News Express Punjab

News Express Punjab Authentic and Pure news is our priority.

27/04/2024
26/04/2024

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਤੌਰ ਤੇ ਕੇ ਕੇ ਯਾਦਵ ਨੇ ਸੰਭਾਲਿਆ ਆਪਣਾ ਅਹੁਦਾ

ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਸੌਂਪਿਆ ਵਿਸ਼ਨੂੰਨੰਦ ਗਿਰੀ ਜੀ ਅਤੇ ਆਕਾਸ਼ ਬਾਕਸਰ ਨੂੰ ਸੱਦਾ ਪੱਤਰ-ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸ...
26/04/2024

ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਸੌਂਪਿਆ ਵਿਸ਼ਨੂੰਨੰਦ ਗਿਰੀ ਜੀ ਅਤੇ ਆਕਾਸ਼ ਬਾਕਸਰ ਨੂੰ ਸੱਦਾ ਪੱਤਰ
-ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. 1 ਮਈ ਨੂੰ ਪਟਿਆਲਾ ਵਿਖੇ ਆਯੋਜਿਤ ਕਰ ਰਿਹੈ ਸੂਬਾ ਪੱਧਰੀ ਗੋਲਡਨ ਜੁਬਲੀ ਸਮਾਗਮ ਦਾ ਆਯੋਜਨ
-ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋਸੀਏਸ਼ਨ ਵਲੋਂ 1 ਮਈ ਮਜ਼ਦੂਰ ਦਿਵਸ ਮੌਕੇ ਪਟਿਆਲਾ ਵਿਖੇ ਵਿਸ਼ਾਲ ਸੂਬਾ ਪ੍ਰਧਾਨ ਗੋਲਡਨ ਜੁਬਲੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦਾ ਕਾਰਡ ਸ੍ਰੀ ਕਾਲੀ ਮਾਤਾ ਮੰਦਰ ਦੇ ਪੀਠਾਧੀਸ਼ ਵਿਸ਼ਨੂੰਨੰਦ ਗਿਰੀ ਜੀ ਅਤੇ ਸਮਾਜ ਸੇਵਕ ਆਕਾਸ਼ ਬਾਕਸਰ ਨੂੰੂ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸੋ. ਦੇ ਨਾਰਥ ਜੋਨ ਕੋਆਰਡੀਨੇਟਰ ਅਰਵਿੰਦਰ ਸ਼ਰਮਾ, ਪ੍ਰਧਾਨ ਹਰਸ਼ ਵਾਹਨ, ਸਕੱਤਰ ਰਾਜਨ ਸ਼ਰਮਾ, ਅਜੀਤ ਸਿੰਘ ਸੂਬਾ ਪ੍ਰਧਾਨ, ਵਿਸ਼ਾਲ ਸ਼ਰਮਾ ਸੂਬਾ ਮੀਤ ਪ੍ਰਧਾਨ, ਮਨੀਸ਼ ਸ਼ਰਮਾ ਸੂਬਾ ਸਕੱਤਰ ਨੇ ਦੱਸਿਆ ਕਿ ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਦਾ ਗੋਲਡਨ ਜੁਬਲੀ ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ’ਚ ਵਿਸ਼ੇਸ਼ ਤੌਰ ’ਤੇ ਆਲ ਇੰਡੀਆ ਟ੍ਰੇਡ ਆਰਗੇਨਾਈਜੇਸ਼ਨ ਦੇ ਅਹੁਦੇਦਾਰ, ਡੈਲੀਗੇਟ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ, ਪੱਛਮੀ ਬੰਗਾਲ ਤੋਂ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਐਸੋੋ ਦੀ ਸਥਾਪਨਾ ਹੋਏ ਨੂੰ 50 ਸਾਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਹਮੇਸ਼ਾਂ ਹੀ ਮੈਡੀਕਲ ਰੀ-ਪ੍ਰਜੈਂਟੇਟਿਵ ਦੇ ਹਿਤਾਂ ਦੀ ਰੱਖਿਆ ਕੀਤੀ ਹੈ। ਐਸੋ. ਜਿਥੇ ਇਸ ਪ੍ਰੋਫੈਸ਼ਨ ਨੂੰ ਨੈਤਿਕ ਆਧਾਰ ’ਤੇ ਚਲਾਉਣ ਨੂੰ ਪਹਿਲ ਦਿੰਦੀ ਹੈ, ਉਥੇ ਜਦੋਂ ਵੀ ਕਿਸੇ ਕੰਪਨੀ ਨੇ ਉਨ੍ਹਾਂ ਦੇ ਕਿਸੇ ਸਾਥੀ ਦੇ ਖਿਲਾਫ਼ ਕੋਈ ਸਾਜਿਸ਼ ਕੀਤੀ ਤਾਂ ਐਸੋ. ਨੇ ਹਮੇਸ਼ਾਂ ਅਜਿਹੀਆਂ ਵਧੀਕੀਆਂ ਦਾ ਡਟ ਕੇ ਜਵਾਬ ਦਿੱਤਾ। ਇਸ ਮੌਕੇ ਪੰਕਜ ਸ਼ਰਮਾ, ਗੁਰਵਿੰਦਰ ਸਿੰਘ ਗੋਲੂ, ਅਜੀਤ ਸਿੰਘ, ਰਮਨਦੀਪ ਸਿੰਘ ਆਦਿ ਮੌਜੂਦ ਸਨ।

ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਉਮੀਦਵਾਰ ਡਾ ਬਲਵੀਰ ਸਿੰਘ ਵੱਲੋਂ ਹਲਕਾ ਸ਼ੁਤਰਾਣਾ ਦਾ ਕੀਤਾ ਦੌਰਾ                    ਲੋਕਾਂ ਵੱ...
24/04/2024

ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਉਮੀਦਵਾਰ ਡਾ ਬਲਵੀਰ ਸਿੰਘ ਵੱਲੋਂ ਹਲਕਾ ਸ਼ੁਤਰਾਣਾ ਦਾ ਕੀਤਾ ਦੌਰਾ

ਲੋਕਾਂ ਵੱਲੋਂ ਮਿਲਿਆ ਵੱਡਾ ਸਮਰਥਨ
ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
#ਆਪ

24/04/2024

ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਮੈਰਿਟ ਦੇ ਅਧਾਰ ਤੇ ਦਾਖਲੇ ਅਤੇ ਨੌਕਰੀਆ ਦਿੱਤੀਆਂ ਜਾਣ -ਰਾਜਨੀਤਿਕ ਵਿੰਗ ਜਨਰਲ

ਸੀ.ਟੀ.ਯੂ ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼/ਪਨਬੱਸ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ ਚ ਬੱਸ ਸਰਵਿਸ ਕੀਤੀ ਬੰਦ ਮੋਹਾਲੀ ਤੋ ਬੱਸ ਸਰਵਿ...
23/04/2024

ਸੀ.ਟੀ.ਯੂ ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼/ਪਨਬੱਸ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ ਚ ਬੱਸ ਸਰਵਿਸ ਕੀਤੀ ਬੰਦ ਮੋਹਾਲੀ ਤੋ ਬੱਸ ਸਰਵਿਸ ਚਲਾਉਣ ਦੀ ਕੀਤੀ ਸ਼ੁਰੂਆਤ- ਜਗਜੀਤ ਸਿੰਘ

ਭਲਕੇ ਪੰਜਾਬ ਰੋਡਵੇਜ਼ ਪਨਬੱਸ ਦੇ ਨਾਲ ਪੀ ਆਰ ਟੀ ਸੀ ਵੀ ਕਰੇਗੀ ਚੰਡੀਗੜ ਚ ਬੱਸ ਸਰਵਿਸ ਬੰਦ-ਹਰਕੇਸ਼ ਵਿੱਕੀ

*ਪੰਜਾਬ ਦੇ ਚੰਡੀਗੜ ਚ ਬਾਕੀ ਹੱਕਾਂ ਵਾਂਗ ਪੰਜਾਬ ਦੇ ਸਰਕਾਰੀ ਬੱਸ ਟਰਾਸਪੋਰਟ ਦੇ ਹੱਕ ਖਤਮ ਕਰਨ ਲਈ ਬਜਿੱਦ ਚੰਡੀਗੜ ਪ੍ਰਸ਼ਾਸ਼ਨ-ਰਾਮ ਦਿਆਲ*

*ਸੀ.ਟੀ.ਯੂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਨੂੰ ਹੋ ਰਿਹਾ ਲੱਖਾਂ ਦਾ ਨੁਕਸਾਨ ਪਰ ਚੰਡੀਗੜ ਦੇ ਅਧਿਕਾਰੀ ਪੰਜਾਬ ਦੇ ਅਧਿਕਾਰੀਆਂ ਨੂੰ ਕਰ ਰਹੇ ਨੇ ਅੱਖੋ ਪਰੋਖੇ-ਮਨਵੀਰ ਸਿੰਘ*

ਸੀ.ਟੀ.ਯੂ ਦੀ ਧੱਕੇਸ਼ਾਹੀ ਦੇ ਰੋਸ ਵੱਜੋ ਪੰਜਾਬ ਰੋਡਵੇਜ਼ ਪਨਬੱਸ ਮੁਲਾਜਮਾਂ ਵੱਲੋ ਚੰਡੀਗੜ ਵਿੱਚ ਰੋਡਵੇਜ਼ ਦੀ ਬੱਸ ਸਰਵਿਸ ਕੀਤੀ ਬੰਦ ਮੋਹਾਲੀ ਤੋ ਕੀਤੀ ਬੱਸ ਸਰਵਿਸ ਦੀ ਸ਼ੁਰੂਆਤ ਇਸ ਮੌਕੇ ਤੇ ਮੀਡੀਆਂ ਨਾਲ ਆਪਣੇ ਵਿਭਾਗ ਦੀਆਂ ਮੁਸ਼ਕਿਲਾਂ ਨੂੰ ਸਾਂਝਾ ਕਰਦੇ ਹੋਏ ਸੂਬਾਂ ਆਗੂ ਜਗਜੀਤ ਸਿੰਘ ਵੱਲੋ ਦੱਸਿਆਂ ਗਿਆ ਕਿ ਜਿਵੇ ਚੰਡੀਗੜ ਵਿੱਚੋ ਪੰਜਾਬ ਦੇ ਹੱਕ ਹੌਲੀ ਹੌਲੀ ਖਤਮ ਕੀਤੇ ਜਾ ਰਹੇ ਹਨ ਉਸੇ ਤਰਜ਼ ਤੇ ਹੁਣ ਸੀ.ਟੀ.ਯੂ ਵੱਲੋ ਵੀ ਪੰਜਾਬ ਦੀ ਸਰਕਾਰੀ ਬੱਸ ਟਰਾਸਪੋਰਟ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਦੀ ਬੱਸ ਸਰਵਿਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਟਾਈਮਟੇਬਲ ਆਪਣੀ ਮਰਜ਼ੀ ਨਾਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੰਜਾਬ ਨਾਲ ਤਹਿ ਹੋਏ ਐਗਰੀਮੈਂਟ ਤੋ ਦੁੱਗਣੇ ਕਿੱਲੋਮੀਟਰ ਪੰਜਾਬ ਵਿੱਚ ਸੀ.ਟੀ.ਯੂ ਗੈਰ ਕਾਨੂੰਨੀ ਤੌਰ ਤੇ ਕਰ ਰਹੀ ਹੈ।ਇਸ ਤੋ ਬਿਨਾਂ ਚੰਡੀਗੜ ਦੇ ਬੱਸ ਸਟੈਡ 43 ਅਤੇ 17 ਵਿੱਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਕਾਊਟਰ ਵੀ ਵਿਤਕਰੇ ਤਹਿਤ ਅਜਿਹੇ ਦਿੱਤੇ ਗਏ ਨੇ ਜਿੱਥੋ ਸਵਾਰੀ ਘੱਟ ਮਿਲੇ। ਇਸ ਤੋ ਬਿਨਾਂ ਮੋਹਾਲੀ, ਜੀਰਕਪੁਰ,ਖਰੜ,ਕੁਰਾਲੀ ਅਤੇ ਰੋਪੜ ਤੱਕ ਸੀ.ਟੀ.ਯੂ ਨੇ ਮਨਮਾਨੀ ਕਰਕੇ ਆਪਣੀਆਂ ਲੋਕਲ ਬੱਸਾਂ‌ ਪਾ ਲਈਆਂ ਹਨ ਜਦੋ ਕਿ ਇਹ ਸਾਰੇ ਇਲਾਕੇ ਪੰਜਾਬ ਦੇ ਹਨ ਤੇ ਪੰਜਾਬ ਦੇ ਟਰਾਸਪੋਰਟ ਦੇ ਅਧਿਕਾਰ ਖੇਤਰ ਚ ਆਉਦੇ ਹਨ। ਸੌ ਇਹਨਾਂ ਸਭ‌ ਹਲਾਤਾ ਨੂੰ ਵੇਖਦੇ ਹੋਏ ਪੰਜਾਬ ਦੇ ਮੁਲਾਜਮਾਂ ਵੱਲੋ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਦਾ ਅਧਿਕਾਰ ਚੰਡੀਗੜ ਪੰਜਾਬ ਦੀ ਰਾਜਧਾਨੀ ਵਿੱਚ ਜਿਸ ਤੇ ਕਿ ਪੰਜਾਬ ਅਤੇ ਪੰਜਾਬੀਅਤ ਦਾ ਹੱਕ ਹੈ ਨੂੰ ਬਚਾਉਣ ਲਈ ਸੰਘਰਸ਼ ਵਿੱਢਿਆਂ ਹੈ ਜਿਸ ਦੇ ਤਹਿਤ ਚੰਡੀਗੜ ਦੇ ਅਧਿਕਾਰੀਆਂ ਤੱਕ ਪੰਜਾਬ ਦੀ ਆਵਾਜ ਪਹੁੰਚਾਉਣ ਲਈ ਅੱਜ ਸੰਕੇਤਕ ਤੌਰ ਤੇ ਕੇਵਲ ਪੰਜਾਬ ਰੋਡਵੇਜ਼ ਪਨਬੱਸ ਦੀ ਸਰਵਿਸ ਚੰਡੀਗੜ ਤੋ ਰੋਕੀ ਹੈ‌‌ ਪਰ ਜੇਕਰ ਕੋਈ ਹੱਲ ਨਹੀ ਨਿਕਲਦਾ ਤਾਂ ਭਲਕੇ ਤੋ ਪੀ ਆਰ ਟੀ ਸੀ ਦੀ ਬੱਸ‌ ਸਰਵਿਸ ਵੀ ਚੰਡੀਗੜ ਵਿੱਚ ਬਿਲਕੁਲ ਬੰਦ ਕੀਤੀ ਜਾਵੇਗੀ ਅਤੇ ਪੰਜਾਬ‌ ਵਿੱਚ ਪੰਜਾਬ ਦੇ ਬਾਡਰਾਂ ਤੋ‌ ਕੋਈ ਵੀ ਸੀ.ਟੀ.ਯੂ ਬੱਸ ਪੰਜਾਬ ਵਿੱਚ ਦਾਖਿਲ ਨਹੀ‌ ਹੋਣ‌ ਦਿੱਤੀ ਜਾਵੇਗੀ।ਇਸ ਮੌਕੇ ਤੇ ਮੁਲਾਜਮਾਂ ਵੱਲੋ ਪੰਜਾਬ ਦੇ ਲੋਕਾਂ ਨੂੰ ਹੱਥ ਜੌੜ ਕੇ ਅਪੀਲ ਕੀਤੀ ਗਈ ਕਿ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਜਾਗੋ‌ ਤੇ ਚੰਡੀਗੜ ਵਿੱਚੋ ਪੰਜਾਬ ਦੇ ਹੱਕ‌ ਖਤਮ‌ ਕਰਨ ਦੀ ਸਾਜ਼ਿਸ ਦਾ ਮੂੰਹ ਤੋੜਵਾਂ ਜਵਾਬ ਦੇਵੋ।

ਪਟਿਆਲਾ: ਸੜਕੀ ਹਾਦਸਿਆ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਸੋਚ ਨਾਲ ਸ. ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਹਰ ਸੰਭਨ ਯਤਨ ਕੀਤੇ ਜਾਂਦੇ ਰਹਿੰਦ...
23/04/2024

ਪਟਿਆਲਾ: ਸੜਕੀ ਹਾਦਸਿਆ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਸੋਚ ਨਾਲ ਸ. ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਹਰ ਸੰਭਨ ਯਤਨ ਕੀਤੇ ਜਾਂਦੇ ਰਹਿੰਦੇ ਹਨ। ਅੱਜ ਮਾਣਯੋਗ ਐਸ.ਐਸ.ਪੀ. ਪਟਿਆਲਾ ਸ੍ਰੀ ਵਰੁਣ ਸ਼ਰਮਾ IPS ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ. ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਸਮਾਜ ਸੇਵੀ ਸੰਸਥਾਵਾ ਸਰਬੱਤ ਦਾ ਭਲਾ ਟਰੱਸਟ ਦੀ ਸਹਾਇਤਾ ਨਾਲ ਅਨਾਜ ਮੰਡੀ ਪਟਿਆਲਾ ਜ਼ਿਲ੍ਹਾ ਵਿਖੇ ਟਰੈਕਟਰ ਟਰਾਲੀਆ ਅਤੇ ਵੱਖ-ਵੱਖ ਕਮਰਸ਼ੀਅਲ ਵਹੀਕਲਾ ਨੂੰ ਰੇਡੀਅਮ ਵਾਲੇ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਸਮੇਂ ਵਹੀਕਲਾਂ ਦਾ ਦੂਰ ਤੋਂ ਪਤਾ ਲੱਗ ਸਕੇ ਤੇ ਆਮ ਪਬਲਿਕ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।

ਸ. ਕਰਨੈਲ ਸਿੰਘ PPS, DSP ਟ੍ਰੈਫਿਕ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਅਕਸਰ ਹੀ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਦੇ ਹਨ ਕਿ ਜਿਸ ਨਾਲ ਆਵਾਜਾਈ ਸੁਰੱਖਿਅਤ ਚੱਲਦੀ ਰਹੇ। ਵਹੀਕਲਾਂ ਨੂੰ ਰਿਫਲੈਕਟਰ ਲਗਾਉਣਾ ਵੀ ਉਸ ਲੜੀ ਦਾ ਹੀ ਇੱਕ ਹਿੱਸਾ ਹੈ ਤਾਂ ਜੋ ਰਾਤ ਸਮੇਂ ਰਿਫਲੈਕਟਰ ਦੀ ਮਦਦ ਨਾਲ ਖੜੇ ਜਾ ਚੱਲਦੇ ਵਹੀਕਲ ਦਾ ਲਾਈਟ ਰਿਫਲੈਕਟ ਹੋਣ ਨਾਲ ਪਤਾ ਲਗ ਸਕੇ।ਸ. ਕਰਨੈਲ ਸਿੰਘ PPS, DSP ਟ੍ਰੈਫਿਕ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੜਕੀ ਹਾਦਸਿਆ ਨੂੰ ਰੋਕਣ ਲਈ ਸਭ ਤੋਂ ਪਹਿਲਾ ਆਮ ਪਬਲਿਕ ਨੂੰ ਪਹਿਲ ਕਰਨ ਦੀ ਲੋੜ ਹੈ, ਜੇਕਰ ਵਾਹਨ ਚਾਲਕ ਸੜਕ ਤੇ ਚਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਐਕਸੀਡੈਂਟ ਹੋਣ ਦੀ ਸੰਭਾਵਨਾ ਨਾ ਮਾਤਰ ਰਹਿ ਜਾਂਦੀ ਹੈ।ਸ. ਕਰਨੈਲ ਸਿੰਘ ਨੇ ਕਿਹਾ ਕਿ ਅਸੀਂ ਲੋਕ ਕੁੱਝ ਸੈਕਿੰਡਾਂ ਦੀ ਜਲਦਬਾਜੀ ਵਿੱਚ ਬਹੁਤ ਵੱਡੇ ਹਾਦਸਿਆ ਦਾ ਸ਼ਿਕਾਰ ਹੋ ਜਾਂਦੇ ਹਾਂ, ਅਕਸਰ ਹੀ ਲੋਕ ਦੋ-ਤਿੰਨ ਸੈਕਿੰਡ ਬਚਾਉਣ ਦੇ ਚੱਕਰ ਵਿੱਚ ਲਾਲ ਬੱਤੀ ਦੀ ਉਲੰਘਣਾ ਕਰ ਜਾਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਅਜਿਹੀਆ ਛੋਟੀਆ- ਛੋਟੀਆ ਗਲਤੀ ਨੂੰ ਦੂਰ ਕਰਕੇ ਅਸੀ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਕਰ ਸਕਦੇ ਹਾਂ। ਜਿਹਨਾਂ ਵੱਲੋਂ ਵਹੀਕਲ ਚਾਲਕਾਂ ਜਿਵੇਂ ਕਿ ਟਰਾਲੀਆਂ/ਟਿੱਪਰਾਂ/ਟਰੱਕਾਂ ਵਗੈਰਾ ਪਰ ਰਿਫਲੈਕਟਰ ਲਗਾਉਣ ਲਈ ਕਿਹਾ ਗਿਆ ਤਾਂ ਜੋ ਹਾਦਸਿਆਂ ਤੋਂ ਬਚਿਆਂ ਜਾ ਸਕੇ।

ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀਜੌਨੀ ਕੋਹਲੀ ਤੇ ਰਮਨਪ੍ਰੀਤ ਕੋਹਲੀ ਨੇ ਸਮਰਥਕਾਂ ਸਮੇਤ ਐਨ ਕੇ ਸ਼...
22/04/2024

ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀ
ਜੌਨੀ ਕੋਹਲੀ ਤੇ ਰਮਨਪ੍ਰੀਤ ਕੋਹਲੀ ਨੇ ਸਮਰਥਕਾਂ ਸਮੇਤ ਐਨ ਕੇ ਸ਼ਰਮਾ ਦਾ ਕੀਤਾ ਸਨਮਾਨ
ਪਟਿਆਲਾ, 22 ਅਪ੍ਰੈਲ, 2024: ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਜੌਨੀ ਕੋਹਲੀ ਅਤੇ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ ਤੇ ਇਥੇ ਅਕਾਲੀ ਦਲ ਦਾ ਪਰਚਮ ਲਹਿਰਾਏਗਾ।
ਅੱਜ ਆਪਣੀ ਰਿਹਾਇਸ਼ ’ਤੇ ਸਮਰਥਕਾਂ ਸਮੇਤ ਸ੍ਰੀ ਐਨ ਕੇ ਸ਼ਰਮਾ ਦਾ ਸਨਮਾਨ ਕਰਨ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੌਨੀ ਕੋਹਲੀ ਨੇ ਕਿਹਾ ਕਿ ਐਨ ਕੇ ਸ਼ਰਮਾ ਇਕ ਸਾਫ ਸੁਥਰੇ ਅਕਸ ਵਾਲੇ ਨਿਮਰਤਾ ਤੇ ਸਾਦਗੀ ਨਾਲ ਭਰਪੂਰ ਆਗੂ ਹਨ ਜਿਹਨਾਂ ਵੱਲੋਂ ਪਹਿਲਾਂ ਜ਼ੀਰਕਪੁਰ ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ, ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਦੋ ਵਾਰ ਹਲਕਾ ਡੇਰਾਬੱਸੀ ਤੋਂ ਐਮ ਐਲ ਏ ਬਣ ਕੇ ਕਰਵਾਏ ਰਿਕਾਰਡ ਕੰਮ ਬੋਲਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਐਨ ਕੇ ਸ਼ਰਮਾ ਦੀ ਕਾਰਗੁਜ਼ਾਰੀ ਵੇਖੀ ਹੈ ਤੇ ਉਹ ਜਾਣਦੇ ਹਨ ਕਿ ਉਹ ਦੂਰਅੰਦੇਸ਼ੀ ਸੋਚ ਦੇ ਮਾਲਕ ਆਗੂ ਹਨ।
ਉਹਨਾਂ ਕਿਹਾ ਕਿ ਇਸ ਵੇਲੇ ਲੋਕਾਂ ਦਾ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ ਜਦੋਂ ਪਟਿਆਲਾ ਦਾ ਵੀ ਰਿਕਾਰਡ ਵਿਕਾਸ ਹੋਇਆ ਸੀ। ਉਹਨਾਂ ਕਿਹਾ ਕਿ ਹੁਣ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਮਗਰੋਂ 2027 ਵਿਚ ਫਿਰ ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸਥਾਪਿਤ ਹੋਵੇਗੀ ਤੇ ਕਾਂਗਰਸ ਤੇ ਆਪ ਵੱਲੋਂ ਕੀਤੇ ਬੇੜੇ ਗਰਕ ਤੋਂ ਬਾਅਦ ਫਿਰ ਤੋਂ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੀ ਲੀਹ ’ਤੇ ਪੰਜਾਬ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਗੋਨਾ, ਗੁਰਪਿਆਰ ਜੱਗੀ, ਸ਼ਾਮਲਾਲ ਖੱਤਰੀ, ਹਰਜੋਤ ਸਿੰਘ, ਬਿੱਟੂ ਅਵਲ, ਸਵਿੰਦਰ ਸਿੰਘ ਸੋਨੂੰ ਚੱਢਾ, ਵਿਜੇ ਕੁਮਾਰ ਜਿੰਦਲ, ਸਤਨਾਮ ਸਿੰਘ ਗਿੰਨੀ, ਰਾਜਨ ਗਾਂਧੀ, ਭੁਪਿੰਦਰ ਸਿੰਘ, ਰਮਨ ਕੋਹਲੀ, ਭਵਖੰਡਨ ਸਿੰਘ ਅਮਨ, ਜਸਪਾਲ ਸਿੰਘ ਹਨੀ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ, ਗੁਰਕੀਰਤ ਸਿੰਘ, ਸੁਰਿੰਦਰ ਸਿੰਘ ਓਬਰਾਏ, ਕੁਲਜਿੰਦਰ ਸਿੰਘ, ਰਮਨਦੀਪ ਸਿੰਘ ਸੇਠੀ, ਉਪਦੇਸ਼ ਸਿੰਘ, ‌ਸਿਮਰ ਸਰਨਾ, ਕੁਲਵਿੰਦਰ ਸਿੰਘ ਤੇ ਹੈਪੀ ਆਦਿ ਆਗੂ ਮੌਜੂਦ ਸਨ।
ਕੈਪਸ਼ਨ: ਐਨ ਕੇ ਸ਼ਰਮਾ ਦਾ ਸਨਮਾਨ ਕਰਦੇ ਹੋਏ ਰਵਿੰਦਰ ਸਿੰਘ ਜੌਨੀ ਕੋਹਲੀ, ਰਮਨਪ੍ਰੀਤ ਕੌਰ ਕੋਹਲੀ ਤੇ ਹੋਰ।

21/04/2024

ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਦੀ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਪਟਿਆਲਾ ਦੇ ਵਰਕਰਾਂ ਵਿੱਚ ਵੱਡਾ ਉਤਸਾਹ

20/04/2024

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਏ ਸਰਕਾਰੀ ਮੁਲਾਜ਼ਮਾਂ ਦੇ ਹੱਕ ਵਿੱਚ

Address

Patiala

Website

Alerts

Be the first to know and let us send you an email when News Express Punjab posts news and promotions. Your email address will not be used for any other purpose, and you can unsubscribe at any time.

Share