15/11/2022
ਕੁੜੀ ਭੱਜ ਗਈ !
ਮੁੰਬਈ, ਮਹਾਂਰਾਸ਼ਟਰ 'ਚ ਸ਼ਰਧਾ ਨਾਮ ਦੀ ਕੁੜੀ, ਕਿਸੇ ਮਲਟੀਨੈਸ਼ਨਲ ਕੰਪਨੀ 'ਚ ਨੌਕਰੀ ਕਰਦੀ ਸੀ, ਇਸੇ ਦੌਰਾਨ ਨਾਲ ਦੇ ਸਹਿਕਰਮੀ , 'ਆਫਤਾਬ' ਨਾਲ ਨਜਦੀਕੀਆਂ ਵਧੀਆਂ, ਮੁਲਾਕਾਤਾਂ ਦਾ ਲੰਮਾ ਦੌਰ ਤੇ ਅਖੀਰ ਕੁੜੀ ਦੇ ਘਰਦਿਆਂ ਨੂੰ, ਇਸ ਨਜਾਇਜ਼ ਰਿਸ਼ਤੇ ਬਾਰੇ ਪਤਾ ਲੱਗ ਗਿਆ, ਇਤਰਾਜ਼ ਜਤਾਇਆ ਤਾਂ ਕੁੜੀ ਭੱਜ ਗਈ, ਮਾਪਿਆਂ ਨੂੰ ਮਿੱਟੀ 'ਚ ਰੋਲ਼ ਕੇ, ਦਿੱਲੀ ਲਾਗੇ ਮਹਿਰੌਲੀ 'ਚ, ਆਫਤਾਬ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ, ਥੋੜੇ ਸਮੇਂ ਬਾਅਦ ਜਦੋਂ ਕੁੜੀ ਨੇ, ਵਿਆਹ ਲਈ ਦਬਾਅ ਬਣਾਇਆ, ਤਾਂ ਇਸ ਦਰਿੰਦੇ ਨੇ, ਕੁੜੀ ਦਾ ਮਈ 2022 'ਚ ਕਤਲ ਕਰ ਦਿੱਤਾ, ਫੇਰ ਲਾਸ਼ ਦੇ 35 ਟੁਕੜੇ ਕਰਕੇ, ਫਰਿੱਜ 'ਚ ਰੱਖੇ ਤੇ ਰੋਜ ਰਾਤੀਂ ਦੋ ਵਜੇ, ਇਕ-ਇੱਕ ਟੁੱਕੜਾ ਸ਼ਹਿਰ 'ਚ ਟਿਕਾਣੇ ਲਾ ਦਿੰਦਾ। ਅਖੀਰ ਪਿਓ ਤਾਂ ਪਿਓ ਹੁੰਦੈ, ਲਗਾਤਾਰ ਪੰਜ ਮਹੀਨੇ ਫੋਨ ਕਰਦਾ ਰਿਹਾ, ਗੱਲਬਾਤ ਨਾ ਹੋਣ ਤੇ ਸ਼ੱਕ ਗਹਿਰਾਇਆ ਤੇ ਅਖੀਰ ਦੋਸ਼ੀ ਟੁੱਟ ਗਿਆ, ਅਖੇ ਵਿਆਹ ਲਈ ਪ੍ਰੇਸ਼ਾਨ ਕਰਦੀ ਸੀ ਤਾਂ ਖਤਮ ਕਰ ਦਿੱਤਾ। ਮੇਰੀਓ ਭੈਣੋ, ਜਿੰਨਾਂ ਤੁਹਾਨੂੰ 20 ਸਾਲ ਪਾਲਿਆ ਏ, ਉਹ ਤੁਹਾਨੂੰ ਤੁਹਾਡੇ ਤੋਂ ਬੇਹਤਰ ਜਾਣਦੇ ਨੇਂ, ਸੋ ਸਿਆਣੇ ਨਹੀਂ, ਸਮਝਦਾਰ ਬਣੋ, ਸਾਵਧਾਨ ਰਹੋ, ਸੁਰੱਖਿਅਤ ਰਹੋ,,,,,!