17/07/2025
ਸਾਲ 2021 ਵਿੱਚ youtube ਫੋਲਦਿਆਂ ਇੱਕ ਵੀਡੀਓ ਸਾਹਮਣੇ ਆਈ | thumbnail ਸੀ, ਸਾਈਕਲ ਤੇ ਰਾਜਸਥਾਨ | ਵੀਡੀਓ ਪੂਰੀ ਵੇਖੀ | ਖਾਤੇ ਨੂੰ ਹੋਰ ਖੰਗਾਲਿਆ ਤਾਂ ਹੋਰ ਵੀਡੀਓ ਵੇਖੀਆਂ | ਰਾਜਸਥਾਨ ਦੇ ਸਾਈਕਲ ਸਫ਼ਰ ਤੋਂ ਪਹਿਲਾਂ ਲੇਹ ਲੱਦਾਖ ਦਾ ਸਾਈਕਲ ਸਫ਼ਰ ਵੀ ਇਸੇ ਚੈਨਲ ਤੇ ਪਿਆ ਸੀ | ਇਹ youtube ਖਾਤਾ ਸੀ ਘੁੱਦਾ ਸਿੰਘ (Ghudda Singh) | ਬੱਸ ਇਸ ਤੋਂ ਬਾਅਦ ਨੋਰਥ ਈਸਟ ਦੇ ਸੱਤ ਰਾਜਾਂ ਦਾ ਸਾਈਕਲ ਸਫ਼ਰ, ਦੱਖਣੀ ਭਾਰਤ , ਨੇਪਾਲ ਅਤੇ ਦੇਸ ਤੋਂ ਬਾਹਰ ਅਰਬ ਦੇ ਦੇਸ ਅਤੇ ਹੁਣੇ ਹੀ ਅਫ਼ਰੀਕਾ ਮਹਾਂਦੀਪ ਦੇ ਗਿਆਰਾਂ ਦੇਸਾਂ ਦਾ ਸਾਈਕਲ ਸਫ਼ਰ | ਇੱਕ ਸਤੰਬਰ 2024 ਨੂੰ ਬਠਿੰਡੇ ਸਾਈਕਲ ਰੈਲੀ ਤੇ ਬਾਈ ਅਮ੍ਰਿਤਪਾਲ ਸਿੰਘ (ਘੁੱਦਾ ਸਿੰਘ ) ਨਾਲ ਮੁਲਾਕਾਤ ਹੋਈ | ਜਿਵੇੰ ਵੀਡੀਓ ਵਿੱਚ ਵੇਖਦੇ ਸੀ ਬਾਈ ਦਾ ਸੁਭਾਅ ਉਸ ਤੋਂ ਵੀ ਜ਼ਿਆਦਾ ਮਿਲਣਸਾਰ ਲੱਗਿਆ | ਲੱਗਿਆ ਹੀ ਨਹੀਂ ਕਿ ਮੈਂ ਬਾਈ ਨੂੰ ਪਹਿਲੀ ਵਾਰ ਮਿਲ ਰਿਹਾ | ਇੰਝ ਲੱਗਿਆ ਕਿ ਪਤਾ ਨਹੀਂ ਕਿੰਨੇ ਕੁ ਚਿਰਾਂ ਤੋਂ ਜਾਣਦੇ ਆਂ ਬਾਈ ਨੂੰ | ਘੁੱਦਾ ਸਿੰਘ ਦੀਆਂ ਮੈਂ ਹੁਣ ਤੱਕ ਸਾਰੀਆਂ ਵੀਡੀਓ ਵੇਖ ਚੁੱਕਾ ਹਾਂ ਪਰ ਇੱਕ ਵੀ ਵੀਡੀਓ ਵਿੱਚ ਮੈਂ ਬਾਈ ਦੇ ਮੂੰਹੋਂ ਕੋਈ ਵੀ ਨਕਾਰਾਤਮਿਕ (negtive ) ਗੱਲ ਨਹੀਂ ਸੁਣੀ | ਸਫਰਾਂ ਵਿੱਚ ਹਾਲਾਤ ਜਿਵੇੰ ਦੇ ਮਰਜੀ ਹੋਣ ਬਾਈ ਹਮੇਸ਼ਾਂ ਖਿੜ੍ਹੇ ਮੱਥੇ ਅਤੇ ਚੜ੍ਹਦੀਕਲਾ ਵਿੱਚ ਹੀ ਰਿਹਾ | ਇੱਕ ਹੋਰ ਗੱਲ ਕਿ ਬਾਈ ਦੀ ਬੋਲੀ ਬਿਲਕੁਲ ਠੇਠ ਪੰਜਾਬੀ ਪਿੰਡਾਂ ਵਾਲੀ, ਕੋਈ ਬਨਾਵਟੀ ਗੱਲ ਨਹੀਂ | ਤਾਂਹੀ ਤਾਂ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਵੀਡੀਓ ਦਾ | ਮੇਰੇ ਹਿਸਾਬ ਨਾ ਜੇਕਰ ਤੁਸੀਂ ਬਾਹਰ ਘੁੰਮਣਾ, ਲੋਕਾਂ ਵਿੱਚ ਵਿਚਰਨਾ ਤਾਂ ਦੋ ਗੁਣ ਤੁਹਾਡੇ ਚ ਹੋਣੇ ਜਰੂਰੀ ਨੇ ਇੱਕ ਤੁਹਾਡੀ ਜ਼ੁਬਾਨ ਤੇ ਦੂਜਾ ਤੁਹਾਡਾ ਕਿਰਦਾਰ, ਤੇ ਅਮ੍ਰਿਤਪਾਲ ਸਿੰਘ ਘੁੱਦਾ ਦੋਹਾਂ ਗੁਣਾਂ ਦਾ ਧਨੀ ਏ |
ਲਿਖਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾਂ | ਹੇਠਲੀਆਂ ਤਸਵੀਰਾਂ ਸਿੰਘ ਰਾਈਡਰ ਬਠਿੰਡਾ ਵਲੋਂ 1 ਸਤੰਬਰ 2024 ਨੂੰ ਕਰਵਾਈ ਸਾਈਕਲ ਰੈਲੀ ਤੇ ਖਿੱਚੀਆਂ 😍
30 ਅਕਤੂਬਰ 2023 ਨੂੰ ਆਪਾਂ ਵੀ ਸਾਈਕਲ ਵਾਲੇ ਹੋ ਗਏ | B‘TWIN 520 | ਆਉਣ ਵਾਲੇ ਸਮੇਂ ਵਿੱਚ ਨਿਕਲਦੇ ਆਂ ਸਫਰਾਂ ਤੇ 🙏