14/08/2026
ਬੇਨਤੀ ਹੈ ਇਕ
ਮੈਂ ਵੇਹਲੜ ਬੇਰੁਜਗਾਰ ਰ3 ਨਿਕੰਮਾ ਰਿਹਾ ਹੁਣ ਤਕ ਜਦ ਤਕ ਇਹ ਲਿਖ ਰਿਹਾ
ਪਰ ਮੈਂ ਕੰਮ ਕਰਨਾ ਚਾਹੁੰਦਾ , ਕਿਸੇ ਫੈਕਟਰੀ ਚ , ਤੇ ਫੈਕਟਰੀ ਜਾਂ ਲਈ ਮਹੀਨੇ ਦਾ 1 ਹਜਾਰ ਖਰਚਾ ਤੇ ਠੇਕੇਦਾਰ ਨੂੰ 1 ਹਜਾਰ sicurity ਭਰਨੀ ਮਤਲਬ 2000 ਟੋਟਲ, ਕਿਸੇ ਨਾਲ਼ ਬਣੀ ਨਹੀਂ ਸਭ ਪਾਸੇ ਵਿਗਾੜ ਰੱਖੀ ਪਰ ਹੁਣ ਮੈਨੂੰ ਗ਼ਲਤੀ ਮਹਿਸੂਸ ਹੋਈ, ਅਗਰ ਸਭ ਥੋੜਾ ਥੋੜਾ ਕਰ ਸਕਦੇ ਤਾਂ ਭਾਵੇਂ 1000 ਰੁਪੈ ਪੈਟਰੋਲ ਲਈ ਮਿਲ ਜਾਣ security ਠੇਕੇਦਾਰ ਕਹਿੰਦਾ ਸੀ ਬਾਅਦ ਚ ਦੇ ਸਕਦਾ ਤਨਖਾਹਾਂ ਚੋ, ਪਹਿਲਾ ਦੇ ਦੇਵੇ ਤਾਂ ਵਾਪਿਸ ਮਿਲ ਸਕਦੀ , ਮੈਂ ਜੋ ਕਿਹਾ ਇਹ ਸੱਚ ਆ ਕੋਈ ਝੂਠ ਨੀ , ਹੋ ਸਕੇ ਤਾਂ ਕੋਈ ਮਦਦ ਕਰਦੋ , 1 ਹਜਾਰ ਤੋਂ 1 ਰੁਪੈ ਵੱਧ ਨਹੀਂ ਲਵਾਂਗਾ ਤੇ ਅਗਰ ਕੋਈ ਵਾਪਿਸ ਮੰਗੇਗਾ ਤਾਂ ਮੈਂ ਤਨਖਾਹ ਤੋਂ ਬਾਅਦ ਵਾਪਿਸ ਮੋੜਨ ਲਈ ਤਿਆਰ ਹਾਂ, ਮੇਰਾ ਕੰਮ ਤੇ ਲਗਣਾ ਜਰੂਰੀ ਆ ਮੈਂ ਕਿਸੇ ਦੁਕਾਨਦਾਰ ਦਾ 25000 ਦੇਣਾ ਤੇ ਕੰਮ ਤੇ ਲਗ ਕੇ ਦੇ ਦੇਵਾਂਗਾ ਥੋੜੇ ਥੋੜੇ ਕਰਕੇ , ਮੈਨੂੰ ਪਤਾ ਮੇਰਿਆ ਗਲਤੀਆਂ ਨੇ ਮੈਨੂੰ ਏਥੇ ਤਕ ਸੁੱਟ ਦਿੱਤਾ , ਤੁਸੀ ਸਹੀ ਸਮਝੋ ਜਾਂ ਗਲਤ ਪਰ ਮੈਨੂੰ ਸੱਚੀ ਲੋੜ ਹੈ , ਪਲੀਜ ( ਮੈਂ ਜਿੰਨੇ ਪੈਸੇ ਆਉਣਗੇ ਸਭ ਦਾ ਹਿਸਾਬ ਵੀ ਦੇਣ ਲਈ ਤਿਆਰ ਆ , ਬੱਸ ਆਸ ਪਾਸ ਦੇ ਲੋਕ ਮੌਕਾ ਨਹੀਂ ਦੇ ਰਹੇ ਸੁਧਰਨ ਦਾ , ਏਥੇ ਤੁਸੀ ਭਾਵੇਂ ਡਿਜੀਟਲ ਭਿਖਾਰੀ ਸਮਝ ਰਹੇ ਹੋਵੋਗੇ ਮੈਨੂੰ ਅੰਦਾਜਾ ਹੈ ) ਅਗਰ ਕਿਸੇ ਨੂੰ ਲਗਦਾ ਮੈਂ ਧੋਖਾ ਦੇਵਾਂਗਾ ਪੈਸੇ ਲੈਕੇ ਤਾਂ ਮੈਨੂੰ ਸਾਹਮਣੇ ਆ ਕੇ ਗੱਲ ਕਰ ਸਕਦਾ , ਮੈਨੂੰ ਪੈਸੇ ਭਾਵੇਂ ਨਾ ਮਿਲਣ ਕੰਮ ਤੇ ਜਾਣ ਵੇਲੇ ਪੰਪ ਵਾਲੇ ਤੋਂ ਪੈਟਰੋਲ ਮਿਲ ਜਾਵੇ ਬਾਕੀ ਮੈਂ ਆਪ ਸਭ ਠੀਕ ਕਰ ਸਕਦਾ , ਕਿਉਕਿ ਵਿਗਾੜ ਮੈਂ ਪਾਇਆ ਤਾਂ ਸਾਇਦ ਇਕ ਮੌਕਾ ਤੇ ਅਹਿਸਾਸ ਜਿਸ ਨਾਲ ਮੈਂ ਦੋਬਾਰਾ ਸਿੱਧੇ ਰਸਤੇ ਜਾਣ ਲਈ ਤਿਆਰ ਆ ਤੇ ਸਭ ਨਾਲ ਸਾਂਝ ਤੇ ਵਿਸ਼ਵਾਸ ਦੋਬਾਰਾ ਬਣਾਵਾਂਗਾ