panjabi__saahit

panjabi__saahit ਘਰ ਬੈਠੇ ਦੇਸ਼ ਵਿਦੇਸ਼ ਵਿੱਚ ਕਿਤਾਬਾਂ ਮੰਗਵਾਓ

ਕੋਈ ਆਦਮੀ ਲੇਖਕ ਤੇ ਫੇਰ ਵੱਡਾ ਲੇਖਕ ਕਿੰਝ ਬਣਦਾ ਹੈ ! ਇਸ ਦਾ ਢੁੱਕਵਾਂ ਜਵਾਬ ਸ਼ਾਇਦ ਕਿਸੇ ਕੋਲ ਨਹੀਂ।            ਲੇਖਕ ਤੇ ਫਿਰ ਵੱਡਾ ਲੇਖਕ ਬਣ...
28/08/2022

ਕੋਈ ਆਦਮੀ ਲੇਖਕ ਤੇ ਫੇਰ ਵੱਡਾ ਲੇਖਕ ਕਿੰਝ ਬਣਦਾ ਹੈ ! ਇਸ ਦਾ ਢੁੱਕਵਾਂ ਜਵਾਬ ਸ਼ਾਇਦ ਕਿਸੇ ਕੋਲ ਨਹੀਂ।

ਲੇਖਕ ਤੇ ਫਿਰ ਵੱਡਾ ਲੇਖਕ ਬਣੇ ਲਿਓ ਟਾੱਲਸਟਾਏ ਦਾ ਜਨਮ
28 ਅਗਸਤ ,1828 ਨੂੰ ਮਾਸਕੋ ਤੋੰ 120 ਮੀਲ ਦੂਰ ਸਥਿਤ ਪਿੰਡ ਯਾਸਨਯਾ ਪੋਲੀਆਨਾ ਵਿਖੇ ਬੇਹੱਦ ਅਮੀਰ ਪਰਿਵਾਰ ਵਿਚ ਹੋਇਆ।

" ਸਾਡੇ ਵਿੱਚੋਂ ਜ਼ਿਆਦਾ ਲੇਖਕ ਘੁਰਨੇ ਵਿਚ ਬੈਠ ਕੇ ਸਮਾਜ ਨੂੰ ਤੱਕਦੇ ਹਨ, ਪਰ ਟਾਲਸਟਾਏ ਰਾਜਨੀਤੀ ਅਤੇ ਸਮਾਜ ਦੇ ਪਰਦਿਆਂ ਨੂੰ ਹਟਾ ਕੇ ਦੁਨੀਆਂ ਨੂੰ ਦੇਖਦਾ ਹੈ। " - ਜਾਰਜ ਬਰਨਾਰਡ ਸ਼ਾਅ

ਵਾਰ ਐਂਡ ਪੀਸ ( ਜੰਗ ਤੇ ਅਮਨ) ਅਤੇ ਐਨਾ ਕੈਰੇਨੀਨਾ ਉਸ ਦੇ ਦੋ ਵੱਡੇ ਨਾਵਲ ਹਨ , ਜਿਨ੍ਹਾਂ ਨੂੰ ਪੜ੍ਹ ਲੈਣਾ ਹੀ ਕਿਸੇ ਪਾਠਕ ਲਈ ਉਮਰ ਭਰ ਦੀ ਕਮਾਈ ਹੈ।
ਉਸ ਦੀਆਂ ਸਾਰੀਆਂ ਰਚਨਾਵਾਂ ਦਾ ਕੇਂਦਰੀ ਵਿਸ਼ਾ ਜ਼ਿੰਦਗੀ ਅਤੇ ਮੌਤ ਹੈ। ਆਮ ਹੀ ਇਹ ਸਵਾਲ ਹੁੰਦਾ ਕਿ ਨਵਾਂ ਪਾਠਕ ਕਿੱਥੋਂ ਸ਼ੁਰੂਆਤ ਕਰੇ। ਮੇਰਾ ਨਿੱਜੀ ਵਿਚਾਰ ਹੈ ਕਿ ਨਿਰਸੰਕੋਚ ਨਵਾਂ ਪਾਠਕ ਲਿਓ ਟਾਲਸਟਾਏ ਤੋਂ ਸ਼ੁਰੂਆਤ ਕਰ ਸਕਦਾ ਹੈ।
ਲਿਓ ਟਾਲਸਟਾਏ ਦੀਆਂ ਰਚਨਾਵਾਂ ਅਤੇ ਉਹ ਖੁਦ ਆਪਣੇ-ਆਪ ਵਿਚ ਯੂਨੀਵਰਸਿਟੀ ਹੈ।

ਸ਼ੁਰੂਆਤੀ ਸ਼ਬਦ: ਸੂਰਜ ਵੱਲ ਪਿੱਠ ਨਹੀਂ ਕਰੀਦੀਮੈਨੂੰ ਸ਼ੂਗਰ ਰੋਗ ਹੋਏ ਨੂੰ, 45 ਸਾਲ ਹੋ ਗਏ ਹਨ। ਵਿਦਿਆਰਥੀ ਸੀ। 22 ਸਾਲ ਦੀ ਉਮਰ। ਮੈਡੀਕਲ ਦਾ ਵ...
23/08/2022

ਸ਼ੁਰੂਆਤੀ ਸ਼ਬਦ: ਸੂਰਜ ਵੱਲ ਪਿੱਠ ਨਹੀਂ ਕਰੀਦੀ

ਮੈਨੂੰ ਸ਼ੂਗਰ ਰੋਗ ਹੋਏ ਨੂੰ, 45 ਸਾਲ ਹੋ ਗਏ ਹਨ। ਵਿਦਿਆਰਥੀ ਸੀ। 22 ਸਾਲ ਦੀ ਉਮਰ। ਮੈਡੀਕਲ ਦਾ ਵਿਦਿਆਰਥੀ, ਐਮ.ਬੀ.ਬੀ.ਐਸ. ਕਰ ਰਿਹਾ। ਅਜੇ ਤੀਸਰੇ ਵਰ੍ਹੇ ’ਚ ਹੀ ਸੀ। ਬੀਮਾਰੀਆਂ ਦੇ ਕਾਰਨ, ਇਲਾਜ ਬਾਰੇ ਅਗਲੇ ਸਾਲਾਂ ਵਿਚ ਪੜ੍ਹਨਾ ਸੀ।

ਇਸ ਬਿਮਾਰੀ ਨਾਲ 45 ਸਾਲ ਦੌਰਾਨ, ਮੈਂ ਇਕ ਛੋਟਾ ਜਿਹਾ ਕਿਤਾਬਚਾ ਲਿਖਿਆ, ‘ਸ਼ੂਗਰ ਰੋਗ ਨਾਲ ਸਿਹਤਮੰਦ ਜ਼ਿੰਦਗੀ', ਤਕਰੀਬਨ ਬੀਮਾਰੀ ਹੋਣ ਤੋਂ ਦੋ ਦਹਾਕਿਆਂ ਬਾਅਦ, 1990-91 ਵਿਚ।

ਉਨ੍ਹਾਂ ਦਿਨਾਂ ਵਿਚ ਮੈਨੂੰ ਇਕ ਮੈਡੀਕਲ ਕਿਤਾਬ ਮੰਗਵਾਉਣ ਦੇ ਨਾਲ, ਇਕ ਕਿਤਾਬ ‘ਗਿਫਟ’ ਵਜੋਂ ਮਿਲੀ, ‘ਦਿ ਟੈਨ ਵੇਅਜ ਟੂ ਬੂਸਟ ਯੂਅਰ ਇਮੀਊਨ ਸਿਸਟਮ ਉਹ ਜਦੋਂ ਮੈਂ ਪੜ੍ਹੀ ਤੇ ਫਿਰ ਉਸ ਵਿਚ ਦਰਸਾਏ, ਉਭਾਰੇ ਗਏ ਦਸ ਤੌਰ-ਤਰੀਕਿਆਂ ਨੂੰ ਆਪਣੀ ਸ਼ੂਗਰ ਰੋਗ ਨਾਲ ਬਿਤਾਈ ਜ਼ਿੰਦਗੀ ਨਾਲ ਮੇਚ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਲੱਗਿਆ ਕਿ ਮੈਂ ਸੁਚੇਤ-ਅਚੇਤ, ਇਹ ਤਰੀਕੇ ਪਹਿਲਾਂ ਹੀ ਅਪਣਾਏ ਹੋਏ ਹਨ ਜਾਂ ਕਹਾਂ ਕਿ ਮੇਰੇ ਤਕਰੀਬਨ ਦੋ-ਢਾਈ ਦਹਾਕਿਆਂ ਦੇ ਸਿਹਤਮੰਦ ਜੀਵਨ ਵਿਚ ਇਨ੍ਹਾਂ ਤਰੀਕਿਆਂ ਦਾ ਵੀ ਯੋਗਦਾਨ ਹੈ।

ਮੇਰੇ ਮਨ ਵਿਚ ਖਿਆਲ ਆਇਆ, ਇਨ੍ਹਾਂ ਨੂੰ ਆਧਾਰ ਬਣਾ ਕੇ, ਆਪਣੇ ਜੀਵਨ ਦੇ 25 ਵਰ੍ਹਿਆਂ ਅਤੇ ਸ਼ੂਗਰ ਰੋਗ ਨਾਲ ਜੀਣ ਦੇ ਸਫ਼ਰ ਨੂੰ ਲਿਖਾਂ। ਸੋਚਿਆ, ਪਰ ਕਲਮਬੱਧ ਨਾ ਹੋ ਸਕਿਆ। ਅਜਿਹਾ ਕੋਈ ਪਹਿਲੀ ਵਾਰ ਨਹੀਂ ਹੈ। ਲਿਖਣਾ ਮੇਰੀ ਕਿਸ਼ੋਰ ਅਵਸਥਾ ਤੋਂ, ਨੌਵੀਂ ਜਮਾਤ ਤੋਂ ਆਦਤ ਰਹੀ ਹੈ। ਉਂਜ ਇਸ ਉਮਰੇ ਬਹੁਗਿਣਤੀ ਕਿਸ਼ੋਰ-ਨੌਜਵਾਨ ਕੁਝ ਨਾ ਕੁਝ ਕਾਵਿ ਟੋਟੇ ਲਿਖਦੇ ਹਨ, ਪਰ ਉਸ ਨੂੰ ਅੱਗੇ ਬਹੁਤ ਘੱਟ ਤੋਰਦੇ ਹਨ। ਪ੍ਰਤਿਭਾ ਤੋਂ ਵੱਧ, ਸਾਡਾ ਪਰਿਵਾਰਕ ਤੇ ਸਮਾਜਿਕ ਮਹੌਲ, ਲੇਖਕ ਬਣਨ ਨੂੰ ਬਹੁਤਾ ਉਤਸਾਹਿਤ ਵੀ ਨਹੀਂ ਕਰਦਾ।

ਮੈਂ ਲਿਖਣਾ ਜਾਰੀ ਰੱਖਿਆ, ਕਦੇ ਘੱਟ, ਕਦੇ ਬਿਲਕੁਲ ਬੰਦ। ਛਪਣ ਦੀ ਕਿਸੇ ਤਰ੍ਹਾਂ ਦੀ ਕੋਸ਼ਿਸ਼ ਤੋਂ ਬੇਲਾਗ। ਆਪਣੀ ਨਿਜੀ ਡਾਇਰੀ ਤਕ। ਸਾਹਿਤ ਦੀ ਗੁਰੂ ਪਰੰਪਰਾ ਵੀ ਨਸੀਬ ਨਹੀਂ ਹੋਈ। ਨਾ ਘਰੇ, ਨਾ ਕਾਲਜ। ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀ ਤੋਂ ਅਜਿਹੀ ਆਸ ਕੀਤੀ ਵੀ ਨਹੀਂ ਜਾਂਦੀ ਤੇ ਨਾ ਹੀ ਉਮੀਦ ਹੀ ਰੱਖੀ ਜਾਂਦੀ ਹੈ, ਸ਼ਾਇਦ ਇਸ ਲਈ ਕੋਈ ਪ੍ਰੇਰਦਾ ਵੀ ਨਹੀਂ।

ਮੈਂ ਕੀ ਲਿਖਦਾ ਹਾਂ? ਇਕ ਸਵਾਲ ਕਈ ਵਾਰੀ ਪੁੱਛਿਆ ਜਾਂਦਾ ਹੈ। ਇਹ ਸਵਾਲ ਵਾਜਬ ਹੈ, ਕਿਉਂਕਿ ਮੇਰਾ ਨਾਂ ਜ਼ਰੂਰ ਲੋਕਾਂ ਨੂੰ ਚੇਤੇ ਆਉਂਦਾ ਹੈ, ਸੁਣਿਆ-ਸੁਣਿਆ ਲੱਗਦਾ ਹੈ, ਪਰ ਕੀ ਲਿਖਦਾਂ, ਉਹ ਸਮਝ ਨਹੀਂ ਆਉਂਦਾ। ਮੈਂ ਜੇ ਖੁਦ ਜਵਾਬ ਦਿਆਂ ਤਾਂ ਕਹਾਂਗਾ, ਮੈਂ ਸਭ ਕੁਝ ਲਿਖਦਾਂ। ਇਸ ਸਭ ਕੁਝ ਵਿਚ ਤੁਸੀਂ ਖੁਦ ਆਪਣੇ ਹਿਸਾਬ ਤਾਂ ਨਾਲ, ਆਪਣੇ ਸਾਹਿਤ ਦੇ ਰੰਗ ਭਰ ਸਕਦੇ ਹੋ। ਮੇਰਾ ਇਸ ਤੋਂ ਵੀ ਵੱਡਾ ਸਵਾਲ ਹੈ ਕਿ ਮੈਂ ਕਿਉਂ ਲਿਖਦਾ ਹਾਂ? ਇਹ ਸਵਾਲ ਮੇਰੇ ਜ਼ਿਹਨ ਵਿਚ ਉਦੋਂ ਆਉਣਾ ਸ਼ੁਰੂ ਹੋਇਆ, ਜਦੋਂ “ਕੀ” ਲਿਖਣ ਬਾਰੇ ਮੇਰੇ ਤੋਂ ਸੁਚੇਤ ਹੋ ਕੇ ਕਿਸੇ ਨੇ ਪੁੱਛਿਆ।

ਕਦੇ ਸੁਣਿਆ ਵੀ ਕੋਈ ਤੁਹਾਨੂੰ ਆਪਣੇ ਘਰ ਬੁਲਾਵੇ, ਰਹਿਣ ਲਈ ਕਮਰਾ ਵੀ ਦੇਵੇ ਤੇ ਤੁਸੀਂ ਮਹਿਮਾਨ ਬਣ ਕੇ ਰਹੋ। ਪਰ ਤੁਹਾਡਾ ਮਹਿਮਾਨ ਨਵਾਜ਼ ਖ਼ੁਦ ਘਰੋ...
17/08/2022

ਕਦੇ ਸੁਣਿਆ ਵੀ ਕੋਈ ਤੁਹਾਨੂੰ ਆਪਣੇ ਘਰ ਬੁਲਾਵੇ, ਰਹਿਣ ਲਈ ਕਮਰਾ ਵੀ ਦੇਵੇ ਤੇ ਤੁਸੀਂ ਮਹਿਮਾਨ ਬਣ ਕੇ ਰਹੋ। ਪਰ ਤੁਹਾਡਾ ਮਹਿਮਾਨ ਨਵਾਜ਼ ਖ਼ੁਦ ਘਰੋਂ ਭੱਜ ਜਾਵੇ? ਅਜਿਹੀ ਸੀ ਮਾਸ਼ਾ। ਜੋ ਰਹਿਣ ਲਈ ਲੋਕਾਂ ਨੂੰ ਆਪਣਾ ਘਰ ਦਿੰਦੀ ਸੀ ਪਰ ਖ਼ੁਦ ਰਾਤ ਨੂੰ ਬਾਹਰ ਆਪਣੇ ਦੋਸਤਾਂ ਕੋਲ ਸੌਂਦੀ ਸੀ। ਮਾਸ਼ਾ ਜੋ ਰੂਸ ਵਿਚ ਰਹਿੰਦੀ ਸੀ, ਉਸਨੂੰ ਅਨੁਰਾਧਾ ਬੇਨੀਵਾਲ ਦੀ ਕਿਤਾਬ 'ਲੋਕ ਜੋ ਮੇਰੇ ਵਿਚ ਰਹਿ ਗਏ' ਜ਼ਰੀਏ ਜਾਣਿਆ।

ਰੋਜ਼ ਅਸੀਂ ਕਿੰਨੇ ਹੀ ਲੋਕਾਂ ਨੀ ਮਿਲਦੇ ਹਾਂ। ਕਿੰਨੇ ਹੀ ਲੋਕ ਸਾਨੂੰ ਜ਼ਿੰਦਗੀ ਵਿਚ ਸਿਰਫ਼ ਇਕ ਅੱਧ ਵਾਰ ਹੀ ਮਿਲਦੇ ਹਨ। ਪਰ ਉਨ੍ਹਾਂ ਦੀਆਂ ਸਿਮਰਤੀਆਂ ਤਾ-ਉਮਰ ਸਾਡੇ ਜ਼ਿਹਨ ਚ ਵਸ ਜਾਂਦੀਆਂ ਹਨ। 'ਲੋਕ ਜੋ ਮੇਰੇ ਵਿਚ ਰਹਿ ਗਏ' ਅਜਿਹੇ ਹੀ ਲੋਕਾਂ ਬਾਰੇ ਹੈ। ਆਜ਼ਾਦੀ ਮੇਰਾ ਬ੍ਰਾਂਡ ਵਿਚ ਅਨੁਰਾਧਾ ਵੱਖ-ਵੱਖ ਦੇਸ਼ਾਂ ਦੀ ਆਪਣੀ ਯਾਤਰਾ ਬਾਰੇ ਦੱਸਦੀ ਹੈ। ਪਰ ਇਸ ਕਿਤਾਬ ਵਿਚ ਅਨੁਰਾਧਾ ਜਿਸ ਜਿਸ ਦੇਸ਼ਾਂ ਵਿਚ ਗਈ ਓਥੋ ਦੇ ਲੋਕਾਂ ਬਾਰੇ ਓਥੋਂ ਦੇ ਸੱਭਿਆਚਾਰ ਬਾਰੇ ਦੱਸਦੀ ਹੈ। ਅਨੁਰਾਧਾ ਦੀਆਂ ਦੋਵੇਂ ਕਿਤਾਬਾਂ ਦੀ ਖ਼ੂਬੀ ਇਹ ਹੈ ਕਿ ਉਹ ਓਥੋਂ ਦੇ ਹਾਲਾਤ ਅਤੇ ਭਾਰਤ ਦੇ ਹਾਲਾਤ ਨੂੰ ਤੁਲਨਾ ਕੇ ਵੀ ਦੇਖਦੀ ਹੈ। ਕਿਹੜੀ ਚੀਜ਼ ਆਪਣੇ ਜ਼ਿਆਦਾ ਚੰਗੀ ਹੈ, ਕਿਹੜੀ ਉੱਥੋ ਦੀ। ਕਿਸ ਦੇਸ਼ ਦੇ ਲੋਕ ਜ਼ਿਆਦਾ ਧਾਰਮਿਕ ਹਨ, ਕਿਸ ਦੇਸ਼ ਦੇ ਆਦਮੀ ਜ਼ਿਆਦਾ ਫਲਰਟੀ ਅਤੇ ਕਿਥੋ ਦੇ ਜ਼ਿਆਦਾ ਵਧੀਆ ਮਹਿਮਾਨ ਨਵਾਜ਼। ਕਿਤਾਬ ਜ਼ਰੀਏ ਤੁਸੀਂ ਉਨ੍ਹਾਂ ਸਾਰੇ ਹੀ ਲੋਕਾਂ ਨੂੰ ਮਿਲ ਲੈਂਦੇ ਹੋ ਜਿਨ੍ਹਾਂ ਬਾਰੇ ਅਨੁਰਾਧਾ ਨੇ ਕਿਤਾਬ ਚ ਲਿਖਿਆ ਹੈ। 'ਵਰਜਨਿਟੀ' ਨੂੰ ਭਾਰਤ ਹੀ ਨਹੀਂ ਯੂਰਪ ਦੇ ਵੀ ਕਿਸੇ ਮੁਲਕ ਵਿਚ ਵਿਆਹ ਤਕ ਬਰਕਰਾਰ ਰੱਖਣਾ ਮਾਨਸਿਕਤਾ 'ਚ ਬੈਠਾ ਹੈ, ਗੇਅ/ਲੈਸਬੀਅਨ ਵਿਆਹ ਅਤੇ ਜੋੜੇ ਕਿਹੜੇ ਦੇਸ਼ ਵਿਚ ਸ਼ਰੇਆਮ ਰਹਿ/ਵਿਚਰ ਸਕਦੇ ਹਨ, ਇਨ੍ਹਾਂ ਸਭ ਗੱਲਾਂ ਬਾਰੇ ਚਰਚਾ ਅਨੁਰਾਧਾ ਆਪਣੀ ਪੁਸਤਕ ਵਿਚ ਕਰਦੀ ਹੈ। ਕਿਉਂ ਰੂਸ ਦੇ ਲੋਕ ਆਪਣੀ ਨਿੱਜੀ ਜ਼ਿੰਦਗੀ ਦਾ ਭੇਤ ਨਹੀਂ ਦਿੰਦੇ, ਪੋਲੈਂਡ ਦੇ ਲੋਕ ਯੂਰਪ ਵਿਚ ਸਭ ਤੋਂ ਧਾਰਮਿਕ ਹਨ, ਇਸਦੇ ਬਾਰੇ ਉਹ ਆਪਣੀ ਕਿਤਾਬ ਵਿਚ ਬਾਖ਼ੂਬੀ ਚਰਚਾ ਕਰਦੀ ਹੈ।

ਅਨੁਰਾਧਾ ਲਿਖਦੀ ਹੈ, "ਸੁਣਨਾ ਵੀ ਇਕ ਯਾਤਰਾ ਹੈ। ਜਦੋਂ ਅਸੀਂ ਕਿਸੇ ਨੂੰ ਸੁਣ ਰਹੇ ਹੁੰਦੇ ਹਾਂ, ਉਹਦੀ ਜ਼ਿੰਦਗੀ ਵਿਚੋਂ ਲੰਘਦਿਆਂ ਆਪਣੀ ਜ਼ਿੰਦਗੀ ਨੂੰ ਵੀ ਦੇਖ ਰਹੇ ਹੁੰਦੇ ਹਾਂ। ਕੁਝ ਸਾਡੇ ਵਿਚ ਭਰਿਆ ਜਾ ਰਿਹਾ ਹੁੰਦੈ। ਕੁਝ ਵਿਚੋਂ ਅਸੀਂ ਨਿਕਲ ਰਹੇ ਹੁੰਦੇ ਹਾਂ।" ਤਾਂ ਕੀ ਫੇਰ ਤੁਸੀਂ ਅਨੁਰਾਧਾ ਜ਼ਰੀਏ ਉਨ੍ਹਾਂ ਸਾਰੇ ਲੋਕਾਂ ਨੂੰ ਸੁਣਨ ਨੂੰ ਤਿਆਰ ਹੋ ਜਿਨ੍ਹਾਂ ਬਾਰੇ ਉਸਨੇ ' ਲੋਕ ਜੋ ਮੇਰੇ ਵਿਚ ਰਹਿ ਗਏ ' ਵਿਚ ਲਿਖਿਆ ਹੈ....?

ਕੀਮਤ:200/-

ਪੰਜਾਬੀ ਸਾਹਿਤ ਦੇਸ ਵਿਦੇਸ ਵਿੱਚ ਘਰ ਬੈਠੇ ਮੰਗਵਾਉਣ ਲਈ

📞 83607-56145

Payment (online)- 83607-56145
( Google pay, Phone pe, Paytm)

Follow us:- panjabi__saahit


🇺🇸 🇨🇦 📦✈️🌍

ਇਹ ਕਿਤਾਬ, ਸਿਰਫ਼ ਇੱਕ ਕਿਤਾਬ ਨਾ ਹੋ ਕੇ, ਭਾਰਤ ਦਾ ਇਤਿਹਾਸ ਹੈ ਤੇ ਉਹ ਵੀ ਬੜਾ ਨਿਰਪੱਖ ਤੇ ਸਪਾਟ। ਸਭ ਘਟਨਾਵਾਂ ਦਾ ਵਰਣਨ ਤੇ ਵਿਸ਼ਲੇਸ਼ਣ ਬੜਾ ਸ...
10/08/2022

ਇਹ ਕਿਤਾਬ, ਸਿਰਫ਼ ਇੱਕ ਕਿਤਾਬ ਨਾ ਹੋ ਕੇ, ਭਾਰਤ ਦਾ ਇਤਿਹਾਸ ਹੈ ਤੇ ਉਹ ਵੀ ਬੜਾ ਨਿਰਪੱਖ ਤੇ ਸਪਾਟ। ਸਭ ਘਟਨਾਵਾਂ ਦਾ ਵਰਣਨ ਤੇ ਵਿਸ਼ਲੇਸ਼ਣ ਬੜਾ ਸਾਵਾਂ ਤੇ ਸਟੀਕ ਕੀਤਾ ਗਿਆ ਹੈ। ਸਦੀਆਂ ਦੇ ਭਾਰਤੀ ਇਤਿਹਾਸ ਨੂੰ ਜਿਸ ਤਰ੍ਹਾਂ ਲੜੀ ‘ਚ ਪਰੋਇਆ ਗਿਆ ਹੈ, ਤੋਂ ਜਵਾਹਰ ਲਾਲ ਨਹਿਰੂ ਦੀ ਬਾਰੀਕ ਸੂਝ ਦਾ ਸਪੱਸ਼ਟ ਪ੍ਰਗਟਾਵਾ ਹੁੰਦਾ ਹੈ। ਹਾਲਾਂਕਿ ਇਹ ਇੱਕ ਵੱਡੀ ਕਿਤਾਬ ਦਾ ਛੋਟਾ ਕੀਤਾ ਗਿਆ ਰੂਪ ਹੈ ਪਰ ਭਾਰਤ ਦੇ ਇਤਿਹਾਸ ਨੂੰ ਘੱਟ ਸਮੇਂ ‘ਚ,ਸੌਖਿਆਂ ਤੇ ਲੜੀਵਾਰ ਸਮਝਣ ਲਈ ਇਸ ਕਿਤਾਬ ਦਾ ਪਾਠ ਬੜਾ ਜ਼ਰੂਰੀ ਹੈ।ਇਹ ਕਿਤਾਬ ਭਾਰਤੀ ਇਤਿਹਾਸ ਬਾਰੇ ਫੜ੍ਹਾਂ ਨਹੀਂ ਮਾਰਦੀ ਸਗੋਂ ਸਾਡੇ ਮਾਣ-ਭਰਪੂਰ ਵਿਰਸੇ ‘ਤੇ ਝਾਤ ਪਵਾਉਂਦੀ ਹੋਈ ਸਾਡੀਆਂ ਕਮੀਆਂ ‘ਤੇ ਵੀ ਉਂਗਲ ਧਰਦੀ ਹੈ।ਕਿਤਾਬ ਸਾਡੇ ਮਹਾਨ ਵਿਦਵਾਨਾਂ, ਵਿਗਿਆਨੀਆਂ, ਖੋਜੀਆਂ, ਆਗੂਆਂ, ਧਾਰਮਿਕ ਸਖ਼ਸ਼ੀਅਤਾਂ ਦੇ ਯੋਗਦਾਨ ਦਾ ਜ਼ਿਕਰ ਕਰਦੀ, ਪੱਛਮ ਨਾਲ ਸਾਡੀ ਤੁਲਨਾ ਤੇ ਸਾਡੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦੀ, ਅਜ਼ਾਦੀ ਅੰਦੋਲਨ ਦੀਆਂ ਘਟਨਾਵਾਂ ਤੇ ਅੰਗਰੇਜ਼ੀ ਸਾਮਰਾਜ ਦੀਆਂ ਕਰਤੂਤਾਂ ਨੂੰ ਬਿਆਨਦੀ, ਸਾਡੇ ਬੀਤੇ ਕੱਲ੍ਹ, ਵਰਤਮਾਨ (ਓਸ ਸਮੇਂ) ਤੇ ਭਵਿੱਖ ਪ੍ਰਤੀ ਸੁਚੇਤ ਕਰਦੀ ਸਾਡੇ (ਭਾਰਤੀਆਂ ਦੇ) ਸਮੁੱਚ ਨੂੰ ਆਪਣੇ ਕਲਾਵੇ ‘ਚ ਲੈਂਦੀ ਹੈ। ਪੰਡਿਤ ਨਹਿਰੂ ਨੇ ਗਾਗਰ ‘ਚ ਸਾਗਰ ਭਰਿਆ ਹੈ।ਕਿਤਾਬ ਦੇ ਅੰਤ ਵਿੱਚ ਜਿਸ ਤਰ੍ਹਾਂ ਦੀ ਵਿਆਖਿਆ ਕੀਤੀ ਗਈ ਹੈ, ਸਾਨੂੰ ਸੁਚੇਤ ਕੀਤਾ ਗਿਆ ਹੈ ।ਇਹ ਕਿਤਾਬ ਪੜ੍ਹ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਵਾਕਿਆ ਹੀ ਸਾਡਾ ਭਾਰਤ ਮਹਾਨ ਤੇ ਸੋਨੇ ਦੀ ਚਿੜੀ ਸੀ, ਅੱਜ ਇਸਨੂੰ ਭਾਵੇਂ ਕੁਝ ਵੀ ਬਣਾ ਦਿੱਤਾ ਗਿਆ ਹੋਵੇ।

ਕੀਮਤ 250/-

ਆਰਡਰ ਕਰਨ ਲਈ ਆਪਣਾ ਪਤਾ ਸਾਨੂੰ ਮੈਸੇਜ ਕਰੋ ਅਤੇ ਘਰ ਬੈਠੇ ਕਿਤਾਬਾਂ ਪਾਓ।

ਪੰਜਾਬੀ ਸਾਹਿਤ ਦੇਸ ਵਿਦੇਸ ਵਿੱਚ ਘਰ ਬੈਠੇ ਮੰਗਵਾਉਣ ਲਈ

📞 83607-56145

Payment (online)- 83607-56145
( Google pay, Phone pe, Paytm)

Follow us:- panjabi__saahit


🇺🇸 🇨🇦 📦✈️🌍

ਇਸ ਪੁਸਤਕ ਦੀ ਰਚਨਾ ਫਾਈਲਾਂ ਵਿੱਚ ਦੱਬੀਆਂ “ਕਾਤਲ ਰਾਜੇ ਅਤੇ ਫ਼ਕੀਰ' ਗੁਮਨਾਮ ਪਈਆਂ, ਇੰਟੈਲੀਜੈਂਸ ਰਿਪੋਰਟਾਂ, ਥਾਣਿਆਂ ਦੇ ਰਿਕਾਰਡ ਅਤੇ ਅਜਿਹੇ ਹ...
10/08/2022

ਇਸ ਪੁਸਤਕ ਦੀ ਰਚਨਾ ਫਾਈਲਾਂ ਵਿੱਚ ਦੱਬੀਆਂ “ਕਾਤਲ ਰਾਜੇ ਅਤੇ ਫ਼ਕੀਰ' ਗੁਮਨਾਮ ਪਈਆਂ, ਇੰਟੈਲੀਜੈਂਸ ਰਿਪੋਰਟਾਂ, ਥਾਣਿਆਂ ਦੇ ਰਿਕਾਰਡ ਅਤੇ ਅਜਿਹੇ ਹੋਰ ਹੁਣ ਤੱਕ ਅਣਪਛਾ 'ਤੇ ਸਰੋਤਾਂ ਨੂੰ ਖੰਗਾਲ ਕੇ ਕੀਤੀ ਗਈ ਹੈ। ਪੁਸਤਕ ਉਨ੍ਹਾਂ ਘਟਨਾਵਾਂ ਨੂੰ ਬਿਆਨ ਕਰਦੀ ਹੈ ਜਿਨ੍ਹਾਂ ਤੋਂ ਬਣੇ ਹਾਲਾਤਾਂ ਸਦਕਾ ਸਥਿਤੀ ਮਹਾਤਮਾ ਗਾਂਧੀ ਦੇ ਕਤਲ ਤੀਕ ਪੁੱਜੀ ਅਤੇ ਫਿਰ ਇਸ ਕਤਲ ਪਿਛੋਂ ਹੋਈ ਤਫਤੀਸ਼ ਦਾ ਵੀ ਪਰਦਾ ਖੋਲ੍ਹਦੀ ਹੈ। ਸੱਚ ਦੀ ਭਾਲ ਵਿੱਚ ਪੁਸਤਕ ਅਜਿਹੀ ਸਾਜਿਸ਼ ਦਾ ਪਰਦਾਫ਼ਾਸ਼ ਕਰਦੀ ਹੈ ਜੋ ਨਫਰਤ ਤੇ ਪੈਦਾ ਹੋਏ ਸਿਆਸੀ ਕਤਲ ਤੋਂ ਕਿਤੇ ਗਹਿਰੀ ਹੈ ਅਤੇ ਇਸ ਕਤਲ ਬਾਰੇ ਆਮ ਪ੍ਰਚਲਿਤ ਧਾਰਨਾ ਨੂੰ ਜਿਹੜੀ ਪਿਛਲੇ ਸੱਤਰ ਵਰ੍ਹਿਆਂ ਤੋਂ ਚਲੀ ਆ ਰਹੀ ਹੈ ਨੂੰ ਚੈਲੇਂਜ ਕਰਦੀ ਹੈ।

ਕੀਮਤ ਸਿਰਫ਼ 250/-

ਆਰਡਰ ਕਰਨ ਲਈ ਆਪਣਾ ਪਤਾ ਸਾਨੂੰ ਮੈਸੇਜ ਕਰੋ ਅਤੇ ਘਰ ਬੈਠੇ ਕਿਤਾਬਾਂ ਪਾਓ।

ਪੰਜਾਬੀ ਸਾਹਿਤ ਦੇਸ ਵਿਦੇਸ ਵਿੱਚ ਘਰ ਬੈਠੇ ਮੰਗਵਾਉਣ ਲਈ

📞 83607-56145

Payment (online)- 83607-56145
( Google pay, Phone pe, Paytm)

Follow us:- panjabi__saahit


🇺🇸 🇨🇦 📦✈️🌍

ਪਤਾ ਭੇਜੋ ਜੀ

ਦੋਸਤੋ ਅਨੁਰਾਧਾ ਬੇਨੀਵਾਲ ਦੀ ਨਵੀਂ ਕਿਤਾਬ "ਲੋਕ ਜੋ ਮੇਰੇ ਵਿੱਚ ਰਹਿ ਗਏ" ਪੰਜਾਬੀ ਵਿੱਚ ਹਾਜ਼ਿਰ ਹੈ| ਆਰਡਰ ਕਰਨ ਲਈ ਐਡਰੈੱਸ ਭੇਜ ਸਕਦੇ ਹੋ|ਕੀਮਤ:...
07/08/2022

ਦੋਸਤੋ ਅਨੁਰਾਧਾ ਬੇਨੀਵਾਲ ਦੀ ਨਵੀਂ ਕਿਤਾਬ "ਲੋਕ ਜੋ ਮੇਰੇ ਵਿੱਚ ਰਹਿ ਗਏ" ਪੰਜਾਬੀ ਵਿੱਚ ਹਾਜ਼ਿਰ ਹੈ| ਆਰਡਰ ਕਰਨ ਲਈ ਐਡਰੈੱਸ ਭੇਜ ਸਕਦੇ ਹੋ|

ਕੀਮਤ:200/-

ਆਰਡਰ ਕਰਨ ਲਈ ਆਪਣਾ ਪਤਾ ਸਾਨੂੰ ਮੈਸੇਜ ਕਰੋ ਅਤੇ ਘਰ ਬੈਠੇ ਕਿਤਾਬਾਂ ਪਾਓ।

ਪੰਜਾਬੀ ਸਾਹਿਤ ਦੇਸ ਵਿਦੇਸ ਵਿੱਚ ਘਰ ਬੈਠੇ ਮੰਗਵਾਉਣ ਲਈ

📞 83607-56145

Payment (online)- 83607-56145
( Google pay, Phone pe, Paytm)

Follow us:- panjabi__saahit


🇺🇸 🇨🇦 📦✈️🌍

ਜਰਮਨ ਬੋਲੀ ਦੇ ਮੁਮਤਾਜ਼ ਸਾਹਿਤਕਾਰ ਫ਼ਰਾਂਜ਼ ਕਾਫ਼ਕਾ (1883-1924) ਦੀ ਸੌ ਸਾਲਾ ਬਰਸੀ 2024 ਵਿੱਚ ਆ ਰਹੀ ਹੈ। 3 ਜੂਨ 1924 ਨੂੰ ਸਿਰਫ਼ ਚਾਲੀ ਸ...
02/08/2022

ਜਰਮਨ ਬੋਲੀ ਦੇ ਮੁਮਤਾਜ਼ ਸਾਹਿਤਕਾਰ ਫ਼ਰਾਂਜ਼ ਕਾਫ਼ਕਾ (1883-1924) ਦੀ ਸੌ ਸਾਲਾ ਬਰਸੀ 2024 ਵਿੱਚ ਆ ਰਹੀ ਹੈ। 3 ਜੂਨ 1924 ਨੂੰ ਸਿਰਫ਼ ਚਾਲੀ ਸਾਲ ਦੀ ਉਮਰ ਵਿੱਚ ਉਸਦੀ, ਲਗਭਗ ਗੁੰਮਨਾਮੀ ਵਿੱਚ, ਕੁਆਰੇ ਦੀ ਹੀ ਮੌਤ ਹੋ ਗਈ ਸੀ। ਉਸ ਨੇ ਆਪਣੀਆਂ ਕੁਝ ਕੁ ਲਿਖਤਾਂ ਹੀ ਛਪਵਾਈਆਂ ਸਨ ਤੇ ਆਪਣੇ ਇੱਕ ਦੋਸਤ ਨੂੰ ਵਸੀਅਤ ਕਰ ਦਿੱਤੀ ਸੀ ਕਿ ਬਾਅਦ ਵਿੱਚ ਉਸ ਦੇ ਤਮਾਮ ਕਾਗ਼ਜ਼ ਸਾੜ ਦਿੱਤੇ ਜਾਣ। ਉਸ ਦੋਸਤ ਨੇ ਇਹ ਕੰਮ ਨਹੀਂ ਕੀਤਾ ਤੇ ਕਾਫ਼ਕਾ ਦਾ ਲਿਖਿਆ ਸਭ ਕੁਝ ਛਪ ਗਿਆ।

ਸਮਾਂ ਬੀਤਣ ਨਾਲ਼ ਕਾਫ਼ਕਾ ਦੀ ਚਰਚਾ ਵੱਧਦੀ ਜਾ ਰਹੀ ਹੈ। ਭਾਵੇਂ ਕਿ ਕਾਫ਼ਕਾ ਦੀ ਸਭ ਤੋਂ ਮਸ਼ਹੂਰ ਲਿਖਤ The Metamorphosis ਹੈ ਪਰ ਉਸਦੀ ਕਹਾਣੀਆਂ ਵੀ ਘੱਟ ਮਹਤੱਵਪੂਰਨ ਨਹੀਂ। ਇਸ ਕਿਤਾਬ ਵਿੱਚ ਉਸਦੀਆਂ ਕੁਝ ਲੰਮੀਆਂ ਕਹਾਣੀਆਂ ਤੋਂ ਇਲਾਵਾ ਜ਼ਿਆਦਾਤਰ ਇੱਕ ਜਾਂ ਦੋ ਪੈਰ੍ਹੇ ਵਾਲ਼ੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਫ਼ਲੈਸ਼ ਫ਼ਿਕਸ਼ਨ ਵੀ ਕਿਹਾ ਜਾ ਸਕਦਾ ਹੈ। ਆਸ ਹੈ ਇਹ ਯਤਨ ਕਾਫ਼ਕਾ ਦੀਆਂ ਬਾਤਾਂ ਨਾਲ਼ ਪੰਜਾਬੀ ਪਾਠਕ ਦੀ ਸਾਂਝ ਪਵਾਉਣ ਵਿੱਚ ਕਾਮਯਾਬ ਰਹੇਗਾ।

ਆਰਡਰ ਕਰਨ ਲਈ ਆਪਣਾ ਪਤਾ ਸਾਨੂੰ ਮੈਸੇਜ ਕਰੋ ਅਤੇ ਘਰ ਬੈਠੇ ਕਿਤਾਬਾਂ ਪਾਓ।

ਪੰਜਾਬੀ ਸਾਹਿਤ ਦੇਸ ਵਿਦੇਸ ਵਿੱਚ ਘਰ ਬੈਠੇ ਮੰਗਵਾਉਣ ਲਈ

📞 83607-56145

Payment (online)- 83607-56145
( Google pay, Phone pe, Paytm)

Follow us:- panjabi__saahit


🇺🇸 🇨🇦 📦✈️🌍

ਆਪਣੀ ਧੀ ਦੇ Transgender ਦੇ ਰੂਪ ਵਿੱਚ ਦੁਨੀਆਂ ਸਾਹਮਣੇ ਆਉਣ ਤੇ The Kite Runner , A Thousand Splendid Suns ਵਰਗੇ ਨਾਵਲ ਲਿਖਣ ਵਾਲੇ ਲ...
27/07/2022

ਆਪਣੀ ਧੀ ਦੇ Transgender ਦੇ ਰੂਪ ਵਿੱਚ ਦੁਨੀਆਂ ਸਾਹਮਣੇ ਆਉਣ ਤੇ The Kite Runner , A Thousand Splendid Suns ਵਰਗੇ ਨਾਵਲ ਲਿਖਣ ਵਾਲੇ ਲੇਖਕ ਖ਼ਾਲਿਦ ਹੁਸੈਨੀ ਦਾ ਆਪਣੀ ਧੀ ਤੇ ਸੰਸਾਰ ਨੂੰ ਸੁਨੇਹਾ .......

ਕੱਲ੍ਹ, ਮੇਰੀ 21 ਸਾਲਾਂ ਦੀ ਧੀ ਹਰੀਸ ਟਰਾਂਸਜੈਂਡਰ ਦੇ ਰੂਪ ਵਿੱਚ ਦੁਨੀਆ ਸਾਹਮਣੇ ਆਈ ਹੈ। ਮੈਂ ਪਿਛਲੇ ਸਾਲ ਤੋਂ ਹੈਰਿਸ ਦੇ ਸਫ਼ਰ ਬਾਰੇ ਜਾਣਦਾ ਹਾਂ ਅਤੇ ਮੈਂ ਉਸ ਦੀਆਂ ਨਿੱਜੀ ਉਤਰਾ ਚੜਾਅ ਦੀਆਂ ਅਜ਼ਮਾਇਸ਼ਾਂ ਨੂੰ ਦੇਖਿਆ ਹੈ । ਪਰਿਵਰਤਨ ਇੱਕ ਗੁੰਝਲਦਾਰ ਕੰਮ ਹੈ - ਭਾਵਨਾਤਮਕ, ਸਰੀਰਕ, ਸਮਾਜਿਕ, ਮਨੋਵਿਗਿਆਨਕ ਤੌਰ 'ਤੇ-ਪਰ ਹਰੀਸ ਨੇ ਹਰ ਚੁਣੌਤੀ ਨੂੰ ਸ਼ਾਨਦਾਰ , ਧੀਰਜ ਅਤੇ ਸਮਝਦਾਰੀ ਨਾਲ ਪੂਰਾ ਕੀਤਾ ਹੈ।

ਇੱਕ ਪਿਤਾ ਹੋਣ ਦੇ ਨਾਤੇ, ਮੈਂ ਕਦੇ ਵੀ ਉਸ 'ਤੇ ਮਾਣ ਨਹੀਂ ਕੀਤਾ। ਪਰ ਮੈਨੂੰ ਖੁਸ਼ੀ ਹੈ ਕਿ ਹੁਣ ਮੇਰੇ ਕੋਲ ਇੱਕ ਨਹੀਂ ਸਗੋਂ ਦੋ ਖੂਬਸੂਰਤ ਧੀਆਂ ਹਨ। ਸਭ ਤੋਂ ਵੱਧ, ਮੈਂ Haris ਦੀ ਨਿਡਰਤਾ ਤੋਂ ਪ੍ਰੇਰਿਤ ਹਾਂ, ਉਸ ਦੀ ਹਿੰਮਤ ਤੋਂ ਜਿਸ ਨਾਲ ਓਸਨੇ ਆਪਣੇ ਸਵੈ ਨੂੰ ਦੁਨੀਆਂ ਸਾਹਮਣੇ ਰੱਖਿਆ । ਉਸਨੇ ਮੈਨੂੰ ਅਤੇ ਸਾਡੇ ਪਰਿਵਾਰ ਨੂੰ ਬਹਾਦਰੀ, ਸੱਚਾਈ ਬਾਰੇ ਬਹੁਤ ਕੁਝ ਸਿਖਾਇਆ , ਇਹ ਕੇ ਆਪਣੀ "ਅਸਲ ਪਹਿਚਾਣ" ਦਾ ਕੀ ਮਤਲਬ ਹੈ । ਮੈਂ ਜਾਣਦਾ ਹਾਂ ਕਿ ਇਹ ਪ੍ਰਕਿਰਿਆ ਉਸ ਲਈ ਦੁਖਦਾਈ ਸੀ, ਸੋਗ ਅਤੇ ਚਿੰਤਾ ਨਾਲ ਭਰੀ ਹੋਈ ਸੀ। ਉਹ ਉਸ ਬੇਰਹਿਮੀ ਪ੍ਰਤੀ ਸੰਜੀਦਾ ਹੈ ਜਿਸ ਦਾ Transgender ਲੋਕ ਹਰ ਰੋਜ਼ ਸ਼ਿਕਾਰ ਹੁੰਦੇ ਹਨ , ਪਰ ਉਹ ਮਜ਼ਬੂਤ ਅਤੇ ਨਿਡਰ ਹੈ।

ਮੈਂ ਆਪਣੀ ਧੀ ਨੂੰ ਪਿਆਰ ਕਰਦਾ ਹਾਂ। ਮੈਂ ਹਰ ਕਦਮ 'ਤੇ ਉਸ ਦੇ ਨਾਲ ਰਹਾਂਗਾ, ਪਰਿਵਾਰ ਵਾਂਗ ਅਸੀਂ ਉਸਦੇ ਪਿੱਛੇ ਖੜੇ ਹਾਂ। ਉਸ ਨੂੰ ਸੁੰਦਰ, ਬੁੱਧੀਮਾਨ ਅਤੇ ਹੁਸ਼ਿਆਰ ਔਰਤ ਦੇ ਰੂਪ ਵਿੱਚ ਸੰਸਾਰ ਵਿੱਚ ਦਾਖਲ ਹੁੰਦੇ ਦੇਖਣਾ ਇੱਕ ਸਨਮਾਨ ਹੈ।

ਰੱਬ ਉਸ ਤੇ ਮਿਹਰ ਕਰੇ

ਅਨੁਵਾਦ -

ਮੂਲ ਸਰੋਤਾਂ ਉਤੇ ਆਧਾਰਿਤ ਇਸ ਪ੍ਰਮਾਣਕ ਲਿਖਤ ਵਿਚ ਭਾਰਤੀ ਸੰਵਿਧਾਨਕ ਕਾਨੂੰਨ ਦੇ ਵਿਸ਼ਵ ਦੇ ਇਕ ਮੋਹਰੀ ਵਿਸ਼ੇਸ਼ਗ ਨੇ ਭਾਰਤੀ ਸੰਵਿਧਾਨ ਦੇ ਬਾਨੀਆਂ...
22/07/2022

ਮੂਲ ਸਰੋਤਾਂ ਉਤੇ ਆਧਾਰਿਤ ਇਸ ਪ੍ਰਮਾਣਕ ਲਿਖਤ ਵਿਚ ਭਾਰਤੀ ਸੰਵਿਧਾਨਕ ਕਾਨੂੰਨ ਦੇ ਵਿਸ਼ਵ ਦੇ ਇਕ ਮੋਹਰੀ ਵਿਸ਼ੇਸ਼ਗ ਨੇ ਭਾਰਤੀ ਸੰਵਿਧਾਨ ਦੇ ਬਾਨੀਆਂ ਦੇ ਆਦਰਸ਼ਾਂ, ਪ੍ਰੇਰਣਾਵਾਂ ਅਤੇ ਦੂਰ ਦ੍ਰਿਸ਼ਟੀ ਦੀ ਘੋਖ ਕੀਤੀ ਹੈ। ਉਸ ਨੇ ਉਸ ਸੀਮਾ ਦਾ ਵਿਸ਼ਲੇਸ਼ਣ ਕੀਤਾ ਹੈ ਜਿਸ ਤਕ ਉਹ ਭਾਰਤ ਦੇ ਟੀਚਿਆਂ ਨੂੰ ਸਪਸ਼ਟ ਕਰਨ ਅਤੇ ਲੋੜੀਂਦੇ ਰਾਜ-ਪ੍ਰਬੰਧਕੀ ਢਾਂਚੇ ਸਿਰਜਣ ਵਿਚ ਸਫਲ ਰਹੇ। ਇਹ ਪੁਸਤਕ ਦਰਸਾਉਂਦੀ ਹੈ ਕਿ ਇਹ ਸੰਵਿਧਾਨ ਕਿਵੇਂ ਸਮਾਜਕ ਤੌਰ ਤੇ ਇਨਕਲਾਬੀ ਅਤੇ ਆਧੁਨਿਕਤਾਵਾਦੀ ਸ਼ਕਤੀ ਰਹੀ ਹੈ। ਲੇਖਕ ਦਾ ਮੰਨਣਾ ਹੈ ਕਿ ਮੌਜੂਦਾ ਅਤੇ ਭਵਿੱਖੀ ਸਮੱਸਿਆਵਾਂ ਦੇ ਸਮਾਧਾਨਾਂ ਦੇ ਬੀਜ ਦਸਤਾਵੇਜ ਦੇ ਸਿਧਾਂਤਾਂ ਦੇ ਅੰਦਰ ਹੀ ਲੱਭੇ ਜਾ ਸਕਦੇ ਹਨ ਅਤੇ ਇਹ ਕਹਿਣਾ ਗੁਮਰਾਹਕੁਨ ਹੈ ਕਿ ਸੰਵਿਧਾਨ ਕਾਰਆਮਦ ਨਹੀਂ ਰਿਹਾ ਹੈ।

ਇਹ ਪੁਸਤਕ ਕਾਨੂੰਨ ਅਤੇ ਰਾਜਨੀਤੀ-ਸ਼ਾਸਤਰ ਦੇ ਵਿਦਵਾਨਾਂ ਅਤੇ ਵਿਦਿਆਰਥੀਆਂ ਦੇ ਅਤੇ ਉਨ੍ਹਾਂ ਦੇ, ਜੋ ਸਮਕਾਲੀ ਭਾਰਤ ਦੀ ਸਿਰਜਣਾ ਵਿਚ ਦਿਲਚਸਪੀ ਰੱਖਦੇ ਹਨ, ਜ਼ਰੂਰ ਪੜ੍ਹਨ ਵਾਲੀ ਹੈ।

ਆਰਡਰ ਕਰਨ ਲਈ ਆਪਣਾ ਪਤਾ ਸਾਨੂੰ ਮੈਸੇਜ ਕਰੋ ਅਤੇ ਘਰ ਬੈਠੇ ਕਿਤਾਬਾਂ ਪਾਓ।

ਪੰਜਾਬੀ ਸਾਹਿਤ ਦੇਸ ਵਿਦੇਸ ਵਿੱਚ ਘਰ ਬੈਠੇ ਮੰਗਵਾਉਣ ਲਈ

📞 83607-56145

Payment (online)- 83607-56145
( Google pay, Phone pe, Paytm)

Follow us:- panjabi__saahit


🇺🇸 🇨🇦 📦✈️🌍

ਰੋਮਿਲਾ ਥਾਪਰ ਦੀਆਂ ਵੱਡੀਆਂ ਤਾਕਤਾਂ ਉਸ ਦੀ ਸ਼ੈਲੀਗਤ ਸਪਸ਼ਟਤਾ, ਉਸਦੀਆਂ ਗੈਰ ਵਿਸ਼ੇਸ਼ਗਾਂ ਨਾਲ ਸੰਚਾਰ ਕਰਨ ਦੀਆਂ ਕਾਬਲੀਅਤਾਂ ਹਨ ਜਦੋਂ ਕਿ ਉਹ ਅ...
22/07/2022

ਰੋਮਿਲਾ ਥਾਪਰ ਦੀਆਂ ਵੱਡੀਆਂ ਤਾਕਤਾਂ ਉਸ ਦੀ ਸ਼ੈਲੀਗਤ ਸਪਸ਼ਟਤਾ, ਉਸਦੀਆਂ ਗੈਰ ਵਿਸ਼ੇਸ਼ਗਾਂ ਨਾਲ ਸੰਚਾਰ ਕਰਨ ਦੀਆਂ ਕਾਬਲੀਅਤਾਂ ਹਨ ਜਦੋਂ ਕਿ ਉਹ ਅਕਾਦਮਿਕ ਵਿਦਵਤਾ ਦੀ ਬੌਧਿਕ ਕਾਰਜ-ਸੂਚੀ ਅਤੇ ਕਠੋਰ ਮਿਆਰਾਂ ਤੇ ਵੀ ਖਰੀ ਉਤਰਦੀ ਹੈ।ਉਸ ਦਾ ਠਰੰਮਾ- ਭਾਰਤ ਦੇ ਅਤੀਤ ਬਾਰੇ ਕੀਤੇ ਬੇਤਹਾਸ਼ਾ ਦਾਅਵਿਆਂ ਨੂੰ ਸ਼ਾਂਤੀ ਨਾਲ ਮੁਖਾਤਬ ਹੁੰਦੇ ਹੋਏ ਤਾਰਕਿਕ ਢੰਗ ਨਾਲ ਉਨ੍ਹਾਂ ਦਾ ਖੰਡਨ ਕਰਨ ਦਾ-ਵੀ ਘੱਟ ਮਹੱਤਵਪੂਰਣ ਨਹੀਂ।

-ਡੇਵਿਡ ਆਰਨਾਲਡ, ਟਾਇਮਜ਼ ਲਿਟਰੇਰੀ ਸਪਲੀਮੈਂਟ

ਕੀਮਤ:500/-

ਆਰਡਰ ਕਰਨ ਲਈ ਆਪਣਾ ਪਤਾ ਸਾਨੂੰ ਮੈਸੇਜ ਕਰੋ ਅਤੇ ਘਰ ਬੈਠੇ ਕਿਤਾਬਾਂ ਪਾਓ।

ਪੰਜਾਬੀ ਸਾਹਿਤ ਦੇਸ ਵਿਦੇਸ ਵਿੱਚ ਘਰ ਬੈਠੇ ਮੰਗਵਾਉਣ ਲਈ

📞 83607-56145

Payment (online)- 83607-56145
( Google pay, Phone pe, Paytm)

Follow us:- panjabi__saahit


🇺🇸 🇨🇦 📦✈️🌍

'ਸੁਲਗਦੀ ਰਾਤ' ਹੀ ਸੀ, ਜਿਸ ਦੇ ਛਪਣ ਨਾਲ ਮੈਨੂੰ ਨਾਵਲਕਾਰ ਵਜੋਂ ਮਾਨਤਾ ਮਿਲੀ। ਇਹ ਨਾਵਲ ਮੈਂ ਭਾਗਵੰਤੀ ਦੀ ਬਿਮਾਰੀ ਦੇ ਦਿਨਾਂ ਵਿੱਚ ਲਿਖਿਆ ਸੀ। ...
22/07/2022

'ਸੁਲਗਦੀ ਰਾਤ' ਹੀ ਸੀ, ਜਿਸ ਦੇ ਛਪਣ ਨਾਲ ਮੈਨੂੰ ਨਾਵਲਕਾਰ ਵਜੋਂ ਮਾਨਤਾ ਮਿਲੀ। ਇਹ ਨਾਵਲ ਮੈਂ ਭਾਗਵੰਤੀ ਦੀ ਬਿਮਾਰੀ ਦੇ ਦਿਨਾਂ ਵਿੱਚ ਲਿਖਿਆ ਸੀ। ਥੋੜ੍ਹੇ ਦਿਨਾਂ ਵਿੱਚ ਹੀ ਲਿਖ ਲਿਆ ਸੀ ਤੇ ਲਿਖ ਕੇ ਰੱਖ ਦਿੱਤਾ। ਛਾਪਣ ਬਾਰੇ ਨਹੀਂ ਸੋਚਿਆ।ਭਾਗਵੰਤੀ ਦੀ ਹਾਲਤ ਕੁਝ ਸੋਚਣ ਜਾਂ ਕਰਨ ਨਹੀਂ ਸੀ ਦੇ ਰਹੀ।ਬਰਜਿੰਦਰ ਸਿੰਘ ਇੱਕ ਮਾਸਿਕ-ਪੱਤਰ ਦ੍ਰਿਸ਼ਟੀ' ਜਲੰਧਰ ਤੋਂ ਛਾਪਦਾ ਹੁੰਦਾ ਸੀ। ਇਸ ਰਸਾਲੇ ਨੇ ਦੰਗਾ ਨਾਂ ਪੈਦਾ ਕਰ ਲਿਆ ਸੀ। ਲਗਭਗ ਹਰ ਪੰਜਾਬੀ ਲੇਖਕ ‘ਦ੍ਰਿਸਟੀ” ਵਿੱਚ ਛਪਣਾ ਚਾਹੁੰਦਾ ਸੀ। ਹਰ ਅੰਕ ਵਿੱਚ ਇੱਕ ਪੂਰਾ ਨਾਵਲ ਵੀ ਛਪਦਾ। ਕਦੇ ਛੋਟਾ ਨਾਵਲ ਛਪਦਾ। ਬਰਜਿੰਦਰ ਸਿੰਘ ਨੇ ਮੈਨੂੰ ਲਿਖਿਆ ਕਿ ਮੈਂ ਵੀ ਆਪਣਾ ਕੋਈ ਨਾਵਲ ਜਾਂ ਨਾਵਲੈੱਟ ਭੇਜ ਦਿਆਂ। ਇੱਕ ਸੌ ਰੁਪਿਆ ਸੇਵਾਫਲ ਮਿਲੇਗਾ। ਉਹ ਜਦੋਂ ‘ਅਜੀਤ' ਵਿੱਚ ਹੁੰਦਾ ਤੇ ਅਜੇ ਉਹਨੇ ਆਪਣਾ ਪ੍ਰਿੰਟਿੰਗ ਪ੍ਰੈੱਸ

ਨਹੀਂ ਲਾਇਆ ਸੀ।'ਅਜੀਤ' ਵਿੱਚ ਉਹ ਮੇਰੀ ਕਹਾਣੀ ਛਾਪਦਾ ਤੇ ਮੈਨੂੰ ਪੰਦਰਾਂ ਰੁਪਏ ਦਾ ਮਨੀਆਰਡਰ ਭੇਜਦਾ। ਹਰ ਮਹੀਨੇ ਮੇਰੀ ਇੱਕ ਜਾਂ ਕਦੇ-ਕਦੇ ਦੋ ਕਹਾਣੀਆਂ ਛਪ ਜਾਂਦੀਆਂ। ਉਨ੍ਹਾਂ ਦਿਨਾਂ ਵਿੱਚ ਪੰਦਰਾਂ ਰੁਪਏ ਹੀ ਬਹੁਤ ਸਨ। ਉਹ ਵੀ ਕਿਸੇ ਰੋਜ਼ਾਨਾ ਅਖ਼ਬਾਰ ਵੱਲੋਂ ਸੌ ਰੁਪਿਆ ਸੁਣ ਕੇ ਮੈਨੂੰ ਲਾਲਚ ਹੋ ਗਿਆ ਕਿਉਂ ਨਾ ਨਾਵਲ ਸਾਫ਼ ਕਰਕੇ ਦ੍ਰਿਸ਼ਟੀ ਲਈ ਹੀ ਭੇਜ ਦਿਆਂ। ਕਿਤਾਬੀ ਰੂਪ ਦੇਣ ਦੀ ਗੱਲ ਪਿੱਛੋਂ ਕਦੇ ਸਹੀ।‘ਦ੍ਰਿਸ਼ਟੀ` ਵਿੱਚ ਛਪਣ ਨਾਲ ਪਾਠਕਾਂ ਦੀਆਂ ਰਾਵਾਂ ਵੀ ਮਿਲ ਜਾਣਗੀਆਂ। ਨਾਵਲ ਦਾ ਖਰੜਾ ਮੈਂ ਤਿਆਰ ਕੀਤਾ ਤੇ ਉਹਨੂੰ ਦ੍ਰਿਸ਼ਟੀ ਲਈ ਭੇਜ ਦਿੱਤਾ, ਛਪ ਗਿਆ। ਨਾਵਲ ਦਾ ਚੌਥਾ ਹਿੱਸਾ ਕੱਟਿਆ ਹੋਇਆ ਸੀ। ਬਾਅਦ ਵਿੱਚ ਵੀ ਮੈਨੂੰ ਇਹ ਪਤਾ ਨਾ ਲੱਗ ਸਕਿਆ ਕਿ ਨਾਵਲ ਵੱਡਾ ਹੋਣ ਕਰਕੇ ਕੱਟ-ਵੱਢ ਕਰ ਦਿੱਤਾ ਗਿਆ ਸੀ ਜਾਂ ਉਹ ਹਿੱਸੇ ਸੱਚ-ਮੁੱਚ ਹੀ ਉਹਦੇ ਵਿੱਚ ਵਾਧੂ ਸਨ? ਖ਼ੋਰ... ਮੈਨੂੰ ਅਨੇਕਾਂ ਪਾਠਕਾਂ ਦੇ ਖ਼ਤ ਮਿਲੇ।ਕਈ ਖਤ 'ਦ੍ਰਿਸ਼ਟੀ' ਦੇ ਅਗਲੇ ਅੰਕ ਵਿੱਚ ਛਪੇ। 'ਸੁਲਗਦੀ ਰਾਤ' ਨੂੰ ਪਸੰਦ ਕੀਤਾ ਗਿਆ ਸੀ। ਤੀਜੇ ਚੌਥੇ ਮਹੀਨੇ ਉਹਨੂੰ ਪਬਲਿਸ਼ਰ ਨੇ ਪੇਪਰ ਥੋਕ ਛਾਪ ਦਿੱਤਾ, ਰਾਇਲਟੀ ਕਿਤਾਬ ਛਪਣ ਤੋਂ ਪਹਿਲਾਂ ਦਿੱਤੀ। ਤੇਤੀ ਸੌ ਕਾਪੀ ਛਾਪੀ ਉਹਨੇ ਪੇਪਰ ਬੈਕ ਵਿੱਚ ਇਹ ਦ੍ਰਿਸ਼ਟੀ ਵਾਲਾ ਰੂਪ ਸੀ। ਫੇਰ 1978 ਵਿੱਚ ਜਾ ਕੇ ਮੈਂ ਇਸ ਨਾਵਲ ਨੂੰ ਦੁਬਾਰਾ ਲਿਖਿਆ।ਇੱਕ ਤਰ੍ਹਾਂ ਨਾਲ ਦ੍ਰਿਸ਼ਟੀ ਵਾਲੇ ਰੂਪ ਨੂੰ ਹੀ ਵਧਾਇਆ ਘਟਾਇਆ। ਹਾਰਡ-ਖੰਡ ਵਿੱਚ ਛਪ ਗਿਆ ਸੀ। ਇਸ ਵਾਰ ਇਹ ਹੱਥਾਂ ਵਿੱਚ ਆ ਗਿਆ।ਸੁਲਗਦੀ ਰਾਤ ਦੀ ਗੱਲ ਛਿੜੀ ਹੈ ਤਾਂ ਮੈਨੂੰ ਆਪਣੇ ਪਿੰਡ ਦੇ ਘਰ ਦੀ ਉਹ ਸਬਾਤ ਯਾਦ ਆਉਂਦੀ ਹੈ, ਜਿੱਥੇ ਬੈਠ ਕੇ ਮੈਂ ਇਹ ਨਾਵਲ ਲਿਖਿਆ ਸੀ। ਉਮਰ ਦੇ ਪੈਂਤੀ-ਛੇਤੀ ਸਾਲ ਮੈਂ ਇਸੇ ਸਥਾਤ ਵਿੱਚ ਗੁਜ਼ਾਰੇ। ਇੱਥੇ ਮੇਰੇ ਬੀਵੀ ਬੱਚੇ ਸੌਦੇ, ਘਰ ਦਾ ਸਾਰਾ ਸਮਾਨ ਵੀ ਟਿਕਦਾ ਤੇ ਮੇਰਾ ਲਿਖਣ ਕਮਰਾ ਵੀ ਇਹੀ ਸੀ। ਪਿੰਡ ਰਹਿਕੇ ਮੈਂ ਜਿੰਨ੍ਹਾਂ ਵੀ ਲਿਖਿਆ, ਇਸ ਸਬਾਤ ਵਿੱਚ ਬਹਿ ਕੇ ਲਿਖਿਆ। ਬੱਸ ਜਾਂ ਰੇਲਗੱਡੀ ਦੇ ਸਫ਼ਰ ਵਿੱਚ ਮੈਂ ਕਦੇ ਵੀ ਨਾ ਲਿਖ ਸਕਿਆ।ਨਾ ਹੀ ਕਿਸੇ ਹੋਰ ਦੇ ਘਰ ਬੈਠ ਕੇ ਲਿਖ ਸਕਦਾ ਸਾਂ। ਮੈਂ ਤਾਂ ਆਪਣੇ ਘਰ ਦੇ ਵਿਹੜੇ ਵਿੱਚ ਜਾਂ ਕੋਠੇ ਦੀ ਛੱਤ 'ਤੇ ਜਾ ਕੇ ਵੀ ਨਾ ਲਿਖ ਸਕਦਾ।ਬੱਸ ਉਸ ਸਬਾਤ ਵਿੱਚ ਜਾ ਕੇ ਹੀ ਮੈਨੂੰ ਲਿਖਣ ਉਤਰਦਾ।
ਕੀਮਤ:150/-

Address

Punjabi University Patiala
Patiala
147002

Website

Alerts

Be the first to know and let us send you an email when panjabi__saahit posts news and promotions. Your email address will not be used for any other purpose, and you can unsubscribe at any time.

Share