01/09/2024
ਰੁੱਖ ਲਗਾਉਣਾ ਸਬ ਤੋ ਵੱਡੀ ਸੇਵਾ। ਵਿਨੋਦ ਸ਼ਰਮਾ ਸੰਸਥਾ ਜਨਹਿਤ ਸਮਿਤੀ ਪਟਿਆਲਾ ਵਲੋ ਇਸ ਸਾਲ ਰੁੱਖ ਲਗਾਉਣ ਦਾ ਮਿਸ਼ਨ ਲਗਾਤਾਰ ਚਲ ਕਰ ਰਿਹਾ ਹੈ । ਇਸੇ ਦੌਰਾਨ ਅੱਜ ਸੰਸਥਾ ਵਲੋ 20 ਨੰਬਰ ਫਾਟਕ ਦੇ ਨੇੜੇ ਕਮਿਸ਼ਨਰ ਸਾਹਿਬ ਦੇ ਘਰ ਕੋਲ ਫਲਦਾਰ ਅਤੇ ਛਾਦਾਰ ਰੁੱਖ ਲਗਾਏ ਗੇ। ਇਸ ਮੌਕੇ ਸਾਬਕਾ ਡਾਇਰੈਕਟਰ ਐਨ ਆਈ ਐਸ ਡਾਕਟਰ ਜੀ ਐਸ ਅੰਨਦ ਨੇ ਬੋਲਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸੰਸਥਾ ਵਲੋ ਰੁੱਖ ਲਗਾਉਣ ਦਾ ਉਪਰਾਲਾ ਲਗਾਤਾਰ ਚੱਲ ਰਿਹਾ ਹੈ। ਅਸੀ ਸੰਸਥਾ ਦਾ ਇਸ ਉਪਰਾਲੇ ਲਈ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਨਾਲ ਧਰਤੀ ਮਾਂ ਦੀ ਸੇਵਾ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ । ਇਸ ਮੌਕੇ ਵਿਨੋਦ ਸ਼ਰਮਾ ਜੀ ਨੇ ਕਿਹਾ ਕੇ ਜੇਕਰ ਸਾਰੇ ਲੋਕ ਰੁੱਖ ਲਗਾ ਕੇ ਸਾਂਭਣ ਤਾਂ ਧਰਤੀ ਨੂੰ ਜਿਆਦਾ ਹਰਿਆਵਲ ਅਤੇ ਆਉਣ ਵਾਲਿਆਂ ਪੀੜ੍ਹੀਆਂ ਲਈ ਇਹ ਰੁੱਖ ਵਰਦਾਨ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਅਸੀਂ ਜੇਕਰ ਰੁੱਖ ਲਗਾ ਕੇ ਸਭਾਲੀਏ ਤਾਂ ਅਸੀ ਵਾਤਾਵਰਨ ਨੂੰ ਸੁਖਾਵਾਂ ਅਤੇ ਹਰਿਆਵਲ ਬਣਾ ਸਕਦੇ ਹਾਂ। ਉਨ੍ਹਾਂ ਵਿਸ਼ੇਸ ਤੌਰ ਤੇ ਦੱਸਿਆ ਕਿ ਸਾਨੂੰ ਸਾਰਿਆ ਨੂੰ ਬਰਸਾਤਾਂ ਦੇ ਮੌਸਮ ਚ ਰੁੱਖ ਲਗਾਉਣ ਦੀ ਸ਼ੁਰੂਆਤ ਕਰਨੀ ਚਾਹਿਦੀ ਹੈ ਅਤੇ ਆਪਣੇ ਆਲੇ ਦੁਆਲੇ ਥਾਵਾਂ ਤੇ ਹਰ ਇਨਸਾਨ ਨੂੰ ਰੁੱਖ ਲਗਾ ਕੇ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਅਸੀ ਇਕ ਹਜ਼ਾਰ ਰੁੱਖ ਲਗਾਕੇ ਸਾਂਭਣ ਦਾ ਪ੍ਰਣ ਲਿਆ ਹੈ, ਉਸੇ ਦੌਰਾਨ ਹੁਣ ਤਕ ਅਸੀ ਵੱਡੀ ਸੰਖਿਆ ਚ ਰੁੱਖ ਲਗਾ ਚੁੱਕੇ ਹਾ ਅਤੇ ਲਗਾਤਾਰ ਰੁੱਖ ਲਗਾ ਰਹੇ ਹਾਂ । ਅੱਜ ਰੁੱਖਾ ਦੇ ਨਾਲ ਰੁੱਖ ਸਾਂਭਣ ਲਈ ਟਰੀ ਗਾਰਡ ਵੀ ਲਗਾਏ ਗਏ। ਪਰਕਾਸ਼ ਗੋਇਲ ਵਲੋ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪਹੁੰਚੇ ਮੈਬਰਾਂ ਵਿਚ ਸਰਵਿੰਦਰ ਸਿੰਘ ਛਾਬੜਾ ਉਪ ਪ੍ਰਧਾਨ , ਐਡਵੋਕੇਟ ਜਸਵਿੰਦਰ ਸਿੰਘ ਗਰੇਵਾਲ, ਰੋਜੀ ਕੋਚ, ਪਰਕਾਸ਼ ਗੋਇਲ, ਵਿਮਲ ਰਹਿਣ, ਜੰਗਜੀਤ ਸਿੰਘ ਜੰਗੀ, ਆਸ਼ੂ ਸਚਦੇਵਾ, ਰਾਕੇਸ਼ ਕੌਸ਼ਲ , ਡੀ ਪੀ ਸਿੰਘ , ਅਤੇ ਹੋਰ ਵਲੰਟੀਅਰ ਸ਼ਾਮਿਲ ਹੋਏ।