Nangal News Channel

Nangal News Channel My channel helps you with the latest news of nangal dam and many more. NEWS REPORTER �
(1)

11/09/2026
11/09/2026

“ਮਿਸ਼ਨ ਕਲੀਨ ਪੰਜਾਬ” ਤਹਿਤ ਪਿਛਲੇ 14 ਦਿਨਾਂ ਤੋਂ “ਨੰਗਲ ਨਗਰ ਕੌਂਸਲ” ਦੇ ਵਾਰਡਾਂ ਵਿੱਚ ਚੱਲ ਰਿਹਾ ਸਫਾਈ ਅਭਿਆਨ। ਵਾਰਡ ਨੰਬਰ-5 ਲੱਗ ਗਿਆ ਪਾਣੀ ਦਾ ਟਿਊਬਲ, ਹੋਵੇਗੀ ਵੱਡੀ ਸਮੱਸਿਆ ਹੱਲ।

आज दिनांक 11.09.2026 को माता श्री नैना देवी जी के लाइव दर्शन
11/09/2026

आज दिनांक 11.09.2026 को माता श्री नैना देवी जी के लाइव दर्शन

🙏🏻🌹जय श्री महाकाल 🌹🙏🏻श्री महाकालेश्वर ज्योतिर्लिंग का आज का भस्मारती शृंगार दर्शन 🌹 ॐ नमः शिवाय🌹🌹 श्री शिवाय नमस्तुभ्यं ...
11/09/2026

🙏🏻🌹जय श्री महाकाल 🌹🙏🏻
श्री महाकालेश्वर ज्योतिर्लिंग का आज का भस्मारती शृंगार दर्शन
🌹 ॐ नमः शिवाय🌹
🌹 श्री शिवाय नमस्तुभ्यं
11 सितंबर 2026 (शुक्रवार)
🔱🌹🌷🙏🌷🌹🔱

🔔!!!! जय माता दी जी !!!!🔔   🙏🙏🙏🙏🙏🙏 ⛳⛳ शुभ प्रभात जी ⛳ माँ चिंतपुरणी जी के प्राकृतिक पिण्डी स्वरूप के 11-09-2026  प्रातः ...
11/09/2026

🔔!!!! जय माता दी जी !!!!🔔 🙏🙏🙏🙏🙏🙏 ⛳⛳ शुभ प्रभात जी ⛳ माँ चिंतपुरणी जी के प्राकृतिक पिण्डी स्वरूप के 11-09-2026 प्रातः काल श्रृंगार के आलौकिक दर्शन 💐😊🙏😊💐🥰🥳🤗 जय माता दी 💐😊🙏😊💐🇮🇳🥰🥳🤗

10/09/2026

ਸਵ. ਮਾਸਟਰ ਬਿਹਾਰੀ ਲਾਲ ਦੇ ਘਰ ਵਿੱਚ ਨਿਕਲ ਗਿਆ ਕੋਡੀਆਂ ਵਾਲਾ ਭਾਰਤ ਦਾ ਸਭ ਤੋਂ ਜਹਿਰੀਲਾ “ਪਦਮ ਸੱਪ”। ਘਰ ਦੇ ਵਿੱਚ ਦਹਿਸ਼ਤ, ਬਲਵਿੰਦਰ ਸਿੰਘ ਨੇ ਕੀਤਾ ਰੈਸਕਿਊ ਤੇ ਨੌਜਵਾਨਾਂ ਨੂੰ ਉਸਦੀ ਰੀਸ ਨਾ ਕਰਨ ਦੀ ਕੀਤੀ ਅਪੀਲ। ਕਿਹਾ, 2-3 ਮਹੀਨਿਆਂ ਵਿੱਚ UNA-ਸ੍ਰੀ ਅਨੰਦਪੁਰ ਸਾਹਿਬ ਵਿੱਚ ਸੱਪ ਦੇ ਡੰਗਣ ਨਾਲ ਹੋ ਚੁੱਕੀਆਂ ਹਨ ਇੱਕ ਦਰਜਨ ਦੇ ਕਰੀਬ ਮੌਤਾਂ। ਸਾਈਲੈਂਟ ਕਲਰ (ਕਾਮਨ ਕਰੇਤ) ਤੋਂ ਬਚਣ ਲਈ ਰਾਤ ਨੂੰ ਬਿਸਤਰਾ ਝਾੜ ਕੇ ਸੋਨ ਦੀ ਕੀਤੀ ਅਪੀਲ। #𝗢𝗠𝗚

10/09/2026

20 ਸਾਲਾਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਪਿੰਡ ਵਰਮਲਾ ਵਾਸੀਆਂ ਨੂੰ ਮਿਲੀ ਵੱਡੀ ਰਾਹਤ- ਹਰਜੋਤ ਬੈਂਸ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨਵੇਂ ਬੋਰ ਦਾ ਕੀਤਾ ਉਦਘਾਟਨ, ਘਰਾਂ ਤੱਕ ਪਹੁੰਚੇਗਾ ਪੀਣ ਵਾਲਾ ਪਾਣੀ
ਰੋਜ਼ਾਨਾ 3-4 ਟੈਂਕਰਾਂ ਦੀ ਲੋੜ ਤੋਂ ਮਿਲਿਆ ਛੁਟਕਾਰਾ, ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਹੋਈ ਪੂਰੀ- ਬੈਂਸ
ਨੰਗਲ 10 ਸਤੰਬਰ: ਪਿੰਡ ਵਰਮਲਾ (ਵਾਰਡ ਨੰ:1) ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਪਾਣੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਿੰਡ ਵਾਸੀਆਂ ਦੀ ਲਗਭਗ 20 ਸਾਲ ਪੁਰਾਣੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਵਿੱਚ ਨਵਾਂ ਬੋਰ ਕਰਵਾਉਣ ਦਾ ਕੰਮ ਕਰਵਾਇਆ ਗਿਆ। ਬੋਰ ਸਫਲ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦਾ ਉਦਘਾਟਨ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਲੋਕਾਂ ਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਕਾਰਨ ਪਿੰਡ ਵਿੱਚ ਨਗਰ ਕੌਂਸਲ ਵੱਲੋਂ ਰੋਜ਼ਾਨਾ 3 ਤੋਂ 4 ਪਾਣੀ ਦੇ ਟੈਂਕਰ ਭੇਜਣੇ ਪੈਂਦੇ ਸਨ, ਤਾਂ ਜੋ ਲੋਕਾਂ ਦੀ ਪਾਣੀ ਦੀ ਲੋੜ ਪੂਰੀ ਕੀਤੀ ਜਾ ਸਕੇ। ਹੁਣ ਨਵੇਂ ਬੋਰ ਦੇ ਸਫਲ ਹੋਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਟੈਂਕਰਾਂ ਰਾਹੀਂ ਪਾਣੀ ਮੰਗਵਾਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਪਹਿਲਾਂ ਵੀ ਦੋ ਥਾਵਾਂ ’ਤੇ ਬੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਦੋਵੇਂ ਯਤਨ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਤੀਜੀ ਥਾਂ ’ਤੇ ਬੋਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ, ਜੋ ਸਫਲ ਰਿਹਾ। ਉਨ੍ਹਾਂ ਕਿਹਾ ਕਿ ਇਹ ਕੰਮ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਰ ਪਿੰਡ ਅਤੇ ਹਰ ਘਰ ਤੱਕ ਸਾਫ਼-ਸੁਥਰਾ ਪੀਣ ਵਾਲਾ ਪਾਣੀ ਪਹੁੰਚਾਉਣਾ ਹੈ ਅਤੇ ਇਸ ਦਿਸ਼ਾ ਵਿੱਚ ਲੋੜ ਅਨੁਸਾਰ ਹੋਰ ਵੀ ਕੰਮ ਕੀਤੇ ਜਾਣਗੇ।
ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਦੇ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਲੋਕ ਮਿਲਣੀ ਵੀ ਕੀਤੀ। ਉਨ੍ਹਾਂ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੁਣੀਆਂ। ਲੋਕਾਂ ਨੇ ਪਾਣੀ ਦੀ ਸਮੱਸਿਆ ਦੇ ਹੱਲ ਸਮੇਤ ਪਿੰਡ ਨਾਲ ਸਬੰਧਤ ਹੋਰ ਮਸਲੇ ਵੀ ਮੰਤਰੀ ਦੇ ਧਿਆਨ ਵਿੱਚ ਲਿਆਂਦੇ। ਸ.ਬੈਂਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ।
ਪਿੰਡ ਵਾਸੀਆਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਉਨ੍ਹਾਂ ਲਈ ਲਗਭਗ ਦੋ ਦਹਾਕਿਆਂ ਤੋਂ ਵੱਡੀ ਚਿੰਤਾ ਬਣੀ ਹੋਈ ਸੀ ਅਤੇ ਰੋਜ਼ਾਨਾ ਟੈਂਕਰਾਂ ’ਤੇ ਨਿਰਭਰ ਰਹਿਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਨਵੇਂ ਬੋਰ ਦੇ ਚਾਲੂ ਹੋਣ ਨਾਲ ਹੁਣ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਲੋਕਾਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਵਾਉਣ ਲਈ ਕੀਤੇ ਗਏ ਯਤਨ ਸ਼ਲਾਘਾਯੋਗ ਹਨ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਕਿਰਨ ਬਾਲਾ ਪ੍ਰਧਾਨ ਨਗਰ ਕੌਂਸਲ ਨੰਗਲ, ਸੁਮਿਤ ਅਗਨੀ ਸੰਦਲ, ਦਿਲਬਾਗ ਸਿੰਘ ਚੰਦੇਲ, ਸਰਪੰਚ ਅਮਰੀਕ ਸਿੰਘ, ਜਗੀਰੀ ਲਾਲ, ਦਰਸ਼ਨ ਸਿੰਘ, ਜਨਕਰਾਜ, ਜੱਸਾ, ਜਗਤਾਰ ਸਿੰਘ ਪੰਚ , ਐਮਵੀ ਯੁੱਧਵੀਰ ਸਿੰਘ, ਐਸ.ਡੀ.ਓ ਮਨਜੀਤ ਸਿੰਘ, ਜੇ.ਈ ਜੋਸ਼ੀ , ਦਿਨੇਸ਼ ਸੁਪਰਵਾਈਜਰ਼ ਹਾਜ਼ਰ ਸਨ।

10/09/2026

DAYAL HOTEL ਦੇ CASA NAPOLI ਫੂਡ ਅਤੇ WOODEN FIRE PIZZA ਦੀ ਹੋ ਰਹੀ ਖੂਬ ਚਰਚਾ…

10/09/2026

ਲੋਕ ਵੀ ਆਪਣੀ ਜਿੰਮੇਵਾਰੀ ਸਮਝਣ ਤੇ ਗਿੱਲਾ-ਸੁੱਕੇ ਕੂੜੇ ਨੂੰ ਅਲੱਗ ਰੱਖਣਃ- ਮੰਤਰੀ ਬੈਂਸ।

आज दिनांक 10.09.2026 को माता श्री नैना देवी जी के लाइव दर्शन
10/09/2026

आज दिनांक 10.09.2026 को माता श्री नैना देवी जी के लाइव दर्शन

Address

Nangal
140126

Telephone

+919878207887

Website

Alerts

Be the first to know and let us send you an email when Nangal News Channel posts news and promotions. Your email address will not be used for any other purpose, and you can unsubscribe at any time.

Contact The Business

Send a message to Nangal News Channel:

Shortcuts

Share