15/09/2026
ਜੀ ਗਹੁ ਨਾਲ਼ ਤੱਕਿਓ ਭਿਖਾਰੀ ਨ੍ਹੀਂ ਹੋਣਾ ....
ਇੰਡੀਆ ਦੇ ਅਮੀਰ ਵਿਧਾਇਕਾਂ 'ਚੋਂ ਇੱਕ ਪਰਾਗ ਸ਼ਾਹ ਭਿਖਾਰੀ ਬਣਕੇ ਸੜਕਾਂ 'ਤੇ ਨਿਕਲਦਾ ਹੈ। ਲੋਕਾਂ ਤੋਂ ਮੰਗਦਾ ਹੈ, ਲੋਕਾਂ ਨਾਲ਼ ਭਿਖਾਰੀਆਂ ਵਾਂਗ ਪੇਸ਼ ਆਉਂਦੈ। ਕੁਝ ਲੋਕ ਦਾਨ ਵੀ ਦਿੰਦੇ ਨੇ, ਕੁਝ ਭਜਾ ਦਿੰਦੇ ਹਨ। ਫਿਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਪਰਾਗ ਸ਼ਾਹ ਹੈ ਤਾਂ ਸਾਰੇ ਹੈਰਾਨ ਰਹਿ ਜਾਂਦੇ ਹਨ।
ਮੁੰਬਈ ਦੇ ਘਾਟਕੋਪਰ (ਈਸਟ) ਤੋਂ ਵਿਧਾਇਕ ਪਰਾਗ ਸ਼ਾਹ ਦੀ ਜਾਇਦਾਦ 3383 ਕਰੋੜ ਦੀ ਹੈ। ਫਿਰ ਉਸ ਨੇ ਭੀਖ ਕਿਉਂ ਮੰਗੀ ?
ਦਰਅਸਲ, ਸ਼ਾਹ ਦੇ ਅਧਿਆਤਮਕ ਗੁਰੂ ਨਮਨਮੁਨੀ ਮਹਾਂਰਾਜ ਨੇ ਸ਼ਾਹ ਨੂੰ ਅਜਿਹਾ ਕਰਨ ਲਈ ਕਿਹਾ। ਜੈਨ ਚਾਤੁਮਾਰਸ ਦੇ ਦੌਰਾਨ ਸੁਖ-ਸੁਵਿਧਾਵਾਂ, ਰਾਇਸੀ, ਸੁਰੱਖਿਆ ਦਾ ਤਿਆਗ ਕਰਕੇ ਜੀਵਨ ਦੇ ਯਥਾਰਥ ਨੂੰ ਸਮਝਾਉਣ ਲਈ ਪਰਾਗ ਸ਼ਾਹ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ।
ਹੁਣ ਪਰਾਗ ਸ਼ਾਹ ਅੱਗੇ ਆਵਦੇ ਜੀਵਨ ਨੂੰ ਕਿਸ ਦਿਸ਼ਾ ਵੱਲ ਲਿਜਾਂਦੇ ਹਨ, ਇਹ ਤਾਂ ਉਹੀ ਜਾਨਣ ਪਰ ਇਸ ਘਟਨਾ ਨੇ ਬਹੁਤ ਧਿਆਨ ਖਿੱਚਿਆ ਹੈ।
゚