Media Group pinda wale

Media Group pinda wale Contact information, map and directions, contact form, opening hours, services, ratings, photos, videos and announcements from Media Group pinda wale, Media/News Company, New Delhi.

*ਪ੍ਰੈੱਸ ਨੋਟ**ਰਾਮਪੁਰਾ ਫੂਲ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਬਜ਼ੁਰਗ ਤੇ ਨੌਜਵਾਨ ਨਾਲ ਕੁੱਟਮਾਰ ਦੇ ਮਾਮਲੇ ’ਚ ਪੁਲਿਸ ਤੁਰੰਤ ਕਰੇ ਸਖ਼ਤ ਕਾ...
11/06/2025

*ਪ੍ਰੈੱਸ ਨੋਟ*
*ਰਾਮਪੁਰਾ ਫੂਲ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਬਜ਼ੁਰਗ ਤੇ ਨੌਜਵਾਨ ਨਾਲ ਕੁੱਟਮਾਰ ਦੇ ਮਾਮਲੇ ’ਚ ਪੁਲਿਸ ਤੁਰੰਤ ਕਰੇ ਸਖ਼ਤ ਕਾਰਵਾਈ- ਜਥੇਦਾਰ ਕੁਲਦੀਪ ਸਿੰਘ ਗੜਗੱਜ*
ਸ੍ਰੀ ਅੰਮ੍ਰਿਤਸਰ, 11 ਜੂਨ-
ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਵਿਖੇ ਇੱਕ ਗੁਰਸਿੱਖ ਕਿਰਤੀ ਬਜ਼ੁਰਗ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦੇ ਦੋ ਵੱਖ-ਵੱਖ ਮਾਮਲਿਆਂ ਦਾ ਕਰੜਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਪੁਲਿਸ ਨੂੰ ਇਨ੍ਹਾਂ ਦੋਵੇਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ ਹੈ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਾਮਪੁਰਾ ਫੂਲ ਦੇ ਨੇੜੇ ਬਰਨਾਲਾ-ਬਠਿੰਡਾ ਸੜਕ ਉੱਤੇ ਆਪਣੀ ਕਿਰਤ ਕਰ ਰਹੇ ਗੁਰਸਿੱਖ ਬਜ਼ੁਰਗ ਸ. ਜਗਤਾਰ ਸਿੰਘ ਨਾਲ ਨਸ਼ੇ ਦੀ ਹਾਲਤ ਵਿੱਚ ਇੱਕ ਵਿਅਕਤੀ ਵੱਲੋਂ ਕੁੱਟਮਾਰ ਕਰਕੇ ਉਨ੍ਹਾਂ ਦਾ ਦਾਹੜਾ ਪੁੱਟਿਆ ਗਿਆ, ਦਸਤਾਰ ਦੀ ਬੇਅਦਬੀ ਕੀਤੀ ਗਈ ਤੇ ਕੱਪੜੇ ਵੀ ਪਾੜੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇੱਕ ਕਿਰਤੀ ਸਿੱਖ ਨਾਲ ਅਜਿਹੀ ਘਟਨਾ ਵਾਪਰਨੀ ਬੇਹੱਦ ਦੁੱਖਦਾਈ ਅਤੇ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਅਮਨ ਸ਼ਾਂਤੀ ਤੇ ਸੁਰੱਖਿਅਤ ਮਾਹੌਲ ਵਿੱਚ ਆਪਣੀ ਕਿਰਤ ਵੀ ਨਹੀਂ ਕਰ ਸਕਦੇ ਤਾਂ ਉਹ ਕਿੱਥੇ ਜਾਣ। ਇਸ ਮਾਮਲੇ ਵਿੱਚ ਜਥੇਦਾਰ ਗੜਗੱਜ ਨੇ ਸਕੱਤਰੇਤ ਦੇ ਅਧਿਕਾਰੀਆਂ ਰਾਹੀਂ ਬਠਿੰਡਾ ਦੀ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨਾਲ ਰਾਬਤਾ ਕਰਕੇ ਆਖਿਆ ਹੈ ਕਿ ਪੁਲਿਸ ਦੋਸ਼ੀ ਵਿਅਕਤੀ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਨਾਲ-ਨਾਲ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕਰੇ।
ਸ੍ਰੀ ਮੁਕਤਸਰ ਸਾਹਿਬ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੀ ਗੱਡੀ ਵਿੱਚ ਜਾ ਰਹੇ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਉਪਰੰਤ ਸੀਨੀਅਰ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨਾਲ ਵੀ ਗੱਲਬਾਤ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਦੋਸ਼ੀ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਘਟਨਾ ਤੋਂ ਬਾਅਦ ਸਮੂਹ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਦੀ ਭਾਵਨਾ ਹੈ ਅਤੇ ਜੇਕਰ ਸਰਕਾਰ ਨੇ ਜਲਦ ਹੀ ਸਖ਼ਤ ਕਾਰਵਾਈ ਨਾ ਕੀਤੀ ਤਾਂ ਹਰ ਤਰ੍ਹਾਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਸ੍ਰੀ ਮੁਕਤਸਰ ਸਾਹਿਬ ਦੀ ਘਟਨਾ ਦੇ ਮਾਮਲੇ ਵਿੱਚ ਸਬੰਧਤ ਸਿੱਖ ਨੌਜਵਾਨ ਨਾਲ ਗੱਲਬਾਤ ਕਰਨ ਅਤੇ ਉਸ ਦਾ ਹਾਲ ਜਾਣਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਮੈਨੇਜਰ ਸ. ਬਲਦੇਵ ਸਿੰਘ ਆਪਣੀ ਟੀਮ ਸਮੇਤ ਵੀ ਪੁੱਜੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਦੇ ਲੋਕਾਂ ਖ਼ਾਸਕਰ ਸਿੱਖਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਏ ਅਤੇ ਕਿਸੇ ਵੀ ਤਰ੍ਹਾਂ ਨਾਲ ਭਾਈਚਾਰਿਆਂ ਵਿਚਕਾਰ ਆਪਸੀ ਸਾਂਝ ਨੂੰ ਸੱਟ ਨਾ ਵੱਜਣ ਦੇਵੇ। #

12/04/2025

ਪਾਕਿਸਤਾਨੀਅਂ ਵੱਲੋਂ ਇਟਲੀ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਕੁੱਟਿਆ ਗਿਆ ਸਾਰੀ ਵੀਡੀਓ ਦੇਖੋ ਧਿਆਨ ਨਾਲ

-ਪਿੰਡ ਖੱਬੇ ਰਾਜਪੂਤਾਂ ਵਿਖੇ ਪੰਜ ਰੋਜ਼ਾ ਫੁੱਟਬਾਲ ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆ...
12/03/2025

-ਪਿੰਡ ਖੱਬੇ ਰਾਜਪੂਤਾਂ ਵਿਖੇ ਪੰਜ ਰੋਜ਼ਾ ਫੁੱਟਬਾਲ ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਗੋਲੀਆਂ ਚਲਾਓਣ ਨਾਲ ਦੋ ਵਿਅਕਤੀ ਗਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਗੋਲੀਬਾਰੀ ਦੌਰਾਨ ਪਿੰਡ ਦੇ ਛੁੱਟੀ ਤੇ ਨੋਜਵਾਨ ਫੋਜੀ ਗੁਰਪ੍ਰੀਤ ਸਿੰਘ ਜਾਨਾ (25) ਪੁੱਤਰ ਪ੍ਰਮਜੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਜਖਮੀ ਹੋ ਗਿਆ ਉਹ

ਟੂਰਨਾਂਮੈਂਟ ਦੌਰਾਨ ਗੋਲਕੀਪਰ ਦੀ ਡਿਓਟੀ ਨਿਭਾ ਰਿਹਾ ਸੀ, ਟੂਰਨਾਂਮੈਂਟ ਖਤਮ ਹੋਣ ਤੇ ਇਨਾਮ ਵੰਡ ਸਮਾਰੋਹ ਵਿੱਚ ਲੋਕ ਰੁੱਝ ਸਨ ਕੇ ਅਚਾਨਕ ਗੋਲੀਆ ਚੱਲਣ ਨਾਲ ਸਨਸਨੀ ਫੈਲ ਗਈ।

ਜਾਣਕਾਰੀ ਮੁਤਾਬਕ ਨੇੜਲੇ ਪਿੰਡ ਨੰਗਲੀ ਦੇ ਕੁੱਝ ਬੱਚੇ ਅਤੇ ਹੋਰ ਲੋਕ ਟੂਰਨਾਂਮੈਂਟ ਵੇਖਣ ਗਏ ਸਨ ਜਿੱਥੇ ਇੱਕ ਨਾਬਲਗ ਲੜਕਾ ਗੁਰਸੇਵਕ ਸਿੰਘ (14ਸਾਲ) ਪੁੱਤਰ ਦਲਬੀਰ ਸਿੰਘ ਸਿੱਖ ਪਰਿਵਾਰ ਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ ਤੇ ਤਿੰਨ ਭੈਣਾ ਦਾ ਇਕਲੋਤਾ ਭਰਾਂ ਸੀ।

ਜਿਸਦੇ ਲੱਕ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ । ਜੋ ਹਸਪਤਾਲ ਵਿੱਚ ਜਖਮਾਂ ਦੀ ਤਾਬ ਨਾ ਝੱਲਦਾ ਹੋ ਦੰਮ ਤੋੜ ਗਿਆ ਹੈ ਤੇ ਡਾਕਟਰਾਂ ਵੱਲੋਂ ਮ੍ਰਿਤਕ ਘੋਸਿਤ ਕਰ ਦਿੱਤਾ ਗਿਆ ,ਮ੍ਰਿਤਕ ਗੁਰਸੇਵਕ ਸਿੰਘ ਤਿੰਨ ਭੈਣਾ ਦੇ ਇਕਲੋਤਾ ਭਰਾ ਸੀ ਨਾਬਾਲਕ ਦੀ ਮੌਤ ਹੋ ਜਾਣ ਤੇ ਸੋਗ ਦੀ ਲਹਿਰ ਫੈਲ ਗਈ

15/02/2025

ਬਾਈ ਦੀਪ ਯਾਦਗਾਰੀ ਸਮਾਗਮ 15 ਫਰਵਰੀ 2025 ਪਿੰਡ ਚੌਂਕੀਮਾਨ ਜਿਲਾ ਲੁਧਿਆਣਾ...
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰ ਹਾਲ ਵਿੱਚ ਸੇਵਾ ਕਰਦਿਆਂ ਸੇਵਾਦਾਰ ਭਾਈ ਬਲਬੀਰ ਸਿੰਘ ਜੀ ਨਾਲ ਬਹੁਤ ਹੀ ਮੰਦਭ...
11/08/2024

ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰ ਹਾਲ ਵਿੱਚ ਸੇਵਾ ਕਰਦਿਆਂ ਸੇਵਾਦਾਰ ਭਾਈ ਬਲਬੀਰ ਸਿੰਘ ਜੀ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ ਸੀ, ਸੇਵਾ ਕਰਦਿਆਂ ਅਚਾਨਕ ਉਹਨਾਂ ਦਾ ਪੈਰ ਤਿਲਕਣ ਕਰਕੇ ਉਹ ਸਬਜ਼ੀ ਵਾਲੇ ਉਬਲਦੇ ਕੜਾਹੇ ਵਿੱਚ ਡਿੱਗ ਪਏ ਸਨ, ਜਿਸ ਕਰਕੇ ਉਹਨਾਂ ਦਾ ਬਹੁਤਾ ਸਰੀਰ ਝੁਲਸ ਗਿਆ ਸੀ, ਉਹਨਾਂ ਨੂੰ ਉਸ ਮੌਕੇ ਹੀ ਉਥੇ ਮੌਜ਼ੂਦ ਸੇਵਾਦਾਰ ਸਿੰਘਾਂ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਸੀ, ਪਰ ਡਾਕਟਰਾਂ ਅਨੁਸਾਰ ਉਹਨਾਂ ਦਾ 70% ਸਰੀਰ ਝੁਲਸਣ ਕਰਕੇ ਉਹਨਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਸੀ, ਜਿਸ ਕਰਕੇ ਬੀਤੇ ਕੱਲ ਸੇਵਾਦਾਰ ਬਲਬੀਰ ਸਿੰਘ ਜੀ ਆਪਣੇ ਸਾਹਾਂ ਦੀ ਪੂੰਝੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ, 🙏🙏

ਇਹ ਹੈ ਜੀ ਸੈਨੇਗਲ ਦੇਸ਼ ਦਾ ਸਟਾਰ ਫੁੱਟਬਾਲਰ ਸਾਦਿਓ ਮਾਨੇ ਜਿਸਦੀ ਹਰ ਹਫ਼ਤੇ ਦੀ ਕਮਾਈ ਤਕਰੀਬਨ 1.5 ਕਰੋੜ ਭਾਰਤੀ ਰੁਪਏ ਹੈ। ਪਰ ਇਸਨੂੰ ਕਈ ਬਾਰ ਟ...
15/06/2024

ਇਹ ਹੈ ਜੀ ਸੈਨੇਗਲ ਦੇਸ਼ ਦਾ ਸਟਾਰ ਫੁੱਟਬਾਲਰ ਸਾਦਿਓ ਮਾਨੇ ਜਿਸਦੀ ਹਰ ਹਫ਼ਤੇ ਦੀ ਕਮਾਈ ਤਕਰੀਬਨ 1.5 ਕਰੋੜ ਭਾਰਤੀ ਰੁਪਏ ਹੈ। ਪਰ ਇਸਨੂੰ ਕਈ ਬਾਰ ਟੁੱਟੇ ਹੋਏ ਆਈਫ਼ੋਨ ਨਾਲ਼ ਦੇਖਿਆ ਗਿਆ ।
ਜਦੋਂ ਪੱਤਰਕਾਰਾਂ ਨੇ ਕਿਹਾ ਕਿ ਤੁਹਾਡਾ ਫ਼ੋਨ ਟੁੱਟਿਆ ਹੋਇਆ ਹੈ, ਤਦ ਓਸਨੇ ਕਿਹਾ ਕੋਈ ਨੀ ਠੀਕ ਕਰਵਾ ਲਵਾਂਗਾ।
ਪੱਤਰਕਾਰਾਂ ਨੇ ਪੁੱਛਿਆ ਨਵਾਂ ਕਿਉਂ ਨੀ ਲੈਂਦੇ?
ਉਸਦਾ ਜਵਾਬ ਸੁਣ ਕੇ ਤੁਸੀਂ ਵੀ ਸਲੂਟ ਕਰੋਗੇ।
ਓਸਨੇ ਕਿਹਾ ਮੈਂ ਕਈ ਸੌ ਫ਼ੋਨ ਨਵੇਂ ਲੈ ਸਕਦਾ, 10 ਫਰਾਰੀ ਕਾਰਾਂ ਲੈ ਸਕਦਾ, ਪ੍ਰਾਈਵੇਟ ਜਹਾਜ਼ ਲੈ ਸਕਦਾ। ਪਰ ਮੈਂ ਇਸ ਸੱਭ ਦਾ ਕੀ ਕਰਨਾ। ਮੈਂ ਪੜ੍ਹ ਨਾ ਸਕਿਆ ਇਸ ਲਈ ਸਕੂਲ ਬਣਵਾ ਰਿਹਾ, ਮੇਰੇ ਕੋਲ਼ ਬੂਟ ਵੀ ਨਹੀਂ ਸਨ ਖੇਡਣ ਲਈ, ਬੱਚਿਆਂ ਨੂੰ ਉਹ ਲੈ ਕੇ ਦੇ ਰਿਹਾ, ਸਾਡੇ ਦੇਸ਼ ਚ ਹਸਪਤਾਲਾਂ ਦੀ ਘਾਟ ਸੀ ਉਹ ਬਣਵਾ ਰਿਹਾ, ਸਾਡੇ ਘਰ ਦੀ ਛੱਤ ਪੁਰਾਣੀ ਸੀ ਇਸ ਲਈ ਗਰੀਬਾਂ ਲਈ ਘਰ ਬਣਵਾ ਰਿਹਾ। ਮੈਂ ਕੀ ਕਰਨਾ ਫ਼ੋਨ, ਗੱਡੀਆਂ ਤੇ ਜਹਾਜਾਂ ਦਾ।
ਤੇ ਇੱਧਰ ਸਾਡੇ ਦੇਸ਼ ਪਦੇ ਖਿਡਾਰੀ ਦੇਖ ਲਓ। ਕਰੋੜਾਂ ਕਮਾ ਕੇ ਵੀ ਨੀ ਰੱਜਦੇ।
ਸਲੂਟ ਬਾਈ ਜੀ।।।। #ਪਿੰਡਾਂ ਵਾਲੇ

23/03/2024

ਦੇਖੋ ਇਟਲੀ ਦੇ ਲੋਕ ਕਿਵੇਂ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਕਿਵੇਂ ਬਣਾ ਕੇ ਬਾਜ਼ਾਰਾ ਚ਼ ਲੱਗਦੇ ਨੇ।

07/01/2024

Address

New Delhi
110006

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Website

Alerts

Be the first to know and let us send you an email when Media Group pinda wale posts news and promotions. Your email address will not be used for any other purpose, and you can unsubscribe at any time.

Share