16/10/2025
ਸੀ.ਬੀ.ਆਈ ਵੱਲੋਂ ਰੋਪੜ ਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਆ ਰਹੀ ਮੁੱਢਲੀ ਜਾਣਕਾਰੀ ਮੁਤਾਬਿਕ ਸੀ.ਬੀ.ਆਈ ਦੀ ਟੀਮ ਵੱਲੋਂ ਇੱਕ ਟਰੈਪ ਲਗਾ ਕੇ ਰੋਪੜ ਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਹੈ। ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਉਤੇ ਭ੍ਰਿਸਟਾਚਾਰ ਦੇ ਦੋਸ਼ ਲੱਗੇ ਹਨ। ਸੀ.ਬੀ.ਆਈ ਦੀ ਟੀਮ ਵੱਲੋਂ ਬੜੀ ਹੁਸਿਆਰੀ ਨਾਲ ਟਰੈਪ ਲਗਾ ਕੇ ਪੰਜਾਬ ਪੁਲਸ ਦੇ ਡੀ.ਆਈ.ਜੀ ਭੁੱਲਰ ਨੂੰ ਹਰਿਆਣੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।