13/07/2025
ਬੀ.ਜੇ.ਪੀ ਖਿਲਾਫ਼ ਆਮ ਆਦਮੀ ਪਾਰਟੀ ਦਾ ਪਟਿਆਲਾ 'ਚ ਜ਼ੋਰਦਾਰ ਪ੍ਰਦਰਸ਼ਨ
– ਗੈਂਗਸਟਰਾਂ ਦੇ ਮਾਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਦੱਸਿਆ ਗਲਤ
- ਸਿਰਸਾ ਤੇ ਬਿੱਟੂ ਦੀ ਮਾੜੀ ਬਿਆਨਬਾਜੀ ਕਦੇ ਸੱਚ ਨੂੰ ਝੂਠ ਨਹੀਂ ਬਣਾ ਸਕਦੀ - ਅਜੀਤਪਾਲ ਕੋਹਲੀ
ਪਟਿਆਲਾ, 12 ਜੁਲਾਈ ()
ਪਟਿਆਲਾ ਦੇ ਅਨਾਰਦਾਣਾ ਚੌਂਕ ਵਿਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ (BJP) ਖਿਲਾਫ ਇਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਭਾਗ ਲਿਆ। ਇਹ ਰੋਸ ਪ੍ਰਦਰਸ਼ਨ ਖਾਸ ਤੌਰ 'ਤੇ ਉਸ ਮਾਮਲੇ ਨੂੰ ਲੈ ਕੇ ਕੀਤਾ ਗਿਆ, ਜਿਸ 'ਚ ਭਾਜਪਾ ਦੇ ਆਗੂਆਂ ਵੱਲੋਂ ਕੁਝ ਗੈਂਗਸਟਰਾ ਦੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਨੂੰ 'ਗਲਤ' ਦੱਸ ਕੇ ਲੋਕਾਂ ਵਿਚ ਭਰਮ ਪੈਦਾ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਆਗੂਆਂ ਨੇ ਦਲੀਲ ਦਿੱਤੀ ਕਿ ਜਦੋਂ ਵੀ ਕੋਈ ਅਪਰਾਧੀ ਕਾਨੂੰਨ ਹੱਥ 'ਚ ਲੈਂਦਾ ਹੈ ਅਤੇ ਪੁਲਿਸ 'ਤੇ ਜਾਂ ਆਮ ਲੋਕਾਂ ਉੱਤੇ ਹਮਲਾ ਕਰਦਾ ਹੈ, ਤਾਂ ਐਸੇ ਅਪਰਾਧੀਆਂ ਨੂੰ ਰੋਕਣ ਲਈ ਪੁਲਿਸ ਆਪਣੀ ਕਾਰਵਾਈ ਕਰਦੀ ਹੈ। ਇਸ ਕਾਰਵਾਈ ਨੂੰ "ਗਲਤ" ਦੱਸਣਾ ਨਿਰਾਥਕ ਹੈ ਅਤੇ ਇਹ ਗੈਰਕਾਨੂੰਨੀ ਤੱਤਾਂ ਨੂੰ ਹੋਂਸਲਾ ਦੇਣ ਵਾਲੀ ਗੱਲ ਹੈ।
ਇਸ ਮੋਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮਨਜਿੰਦਰ ਸਿਰਸਾ ਤੇ ਰਵਨੀਤ ਬਿੱਟੂ ਦੀ ਮਾੜੀ ਬਿਆਨਬਾਜੀ ਕਦੇ ਸੱਚ ਨੂੰ ਝੂਠ ਨਹੀਂ ਬਣਾ ਸਕਦੀ। ਉਨ੍ਹਾ ਕਿਹਾ ਕਿ ਰਵਨੀਤ ਬਿੱਟੂ ਥਾਲੀ ਦੇ ਬੈਂਗਣ ਵਾਂਗ ਛਾਲ ਮਾਰ ਕੇ ਬੀ ਜੇ ਪੀ ਚਲੇ ਗਏ ਅਤੇ ਕੋਝੀ ਰਾਜਨੀਤੀ ਕਰ ਕੇ ਬੇਬੁਨਿਆਦ ਬਿਆਨਬਾਜੀ ਕਰ ਰਹੇ ਹਨ। ਉਨ੍ਹਾ ਡੱਡੂ ਵਾਂਗ ਛਾਲ ਮਾਰ ਕੇ ਕਾਂਗਰਸ ਵਿੱਚੋ ਬੀ ਜੇ ਪੀ ਵਿੱਚ ਗਏ ਆਗੂਆਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਗੈਂਗਸਟਰਵਾਦ ਨੂੰ ਖ਼ਤਮ ਕਰਨ ਵਿੱਚ ਭਾਜਪਾ ਸਾਥ ਦੇਣ ਦੀ ਬਜਾਏ ਉਨ੍ਹਾਂ ਦਾ ਸਾਥ ਕਿਓ ਦੇ ਰਹੀ ਹੈ। “ਇਹ ਅਫ਼ਸੋਸ ਦੀ ਗੱਲ ਹੈ ਕਿ ਇੱਕ ਰਾਸ਼ਟਰੀ ਪਾਰਟੀ ਦੇ ਆਗੂ ਗੈਂਗਸਟਰਾ ਦੀ ਹਮਦਰਦੀ 'ਚ ਬਿਆਨਬਾਜ਼ੀ ਕਰ ਰਹੇ ਹਨ। ਇਹ ਸਿੱਧਾ-ਸਿੱਧਾ ਕਾਨੂੰਨ ਪ੍ਰਣਾਲੀ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ। ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਦਾ ਖ਼ਿਲਾਫ਼ ਵਿਰੋਧ ਕਰਦੇ ਹਾਂ।”ਉਨ੍ਹਾ ਕਿਹਾ ਕਿ ਅਸੀਂ ਪੁਲਿਸ ਦੀ ਕਾਰਵਾਈ ਦਾ ਸਮਰਥਨ ਕਰਦੇ ਹਾਂ ਜਦੋਂ ਉਹ ਕਾਨੂੰਨ ਅਨੁਸਾਰ ਚੱਲਦੀ ਹੈ। ਪਰ ਜੇ ਕੋਈ ਗੈਂਗਸਟਰੇ ਨੂੰ ਨਾਇਕ ਬਣਾਉਣ ਦੀ ਕੋਸ਼ਿਸ਼ ਕਰੇ, ਤਾਂ ਇਹ ਲੋਕਾਂ ਦੇ ਮਨ ਵਿਚ ਪੁਲਿਸ ਪ੍ਰਤੀ ਭਰੋਸਾ ਘਟਾਉਣ ਦੀ ਸਾਜ਼ਿਸ਼ ਹੈ।” ਉਨ੍ਹਾ ਆਪਣੇ ਬਿਆਨ ਵਿੱਚ ਵਪਾਰੀ ਵਰਗ ਨਾਲ ਹਰ ਹੀਲੇ ਡੱਟ ਕੇ ਖੜਨ ਦੀ ਗੱਲ ਵੀ ਆਖੀ ।
ਆਮ ਆਦਮੀ ਪਾਰਟੀ ਦੇ ਸਟੇਟ ਸੈਕਟਰੀ ਪੰਜਾਬ ਰਣਜੋਧ ਸਿੰਘ ਹਡਾਣਾ,
ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਜਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ, ਮੇਅਰ ਕੁੰਦਨ ਗੋਗੀਆ, ਜੱਸੀ ਸੋਹੀਆਵਾਲਾ ਚੇਅਰਮੈਨ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਹੋਰ ਸੀਨੀਅਰ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਭਾਜਪਾ ਆਗੂ ਕਈ ਥਾਵਾਂ 'ਤੇ ਐਸੇ ਗੈਂਗਸਟਰਾ ਦੀ ਹਮਦਰਦੀ 'ਚ ਬਿਆਨ ਦੇ ਰਹੇ ਹਨ ਜੋ ਜਨਤਕ ਥਾਵਾਂ ਉੱਤੇ ਹਥਿਆਰਾਂ ਨਾਲ ਲਨੰਗੀ ਗੁੰਡਾਗਰਦੀ ਕਰਦੇ ਹਨ। ਉਨ੍ਹਾਂ ਕਿਹਾ ਕਿ ਐਸੇ ਅਪਰਾਧੀਆਂ ਨੂੰ ਪੁਲਿਸ ਵੱਲੋਂ ਠੀਕ ਢੰਗ ਨਾਲ ਨਿਪਟਿਆ ਗਿਆ, ਜਿਸ ਦੇ ਹੱਕ 'ਚ ਆਮ ਲੋਕ ਵੀ ਹਨ। ਪਾਰਟੀ ਨੇ ਇਨ੍ਹਾਂ ਹਮਦਰਦੀਆਂ ਨੂੰ “ਵੋਟ ਬੈਂਕ ਦੀ ਰਾਜਨੀਤੀ” ਦਾ ਹਿੱਸਾ ਦੱਸਦਿਆਂ ਕਿਹਾ ਕਿ ਭਾਜਪਾ ਸਮੂਹਿਕ ਸੁਰੱਖਿਆ ਨੂੰ ਖਤਰੇ 'ਚ ਪਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਰਾਜਨੀਤੀ ਨਾਲ ਪੰਜਾਬ ਦਾ ਖ਼ਾਸ ਕਰਕੇ ਨੌਜਵਾਨ ਗਲਤ ਰਸਤੇ 'ਤੇ ਚੱਲਣਗੇ।
ਰੋਸ ਮਾਰਚ ਵਿੱਚ ਪਟਿਆਲਾ ਦੇ ਸੁਖਦੇਵ ਸਿੰਘ ਔਲਖ ਜਿਲਾ ਸੈਕਟਰੀ, ਅਮਿਤ ਡੱਬੀ ਜਿਲਾ ਸੈਕਟਰੀ, ਮੋਨਿਕਾ ਸ਼ਰਮਾ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ, ਵੀਰਪਾਲ ਕੌਰ ਚਾਹਲ, ਗੁਰਜੀਤ ਸਾਹਨੀ, ਸੁਮਿਤ ਟੇਜਾ ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ, ਜਗਤਾਰ ਸਿੰਘ ਤਾਰੀ ਐਮ.ਸੀ, ਅਮਨ ਬਾਂਸਲ, ਜਗਤਾਰ ਸਿੰਘ ਜੱਗੀ, ਮੁਖਤਿਆਰ ਸਿੰਘ ਗਿੱਲ, ਰਵੇਲ ਸਿੰਘ ਸਿੱਧੂ, ਰਬੀ ਭਾਟੀਆ
ਕ੍ਰਿਸ਼ਨ ਕੁਮਾਰ, ਅਸ਼ੋਕ ਬੰਗੜ, ਵਿਜੇ ਕਨੌਜੀਆ, ਅਮਰਜੀਤ ਸਿੰਘ, ਸੁਸ਼ੀਲ ਮਿੱਡਾ, ਸਾਰੇ ਬਲਾਕ ਪ੍ਰਧਾਨ, ਆਮ ਆਦਮੀ ਪਾਰਟੀ ਦੇ ਸਾਰੇ ਵਰਕਰ, ਪੰਚਾਇਤੀ ਆਗੂ, ਯੁਵਕ ਜਥੇਬੰਦੀਆਂ, ਮਹਿਲਾ ਸੰਗਠਨ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਹੱਥਾਂ 'ਚ ਪਲਕਾਰਡ, ਨਾਅਰੇਬਾਜ਼ੀ ਤੇ ਝੰਡੇ ਲੈ ਕੇ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਬੀ.ਜੇ.ਪੀ ਦੇ ਆਗੂਆਂ ਵਿਰੁੱਧ ਗੁੱਸਾ ਵਿਖਾਇਆ।
ਖਾਸ ਨੋਟ -
ਇਸ ਸੰਬੰਧ ਵਿੱਚ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਆਮ ਲੋਕਾਂ ਨੇ ਵੀ ਬੀ ਜੇ ਪੀ ਦੇ ਬਿਆਨਾਂ ਦੀ ਨਿਖੇਧੀ ਕਰਦਿਆ
ਮੀਡੀਆ ਸਾਹਮਣੇ ਆਪਣੀ ਰਾਏ ਰੱਖੀ। ਗੁਰਪ੍ਰੀਤ ਕੌਰ, ਜੋ ਕਿ ਇੱਕ ਸਮਾਜ ਸੇਵੀ ਹੈ, ਨੇ ਕਿਹਾ “ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇ। ਜੇ ਸਿਆਸੀ ਪਾਰਟੀਆਂ ਉਨ੍ਹਾਂ ਦੀ ਹਮਾਇਤ ਕਰਨ, ਤਾਂ ਇਹ ਸਾਡੀ ਜਮੀਨ ਦੀ ਸ਼ਾਂਤੀ ਖ਼ਤਰੇ 'ਚ ਪਾ ਸਕਦੀਆਂ ਹਨ।”
ਫ਼ੋਟੋ - ਬੀ.ਜੇ.ਪੀ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਵਿਧਾਇਕ, ਆਗੂ ਅਤੇ ਸਾਰੇ ਵਰਕਰ