Punjab Hulchul

Punjab Hulchul This is The Page Belongs to Biggest News of Punjab

08/10/2025

Punjabi Singers Angry Over Stray Animals After Rajveer Jawanda’s Death

08/10/2025

ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਬੁਭਾ ਮਾਰ ਮਾਰ ਰੋਈ ਪੰਜਾਬੀ ਸਿੰਗਰ ਸੁੱਖੀ ਬਰਾੜ ਸਰਕਾਰ ਦੇ ਖਿਲਾਫ ਗਾਈਕਾਂ ਨੂੰ ਕੀਤੀ ਅਪੀਲ

ਭਾਰੀ ਮਨ ਨਾਲ ਅਲਵਿਦਾ: ਪੰਜਾਬੀ ਸਿੰਗਰ ਰਾਜਵੀਰ ਜਵੰਦਾ ਨਹੀਂ ਰਹੇ 💔ਆਖ਼ਰ ਉਹੀ ਹੋਇਆ ਜਿਸ ਦਾ ਡਰ ਸੀ। ਕਲਾਕਾਰ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜ...
08/10/2025

ਭਾਰੀ ਮਨ ਨਾਲ ਅਲਵਿਦਾ: ਪੰਜਾਬੀ ਸਿੰਗਰ ਰਾਜਵੀਰ ਜਵੰਦਾ ਨਹੀਂ ਰਹੇ 💔

ਆਖ਼ਰ ਉਹੀ ਹੋਇਆ ਜਿਸ ਦਾ ਡਰ ਸੀ। ਕਲਾਕਾਰ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜੰਗ ਹਾਰ ਗਏ।

ਕੁਝ ਦਿਨ ਪਹਿਲਾਂ ਬੱਦੀ (Baddi) ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿੱਚ ਉਹ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਹੇ ਸਨ, ਪਰ ਅੱਜ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਉਨ੍ਹਾਂ ਦਾ ਇਸ ਤਰ੍ਹਾਂ ਜਾਣਾ ਸਮੁੱਚੀ ਪੰਜਾਬੀ ਇੰਡਸਟਰੀ ਲਈ ਇੱਕ ਵੱਡਾ ਘਾਟਾ ਹੈ।

ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ। 🙏

#ਰਾਜਵੀਰਜਵੰਦਾ

ਪਤਾ ਨਹੀਂ ਲੋਕਾਂ ਦੀ ਲਾਲਚ ਤੇ ਭ੍ਰਿਸ਼ਟਾਚਾਰ ਦੀ ਬਿਮਾਰੀ ਕਦੋਂ ਮੁੱਕੇਗੀ — ਹੁਣ ਇਸ ਸੁਪਰਇੰਟੈਂਡੈਂਟ ਨੂੰ ਹੀ ਵੇਖ ਲਓ, 40 ਹਜ਼ਾਰ ਦੀ ਰਿਸ਼ਵਤ ਲੈ...
07/10/2025

ਪਤਾ ਨਹੀਂ ਲੋਕਾਂ ਦੀ ਲਾਲਚ ਤੇ ਭ੍ਰਿਸ਼ਟਾਚਾਰ ਦੀ ਬਿਮਾਰੀ ਕਦੋਂ ਮੁੱਕੇਗੀ — ਹੁਣ ਇਸ ਸੁਪਰਇੰਟੈਂਡੈਂਟ ਨੂੰ ਹੀ ਵੇਖ ਲਓ, 40 ਹਜ਼ਾਰ ਦੀ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀ ਗਿਰਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਰੋਡਵੇਜ਼ ਡਿਪੋ-1 ਜਲੰਧਰ ‘ਚ ਤਾਇਨਾਤ ਸੁਪਰਇੰਟੈਂਡੈਂਟ ਬਲਵੰਤ ਸਿੰਘ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਵਿਜੀਲੈਂਸ ਮੁਤਾਬਕ, ਇਹ ਕਾਰਵਾਈ ਇਕ ਰਿਟਾਇਰਡ ਡਰਾਈਵਰ ਦੀ ਸ਼ਿਕਾਇਤ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੁਪਰਇੰਟੈਂਡੈਂਟ ਬਲਵੰਤ ਸਿੰਘ ਨੇ ਉਸਦੀ ਰਿਟਾਇਰਮੈਂਟ ਤੋਂ ਪਹਿਲਾਂ ਬਕਾਇਆ ਓਵਰਟਾਈਮ ਬਿੱਲ ਤਿਆਰ ਕਰਨ ਦੇ ਬਦਲੇ 50,000 ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਅਦ ‘ਚ ਗੱਲਬਾਤ ਦੌਰਾਨ 40,000 ਰੁਪਏ ‘ਤੇ ਸੌਦਾ ਤੈਅ ਹੋਇਆ।

ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਲੇਬਰ ਕੋਰਟ ‘ਚ ਚੱਲ ਰਹੇ ਇਕ ਮਾਮਲੇ ਦੌਰਾਨ ਦੋਸ਼ੀ ਸੁਪਰਇੰਟੈਂਡੈਂਟ ਪਹਿਲਾਂ ਹੀ ਕਿਸ਼ਤਾਂ ਵਿੱਚ 1,54,000 ਰੁਪਏ ਲੈ ਚੁੱਕਾ ਸੀ, ਪਰ ਕੰਮ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਪੀੜਤ ਨੇ ਵਿਜੀਲੈਂਸ ਬਿਊਰੋ ਕੋਲ ਇਨਸਾਫ ਲਈ ਅਰਜ਼ੀ ਦਿੱਤੀ।

ਸ਼ਿਕਾਇਤ ਦੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੀ ਟੀਮ ਨੇ ਜਾਲ ਬਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਬਲਵੰਤ ਸਿੰਘ ਨੂੰ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਵੱਲੋਂ ਦੋਸ਼ੀ ਖਿਲਾਫ ਜਲੰਧਰ ਰੇਂਜ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ। ਉਸਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਦਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

ਜਲੰਧਰ ਦੇ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੋਲੋਜੀ (NIT) ਦੇ ਵਿਦਿਆਰਥੀ ਇਕਮਨਜੋਤ ਨੂੰ ਹੌਂਗਕੌਂਗ ਦੀ ਇੱਕ ਕੰਪਨੀ ‘ਫਲੋ ਟ੍ਰੇਡਰਜ਼’ ਵੱਲੋਂ ਸਾਲਾਨਾ 1....
06/10/2025

ਜਲੰਧਰ ਦੇ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੋਲੋਜੀ (NIT) ਦੇ ਵਿਦਿਆਰਥੀ ਇਕਮਨਜੋਤ ਨੂੰ ਹੌਂਗਕੌਂਗ ਦੀ ਇੱਕ ਕੰਪਨੀ ‘ਫਲੋ ਟ੍ਰੇਡਰਜ਼’ ਵੱਲੋਂ ਸਾਲਾਨਾ 1.16 ਕਰੋੜ ਰੁਪਏ ਦੇ ਪੈਕੇਜ ‘ਤੇ ਸਾਫ਼ਟਵੇਅਰ ਡਿਵੈਲਪਰ ਦੀ ਨੌਕਰੀ ਮਿਲੀ ਹੈ। ਇਕਮਨਜੋਤ ਦੀ ਪਛਾਣ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਵਜੋਂ ਹੋਈ ਹੈ। ਉਹ NIT ਜਲੰਧਰ ‘ਚ 100% ਸਕਾਲਰਸ਼ਿਪ ‘ਤੇ ਕੈਮੀਕਲ ਇੰਜੀਨੀਅਰਿੰਗ ਕਰ ਰਿਹਾ ਸੀ, ਪਰ ਉਸਨੇ ਨਾਲ ਨਾਲ ਕੰਪਿਊਟਰ ਸਾਇੰਸ ਵਿੱਚ ਮਾਈਨਰ ਡਿਗਰੀ ਵੀ ਕੀਤੀ। ਤਿੰਨ ਸਾਲ ਤੱਕ ਉਸਨੇ ਇਸ ਵਿਸ਼ੇ ਦੀ ਗਹਿਰਾਈ ਨਾਲ ਪੜ੍ਹਾਈ ਕੀਤੀ।

ਇਕਮਨਜੋਤ ਨੇ ਇਸ ਤੋਂ ਪਹਿਲਾਂ ਗੁੜਗਾਂਵ ਤੇ ਨੋਏਡਾ ਦੀਆਂ ਕੰਪਨੀਆਂ ਵਿੱਚ ਕੰਪਿਊਟਰ ਸਾਇੰਸ ਨਾਲ ਸੰਬੰਧਤ ਇੰਟਰਨਸ਼ਿਪ ਕੀਤੀਆਂ ਸਨ, ਜਿਨ੍ਹਾਂ ਦਾ ਉਸਨੂੰ ਨੌਕਰੀ ਹਾਸਲ ਕਰਨ ਵਿੱਚ ਵੱਡਾ ਲਾਭ ਮਿਲਿਆ। ਖਾਸ ਗੱਲ ਇਹ ਹੈ ਕਿ ਉਹ ਮੁੱਖ ਤੌਰ ‘ਤੇ ਕੈਮੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ, ਪਰ ਉਸਦੀ ਨੌਕਰੀ ਉਸਦੀ ਕੰਪਿਊਟਰ ਸਾਇੰਸ ਦੀਆਂ ਸਕਿਲਜ਼ ਕਰਕੇ ਲੱਗੀ।

ਇਕਮਨਜੋਤ ਦਾ ਕਹਿਣਾ ਹੈ ਕਿ ਉਸਦਾ ਸ਼ੌਕ ਸ਼ੁਰੂ ਤੋਂ ਹੀ ਕੰਪਿਊਟਰ ਸਾਇੰਸ ਪੜ੍ਹਨ ਦਾ ਸੀ, ਪਰ JEE ਵਿੱਚ ਥੋੜ੍ਹਾ ਪਰਸੈਂਟਾਈਲ ਘੱਟ ਆਉਣ ਕਾਰਨ ਉਸਨੂੰ ਇਸ ਵਿਚ ਦਾਖਲਾ ਨਹੀਂ ਮਿਲ ਸਕਿਆ। ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਸੁਪਨੇ ਨੂੰ ਜਿਉਂਦਾ ਰੱਖਿਆ।

ਉਸਦਾ ਜਨਮ ਗਾਜ਼ੀਆਬਾਦ ਦੇ ਮੋਦੀ ਨਗਰ ਵਿੱਚ ਹੋਇਆ। ਮਾਤਾ–ਪਿਤਾ ਦਾ ਉੱਥੇ ਇੱਕ ਇੰਸਟੀਟਿਊਟ ਹੈ ਜਿੱਥੇ ਦੋਵੇਂ ਕੰਪਿਊਟਰ ਸਿਖਾਉਂਦੇ ਹਨ। ਇਕਮਨਜੋਤ ਨੇ ਆਪਣੀ ਪ੍ਰਾਇਮਰੀ ਸਿੱਖਿਆ ਮੋਦੀ ਨਗਰ ‘ਚ ਹੀ ਲਈ ਤੇ ਛਾਇਆ ਪਬਲਿਕ ਸਕੂਲ ਤੋਂ ਨੌਨ–ਮੈਡੀਕਲ ਵਿਸ਼ਿਆਂ ਨਾਲ 12ਵੀਂ ਪਾਸ ਕੀਤੀ।

ਉਸਨੇ ਦੱਸਿਆ ਕਿ 12ਵੀਂ ਤੋਂ ਬਾਅਦ ਉਸਦਾ ਮਨ ਸਾਫ਼ਟਵੇਅਰ ਇੰਜੀਨੀਅਰਿੰਗ ਵੱਲ ਹੋ ਗਿਆ ਸੀ, ਇਸ ਲਈ ਉਸਨੇ ਘਰ ‘ਚ ਰਹਿ ਕੇ ਹੀ JEE ਦੀ ਤਿਆਰੀ ਸ਼ੁਰੂ ਕੀਤੀ। ਨਾ ਉਹ ਕਿਸੇ ਮਹਿੰਗੇ ਕੋਚਿੰਗ ਸੈਂਟਰ ਗਿਆ ਤੇ ਨਾ ਹੀ ਕਿਸੇ ਵੱਡੇ ਟਿਊਟਰ ਕੋਲ। ਰੋਜ਼ਾਨਾ 6 ਘੰਟੇ ਯੂਟਿਊਬ ‘ਤੇ ਪੜ੍ਹਾਈ ਕਰਦਾ ਰਿਹਾ।

ਉਸਨੇ ਕਿਹਾ ਕਿ ਮੈਂ ਸੋਚਿਆ ਸੀ ਜੇ 99 ਪਰਸੈਂਟਾਈਲ ਮਿਲ ਜਾਵੇ ਤਾਂ ਵੱਡੇ ਕਾਲਜ ਵਿਚ ਕੰਪਿਊਟਰ ਸਾਇੰਸ ਮਿਲ ਜਾਵੇਗੀ, ਪਰ JEE ਨਤੀਜੇ ‘ਚ 96.2 ਪਰਸੈਂਟਾਈਲ ਮਿਲੇ ਤੇ ਮੈਨੂੰ ਕੈਮੀਕਲ ਇੰਜੀਨੀਅਰਿੰਗ ਮਿਲੀ। ਪਰ ਮੈਂ ਆਪਣੇ ਸੁਪਨੇ ਨੂੰ ਨਹੀਂ ਛੱਡਿਆ ਤੇ ਹੋਸਟਲ ‘ਚ ਵਾਪਸ ਆ ਕੇ ਯੂਟਿਊਬ ਤੋਂ ਹੀ ਕੰਪਿਊਟਰ ਸਾਇੰਸ ਦੀ ਪੜ੍ਹਾਈ ਜਾਰੀ ਰੱਖੀ।

ਇਕਮਨਜੋਤ ਦੀ ਵੱਡੀ ਭੈਣ ਵੀ ਸਾਫ਼ਟਵੇਅਰ ਡਿਵੈਲਪਰ ਹੈ, ਜਿਸਨੇ ਉਸਦੀ ਗਾਈਡੈਂਸ ਕੀਤੀ। ਕੈਮੀਕਲ ਇੰਜੀਨੀਅਰਿੰਗ ਦਾ ਇੱਕ ਸਾਲ ਪੂਰਾ ਹੋਣ ‘ਤੇ ਉਸਨੇ ਓਪਸ਼ਨਲ ਵਿਸ਼ੇ ਵਜੋਂ ਕੰਪਿਊਟਰ ਸਾਇੰਸ ਦੀ ਮਾਈਨਰ ਡਿਗਰੀ ਸ਼ੁਰੂ ਕਰ ਦਿੱਤੀ। ਇਸਦੇ ਬਾਅਦ ਉਸਨੇ ਯੂਰਪ ਦੀਆਂ ਕੰਪਨੀਆਂ ਵਿੱਚ ਔਨਲਾਈਨ ਜਾਬਾਂ ਲਈ ਅਪਲਾਈ ਕਰਨਾ ਸ਼ੁਰੂ ਕੀਤਾ ਤੇ ਹੌਂਗਕੌਂਗ ਦੀ ਕੰਪਨੀ ਵੱਲੋਂ ਇੰਟਰਵਿਊ ਲਈ ਕਾਲ ਆਈ। ਉਸਨੇ ਇੰਟਰਵਿਊ ਦਿੱਤਾ ਤੇ ਆਖ਼ਿਰਕਾਰ ਸਿਲੈਕਟ ਹੋ ਗਿਆ।

ਅਜਿਹੇ ਵੱਡੇ ਪੈਕੇਜ ‘ਤੇ ਨੌਕਰੀ ਲੈਣ ਵਾਲਾ ਇਕਮਨਜੋਤ, NIT ਜਲੰਧਰ ਦਾ ਪਹਿਲਾ ਵਿਦਿਆਰਥੀ ਹੈ ਜਿਸਨੇ ਆਪਣੀ ਮਿਹਨਤ, ਜਜ਼ਬੇ ਤੇ ਯਕੀਨ ਨਾਲ ਇਹ ਮਕਾਮ ਹਾਸਲ ਕੀਤਾ।

ਲੁਧਿਆਣਾ ਦੇ ਸਤਲੁਜ ‘ਚ ਪਾਣੀ ਦਾ ਪੱਧਰ ਵਧਿਆ, ਸਸਰਾਲੀ ‘ਤੇ ਖ਼ਤਰਾ: ਮਿੱਟੀ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂਲੁਧਿਆਣਾ ਦੇ ਸਸਰਾਲੀ ਕਲੋਨੀ ਵਿੱਚ ਮ...
06/10/2025

ਲੁਧਿਆਣਾ ਦੇ ਸਤਲੁਜ ‘ਚ ਪਾਣੀ ਦਾ ਪੱਧਰ ਵਧਿਆ, ਸਸਰਾਲੀ ‘ਤੇ ਖ਼ਤਰਾ: ਮਿੱਟੀ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂ

ਲੁਧਿਆਣਾ ਦੇ ਸਸਰਾਲੀ ਕਲੋਨੀ ਵਿੱਚ ਮੁੜ ਖ਼ਤਰਾ ਮੰਡਰਾਉਣ ਲੱਗਾ ਹੈ। ਸਤਲੁਜ ਦਰਿਆ ਦਾ ਪਾਣੀ ਉੱਥੇ ਪਹੁੰਚ ਗਿਆ ਹੈ ਜਿੱਥੇ ਪ੍ਰਸ਼ਾਸਨ ਅਤੇ ਕਿਸਾਨਾਂ ਨੇ ਜ਼ਮੀਨ ਦੇ ਕਟਾਅ ਨੂੰ ਰੋਕਣ ਲਈ ਮਿੱਟੀ ਦੇ ਥੈਲਿਆਂ ਨੂੰ ਜਾਲ ਵਿੱਚ ਬੰਨ੍ਹ ਕੇ ਲਗਾਏ ਸਨ। ਵੱਧ ਪਾਣੀ ਆਉਣ ਕਾਰਨ ਕਈ ਥਾਵਾਂ ਤੋਂ ਮਿੱਟੀ ਦੇ ਥੈਲੇ ਸਤਲੁਜ ਵਿੱਚ ਵਗ ਗਏ ਹਨ। ਜਿਸ ਨੂੰ ਰੋਕਣ ਦੇ ਲਈ ਇਹਤਿਆਤ ਵਰਤੇ ਜਾ ਰਹੇ ਨੇ

ਅੱਜ ਵੀ ਹਿਮਾਚਲ ਅਤੇ ਪੰਜਾਬ ਦੇ ਖੇਤਰਾਂ ਵਿੱਚ ਭਾਰੀ ਬਰਸਾਤ ਦਾ ਅਲਰਟ ਹੈ, ਇਸ ਲਈ ਸਸਰਾਲੀ ਕਲੋਨੀ ਸਣੇ ਧੁੱਲੇਵਾਲ, ਗੜ੍ਹੀ ਫਜ਼ਲ, ਖੇਹੜਾ ਬੇਟ ਅਤੇ ਹੋਰ ਸੰਵੇਦਨਸ਼ੀਲ ਪੁਆਇੰਟਾਂ ਦੇ ਆਸ ਪਾਸ ਰਹਿਣ ਵਾਲੇ ਲੋਕ ਵੀ ਡਰੇ ਹੋਏ ਹਨ। ਲੋਕ ਦੇਰ ਰਾਤ ਨੂੰ ਅਤੇ ਸਵੇਰੇ-ਸਵੇਰੇ ਦਰਿਆ ਦੇ ਕੰਢੇ ਪਹੁੰਚ ਰਹੇ ਹਨ। ਸੋਮਵਾਰ (6 ਅਕਤੂਬਰ) ਨੂੰ ਸਵੇਰੇ ਵੀ ਸਸਰਾਲੀ ਦੇ ਲੋਕ ਦਰਿਆ ਕੰਢੇ ਪਹੁੰਚੇ।

ਫਰਾਂਸ ਤੋਂ ਡੰਕੀ ਰੂਟ ਰਾਹੀਂ ਬ੍ਰਿਟੇਨ ਜਾਣ ਵਾਲੇ 85 ਨੌਜਵਾਨਾਂ ਨਾਲ 1 ਅਕਤੂਬਰ ਨੂੰ ਹਾਦਸਾ ਵਾਪਰਿਆ। ਕਿਸਤੀ ਵਿੱਚ ਅਚਾਨਕ ਹਵਾ ਨਿਕਲਣ ਅਤੇ ਧਮਾਕ...
06/10/2025

ਫਰਾਂਸ ਤੋਂ ਡੰਕੀ ਰੂਟ ਰਾਹੀਂ ਬ੍ਰਿਟੇਨ ਜਾਣ ਵਾਲੇ 85 ਨੌਜਵਾਨਾਂ ਨਾਲ 1 ਅਕਤੂਬਰ ਨੂੰ ਹਾਦਸਾ ਵਾਪਰਿਆ। ਕਿਸਤੀ ਵਿੱਚ ਅਚਾਨਕ ਹਵਾ ਨਿਕਲਣ ਅਤੇ ਧਮਾਕੇ ਕਾਰਨ ਸਾਰੇ ਨੌਜਵਾਨ ਪਾਣੀ ਵਿੱਚ ਡੁੱਬ ਗਏ। ਇਸ ਹਾਦਸੇ ਵਿੱਚ ਜਲੰਧਰ ਦੇ ਆਦਮਪੁਰ ਦੇ ਪਿੰਡ ਭਟਣੂਰਾ ਲੁਬਾਣਾ ਦੇ 29 ਸਾਲਾ ਅਰਵਿੰਦਰ ਸਿੰਘ ਲਾਪਤਾ ਹੋ ਗਏ।

ਹਾਦਸੇ ਦੀ ਜਾਣਕਾਰੀ ਮਿਲਣ ਤੇ ਫਰਾਂਸ ਪੁਲਿਸ ਨੇ ਬਾਕੀ ਨੌਜਵਾਨਾਂ ਦਾ ਰੈਸਕਿਊ ਕੀਤਾ, ਜਿਨ੍ਹਾਂ ਵਿੱਚ 4 ਹੋਰ ਪੰਜਾਬੀ ਨੌਜਵਾਨ ਵੀ ਸ਼ਾਮਲ ਸਨ। ਪਰ ਅਰਵਿੰਦਰ ਸਿੰਘ ਹਾਲੇ ਤੱਕ ਨਹੀਂ ਮਿਲੇ। ਉਸ ਦੇ ਪਰਿਵਾਰ ਨੂੰ 2 ਅਕਤੂਬਰ ਨੂੰ ਫਰਾਂਸ ਤੋਂ ਜਾਣਕਾਰੀ ਮਿਲੀ ਕਿ ਬਾਕੀ ਨੌਜਵਾਨ ਬਚਾ ਲਏ ਗਏ ਹਨ, ਪਰ ਅਰਵਿੰਦਰ ਲਾਪਤਾ ਹੈ। ਪਰਿਵਾਰ ਹੁਣ ਸਰਕਾਰ ਤੋਂ ਉਸ ਦੀ ਭਾਲ ਕਰਨ ਵਿੱਚ ਮਦਦ ਦੀ ਅਪੀਲ ਕਰ ਰਿਹਾ ਹੈ।

ਇਹ ਹਾਦਸਾ ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਅਤੇ ਖ਼ਤਰਨਾਕ ਰਾਹਾਂ ਦੀ ਹਕੀਕਤ ਨੂੰ ਦਰਸਾਉਂਦਾ ਹੈ, ਜਿੱਥੇ ਸੁਪਨੇ ਦੇਖਣ ਵਾਲੇ ਨੌਜਵਾਨ ਆਪਣੀ ਜਿੰਦਗੀ ਨੂੰ ਖ਼ਤਰੇ ਵਿੱਚ ਪਾ ਬੈਠਦੇ ਹਨ।

06/10/2025

Baba Ramdev’s Reaction to Rajvir Jawanda’s Himachal Tragedy and the Stray Animal Issue

06/10/2025

Raja Warring Makes Funny Comment on Bhagwant Mann - Watch Video

ਬਰਨਾਲਾ ਦੇ ਕਸਬੇ ਸ਼ਹਿਣਾ ਵਿਖੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਸੁਖਵਿੰਦਰ ਸਿੰਘ ਲੰਬੇ ਸਮੇਂ...
04/10/2025

ਬਰਨਾਲਾ ਦੇ ਕਸਬੇ ਸ਼ਹਿਣਾ ਵਿਖੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਸੁਖਵਿੰਦਰ ਸਿੰਘ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ (AAP) ਅਤੇ ਭਦੌੜ ਵਿਧਾਨ ਸਭਾ ਹਲਕੇ ਤੋਂ 'ਆਪ' ਵਿਧਾਇਕ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਵੀ ਸੁਰਖੀਆਂ ਵਿੱਚ ਸੀ।
ਇਹ ਘਟਨਾ ਪਿੰਡ ਦੇ ਬੱਸ ਸਟੈਂਡ 'ਤੇ ਵਾਪਰੀ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

02/10/2025

KFC Chicken Lover Must Watch This Video - Must

Address

Hulchul Production/Urbun Estate
Patiala
147001

Alerts

Be the first to know and let us send you an email when Punjab Hulchul posts news and promotions. Your email address will not be used for any other purpose, and you can unsubscribe at any time.

Contact The Business

Send a message to Punjab Hulchul:

Share

Category