10/10/2025
ਕਿਤਾਬਾਂ ਵਰਗੇ ਬੰਦੇ ....
ਕੀ ਤੁਸੀਂ ਇਸ ਵਿਅਕਤੀ ਬਾਰੇ ਜਾਣਦੇ ਹੋ ??
ਅੰਕੇ ਗੌਡਾ — “ਕੰਨੜ ਦੇ ਬੁੱਕਮੈਨ” ਵੱਜੋਂ ਜਾਣੇ ਜਾਂਦੇ ਨੇ, — ਨੇ ਭਾਰਤ ਵਿੱਚ ਗਿਆਨ ਦਾ ਮੰਦਰ ਤਿਆਰ ਕੀਤਾ, ਜਿਸ ਵਿੱਚ 20 ਲੱਖ (2 ਮਿਲੀਅਨ) ਕਿਤਾਬਾਂ ਫਰੀ ਪੜ੍ਹਨ ਲਈ ਰੱਖਿਆ ਨੇ। ਉਨ੍ਹਾਂ ਦੀ ਉਮਰ 75 ਵਰ੍ਹੇ ਹੈ ਤੇ ਇਹ ਲਾਇਬ੍ਰੇਰੀ ਅੱਜ ਸੰਸਾਰ ਦੀਆਂ ਸਭ ਤੋਂ ਵੱਡੀਆਂ ਨਿੱਜੀ ਕਿਤਾਬ ਘਰਾਂ ਵਿੱਚੋਂ ਇੱਕ ਹੈ।
ਅੰਕੇ ਗੌਡਾ ਦੀ ਜ਼ਿੰਦਗੀ ਤੇ ਕਾਰਜ
• ਅੰਕੇ ਗੌਡਾ ਨੇ 20 ਸਾਲ ਦੀ ਉਮਰ ਵਿੱਚ ਇੱਕ ਬੱਸ ਕੰਡਕਟਰ ਵਜੋਂ ਕੰਮ ਕਰਦਿਆਂ ਆਪਣੇ ਪੈਸੇ ਨਾਲ ਕਿਤਾਬਾਂ ਇਕੱਠੀਆਂ ਕਰਨੀਆ ਸ਼ੁਰੂ ਕੀਤੀਆਂ।
• ਉਨ੍ਹਾਂ ਨੇ ਆਪਣੀ ਕਮਾਈ ਦਾ 80% ਹਿੱਸਾ ਕਿਤਾਬਾਂ ਤੇ ਖ਼ਰਚ ਕੀਤਾ, ਇੰਨ੍ਹਾਂ ਹੀ ਨਹੀਂ ਕਿਤਾਬਾਂ ਖਰੀਦਣ ਲਈ ਮੈਸੂਰ ਵਿਚ ਆਪਣੀ ਜਾਇਦਾਦ ਵੀ ਵੇਚ ਦਿੱਤੀ।
• ਉਨ੍ਹਾਂ ਨੇ ਕਨੜ ਸਾਹਿਤ ਵਿੱਚ MA ਕਰਨ ਤੋਂ ਬਾਅਦ ਵੀ ਲਗਪਗ 30 ਸਾਲ ਕੋਣ ਸੂਗਰ ਫੈਕਟਰੀ ’ਚ ਨੌਕਰੀ ਕੀਤੀ, ਪਰ ਉਨ੍ਹਾਂ ਦੀ ਧਿਆਨ ਸਿਰਫ਼ ਕਿਤਾਬਾਂ ’ਤੇ ਹੀ ਰਿਹਾ |
ਲਾਇਬ੍ਰੇਰੀ ਦੀ ਵਿਸ਼ੇਸ਼ਤਾ
• “ਕਿਤਾਬ ਘਰ (ਬੁੱਕ ਹਾਉਸ)” 20 ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ, ਸਾਹਿਤ, ਵਿਗਿਆਨ, ਵਿਰਾਸਤ, ਮਨੁੱਖਤਾ, ਅਤੇ ਤਕਨਾਲੋਜੀ ਵਰਗੇ ਵਿਸ਼ਿਆਂ ਦੀਆਂ ਕਿਤਾਬਾਂ ਨਾਲ ਭਰੀ ਹੋਈ ਹੈ।
• 5 ਲੱਖ ਵਿਦੇਸ਼ੀ ਕਿਤਾਬਾਂ ਤੇ 5000+ ਡਿਕਸ਼ਨਰੀਆਂ ਉਪਲੱਬਧ ਹਨ।
• ਕੋਈ ਮੈਂਬਰਸ਼ਿਪ, ਫੀਸ ਜਾਂ ਰੋਕਟੋਕ ਨਹੀਂ — ਹਰ ਇਕ ਦੀ ਪਹੁੰਚ ਹੈ। ਵਿਦਿਆਰਥੀਆਂ, ਸਿਵਲ ਸਰਵਿਸ ਉਮੀਦਵਾਰਾਂ, ਖੋਜਕਾਰਾਂ, ਅਤੇ ਇਤਿਹਾਸਕਾਰਾਂ ਤੋਂ ਲੈ ਕੇ ਸੁਪਰੀਮ ਕੋਰਟ ਜੱਜ ਤਕ ਇੱਥੇ ਪੜ੍ਹਦੇ ਹਨ।
ਪਰਿਵਾਰਕ ਸਹਿਯੋਗ ਤੇ ਸਮਰਪਣ
• ਉਨ੍ਹਾਂ ਦੀ ਪਤਨੀ ਵਿਜਯਾਲਕਸ਼ਮੀ ਤੇ ਪੁੱਤਰ ਸਗਰ ਉਨ੍ਹਾਂ ਨਾਲ਼ ਹਮੇਸ਼ਾ ਖੜੇ ਰਹੇ।
• ਤਿੰਨੇ ਪਰਿਵਾਰਕ ਮੈਂਬਰ ਸਭ ਕੁਝ ਆਪ ਕਰਦੇ, ਲਾਇਬ੍ਰੇਰੀ ’ਚ ਹੀ ਰਹਿੰਦੇ ਹਨ, ਰੋਜ਼ਾਨਾ ਸਫਾਈ , ਤਿਆਰੀ ਅਤੇ ਕਿਤਾਬਾਂ ਸਜਾਉਂਦੇ ਹਨ।
ਅਸਲ ਦੋਲਤ — ਗਿਆਨ
• ਅੰਕੇ ਗੌਡਾ ਦਾ ਸੁਪਨਾ, “ਸਭ ਲਈ ਗਿਆਨ” ਦਾ ਹੈ।
• ਉਨ੍ਹਾਂ ਦੀ ਲਾਇਬ੍ਰੇਰੀ ਜਿਸ ਤਰੀਕੇ ਨਾਲ਼ ਹਰ ਕਿਸੇ ਲਈ ਖੁੱਲੀ ਹੈ, ਇਹ ਸੱਦਾ ਦਿੰਦੀ ਹੈ ਕਿ ਅਸਲ ਖਜ਼ਾਨਾ ਪੈਸੇ ਵਿੱਚ ਨਹੀਂ, ਵਿਦਿਆ ਤੇ ਜਾਣਕਾਰੀ ਵਿੱਚ ਹੈ।
ਪ੍ਰੇਰਨਾ ਤੇ ਵਿਰਾਸਤ
• ਅੰਕੇ ਗੌਡਾ ਦੀ ਕਹਾਣੀ ਸਾਡੀ ਸਮਾਜ ਨੂੰ ਯਾਦ ਦਿਵਾਉਂਦੀ ਹੈ ਕਿ ਇਸ਼ਕ ਤੇ ਸਮਰਪਣ ਨਾਲ਼ ਕੀਮਤੀ ਵਿਰਾਸਤਾਂ ਬਣਦੀਆਂ ਨੇ ਆਉਣ ਵਾਲੀ ਪੀੜੀ ਲਈ ਛੱਡੀ ਜਾ ਸਕਦੀ ਹੈ, ਜਿਸ ਨਾਲ ਨਵੀਂ ਪੀੜੀ ਨੂੰ ਇਕ ਦਿਸ਼ਾ ਮਿਲਦੀ ਹੈ ਤੇ ਉਹ ਆਪਣੀ ਜ਼ਿੰਦਗੀ ਬਦਲ ਸਕਦੀ ਹੈ।
ਇਸ ਸੱਚੇ ਕਿਤਾਬ ਪ੍ਰੇਮੀ ਦੀ ਵਿਰਾਸਤ ਕਦੇ ਮਿਟ ਨਹੀਂ ਸਕਦੀ — ਇਹ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ |