BBC News Punjabi

BBC News Punjabi Official page of BBC NEWS Punjabi. BBC World Service provides news stories and analysis from all around the world in 41 languages.

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

ਬੀਬੀਸੀ ਨਿਊਜ਼ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਇਮਾਨਦਾਰ, ਦੋਸਤਾਨਾ ਅਤੇ ਖੁੱਲ੍ਹੀ ਗੱਲਬਾਤ ਦਾ ਸਵਾਗਤ ਹੈ, ਹਾਲਾਂਕਿ ਸਾਡੇ ਕੋਲ ਅਜਿਹੀਆਂ ਪੋਸਟਾਂ ਨੂੰ ਹਟਾਉਣ ਦਾ ਅਧਿਕਾਰ ਰਾਖਵਾਂ ਹੈ ਜੋ ਉਸਾਰੂ ਵਿਚਾਰ ਵਟਾਂਦਰੇ ਵਿੱਚ ਰੁਕਾਵਟ ਸਾਬਤ ਹੋਣ।
ਸਾਡੇ ਕੋਲ ਉਨ੍ਹਾਂ ਕਮੈਂਟਸ ਨੂੰ ਹਟਾਉਣ ਦਾ ਅਧਿਕਾਰ ਹੈ ਜੋ:
• ਰੁਕਾਵਟ ਪਾਉਣ, ਉਕਸਾਉਣ, ਹਮਲਾ ਕਰਨ ਜਾਂ ਲੋਕਾਂ ਨੂੰ ਨਾਰਾਜ਼ ਕਰਨ ਦੀ ਸੰਭਾਵਨਾ ਵਾਲੇ ਹਨ
• ਨਸਲਵਾਦੀ, ਲਿੰਗਕ, ਸਮਲਿੰਗਤਾਂ ਪ੍ਰਤੀ ਡਰ ਪੈਦਾ ਕਰਨ ਵਾਲੇ ਹਨ
• ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੋਵੇ ਜਿਸ ਨਾਲ ਕਿਸੇ ਨੂੰ ਠੇਸ ਪਹੁੰਚਣ ਦੀ ਸੰਭਾਵਨਾ ਹੋਵੇ
• ਜੋ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਸਕਦਾ ਹੈ (ਇਸ ਵਿੱਚ ਕਾਪੀਰਾਈਟ ਦੀ ਉਲੰਘਣਾ, ਮਾਣਹਾਨੀ ਅਤੇ ਅਦਾਲਤ ਦੀ ਉਲੰਘਣਾ ਵੀ ਸ਼ਾਮਲ ਹੈ)
• ਲਾਭ ਲਈ ਉਤਪਾਦਾਂ ਜਾਂ ਸੇਵਾਵਾਂ ਦਾ ਇਸ਼ਤਿਹਾਰ ਦੇਣਾ
• ਨਾਂ ਬਦਲ ਕੇ ਜਾਂ ਫੇਕ ਆਈਡੀ ਬਣਾ ਕੇ ਕਮੈਂਟ ਕਰਨੇ ਵਾਲੇ
• ਸੰਪਰਕ ਵੇਰਵੇ ਪਾਉਣ ਵਾਲੇ ਜਿਵੇਂ ਕਿ ਫ਼ੋਨ ਨੰਬਰ, ਡਾਕ ਜਾਂ ਈਮੇਲ ਪਤੇ
• ਉਨ੍ਹਾਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹਨ ਜੋ ਦੂਜਿਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ
• ਇੱਕੋ ਸੁਨੇਹੇ ਨੂੰ ਕਈ ਵਾਰ ਪੋਸਟ ਕਰਦੇ ਹਨ
• ਜੋ ਪੇਜ ’ਤੇ ਪੋਸਟ ਕੀਤੀ ਗਈ ਸਮੱਗਰੀ ਦੇ ਵਿਸ਼ੇ-ਵਸਤੂ ਤੋਂ ਵੱਖ ਹੋਣ


ਬੀਬੀਸੀ ਪੰਜਾਬੀ ਆਪਣੀਆਂ ਰਿਪੋਰਟਾਂ ਅਤੇ ਪ੍ਰੋਗਰਾਮਾਂ ਦੇ ਬਾਰੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਫੀਡਬੈਕ ਦਾ ਸਵਾਗਤ ਕਰਦਾ ਹੈ ਪਰ ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੀਆਂ ਟਿੱਪਣੀਆਂ ਉੱਪਰ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਣ।
ਫੇਸਬੁੱਕ ਵਰਤੋਂਕਾਰਾਂ ਜਾਂ ਬੀਬੀਸੀ ਲਈ ਕੰਮ ਕਰਨ ਵਾਲੇ ਲੋਕਾਂ ਬਾਰੇ ਵਾਰ-ਵਾਰ ਨਿੱਜੀ ਜਾਂ ਅਪਮਾਨਜਨਕ ਟਿੱਪਣੀਆਂ ਪੋਸਟ ਕਰਨਾ ਤੰਗ-ਪਰੇਸ਼ਾਨ ਕਰਨਾ ਸਮਝਿਆ ਜਾ ਸਕਦਾ ਹੈ। ਅਸੀਂ ਅਜਿਹੇ ਮੈਸੇਜ ਹਟਾਉਣ ਅਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਰੱਖਦੇ ਹਾਂ। ਜੋ ਇਸ ਪੰਨੇ 'ਤੇ ਕਮੈਂਟ ਕਰ ਰਹੇ ਹਨ ਉਮੀਦ ਹੈ ਕਿ ਉਨ੍ਹਾਂ ਨੇ ਉੱਪਰ ਦੱਸੇ ਗਏ ਨਿਯਮਾਂ ਨੂੰ ਪੜ੍ਹਿਆ ਅਤੇ ਸਮਝਿਆ ਹੈ ਅਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਸਹਿਮਤ ਹਨ।

12/09/2026

BBC Archive: Saragarhi, The Real Story: ਸਾਰਾਗੜ੍ਹੀ ਦੀ ਲੜਾਈ ਦੇ ਵਰ੍ਹੇਗੰਢ ਮੌਕੇ ਲੜਾਈ ਦੀ ਕਹਾਣੀ ਸੁਣੋ ਫ਼ੌਜੀ ਅਫ਼ਸਰ ਦੀ ਜ਼ੁਬਾਨੀ
ਰਿਪੋਰਟ - Jaspal Singh
(ਇਹ ਵੀਡੀਓ ਸਿਤੰਬਰ 2020 ਦਾ ਹੈ)

11/09/2026

PM Modi ਨੇ ਪੁਤਿਨ ਨੂੰ ਤੋਹਫ਼ੇ ਵਜੋਂ ਕਿਹੜੀ ਕਿਤਾਬ ਦਿੱਤੀ

11/09/2026

Donald Trump ਨੇ ਹਰ ਅਮਰੀਕੀ ਬਾਲਗ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ ਕਿਉਂ ਕੀਤਾ, ਕੀ ਕਹਿ ਰਹੇ ਹਨ ਕਾਨੂੰਨੀ ਮਾਹਰ

ਕਦੇ ਨਾ ਕਦੇ ਤੁਸੀਂ ਵੀ ਧਤੂਰੇ ਦੇ ਪੌਦੇ ਬਾਰੇ ਸੁਣਿਆ ਹੋਵੇਗਾ, ਕਿਹਾ ਇਹ ਵੀ ਜਾਂਦਾ ਹੈ ਕਿ ਇਹ ਜ਼ਹਿਰੀਲਾ ਹੁੰਦਾ ਹੈ। ਇਸ ਗੱਲ ਵਿੱਚ ਕਿੰਨੀ ਸੱਚਾ...
11/09/2026

ਕਦੇ ਨਾ ਕਦੇ ਤੁਸੀਂ ਵੀ ਧਤੂਰੇ ਦੇ ਪੌਦੇ ਬਾਰੇ ਸੁਣਿਆ ਹੋਵੇਗਾ, ਕਿਹਾ ਇਹ ਵੀ ਜਾਂਦਾ ਹੈ ਕਿ ਇਹ ਜ਼ਹਿਰੀਲਾ ਹੁੰਦਾ ਹੈ। ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਕੀ ਸੱਚ ਵਿੱਚ ਧਤੂਰੇ ਦੇ ਪੱਤੇ ਜ਼ਹਿਰੀਲੇ ਹੁੰਦੇ ਹਨ, ਕੀ ਇਸ ਨੂੰ ਖਾਧਾ ਜਾ ਸਕਦਾ ਹੈ, ਇਸ ਨੂੰ ਖਾਣ ਕਰਕੇ ਸਿਹਤ ਉੱਤੇ ਕੀ ਪ੍ਰਭਾਵ ਪੈ ਸਕਦੇ ਹਨ ਅਤੇ ਹੁਣ ਇਹ ਪੌਦਾ ਚਰਚਾ ਵਿੱਚ ਕਿਉਂ ਆਇਆ ਹੈ, ਜਾਣੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ...ਪੜ੍ਹੋ ਪੂਰੀ ਖ਼ਬਰ...Link in Comments

11/09/2026

ਪਾਣੀ ਨਾਲ ਭਰਿਆ ਨਾਲਾ ਪਾਰ ਕਰਨ ਲਈ ਬਜ਼ੁਰਗ ਦੀ ਪਿੱਠ 'ਤੇ ਚੜ੍ਹਨ ਵਾਲੇ ਪਟਵਾਰੀ 'ਤੇ ਕੀ ਐਕਸ਼ਨ ਲਿਆ ਗਿਆ ? ਪੂਰਾ ਮਾਮਲਾ ਕੀ ਹੈ ਜਾਣਦੇ ਹਾਂ...

11/09/2026

AI ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਨ ਦੇ ਇਹ ਖਦਸ਼ੇ ਹੋ ਸਕਦੇ ਹਨ

11/09/2026

ਦੁਨੀਆਂ ਦੇ ਕਈ ਲੋਕਾਂ ਨੂੰ ਬਿਲਕੁੱਲ ਯਾਦ ਹੈ ਕਿ ਜਦੋਂ ਉਨ੍ਹਾਂ ਨੂੰ 9/11 ਦੇ ਹਮਲਿਆਂ ਬਾਰੇ ਪਤਾ ਲੱਗਾ ਸੀ, ਉਸ ਵੇਲੇ ਉਹ ਕਿੱਥੇ ਸਨ। ਇਸ ਤਰ੍ਹਾਂ ਦੀਆਂ ਬਿਲਕੁਲ ਸਪੱਸ਼ਟ ਯਾਦਾਂ ਦੁਨੀਆ ਦੀਆਂ ਹੋਰ ਵੱਡੀਆਂ ਘਟਨਾਵਾਂ ਬਾਰੇ ਵੀ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਫਲੈਸ਼ਬਲਬ ਯਾਦਾਂ ਕਿਹਾ ਜਾਂਦਾ ਹੈ ਪਰ ਕੀ ਇਹ ਯਾਦਾਂ ਭਰੋਸੇਯੋਗ ਹੁੰਦੀਆਂ ਹਨ ? ਦੇਖੋ ਇਹ ਵੀਡੀਓ ਰਿਪੋਰਟ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਜਿੱਤਣ ਉੱਤੇ ਹਰ ਬਾਲਗ ਅਮਰੀਕੀ ਨੂੰ 5,000 ਡਾਲਰ ਦੇਣ ਦਾ ਐ...
11/09/2026

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਜਿੱਤਣ ਉੱਤੇ ਹਰ ਬਾਲਗ ਅਮਰੀਕੀ ਨੂੰ 5,000 ਡਾਲਰ ਦੇਣ ਦਾ ਐਲਾਨ ਕੀਤਾ ਗਿਆ ਪਰ ਸਵਾਲ ਇਹ ਹੈ ਕਿ ਕਿ ਕੀ ਟਰੰਪ ਸੱਚਮੁੱਚ ਇਹ ਵਾਅਦਾ ਪੂਰਾ ਕਰ ਸਕਦੇ ਹਨ ?

11/09/2026

12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿਖੇ BRICS ਸੰਮੇਲਨ ਦਾ ਆਯੋਜਨ ਹੋਣ ਜਾ ਰਿਹਾ ਹੈ। ਇਸ ਸੰਮੇਲਨ ਦੇ ਮੱਦੇਨਜ਼ਰ ਟ੍ਰੈਫ਼ਿਕ ਅਤੇ ਸੁਰੱਖਿਆ ਨੂੰ ਲੈਕੇ ਕੀ ਇੰਤਜ਼ਾਮ ਕੀਤੇ ਗਏ ਹਨ, ਜਾਣਦੇ ਹਾਂ
ਰਿਪੋਰਟ: ਰਾਘਵੇਂਦਰ ਰਾਓ

11/09/2026

ਇਹ ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਜ਼ਮੀਨ 'ਤੇ ਚੱਲ ਸਕਦੀ ਹੈ, ਛਾਲ ਮਾਰ ਸਕਦੀ ਹੈ ਅਤੇ ਹਵਾ ਤੋਂ ਆਕਸੀਜਨ ਵੀ ਲੈ ਸਕਦੀ ਹੈ। ਦੇਖੋ, ਮੱਡਸਕਿਪਰ ਦੀ ਅਨੋਖੀ ਦੁਨੀਆ ਅਤੇ ਸਾਥੀ ਦੀ ਭਾਲ। ਭਾਰਤ ਵਿੱਚ SONY BBC Earth 'ਤੇ 'ਏਸ਼ੀਆ' ਅਤੇ ਅਜਿਹੇ ਹੀ ਦਿਲਚਸਪ ਸ਼ੋਅ ਦੇਖੋ।

Address

New Delhi

Alerts

Be the first to know and let us send you an email when BBC News Punjabi posts news and promotions. Your email address will not be used for any other purpose, and you can unsubscribe at any time.

Contact The Business

Send a message to BBC News Punjabi:

Shortcuts

Share