮਾਰ ਗਊਧੰਨ ਲਈ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾ ਕੇ ਪਾ ਸਕਦੇ ਹਨ।



ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ਼ਿਵਾਂਸ਼ ਅਸਥਾਨਾ ਵੀ ਮੌਜੂਦ ਸਨ।

ਦਸ ਸਾਲ ਸਰਵਿਸ ਪੂਰੀ ਕਰ ਚੁੱਕੇ 107 ਕੱਚੇ ਅਧਿਆਪਕਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨਮੋਹਾਲੀ  :  ਯੂਨੀਅਨ ਦੇ ਸੂਬਾ ਆਗੂ ਜਸਪਾਲ ਸਿੰਘ ਮੁਕਤਸਰ ਵਲ...
11/09/2025

ਦਸ ਸਾਲ ਸਰਵਿਸ ਪੂਰੀ ਕਰ ਚੁੱਕੇ 107 ਕੱਚੇ ਅਧਿਆਪਕਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

ਮੋਹਾਲੀ : ਯੂਨੀਅਨ ਦੇ ਸੂਬਾ ਆਗੂ ਜਸਪਾਲ ਸਿੰਘ ਮੁਕਤਸਰ ਵਲੋਂ ਸਾਰੇ ਕੱਚੇ ਅਧਿਆਪਕ ਸਾਥੀਆ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ ਕੇ ਆਉਣ ਵਾਲੀ 15 ਸਤੰਬਰ 2025 ਨੂੰ ਮੋਹਾਲੀ ਵਿਖੇ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਉਹਨਾਂ ਦੱਸਿਆ ਕੇ ਅਸੀਂ ਅਧਿਆਪਕ ਪਿਛਲੇ 12 ਸਾਲਾਂ ਤੋਂ ਮਾਮੂਲੀ ਤਨਖਾਹ 6000 , 3500 ਤੇ ਲਗਾਤਾਰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜਾ ਰਹੇ ਆ। ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਜ਼ੋ ਪਾਲਿਸੀ ਬਣਾਈ ਸੀ ਉਸ ਅਨੁਸਾਰ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਦੋ ਸਾਲ ਤੋਂ ਵੱਧ ਸਮਾਂ ਲੰਘਾ ਚੁੱਕੇ ਆ ਪਰ ਸਰਕਾਰ ਜਾਣਬੁਝ ਕੇ ਸਾਡਾ ਕੀਮਤੀ ਸਮਾਂ ਬਰਬਾਦ ਕਰ ਰਹੀ ਹੈ ਤੇ ਸਾਨੂੰ ਰੈਗੂਲਰ ਆਰਡਰ ਜਾਰੀ ਨਹੀਂ ਕਰ ਰਹੀ। ਸਿੱਖਿਆ ਵਿਭਾਗ, ਸਿੱਖਿਆ ਮੰਤਰੀ, ,ਸਭ ਕਮੇਟੀ ਵਿਚ ਵਿੱਤ ਮੰਤਰੀ ਨਾਲ ਅਣਗਿਣਤ ਮੀਟਿੰਗਾ ਕਰ ਚੁੱਕੇ ਆ ਪਰ ਸਾਨੂੰ ਹਰ ਵਾਰ ਝੁਠਾ ਲਾਰਾ ਲਾ ਕੇ ਤੋਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕੇ ਮੁੱਖ ਮੰਤਰੀ ਪੰਜਾਬ ਜੀ ਨਾਲ ਮਿਲੀ ਹੋਈ ਮੀਟਿੰਗ ਵੀ ਤਿੰਨ ਵਾਰ ਮੁਲਤਵੀ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਹੋਈ ਪਿਛਲੀ ਮੀਟਿੰਗ ਵਿੱਚ ਵੀ ਸਾਨੂੰ ਅਗਸਤ ਦੇ ਪਹਿਲੇ ਹਫਤੇ ਆਰਡਰ ਦੇਣ ਦਾ ਵਾਅਦਾ ਕੀਤਾ ਸੀ ਪਰ ਕੁਝ ਨਹੀਂ ਹੋਇਆ।
ਹੁਣ ਅਸੀਂ ਮਾਨਸਿਕ ਤੌਰ ਅਤੇ ਆਰਥਿਕ ਤੌਰ ਤੇ ਬਹੁਤ ਪ੍ਰੇਸ਼ਾਨ ਹੋ ਚੁੱਕੇ ਆ। ਕਿਉਂਕਿ ਇੰਨੀ ਮਹਿਗਾਈ ਦੇ ਜ਼ਮਾਨੇ ਵਿਚ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਇਸ ਲਈ ਕੲਈ ਅਧਿਆਪਕ ਆਤਮ ਹੱਤਿਆਂ ਕਰਨ ਮਜਬੂਰ ਹੋ ਚੁੱਕੇ ਹਨ।
ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਹੁਣ ਮਜਬੂਰਨ ਅਸੀਂ 15 ਸਤੰਬਰ 2025 ਨੂੰ ਮੋਹਾਲੀ ਵਿਖੇ ਵੱਡੇ ਧਰਨੇ ਦਾ ਐਲਾਨ ਕੀਤਾ ਗਿਆ ਹੈ। ਹੁਣ ਅਸੀਂ ਆਰਡਰ ਲੈ ਕੇ ਹੀ ਵਾਪਸ ਆਵਾਂਗੇ। ਸਰਕਾਰ ਨੂੰ ਫਿਰ ਅਪੀਲ ਕਰਦੇ ਆ ਕੇ ਸਾਨੂੰ ਜਲਦੀ ਤੋਂ ਜਲਦੀ ਰੈਗੂਲਰ ਆਰਡਰ ਜਾਰੀ ਕੀਤੇ ਜਾਣ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਮਮਤਾ, ਜ਼ਿਲਾ ਪ੍ਰਧਾਨ ਮੁਕਤਸਰ ਤੋਂ ਬਲਜਿੰਦਰ ਸਿੰਘ, ਜਲਾਲਾਬਾਦ ਤੋਂ ਗੌਰਵ ਹਾਡਾ, ਰਾਜਵਿੰਦਰ ਕੌਰ ਤਰਨਤਾਰਨ, ਅਮਨਦੀਪ ਕੌਰ ਤਰਨਤਾਰਨ, ਕਰਮਜੀਤ ਕੌਰ ਲੁਧਿਆਣਾ, ਗੁਰਜੀਤ ਕੌਰ ਲੁਧਿਆਣਾ, ਨੀਲਮ ਫਾਜ਼ਿਲਕਾ, ਅਧਿਆਪਕ ਹਾਜ਼ਰ ਸਨ

ਦੂਜੇ ਦੌਰ ਦੇ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਡੀਈਓ ਬਰਨਾਲਾ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈਬਰਨਾਲਾ, 11 ਸਤੰਬਰ : ਜਿਲ੍ਹਾ ਸਿੱਖਿਆ ਅਫਸਰ (...
11/09/2025

ਦੂਜੇ ਦੌਰ ਦੇ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਡੀਈਓ ਬਰਨਾਲਾ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ

ਬਰਨਾਲਾ, 11 ਸਤੰਬਰ : ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 69ਵੀਆਂ ਗਰਮ ਰੁੱਤ ਪੰਜਾਬ ਰਾਜ ਜਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਦੂਜਾ ਪੜ੍ਹਾਅ ਅੱਜ ਜਿਲ੍ਹੇ ਦੇ ਵੱਖ–ਵੱਖ ਸਕੂਲਾਂ ਵਿੱਚ ਸ਼ੁਰੂ ਹੋ ਗਿਆ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਨੇ ਅੱਜ ਬਾਬਾ ਗਾਂਧਾ ਸਿੰਘ ਸਕੂਲ ਬਰਨਾਲਾ ਵਿਖੇ ਲੜਕੀਆਂ ਦੇ ਬਾਸਕਟਬਾਲ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਰਾਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਖਿਡਾਰੀਆਂ ਨੂੰ ਸੱਚੀ–ਸੁੱਚੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਅੱਜ ਪਹਿਲੇ ਦਿਨ ਕਰਵਾਏ ਗਏ ਲੜਕੀਆਂ ਦੇ ਮੁਕਾਬਲਿਆਂ ਵਿੱਚ ਬਾਸਕਟਬਾਲ ਅੰਡਰ 14 ਸਾਲ ਵਿੱਚ ਬੀਜੀਐਸ ਬਰਨਾਲਾ ਨੇ ਸਸਸਸ ਮੌੜਾਂ, ਬੀਜੀਐਸ ਭਦੌੜ ਨੇ ਸੰਤ ਬਚਨਪੁਰੀ ਸਕੂਲ ਪੱਖੋਕਲਾਂ, ਵਾਈਐਸ ਹੰਡਿਆਇਆ ਨੇ ਸਰਵੋਤਮ ਅਕੈਡਮੀ ਖੁੱਡੀ ਕਲਾਂ ਅਤੇ ਜਿਪਸ ਭਦੌੜ ਨੇ ਬਰਾਡਵੇਅ ਸਕੂਲ ਮਨਾਲ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਅੰਡਰ 17 ਸਾਲ ਵਿੱਚ ਜਿਪਸ ਭਦੌੜ ਨੇ ਬਰਾਡਵੇਅ ਸਕੂਲ ਮਨਾਲ, ਮਾਤਾ ਗੁਜ਼ਰੀ ਸਕੂਲ ਧਨੌਲਾ ਨੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ, ਸਰਵੋਤਮ ਅਕੈਡਮੀ ਖੁੱਡੀ ਕਲਾਂ ਨੇ ਵਾਈਐਸ ਹੰਡਿਆਇਆ ਅਤੇ ਬੀਜੀਐਸ ਬਰਨਾਲਾ ਨੇ ਸਸਸਸ ਮੌੜਾਂ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਅੰਡਰ 19 ਸਾਲ ਦੇ ਸੈਮੀਫਾਈਨਲ ਮੁਕਾਬਲੇ ਸੰਤ ਬਾਬਾ ਲੌਗਪੁਰੀ ਸਕੂਲ ਪੱਖੋਕਲਾਂ ਤੇ ਸਸਸਸ ਮੌੜਾਂ ਅਤੇ ਸਸਸਸ ਹੰਡਿਆਇਆ ਤੇ ਬੀਜੀਐਸ ਭਦੌੜ ਵਿਚਕਾਰ ਹੋਣਗੇ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੁਮਾਰ ਲੱਠ, ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਰਜਿੰਦਰ ਸਿੰਘ, ਬਾਸਕਟਬਾਲ ਕੋਚ ਉਪਜੀਤ ਸਿੰਘ, ਬਾਸਕਟਬਾਲ ਕੋਚ ਕਰਨੈਲ ਸਿੰਘ, ਹਰਵਿੰਦਰ ਸਿੰਘ, ਤੇਜਿੰਦਰ ਸਿੰਘ, ਰਜਿੰਦਰ ਸਿੰਘ, ਮਲਕੀਤ ਸਿੰਘ ਭੁੱਲਰ, ਸਤਵੀਰ ਸਿੰਘ, ਕੋਚ ਗੁਰਵਿੰਦਰ ਸਿੰਘ, ਹਰਜੀਤ ਸਿੰਘ, ਗੁਰਲਾਲ ਸਿੰਘ, ਇੰਦਰਜੀਤ ਸਿੰਘ, ਲਖਵੀਰ ਸਿੰਘ, ਰਾਜੂ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

09/09/2025

punjabi, punjabi news, punjabi khabra, latest punjabi, btt punjabi, usa punjabi news, nri punjabi news, sachiya khabra, nba news fox news gutfeld bbc

08/09/2025

punjabi, punjabi news, punjabi khabra, latest punjabi, btt punjabi, usa punjabi news, nri punjabi news, sachiya khabra, nba news fox news gutfeld bbc

08/09/2025

punjabi, punjabi news, punjabi khabra, latest punjabi, btt punjabi, usa punjabi news, nri punjabi news, sachiya khabra, nba news fox news gutfeld bbc

ਮੁਕਤਸਰ ਵਾਸੀ ਨੌਜਵਾਨ 24 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਰਾਜਸਥਾਨ `ਚ ਕਾਬੂ
08/09/2025

ਮੁਕਤਸਰ ਵਾਸੀ ਨੌਜਵਾਨ 24 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਰਾਜਸਥਾਨ `ਚ ਕਾਬੂ

punjabi, punjabi news, punjabi khabra, latest punjabi, btt punjabi, usa punjabi news, nri punjabi news, sachiya khabra, nba news fox news gutfeld bbc

08/09/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

ਅੱਡ ਅੱਡ ਥਾਂਈ ਦੋ ਕਰੇਟਾ ਕਾਰਾਂ ਅਵਾਰਾ ਪਸ਼ੂ ਨਾਲ ਟਕਰਾਈਆਂ, ਜਾਨੀ ਨੁਕਸਾਨ ਤੋਂ ਬਚਾਅਸ੍ਰੀ ਮੁਕਤਸਰ ਸਾਹਿਬ :  ਬੀਤੀ ਸ਼ਨੀਵਾਰ ਦੀ ਰਾਤ ਨੂੰ ਦੋ ...
07/09/2025

ਅੱਡ ਅੱਡ ਥਾਂਈ ਦੋ ਕਰੇਟਾ ਕਾਰਾਂ ਅਵਾਰਾ ਪਸ਼ੂ ਨਾਲ ਟਕਰਾਈਆਂ, ਜਾਨੀ ਨੁਕਸਾਨ ਤੋਂ ਬਚਾਅ

ਸ੍ਰੀ ਮੁਕਤਸਰ ਸਾਹਿਬ :
ਬੀਤੀ ਸ਼ਨੀਵਾਰ ਦੀ ਰਾਤ ਨੂੰ ਦੋ ਅਲੱਗ ਅਲੱਗ ਘਟਨਾਵਾਂ ਵਿੱਚ ਕਰੇਟਾ ਕਾਰਾਂ ਅਵਾਰਾ ਪਸ਼ੂਆਂ ਨਾਲ ਟਕਰਾ ਗਈਆਂ। ਚਾਹੇ ਇਹਨਾਂ ਘਟਨਾਵਾਂ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਪਹਿਲਾ ਹਾਦਸਾ ਕਿੱਲਿਆਵਾਲੀ ਤੋਂ ਸੀਤੋਗੁੰਨੋ ਰੋਡ ਨੇੜੇ ਸ਼ਾਨੇ ਪੰਜਾਬ ਢਾਬੇ ਕੋਲ ਹੋਇਆ। ਇੱਕ ਕਰੇਟਾ ਕਾਰ ਨੰਬਰ HR 62 A 8101, ਜਿਸਨੂੰ ਕੇ ਪ੍ਰਵੀਨ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਫਤਿਆਬਾਦ ਹਰਿਆਣਾ ਚਲਾ ਰਿਹਾ ਸੀ। ਅਚਾਨਕ ਗੱਡੀ ਅੱਗੇ ਅਵਾਰਾ ਪਸ਼ੂ ਆਉਣ ਕਰਕੇ ਐਕਸੀਡੈਂਟ ਹੋ ਗਿਆ। ਦੂਸਰਾ ਹਾਦਸਾ ਡੱਬਵਾਲੀ ਮਲੋਟ ਰੋਡ ਸਾਹਮਣੇ ਕਿਡਸ ਕਿੰਗਡਮ ਸਕੂਲ ਕੋਲ ਹੋਇਆ। ਇੱਕ ਕਰੇਟਾ ਗੱਡੀ ਨੰਬਰ PB 30 Y 2075 ਜਿਸਨੂੰ ਬਲਦੇਵ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਬੂੜਾ ਗੁੱਜਰ ਰੋਡ਼ ਸ੍ਰੀ ਮੁਕਤਸਰ ਸਾਹਿਬ ਚਲਾ ਰਿਹਾ ਸੀ। ਅਚਾਨਕ ਗੱਡੀ ਅੱਗੇ ਅਵਾਰਾ ਪਸ਼ੂ ਆਉਣ ਕਰਕੇ ਐਕਸੀਡੈਂਟ ਹੋ ਗਿਆ। ਦੋਹਾਂ ਮਾਮਲਿਆਂ ਵਿੱਚ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਗੱਡੀਆਂ ਤੇ ਆਵਾਰਾ ਪਸ਼ੂਆਂ ਨੂੰ ਸੜਕ ਤੋਂ ਪਾਸੇ ਕਰਵਾਕੇ ਟਰੈਫਿਕ ਸੁਚਾਰੂ ਕਰਵਾਇਆ।

ਲਵਾਰਿਸ ਪਸ਼ੂ ਨਾਲ ਟੱਕਰਾਨ ਕਰਕੇ ਪਲਟੀ ਟਮਾਟਰਾਂ ਦੀ ਭਰੀ ਬਲੈਰੋ ਮਲੋਟ ਅਬੋਹਰ ਰੋਡ ਤੇ ਸ਼ਨੀਵਾਰ ਸਵੇਰੇ ਕਰੀਬ 6 ਵਜੇ ਲਵਾਰਿਸ ਪਸ਼ੂ ਦੇ ਅਚਾਨਕ ਅੱ...
06/09/2025

ਲਵਾਰਿਸ ਪਸ਼ੂ ਨਾਲ ਟੱਕਰਾਨ ਕਰਕੇ ਪਲਟੀ ਟਮਾਟਰਾਂ ਦੀ ਭਰੀ ਬਲੈਰੋ

ਮਲੋਟ ਅਬੋਹਰ ਰੋਡ ਤੇ ਸ਼ਨੀਵਾਰ ਸਵੇਰੇ ਕਰੀਬ 6 ਵਜੇ ਲਵਾਰਿਸ ਪਸ਼ੂ ਦੇ ਅਚਾਨਕ ਅੱਗੇ ਆ ਜਾਣ ਕਾਰਨ ਟਮਾਟਰਾਂ ਨਾਲ ਭਰੀ ਬਲੈਰੋ ਪਲਟ ਗਈ। ਹਾਲਾਂਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੇਕਿਨ ਜਿੱਥੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਨਾਲ ਹੀ ਟਮਾਟਰਾਂ ਦੇ ਕਲੇਟ ਵੀ ਸੜਕ ਤੇ ਖਿਲਰ ਗਏ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੌਰਸ ਦੀ ਟੀਮ ਨੇ ਰੋਡ ਕਲੀਅਰ ਕਰਵਾਇਆ।

Address

Sri Muktsar Sahib
Muktsar
152026

Alerts

Be the first to know and let us send you an email when BttNews posts news and promotions. Your email address will not be used for any other purpose, and you can unsubscribe at any time.

Contact The Business

Send a message to BttNews:

Share