Autumn Art

Autumn Art We believe in quality not in quantity...

Autumn Art is a publication house from India

ਨਵੀਂ ਕਿਤਾਬ • ਨਵਾਂ ਅਨੁਵਾਦ •-----------------------“....ਇਨ੍ਹਾਂ ਵਿੱਚੋਂ ਅਨੇਕ ਕਹਾਣੀਆਂ ਪਹਿਲਾਂ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਪੰਜਾ...
14/05/2024

ਨਵੀਂ ਕਿਤਾਬ •
ਨਵਾਂ ਅਨੁਵਾਦ •
-----------------------

“....ਇਨ੍ਹਾਂ ਵਿੱਚੋਂ ਅਨੇਕ ਕਹਾਣੀਆਂ ਪਹਿਲਾਂ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਪੰਜਾਬੀ ਵਿੱਚ ਅਨੁਵਾਦ ਹੋਈਆਂ ਮਿਲ਼ਦੀਆਂ ਹਨ। ਉਨ੍ਹਾਂ ਨੂੰ ਵੀ ਅਨੁਵਾਦ ਕਰਨ ਦਾ ਮੇਰਾ ਮਕਸਦ ਉਨ੍ਹਾਂ ਦੀ ਹੋਰ ਗਹਿਰੀ ਸਮਝ ਹਾਸਲ ਕਰਨਾ ਸੀ। ਦੂਜੀ ਬੋਲੀ ਦੀ ਕਿਸੇ ਰਚਨਾ ਨੂੰ ਅਨੁਵਾਦ ਕਰਦੇ ਹੋਏ ਪੜ੍ਹਨ ਨਾਲ਼ ਜੋ ਅਨੰਦ ਮਿਲ਼ਦਾ ਹੈ, ਉਹ ਆਮ ਸਰਸਰੀ ਪੜ੍ਹਤ ਤੋਂ ਨਹੀਂ ਮਿਲ਼ ਸਕਦਾ। ਸਾਹਿਤ ਪਾਠ ਦੀ ਇਸ ਨਵੀਂ ਸੁਹਜਾਤਮਿਕ ਰੁਚੀ ਦੇ ਪਨਪ ਪੈਣ ਦੇ ਬਾਅਦ ਤੁਸੀਂ ਇਸ ਪਾਸੇ ਉਲਾਰ ਹੋ ਜਾਂਦੇ ਹੋ। ਫਿਰ ਅਨੁਵਾਦ ਸਮੇਂ ਢੁਕਵੇਂ ਸ਼ਬਦਾਂ ਦੀ ਭਾਲ਼ ਵਾਸਤੇ ਭਾਸ਼ਾਈ ਭੰਡਾਰਾਂ ਦੀ ਜੋ ਯਾਤਰਾ ਕਰਨੀ ਪੈਂਦੀ ਹੈ ਉਸਦਾ ਜ਼ਾਇਕਾ ਵੀ ਹੋਰ ਕਿਸੇ ਕਿਸਮ ਦੀ ਯਾਤਰਾ ਨਾਲ਼ੋਂ ਮੇਰੇ ਲਈ ਕਿਤੇ ਵੱਧ ਸਰੂਰ ਦੇਣ ਵਾਲ਼ਾ ਹੁੰਦਾ ਹੈ।...”

- ਭੂਮਿਕਾ ਵਿੱਚੋਂ (✏ਚਰਨ ਗਿੱਲ)

ਇਕ ਪਲ ਸਿਰਫ ਮਿਲੇ ਸਾਂ ਆਪਾਂ, ਤੂੰ ਉਗਮਣ ਮੈਂ ਅਸਤਣ ਲੱਗਿਆਂਡੁੱਬਦਾ ਚੜ੍ਹਦਾ ਸੂਰਜ ਕੋਲੋ ਕੋਲ ਖੜੇ ਸੀ ਵਿਛੜਨ ਲੱਗਿਆਂਸੂਰਜ ਕਿਰਨ ਮਿਲਣ ਲੱਗੀ ਸੀ,...
11/05/2024

ਇਕ ਪਲ ਸਿਰਫ ਮਿਲੇ ਸਾਂ ਆਪਾਂ, ਤੂੰ ਉਗਮਣ ਮੈਂ ਅਸਤਣ ਲੱਗਿਆਂ
ਡੁੱਬਦਾ ਚੜ੍ਹਦਾ ਸੂਰਜ ਕੋਲੋ ਕੋਲ ਖੜੇ ਸੀ ਵਿਛੜਨ ਲੱਗਿਆਂ

ਸੂਰਜ ਕਿਰਨ ਮਿਲਣ ਲੱਗੀ ਸੀ, ਜਲ ਕਾ ਜਲ ਹੋ ਚੱਲਿਆ ਸਾਂ ਮੈਂ
ਲੈ ਕੇ ਨਾਮ ਬੁਲਾਇਆ ਕਿਸ ਨੇ ਮੈਨੂੰ ਮੁਕਤੀ ਪਾਵਣ ਲੱਗਿਆਂ

ਖੌਫਜ਼ਦਾ ਹੋ ਜਾਂਦੇ ਬੰਦੇ, ਫੇਰ ਵਫਾ ਦੀਆਂ ਕਸਮਾਂ ਦਿੰਦੇ
ਕੁਦਰਤ ਹੋਣਾ ਚਾਹੁੰਦੇ ਹੁੰਦੇ, ਡਰ ਜਾਂਦੇ ਪਰ ਹੋਵਣ ਲੱਗਿਆਂ

ਸਾਡੇ ਰੂਪ ਦਾ ਕੀ ਹੋਵੇਗਾ, ਕੀ ਹੋਵੇਗਾ ਸਾਡੇ ਨਾਂ ਦਾ
ਡਰ ਕੇ ਪੱਥਰ ਹੋ ਜਾਂਦੇ ਨੇ ਬੰਦੇ ਪਾਣੀ ਹੋਵਣ ਲੱਗਿਆਂ

ਤਨ ਮਨ ਰੂਹ ਦੇ ਵੇਸ ਉਤਾਰੇ, ਰੱਖ ਦਿੱਤੇ ਮੈਂ ਰਾਤ ਕਿਨਾਰੇ
ਕੰਠ ਸੀ ਤੇਰੇ ਨਾਮ ਦੀ ਗਾਨੀ, ਤੇਰੇ ਨੀਰ ’ਚ ਉਤਰਨ ਲੱਗਿਆਂ

ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ 'ਤੇ ਹੱਕ ਧਰੀ ਦਾ,
ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ ’ਚੋਂ ਗੁਜ਼ਰਨ ਲੱਗਿਆਂ

ਅੱਗ ਨੂੰ ਆਪਣੀ ਹਿੱਕ ਵਿਚ ਰੱਖੀਂ, ਧੂੰਆਂ ਪਵੇ ਨ ਲੋਕਾਂ ਅੱਖੀਂ
ਮੇਰੀ ਗੱਲ ਨੂੰ ਚੇਤੇ ਰੱਖੀਂ, ਕੋਈ ਨਜ਼ਮ ਕਸ਼ੀਦਣ ਲੱਗਿਆਂ

ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ
ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗਜ਼ਲ ਨੂੰ ਪਰਖਣ ਲੱਗਿਆਂ

ਸਮਾਜਿਕ-ਸਿੱਖਿਆ ਦੇ ਵਿਸ਼ੇ ਬਾਰੇ ਲਿਖੀ ਲਈ ਪੁਰਾਣੀ ਕਿਤਾਬ ਦਾ ਪੰਜਾਬੀ ਅਨੁਵਾਦ...
09/05/2024

ਸਮਾਜਿਕ-ਸਿੱਖਿਆ ਦੇ ਵਿਸ਼ੇ ਬਾਰੇ ਲਿਖੀ ਲਈ ਪੁਰਾਣੀ ਕਿਤਾਬ ਦਾ ਪੰਜਾਬੀ ਅਨੁਵਾਦ...

09/05/2024

09/05/2024

  ਦੀ ਨਵੀਂ ਕਿਤਾਬ - ਮੀਰਾ ਕੇ ਪ੍ਰਭੂ ਗਿਰਧਰ ਨਾਗਰ
18/04/2024

ਦੀ ਨਵੀਂ ਕਿਤਾਬ - ਮੀਰਾ ਕੇ ਪ੍ਰਭੂ ਗਿਰਧਰ ਨਾਗਰ

ਡਾ. ਭੀਮ ਰਾਓ ਅੰਬੇਡਕਰ ਬਾਰੇ ਜਾਣਨ ਵਾਲੇ ਪਾਠਕ ਦੋਸਤਾਂ ਲਈ ਇਹ ਕਿਤਾਬ ਅਸੀਂ ਆੱਟਮ ਆਰਟ ਵੱਲੋਂ ਪ੍ਰਕਾਸ਼ਿਤ ਕੀਤੀ ਹੈ... ਕਿਤਾਬ ਲਿਖੀ ਹੈ ਪ੍ਰਸਿੱਧ...
22/03/2024

ਡਾ. ਭੀਮ ਰਾਓ ਅੰਬੇਡਕਰ ਬਾਰੇ ਜਾਣਨ ਵਾਲੇ ਪਾਠਕ ਦੋਸਤਾਂ ਲਈ ਇਹ ਕਿਤਾਬ ਅਸੀਂ ਆੱਟਮ ਆਰਟ ਵੱਲੋਂ ਪ੍ਰਕਾਸ਼ਿਤ ਕੀਤੀ ਹੈ... ਕਿਤਾਬ ਲਿਖੀ ਹੈ ਪ੍ਰਸਿੱਧ ਮਰਾਠੀ ਲੇਖਕ Laxman Gaikwad ਨੇ ਅਤੇ ਅਨੁਵਾਦ ਕੀਤਾ ਹੈ Buta Singh Chauhan ਨੇ।
‘ਰਾਹਦਾਰੀ ਦੀ ਉਡੀਕ ਚ’ ਤੋਂ ਬਾਅਦ ਇਹ ਦੂਸਰੀ ਕਿਤਾਬ ਹੈ ਜੋ ਕਿ ਅਸੀੰ ਬਾਬਾ ਸਾਹੇਬ ਬਾਰੇ ਛਾਪੀ ਹੈ... ਉਮੀਦ ਹੈ ਪਾਠਕ ਪਸੰਦ ਕਰਨਗੇ....
ਖਰੀਦਣ ਲਈ 9464960906 ਤੇ ਸੰਪਰਕ ਕਰੋ ਜਾਂ ਐਮਾਜ਼ੋਨ ਰਾਹੀਂ ਵੀ ਇਹ ਕਿਤਾਬ ਖਰੀਦ ਸਕਦੇ ਹੋ:
Dr. Bhim Rao Ambedkar -Jiwan te Kaaraj | ਡਾ. ਭੀਮ ਰਾਓ ਅੰਬੇਦਕਰ - ਜੀਵਨ ਤੇ ਕਾਰਜ https://amzn.in/d/8NOSB4g

‘ਨਾਨਕ ਵੇਲ਼ਾ’ ਤੋਂ ਬਾਅਦ Jagdish Papra ਜੀ ਦੀ ਨਵੀਂ ਕਿਤਾਬ ‘ਸੁਪਨਿਆਂ ਦੀ ਸੈਰ’ ਛਪ ਚੁੱਕੀ ਹੈ... ਚਾਹਵਾਨ ਦੋਸਤ ਮੰਗਵਾ ਸਕਦੇ ਹਨ...(ਕਿਤਾਬ ...
21/03/2024

‘ਨਾਨਕ ਵੇਲ਼ਾ’ ਤੋਂ ਬਾਅਦ Jagdish Papra ਜੀ ਦੀ ਨਵੀਂ ਕਿਤਾਬ ‘ਸੁਪਨਿਆਂ ਦੀ ਸੈਰ’ ਛਪ ਚੁੱਕੀ ਹੈ... ਚਾਹਵਾਨ ਦੋਸਤ ਮੰਗਵਾ ਸਕਦੇ ਹਨ...

(ਕਿਤਾਬ ਖਰੀਦਣ ਲਈ ਸੰਪਰਕ ਨੰ. 9464960906)

------------------------------------
ਲੇਖਕ ਵੱਲੋਂ ਕਿਤਾਬ ਬਾਰੇ ਥੋੜ੍ਹੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
ਇਸ ਕਿਤਾਬ ਵਿੱਚ ਮੇਰੇ ਦੋ ਸਫ਼ਰਨਾਮੇ ਹਨ। 'ਸੁਪਨਿਆਂ ਦੀ ਸੈਰ' ਮਹਿਜ਼ ਸਫ਼ਰਨਾਮਾ ਨਹੀਂ, ਸੰਸਾਰ ਪੱਧਰ ਦੇ ਕਿਸਾਨਾਂ ਵੱਲੋਂ ਆਪਣੀਆਂ ਸਾਂਝੀਆਂ ਸਮੱਸਿਆਵਾਂ ਉੱਤੇ ਚਰਚਾ ਕਰਨ ਲਈ ਯੂਰਪ ਵਿੱਚ ਕੱਢੇ ਗਏ ਅੰਤਰ ਮਹਾਂਦੀਪੀ ਕਾਰਵਾਂ ਦੀ ਰਿਪੋਰਟਿੰਗ ਵੀ ਹੈ। ਇਹ ਕਾਫ਼ਲਾ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਨੂੰ ਪੱਕਿਆਂ ਕਰਨ ਦਾ ਹੋਕਾ ਵੀ ਸੀ,ਸਰਮਾਏ ਦੇ ਵਿਸ਼ਵੀਕਰਨ, ਨਵੀਆਂ ਆਰਥਿਕ ਨੀਤੀਆਂ ਅਤੇ ਨਿੱਜੀਕਰਨ ਤੋਂ ਉਤਪੰਨ ਹੋਣ ਵਾਲੇ ਖ਼ਤਰਿਆਂ ਦੀ ਚਿਤਾਵਨੀ ਦਿੰਦਾ ਸੀ ਜਦੋਂ ਕਿ ਮੌਜੂਦਾ ਸੰਸਾਰ ਵਿਆਪੀ ਕਿਸਾਨ ਅੰਦੋਲਨ ਉਨ੍ਹਾਂ ਨੀਤੀਆਂ ਦਾ ਨਤੀਜਾ ਜਾਪਦੇ ਹਨ।
'ਕੈਨੇਡਾ ਵਾਇਆ ਤੁਰਕੀ', ਤੁਰਕੀ ਦੇ ਸ਼ਹਿਰ ਇਸਤਾਂਬੁਲ ਬਾਰੇ ਹੈ ਜਿੱਥੇ ਮੈਂ ਕੈਨੇਡਾ ਜਾਂਦਿਆਂ ਰੁਕਿਆ ਸੀ। ਇਹ ਵੀ ਸਿਰਫ਼ ਉਨ੍ਹਾਂ ਚਾਰ ਦਿਨਾਂ ਦੇ ਸੈਰ ਸਪਾਟੇ ਦੀ ਕਹਾਣੀ ਨਹੀਂ, ਸਗੋਂ ਇਸਤਾਂਬੁਲ ਦੀ ਇਤਿਹਾਸਕ, ਭੂਗੋਲਿਕ, ਰਾਜਨੀਤਕ ਅਤੇ ਧਾਰਮਿਕ ਮਹੱਤਤਾ ਬਾਰੇ ਜ਼ਿਆਦਾ ਹੈ। ਇਸਤਾਂਬੁਲ ਇੱਕ ਸ਼ਹਿਰ ਨਹੀਂ,ਦੋ ਵੱਡੇ ਧਰਮਾਂ ਦਾ ਮੁਕੱਦਸ ਸਥਾਨ ਰਿਹਾ ਹੈ ਸਦੀਆਂ ਤੱਕ । ਬਹੁਤ ਵਧੀਆ ਲੱਗਾ, ਸੋ ਲਿਖ ਦਿੱਤਾ ।ਉਮੀਦ ਹੈ ਪਸੰਦ ਕਰੋਗੇ।

ਅੰਮ੍ਰਿਤਸਰ ਸਾਹਿਤ ਉਤਸਵ 2024 ਸਮਾਪਤ ਹੋਇਆ ਹੈ... ਪਾਠਕਾਂ ਵੱਲੋਂ ਆੱਟਮ ਆਰਟ ਦੀਆਂ ਕਿਤਾਬਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ... ਇਸ ਹੁੰਗਾਰੇ ਲ...
27/02/2024

ਅੰਮ੍ਰਿਤਸਰ ਸਾਹਿਤ ਉਤਸਵ 2024 ਸਮਾਪਤ ਹੋਇਆ ਹੈ... ਪਾਠਕਾਂ ਵੱਲੋਂ ਆੱਟਮ ਆਰਟ ਦੀਆਂ ਕਿਤਾਬਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ... ਇਸ ਹੁੰਗਾਰੇ ਲਈ ਅਸੀਂ ਅੰਮ੍ਰਿਤਸਰ ਨੇੜਲੇ ਸਭਨਾਂ ਪਾਠਕਾਂ ਦੇ ਰਿਣੀ ਹਾਂ...
ਜਿੱਥੇ ਅੰਮ੍ਰਿਤਸਰ ਵਿੱਚ ਨਵੀਂ ਪੀੜ੍ਹੀ ਕਵਿਤਾ, ਖ਼ਾਸ ਕਰ ਪਾਕਿਸਤਾਨੀ ਪੰਜਾਬੀ ਕਵਿਤਾ ਪੜ੍ਹ ਰਹੀ ਹੈ ਉੱਥੇ ਹੀ ਵੱਖ-ਵੱਖ ਬੁੱਕ-ਸੈਲਰਾਂ ਜਾਂ ਸ਼ੋਸ਼ਲ-ਮੀਡੀਆ ਦੀ ਬਦੌਲਤ ਉਹ ਬਾਕੀ ਕਿਤਾਬਾਂ ਬਾਰੇ ਵੀ ਜਾਣੂ ਹੋ ਰਹੇ ਹਨ... ਵੱਖ-ਵੱਖ ਪਾਠਕ ਆਪ ਇੱਛਾ ਜ਼ਾਹਰ ਕਰਦੇ ਸਨ ਕਿ ਅਸੀਂ ਕੀ ਪੜ੍ਹੀਏ.. ਹਾਲੇ ਸ਼ੁਰੂ ਕਰ ਰਹੇ ਹਾਂ ਪੜ੍ਹਨਾ...! ਤਾਂ ਸਾਡੇ ਕੋਲ ਜ਼ਿਆਦਾਤਰ ਪਾਠਕਾਂ ਦੀ ਪਸੰਦ ਗੁਰਪ੍ਰੀਤ ਧੁੱਗਾ ਹੁਰਾਂ ਦੀ ਕਿਤਾਬ ‘ਚਾਲ਼ੀ ਦਿਨ’ ਰਹੀ ਹੈ... ਇਸ ਕਿਤਾਬ ਦਾ ਪੰਜਵਾਂ ਐਡੀਸ਼ਨ ਅਸੀਂ ਅੰਮ੍ਰਿਤਸਰ ਲੈ ਕੇ ਗਏ ਸੀ, ਜੋ ਕਿ ਮੇਲੇ ਤੋਂ ਇੱਕ ਦਿਨ ਪਹਿਲਾਂ ਹੀ ਛਪ ਕੇ ਆਇਆ ਸੀ... ਇਸਦੀ ਢਾਈ ਸੌ ਕਾਪੀ ਅਸੀਂ ਸੇਲ ਕਰਕੇ ਆਏ ਹਾਂ.... ਸੋ ਹੁਰਾਂ ਨੂੰ ਪੰਜਵਾਂ ਐਡੀਸ਼ਨ ਆਉਣ ਦੀਆਂ ਅਤੇ ਕਿਤਾਬ ਨੂੰ ਅੰਮ੍ਰਿਤਸਰ ਵੀ ਵਧੀਆ ਹੁੰਗਾਰਾ ਮਿਲਣ ਦੀਆਂ ਮੁਬਾਰਕਾਂ...

ਮੇਲੇ ਦਾ ਪ੍ਰਬੰਧ ਬਹੁਤ ਸੋਹਣਾ ਸੀ... ਸੋ, ਇਸ ਸਫਲ ਮੇਲੇ ਲਈ ਦੀ ਸਮੂਹ ਪ੍ਰਬੰਧਕੀ ਟੀਮ ਵਧਾਈ ਦੀ ਹੱਕਦਾਰ ਹੈ। ਅਜਿਹੀ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ।

ਰਿਸ਼ੀ ਹਿਰਦੇਪਾਲ ਆਪਣੀ ਕਵਿਤਾ ਵਿਚ ਬੜੇ ਸਹਿਜ ਨਾਲ ਨਿੱਕੀਆਂ ਨਿੱਕੀਆਂ ਸੂਖ਼ਮ ਗੱਲਾਂ ਕਰਦਾ ਸਾਨੂੰ ਸੋਚ ਦੇ ਬਹੁਤ ਲੰਮੇ ਸਫ਼ਰ ਤੇ ਲੈ ਜਾਂਦਾ ਹੈ। ਅਸ...
01/02/2024

ਰਿਸ਼ੀ ਹਿਰਦੇਪਾਲ ਆਪਣੀ ਕਵਿਤਾ ਵਿਚ ਬੜੇ ਸਹਿਜ ਨਾਲ ਨਿੱਕੀਆਂ ਨਿੱਕੀਆਂ ਸੂਖ਼ਮ ਗੱਲਾਂ ਕਰਦਾ ਸਾਨੂੰ ਸੋਚ ਦੇ ਬਹੁਤ ਲੰਮੇ ਸਫ਼ਰ ਤੇ ਲੈ ਜਾਂਦਾ ਹੈ। ਅਸੀਂ ਸੋਚਦੇ ਹਾਂ ਅਸੀਂ ਤਾਂ ਬਹੁਤ ਹੌਲੀ ਹੌਲੀ ਤੁਰੇ ਸੀ, ਏਨੀ ਦੂਰ ਕਿਵੇਂ ਆ ਗਏ? ਦਰਅਸਲ ਗਹਿਰੀ ਚੁੱਪ ਵਿਚੋਂ ਕਸ਼ੀਦ ਹੋਏ ਸ਼ਬਦਾਂ ਵਿਚਕਾਰ ਜੋ ਖ਼ਾਲੀ ਥਾਂ ਹੁੰਦੀ ਹੈ, ਉਸ ਵਿਚ ਕੋਹਾਂ ਦਾ ਪੈਂਡਾ ਸਮੋਇਆ ਹੁੰਦਾ ਹੈ।
ਇਸ ਸੋਚ ਦੇ ਸਫ਼ਰ ਵਿਚ ਉਹ ਤਿੱਖਾ ਵਿਵੇਕ ਵੀ ਸ਼ਾਮਿਲ ਹੈ ਜਿਸ ਵਿਵੇਕ ਤੋਂ ਡਰਦਿਆਂ ਜਾਅਲੀ ਧਰਮੀਆਂ ਨੇ ਨਾਨਕ ਨੂੰ ਵੀ ਕੁਰਾਹੀਆ ਕਿਹਾ ਸੀ ਤੇ ਇਸ ਵਿਚ ਉਹ ਸੂਖ਼ਮ ਅਹਿਸਾਸ ਵੀ ਸ਼ਾਮਿਲ ਹਨ ਜੋ ਸਾਨੂੰ ਨਾਨਕ-ਬਾਣੀ ਅਤੇ ਰਬਾਬ ਦੀ ਸੁਰਤਿ ਧੁਨ ਨਾਲ ਜੋੜ ਦਿੰਦੇ ਹਨ।
ਰਿਸ਼ੀ ਦੀ ਕਵਿਤਾ ਵਿਸਮਾਦ ਤੋਂ ਹੀਣੇ ਤਰਕ ਦੀ ਸ਼ਾਇਰੀ ਨਹੀਂ ।ਇਹ ਸੁਹਜਮਈ ਰਮਜ਼ਾਂ ਦੀ ਸ਼ਾਇਰੀ ਹੈ ਤੇ ਇਸ ਦੇ ਕੈਨਵਸ ਵਿਚ ਜ਼ਿੰਦਗੀ ਦੇ ਸਾਰੇ ਪਿਆਰੇ ਰਿਸ਼ਤਿਆਂ ਦਾ ਹੁਸਨ ਸ਼ਾਮਲ ਹੈ, ਰੱਬਤਾ ਦੇ ਰਿਸ਼ਤੇ ਦਾ ਵੀ।
ਇਸ ਨੂੰ ਪੜ੍ਹਦਿਆਂ ਸੁਲਤਾਨ ਬਾਹੂ ਯਾਦ ਆਉਂਦਾ ਹੈ:

ਮੀਮ ਮਜ਼ਹਬ ਦੇ ਦਰਵਾਜ਼ੇ ਉੱਚੇ, ਰਾਹ ਰੱਬਾਨਾ ਮੋਰੀ ਹੂ
ਪੰਡਤਾਂ ਅਤੇ ਮੁਲਾਣਿਆਂ ਕੋਲੋਂ, ਛੁਪ ਛੁਪ ਲੰਘੀਏ ਚੋਰੀ ਹੂ ....

ਰਿਸ਼ੀ ਕੋਲ ਰੱਬਤਾ ਵੱਲ ਖੁੱਲ੍ਹਦੀ ਅਚਰਜੁ ਖਿੜਕੀ ਹੈ ।

ਸੁਰਜੀਤ ਪਾਤਰ

ਪਰਦੀਪ ਸਫ਼ੀ ਦੀ ਕਵਿਤਾ ਦੀ ਕਿਤਾਬ ‘ਮਾਂਵਾਂ’ ਅੱਜ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ ਦੌਰਾਨ ਰਿਲੀਜ਼ ਕੀਤੀ ਜਾ ਰਹੀ ਹੈ... ਪਾਠਕ-ਦੋਸਤ ਖ਼ਰੀਦ ਸਕਦ...
01/02/2024

ਪਰਦੀਪ ਸਫ਼ੀ ਦੀ ਕਵਿਤਾ ਦੀ ਕਿਤਾਬ ‘ਮਾਂਵਾਂ’ ਅੱਜ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ ਦੌਰਾਨ ਰਿਲੀਜ਼ ਕੀਤੀ ਜਾ ਰਹੀ ਹੈ... ਪਾਠਕ-ਦੋਸਤ ਖ਼ਰੀਦ ਸਕਦੇ ਹਨ...

‘ਬਹਿਸ ਵਿੱਚ ਇਸਤਰੀ’ ਕਿਤਾਬ ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਪੁਸਤਕ ਮੇਲੇ ਵਿੱਚ ਉਪਲਬਧ ਹੈ... ਪਾਠਕ ਖਰੀਦ ਸਕਦੇ ਹਨ...ਇਹ ਕਿਤਾਬ women st...
01/02/2024

‘ਬਹਿਸ ਵਿੱਚ ਇਸਤਰੀ’ ਕਿਤਾਬ ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਪੁਸਤਕ ਮੇਲੇ ਵਿੱਚ ਉਪਲਬਧ ਹੈ... ਪਾਠਕ ਖਰੀਦ ਸਕਦੇ ਹਨ...

ਇਹ ਕਿਤਾਬ women studies ਬਾਰੇ ਹੈ।

Address

Near Punjabi University
Patiala
147002

Alerts

Be the first to know and let us send you an email when Autumn Art posts news and promotions. Your email address will not be used for any other purpose, and you can unsubscribe at any time.

Contact The Business

Send a message to Autumn Art:

Share

Category