13/07/2025
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 11ਵਾਂ ਸਥਾਪਨਾ ਦਿਵਸ ਗੁਰਦੁਆਰਾ ਨਾਢਾ ਸਾਹਿਬ ਵਿਖੇ ਯਾਦਗਾਰੀ ਹੋ ਨਿਬੜਿਆ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ 2014 ਬਣਾਕੇ ਬਹੁਮਤ ਨਾਲ ਹਰਿਆਣਾ ਸਰਕਾਰ ਵੱਲੋਂ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਬਣਾਈ ਗਈ ਸੀ ਜਿਸਨੂੰ 2022 ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਕਨੂੰਨੀ ਮਾਨਤਾ ਦਿੱਤੀ ਜਿਸਦਾ 11ਵਾਂ ਸਥਾਪਨਾ ਦਿਵਸ ਅੱਜ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾਂ ਵਿਖੇ ਬੜੀ ਚੜਦੀਕਲਾ ਦੇ ਨਾਲ ਮਨਾਇਆ ਗਿਆ 11ਵੇਂ ਸਥਾਪਨਾ ਦਿਵਸ ਤੇ ਕੀਤਾ ਗਿਆ ਵਿਸ਼ੇਸ਼ ਗੁਰਮਤਿ ਸਮਾਗਮ ਯਾਦਗਾਰੀ ਹੋ ਨਿਬੜਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾਂ ਹਲਕਾ ਤੋਂ ਹਰਿਆਣਾ ਕਮੇਟੀ ਮੈਂਬਰ ਅਤੇ ਚੇਅਰਮੈਨ ਖਰੀਦ ਵਿੰਗ ਨੇ ਦੱਸਿਆ ਕੇ ਸਥਾਪਨਾ ਦਿਵਸ ਨੂੰ ਸਮਰਪਿਤ ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ 11 ਜੁਲਾਈ ਨੂੰ ਗੁਰਦੁਆਰਾ ਨਾਢਾ ਸਾਹਿਬ ਵਿਖੇ ਪ੍ਰਾਰੰਭ ਕਰਵਾਏ ਗਏ ਸਨ ਜਿਨਾਂ ਦੇ ਅੱਜ ਸਵੇਰ 10 ਵਜ਼ੇ ਭੋਗ ਪਾਏ ਗਏ 11 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰੂ ਦਰਬਾਰ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਗਏ ਜਿਸ ਵਿੱਚ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ ਨੇ ਰਸਭਿੰਨਾ ਕੀਰਤਨ ਕੀਤਾ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜ਼ੋਖਰਾ ਸਾਹਿਬ ਦੇ ਕਵੀਸਰੀ ਜੱਥੇ ਨੇ ਅਤੇ ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਢਾਡੀ ਜੱਥੇ ਗਿ: ਸੁਖਚੈਨ ਸਿੰਘ ਸ਼ੀਤਲ ਨੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਨੇ ਦੱਸਿਆ ਕੇ ਅੱਜ ਦਾ ਪ੍ਰੋਗਰਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛੱਤਰ ਛਾਇਆ ਅਤੇ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਦੇਖ ਰੇਖ ਵਿੱਚ ਕੀਤਾ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਵੱਲੋਂ ਹਰਿਆਣਾ ਕਮੇਟੀ ਦੀ ਸਥਾਪਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜਿਨਾਂ ਸਿੱਖ ਸੰਗਤਾਂ ਧਾਰਮਿਕ ਜਾਂ ਰਾਜਨੀਤਿਕ ਲੋਕਾਂ ਨੇ ਸਹਿਯੋਗ ਦਿੱਤਾ ਉਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਸਥਾਪਨਾ ਦਿਵਸ ਸਮਾਗਮ ਨੂੰ ਡਾ. ਪ੍ਰਭਲੀਨ ਸਿੰਘ ਓਐਸਡੀ ਹਰਿਆਣਾ ਸਰਕਾਰ,ਜਥੇਦਾਰ ਕਰਨੈਲ ਸਿੰਘ ਪੰਜੌਲੀ ਮੈਂਬਰ ਅਤੇ ਸਾਬਕਾ ਜਰਨਲ ਸਕੱਤਰ ਸ਼੍ਰੌਮਣੀ ਕਮੇਟੀ,ਸ.ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ,ਪਦਮ ਸ੍ਰੀ ਜਗਜੀਤ ਸਿੰਘ ਦਰਦੀ ਚੜਦੀਕਲਾ ਗਰੁੱਪ,ਜਥੇਦਾਰ ਭੁਪਿੰਦਰ ਸਿੰਘ ਅਸੰਧ ਸਾਬਕਾ ਪ੍ਰਧਾਨ ਹਰਿਆਣਾ ਕਮੇਟੀ,ਸ.ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ,ਸ.ਸੁਦਰਸ਼ਨ ਸਿੰਘ ਸਹਿਗਲ ਅੰਬਾਲਾ ਸਾਬਕਾ ਸੀਨੀਅਰ ਮੀਤ ਪ੍ਰਧਾਨ,ਸ.ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ,ਸ.ਪਰਮਜੀਤ ਸਿੰਘ ਮਾਖਾ ਸਿਰਸਾ ਸਾਬਕਾ ਮੈਂਬਰ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ 11ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਸਥਾਪਨਾ ਸਮਾਗਮ ਵਿੱਚ ਸ.ਗੁਰਬੀਰ ਸਿੰਘ ਤਲਾਕੌਰ ਯਮੁਨਾਨਗਰ ਜੂਨੀਅਰ ਮੀਤ ਪ੍ਰਧਾਨ,ਸਿੰਘ ਸਾਹਿਬ ਗਿ: ਜਗਜੀਤ ਸਿੰਘ ਮੁੱਖ ਗ੍ਰੰਥੀ ਨਾਢਾ ਸਾਹਿਬ,ਸ.ਜਗਤਾਰ ਸਿੰਘ ਮਾਨ ਮਿੱਠੜੀ ਸਿਰਸਾ ਅੰਤ੍ਰਿੰਗ ਮੈਂਬਰ,ਸ. ਗੁਰਪਾਲ ਸਿੰਘ ਗੋਰਾ ਐਲਨਾਬਾਦ ਸਿਰਸਾ ਮੈਂਬਰ ਅਤੇ ਚੇਅਰਮੈਨ ਆਈ ਟੀ ਵਿੰਗ,ਸ.ਗੁਰਤੇਜ ਸਿੰਘ ਅੰਬਾਲਾ ਮੈਂਬਰ,ਸ. ਰਜ਼ਿੰਦਰ ਸਿੰਘ ਬਰਾੜਾ ਮੈਂਬਰ ਅਤੇ ਚੇਅਰਮੈਨ ਐਨ ਆਰ ਆਈ ਵਿੰਗ,ਸ. ਭੁਪਿੰਦਰ ਸਿੰਘ ਪਾਣੀਪੱਤ ਮੈਂਬਰ ਅਤੇ ਚੇਅਰਮੈਨ ਛਪਾਈ ਵਿੰਗ,ਕੈਪਟਨ ਦਿਲਬਾਗ ਸਿੰਘ ਮੈਂਬਰ ਅਤੇ ਚੇਅਰਮੈਨ ਡੇਅਰੀ ਵਿਭਾਗ,ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ ਅਤੇ ਚੇਅਰਮੈਨ ਹੈਲਥ ਵਿੰਗ,ਸ.ਪਰਮਜੀਤ ਸਿੰਘ ਸ਼ੇਰਗੜ ਮੈਨੇਜਰ ਨਾਢਾ ਸਾਹਿਬ,ਸ. ਟੀਪੀ ਸਿੰਘ ਸਾਬਕਾ ਅੰਤ੍ਰਿੰਗ ਮੈਂਬਰ,ਸ. ਗੁਰਪ੍ਰਸਾਦ ਸਿੰਘ ਫਰੀਦਾਬਾਦ ਸਾਬਕਾ ਅੰਤ੍ਰਿੰਗ ਮੈਂਬਰ,ਸ.ਸਤਿੰਦਰ ਸਿੰਘ ਮੰਟਾ ਰਸੀਦਾਂ ਸਾਬਕਾ ਮੈਂਬਰ,ਸ. ਇੰਦਰਜੀਤ ਸਿੰਘ ਸਾਹਾ ਸਾਬਕਾ ਮੈਂਬਰ,ਸ. ਅਮਰਜੀਤ ਸਿੰਘ ਡਡਿਆਲਾ ਯਮੁਨਾਨਗਰ ਸਾਬਕਾ ਮੈਂਬਰ,ਸ. ਮਲਕੀਤ ਸਿੰਘ ਪੰਨੀਵਾਲਾ ਸਿਰਸਾ ਸਾਬਕਾ ਮੈਂਬਰ,ਸ. ਹਰਬੰਸ ਸਿੰਘ ਕੜਕੌਲੀ ਯਮੁਨਾਨਗਰ ਸਾਬਕਾ ਮੈਂਬਰ,ਸ.ਸ਼ਿਵਚਰਨ ਸਿੰਘ ਸਹਾਇਕ ਮੈਨੇਜਰ ਨਾਢਾ ਸਾਹਿਬ,ਸ. ਸ਼ੇਰਦਿਲ ਸਿੰਘ ਸ਼ੈਰੀ ਪ੍ਰਧਾਨ ਸਿੰਘ ਸਭਾ ਗੁੜਗਾਂਉ,ਬੀਬੀ ਗਗਨਦੀਪ ਕੌਰ ਸਿੱਧੂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਗੁੜਗਾਂਉ,ਸ. ਉਮਰਾਓ ਸਿੰਘ ਛੀਨਾ ਖਜਾਨਚੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ,ਜਥੇਦਾਰ ਮਨਮੋਹਨ ਸਿੰਘ ਬਲੌਲੀ,ਸੰਤ ਅਮਰੀਕ ਸਿੰਘ ਜੀ ਕਾਰ ਸੇਵਾ ਹੀਰਾ ਬਾਗ ਪਟਿਆਲੇ ਵਾਲਿਆਂ ਦੇ ਜਥੇਦਾਰ ਭਾਈ ਕਰਮਜੀਤ ਸਿੰਘ,ਗਿ: ਸੁਖਚੈਨ ਸਿੰਘ ਗੋਪਾਲਾ ਦਮਦਮੀ ਟਕਸਾਲ,ਸ. ਕੁਲਦੀਪ ਸਿੰਘ ਸੋਹੀ ਚੰਡੀਗੜ,ਐਡਵੋਕੇਟ ਰਸ਼ਪਿੰਦਰ ਸਿੰਘ ਸੋਹੀ,ਇੰਚਾਰਜ ਜਥੇਦਾਰ ਸਿਕੰਦਰ ਸਿੰਘ ਵਾਰਾਣਾ,ਐਡਵੋਕੇਟ ਅਦਿਤਿਆ ਬਾਦਵਾਰ,ਸ.ਲਖਵਿੰਦਰ ਸਿੰਘ ਸਤਗੋਲੀ,ਸ.ਲਖਵਿੰਦਰ ਸਿੰਘ ਬਸੰਤਪੁਰਾ,ਸ.ਕਮਲਜੀਤ ਸਿੰਘ ਮਲਹੋਤਰਾ ਯਮੁਨਾਨਗਰ,ਸ.ਹਰਪਾਲ ਸਿੰਘ ਧਰਮੀ ਫੌਜੀ,ਸ.ਪਿੰਦਰ ਸਿੰਘ ਝੀਂਡਾ,ਸ.ਨਰਿੰਦਰ ਸਿੰਘ ਗਿੱਲ ਕੁਰੂਕਸ਼ੇਤਰ,ਐਡਵੋਕੇਟ ਪਰਮਿੰਦਰ ਸਿੰਘ ਵੀ ਹਾਜ਼ਰ ਸਨ ਸਮਾਪਤੀ ਤੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਸਿਰਪਾਓ ਸਨਮਾਨ ਚਿੰਨ ਅਤੇ ਪੰਜਾਬੀ ਬਾਲ ਉਪਦੇਸ਼ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।