Mehram

Mehram This Pioneer Periodical Mehran was launched in May 1983.

This pioneer periodical Mehram was launched in May 1983.The general interest monthly in Punjabi includes commentary on provincial, national and international events; interviews with eminent personalities of art,literature,sports, education and politics.It lays emphasis on careers as well.Its significant articles are on health,sex & fair-sex.It also covers significant articles events related to politics,religious,culture,films,TV etc.Its cartoons & light-hearted commentaries relax its readers.

ਸਤਿਕਾਰਯੋਗ ਸ਼੍ਰੀਮਤੀ ਹਰਮਿੰਦਰ ਕੌਰ ਬੁੱਟਰ ਧਰਮਪਤਨੀ ਸ. ਦਰਸ਼ਨ ਸਿੰਘ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਲੰਮੀ ਬਿਮਾਰੀ ਉਪਰੰਤ ...
12/11/2021

ਸਤਿਕਾਰਯੋਗ ਸ਼੍ਰੀਮਤੀ ਹਰਮਿੰਦਰ ਕੌਰ ਬੁੱਟਰ ਧਰਮਪਤਨੀ ਸ. ਦਰਸ਼ਨ ਸਿੰਘ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਲੰਮੀ ਬਿਮਾਰੀ ਉਪਰੰਤ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਮਹਿਰਮ ਪਰਿਵਾਰ ਇਸ ਦੁੱਖ ਦੀ ਘੜੀ ਵਿਚ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪੂਰੇ ਬੁੱਟਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਪੰਜਾਬ ਦੇ ਮਾਝਾ ਇਲਾਕੇ ’ਚ ਇਕ ਵੱਡੇ ਸਿਆਸੀ ਨਾਮ ਵਜੋਂ ਜਾਣੇ ਜਾਂਦੇ ਜਥੇਦਾਰ ਸੇਵਾ ਸਿੰਘ ਸੇਖਵਾਂ ਇਸ ਫਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਗਏ। ਅ...
07/10/2021

ਪੰਜਾਬ ਦੇ ਮਾਝਾ ਇਲਾਕੇ ’ਚ ਇਕ ਵੱਡੇ ਸਿਆਸੀ ਨਾਮ ਵਜੋਂ ਜਾਣੇ ਜਾਂਦੇ ਜਥੇਦਾਰ ਸੇਵਾ ਸਿੰਘ ਸੇਖਵਾਂ ਇਸ ਫਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਗਏ। ਅਧਿਆਪਕ ਤੋਂ ਸਿਆਸਤਦਾਨ ਦੇ ਸਫ਼ਰ ਵਿਚ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉਤੇ 1990 ਵਿਚ ਸ਼੍ਰੋਮਣੀ ਅਕਲੀ ਦਲ ਤੋਂ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਜਥੇਦਾਰ ਸੇਖਵਾਂ ਨੇ ਕੈਬਨਿਟ ਮੰਤਰੀ ਦੇ ਤੌਰ ’ਤੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ, ਨਾਲ ਹੀ ਉਹ ਅਕਾਲੀ ਦਲ ਦੇ ਉਪ ਪ੍ਰਧਾਨ, ਕੋਰ ਕਮੇਟੀ ਦੇ ਮੈਂਬਰ ਅਤੇ ਰਾਜਨੀਤਕ ਮਾਮਲਿਆਂ ਬਾਰੇ ਵੀ ਕਮੇਟੀ ਵਿਚ ਸ਼ਾਮਿਲ ਰਹੇ। ਅਦਾਰਾ ਮਹਿਰਮ ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਜਥੇਦਾਰ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੀ ਬੇਮਿਸਾਲ ਰਾਜਨੀਤਕ ਦੂਰਦਰਸ਼ਤਾ, ਬਿਹਤਰੀਨ ਸਮਾਜਿਕ ਸੂਝਬੂਝ ਅਤੇ ਲੋਕ ਸੇਵਾ ਦੀ ਭਾਵਨਾ ਸਦੀਵੀਂ ਸਾਡੇ ਦਿਲਾਂ ਵਿਚ ਉਨ੍ਹਾਂ ਨੂੰ ਜਿਉਂਦਾ ਰਖੇਗੀ। ਅਦਾਰਾ ਮਹਿਰਮ ਉਨ੍ਹਾਂ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।

ਮਹਿਰਮ ਦਾ ਜੂਨ 2020 ਅੰਕ ਪੜ੍ਹਨ ਲਈ ਕਲਿੱਕ ਕਰੋ ਮਹਿਰਮ ਦੀ ਆੱਨਲਾਈਨ ਸਾਈਟ ਜਾਂ ਫਿਰ ਜੁੜੋ ਮਹਿਰਮ ਦੇ ਫੇਸਬੁਕ ਪੇਜ਼ 'ਤੇ।
04/06/2020

ਮਹਿਰਮ ਦਾ ਜੂਨ 2020 ਅੰਕ ਪੜ੍ਹਨ ਲਈ ਕਲਿੱਕ ਕਰੋ ਮਹਿਰਮ ਦੀ ਆੱਨਲਾਈਨ ਸਾਈਟ ਜਾਂ ਫਿਰ ਜੁੜੋ ਮਹਿਰਮ ਦੇ ਫੇਸਬੁਕ ਪੇਜ਼ 'ਤੇ।

ਅਦਾਰਾ ਮਹਿਰਮ ਪ੍ਰਸਿੱਧ ਲੇਖਕ ਸ਼੍ਰੀ ਸੁਖਦੇਵ ਮਾਦਪੁਰੀ ਜੀ ਦੇ ਅਕਾਲ ਚਲਾਣੇ ਤੇ ਬੇਹੱਦ ਦੁੱਖ ਪ੍ਰਗਟ ਕਰਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਮਹਿਰਮ ਨ...
27/04/2020

ਅਦਾਰਾ ਮਹਿਰਮ ਪ੍ਰਸਿੱਧ ਲੇਖਕ ਸ਼੍ਰੀ ਸੁਖਦੇਵ ਮਾਦਪੁਰੀ ਜੀ ਦੇ ਅਕਾਲ ਚਲਾਣੇ ਤੇ ਬੇਹੱਦ ਦੁੱਖ ਪ੍ਰਗਟ ਕਰਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਮਹਿਰਮ ਨਾਲ ਲਗਾਤਾਰ ਜੁੜੇ ਹੋਏ ਸਨ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।

02/04/2020

ਸਿੱਖ ਪੰਥ ਦੇ ਸਿਰਮੌਰ ਤੇ ਚੂੜਾਮਣੀ ਕੀਰਤਨੀਏ, ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ਦੀ ਸਦਮੇ ਭਰੀ ਖ਼ਬਰ ਨੇ ਸਮੁੱਚੀ ਸਿੱਖ ਕੌਮ ਨੂੰ ਗੰਭੀਰ ਰੂਪ ਵਿੱਚ ਪਰਭਾਵਿਤ ਕੀਤਾ ਹੈ। ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ , ਵਿਸ਼ਵ ਪ੍ਰਸਿੱਧ ਗਾਇਕ ਜਨਾਬ ਗੁਲਾਮ ਅਲੀ ਸਾਹਿਬ ਦੇ ਸ਼ਾਗਿਰਦ ਸਨ। ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਧਾਰਤ ਸਮੂਹ ਰਾਗਾਂ ਦੀ ਵਿਧਾ ਅਨੁਸਾਰ, ਗੁਰਬਣੀ ਦਾ ਕੀਰਤਨ ਕਰਨ ਉੱਤੇ ਕਮਾਲ ਦੀ ਮੁਹਾਰਤ ਹਾਸਲ ਸੀ।ਇੰਜ ਜਾਪਦਾ ਸੀ ਜਿਵੇਂ ਸਿਰਜਨਹਾਰ ਨੇ , ਉਨ੍ਹਾਂ ਦੇ ਗਲੇ ਨੂੰ ਸਪਤਕ ਨਾਲ ਨਿਵਾਜ ਕੇ ਹੀ, ਸੰਸਾਰ ਵਿੱਚ ਕੇਵਲ 'ਸ਼ਬਦ ਕੀਰਤਨ' ਦੀ ਰਿਆਜ਼ਤ ਕਰਨ ਅਤੇ ਇਸੇ ਸ਼ਰੀਣੀ ਨੂੰ ਪੂਰੇ ਸੰਸਾਰ ਵਿੱਚ ਵੰਡਣ ਲਈ ਭੇਜਿਆ ਸੀ। ਉਨ੍ਹਾਂ ਦੇ ਮੁਖਾਰਬਿੰਦ ਤੋਂ ਸ਼ਬਦ ਕੀਰਤਨ ਸ਼੍ਰਵਣ ਕਰਨ ਦਾ ਇੱਕ ਆਪਣਾ ਹੀ ਵਿਸਮਾਦੀ ਅਨੰਦ ਸੀ। ਇਸੇ ਕਾਰਨ ਦੇਸ਼-ਵਿਦੇਸ਼ ਵੱਸਦੇ, ਸਮੁੱਚੇ ਸਿੱਖ ਭਾਈਚਾਰੇ ਦੇ ਉਹ ਬੇਹਦ ਪਸੰਦੀਦਾ ਰਾਗੀ ਸਨ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਮੁੱਚਾ ਸਿੱਖ ਜਗਤ, ਗੁਰੂ ਰਾਮ ਦਾਸ ਪਾਤਸ਼ਾਹ ਦੇ ਇਸ ਦਰਬਾਰੀ ਰਾਗੀ, ਪਦਮ ਸ਼੍ਰੀ, ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਸੁਰੀਲੀ ਆਵਾਜ਼ ਰਾਹੀ ਸ਼ਬਦ ਕੀਰਤਨ ਦੀ ਪ੍ਰਸਤੁਤੀ ਦੇ ਅਨੰਦ ਤੋਂ ਸਦੈਵ ਕਾਲ ਲਈ ਮਹਿਰੂਮ ਹੋ ਗਿਆ ਹੈ। ਕਦੇ ਚਿੱਤ-ਚੇਤਿਆਂ ਵਿੱਚ ਵੀ ਨਹੀਂ ਸੀ ਸੋਚਿਆ ਕਿ ਸਿੱਖ ਕੌਮ ਦੇ ਵਡਮੁੱਲੇ ਹੀਰੇ ਤੇ ਮਹਾਨ ਕੀਰਤਨੀਏ ਵੀ, ਇਸ ਨਾਮੁਰਾਦ ਕਰੋਨਾ-ਵਾਇਰਸ ਦੀ ਮਹਾਂਮਾਰੀ ਦੀ ਭੇਂਟ ਚੜ੍ਹ ਜਾਣਗੇ, ਪਰ ਸ਼ਾਇਦ ਵਾਹਿਗੁਰੂ ਨੂੰ ਇੰਜ ਹੀ ਮਨਜ਼ੂਰ ਸੀ, ਉਸ ਦੀ ਰਜ਼ਾ ਅੱਗੇ ਕਿਸੇ ਦਾ ਕੀ ਜ਼ੋਰ ? ਵਾਹਿਗੁਰੂ ਉਨ੍ਹਾਂ ਦੀ ਰੂਹ ਨੂੰ ਸਦੀਵਤਾ ਦੀ ਗੋਦ ਵਿੱਚ ਆਰਾਮ ਬਖਸ਼ਣ ਅਤੇ ਸਮੁੱਚੀ ਸਿੱਖ ਕੌੰਮ ਅਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਸਮੂਹ ਪਰਿਵਾਰ ਤੇ ਸੰਗੀਆਂ-ਸਾਥੀਆਂ ਨੂੰ ਭਾਣਾ ਮੰਨਣ ਦੀ ਬਲ-ਬੁੱਧੀ ਬਖਸ਼ਿਸ਼ ਕਰਨ।
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ

ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਇਸ ਫਾਨੀ ਜਗਤ ਨੂੰ ਅਲਵਿਦਾ ਆਖ ਗਏ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।
02/04/2020

ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਇਸ ਫਾਨੀ ਜਗਤ ਨੂੰ ਅਲਵਿਦਾ ਆਖ ਗਏ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।

ਅਦਾਰਾ ਮਹਿਰਮ ਵਲੋਂ ਆਪ ਸਭਨਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ।
10/03/2020

ਅਦਾਰਾ ਮਹਿਰਮ ਵਲੋਂ ਆਪ ਸਭਨਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ।

ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ। ਪੰਜਾਬੀ ਸਾਹਿਤ ਜਗਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਇਸ ਫਾਨੀ ਜਗਤ ਨੂੰ ਸਦੀਵੀ ਅਲਵਿਦਾ ਆਖ ਗਏ। ਅਦਾਰਾ ...
01/02/2020

ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ। ਪੰਜਾਬੀ ਸਾਹਿਤ ਜਗਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਇਸ ਫਾਨੀ ਜਗਤ ਨੂੰ ਸਦੀਵੀ ਅਲਵਿਦਾ ਆਖ ਗਏ। ਅਦਾਰਾ ਮਹਿਰਮ ਇਸ ਮੌਕੇ ਡੂੰਘਾ ਅਫਸੋਸ ਪ੍ਰਗਟ ਕਰਦਾ ਹੈ।

ਮਹਿਰਮ ਦਾ ਫਰਵਰੀ 2020 ਅੰਕ ਪਾਠਕਾਂ ਲਈ ਹਾਜ਼ਰ ਹੈ।
01/02/2020

ਮਹਿਰਮ ਦਾ ਫਰਵਰੀ 2020 ਅੰਕ ਪਾਠਕਾਂ ਲਈ ਹਾਜ਼ਰ ਹੈ।

ਪੰਜਾਬੀ ਸਾਹਿਤ ਜਗਤ ਦੀ ਮਾਣਮੱਤੀ ਸ਼ਖ਼ਸੀਅਤ ਦਲੀਪ ਕੌਰ ਟਿਵਾਣਾ ਜੀ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਕਦੇ ਨਾ ਪ...
31/01/2020

ਪੰਜਾਬੀ ਸਾਹਿਤ ਜਗਤ ਦੀ ਮਾਣਮੱਤੀ ਸ਼ਖ਼ਸੀਅਤ ਦਲੀਪ ਕੌਰ ਟਿਵਾਣਾ ਜੀ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਦਾਰਾ ਮਹਿਰਮ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।

ਅਦਾਰਾ ਮਹਿਰਮ ਵਲੋਂ ਆਪ ਸਭਨਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ।
13/01/2020

ਅਦਾਰਾ ਮਹਿਰਮ ਵਲੋਂ ਆਪ ਸਭਨਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ।

06/01/2020

Address

Mehram Street , Nabha Distt. Patiala
Patiala
147201

Alerts

Be the first to know and let us send you an email when Mehram posts news and promotions. Your email address will not be used for any other purpose, and you can unsubscribe at any time.

Share