13/08/2026
ਬੁਢਲਾਡਾ ਤੋਂ 31 ਅਗਸਤ ਨੂੰ ‘ਦਿੱਲੀ ਚੱਲੋ’, 3 ਵਜੇ ਰੇਲ ਰਾਹੀਂ ਹੋਵੇਗੀ ਰਵਾਨਗੀ
ਬੁਢਲਾਡਾ ਹਲਕੇ ਵਿੱਚ 31 ਅਗਸਤ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਨੂੰ ਲੈ ਕੇ ਸੀਪੀਆਈ ਵੱਲੋਂ ਪਿੰਡੋਂ-ਪਿੰਡ ਮੀਟਿੰਗਾਂ ਅਤੇ ਜਨਸੰਪਰਕ ਮੁਹਿੰਮ ਜਾਰੀ ਹੈ। ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਹੋਰ ਆਗੂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਦੀ ਅਪੀਲ ਕਰ ਰਹੇ ਹਨ।
ਆਗੂਆਂ ਨੇ ਦੱਸਿਆ ਕਿ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਵੱਡੀ ਜਨ ਸਭਾ ਕੀਤੀ ਜਾਵੇਗੀ, ਜਿਸ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਮਨਰੇਗਾ ਸਮੇਤ ਕਈ ਮੁੱਦੇ ਉਠਾਏ ਜਾਣਗੇ। 31 ਅਗਸਤ ਨੂੰ ਬੁਢਲਾਡਾ ਰਾਮਲੀਲਾ ਗਰਾਊਂਡ ਤੋਂ ਦੁਪਹਿਰ 3 ਵਜੇ ਰੇਲ ਰਾਹੀਂ ਦਿੱਲੀ ਲਈ ਰਵਾਨਗੀ ਹੋਵੇਗੀ।
#ਬੁਢਲਾਡਾ #ਦਿੱਲੀਚੱਲੋ #ਕਾਮਰੇਡਹਰਦੇਵਸਿੰਘਅਰਸ਼ੀ #ਕ੍ਰਿਸ਼ਨਚੌਹਾਨ #ਕਿਸਾਨ