
17/09/2023
ਲਖਨਊ ਦੇ ਰਹਿਣ ਵਾਲੇ ਸੇਵਾ ਮੁਕਤ ਫੌਜੀ ਕਰਨਲ ਆਪਣੀ ਪਤਨੀ ਨਾਲ ਰਹਿ ਰਹੇ ਸਨ। ਦੋ ਲੜਕੇ ਅਮੈਰੀਕਨ ਕੰਪਨੀਆਂ ਵਿਚ ਕੰਮ ਕਰਦਿਆਂ ਉਚ ਅਹੁਦਿਆਂ ਤੇ ਲੱਗੇ ਹੋਏ। ਪਤਨੀ ਦੀ ਮੌਤ ਤੇ ਛੋਟਾ ਬੇਟਾ ਪਹੁੰਚਿਆ ਪਰ ਵੱਡਾ ਨਹੀਂ ਆਇਆ, ਪੁਛਣ ਤੇ ਪਤਾ ਲੱਗਾ ਕਿ ਵੱਡਾ ਚਾਹੰਦਾ ਸੀ ਕਿ ਮਾਂ ਦੇ ਮਰਨ ਪਿੱਛੋਂ ਛੋਟਾ ਭਰਾ ਅੰਤਿਮ ਕਿਰਿਆਵਾਂ ਕਰ ਆਵੇ, ਬਾਪ ਦੀ ਵਾਰੀ ਉਹ ਖੁਦ ਆ ਜਾਵੇਗਾ।
ਇਹ ਸਭ ਸੁਣ ਕੇ ਪਿਤਾ ਕਮਰੇ ਚ ਗਿਆ ਇਕ ਪੱਤਰ ਲਿਖਿਆ
" ਬੇਟਾ ਤੁਹਾਡੀ ਪਰਵਰਿਸ਼ ਵਿਚ ਅਸੀਂ ਕੋਈ ਕਸਰ ਨਹੀਂ ਛੱਡੀ, ਤੁਹਾਨੂੰ ਪੜਾ ਲਿਖਾਂ ਕੇ ਕਾਬਲ ਬਣਾਇਆ। ਤੇਰੀ ਮਾਂ ਮਰਦੇ ਦਮ ਤਕ ਤੁਹਾਨੂੰ ਯਾਦ ਕਰਦਿਆਂ ਰੋਂਦੀ ਰਹੀ। ਮੈਂ ਉਸਦੇ ਕੋਲ ਹੀ ਸੀ। ਪਰ ਆਖਰੀ ਸਮੇਂ ਮੇਰੇ ਕੋਲ ਕੌਣ ਹੋਵੇਗਾ? ਮੈਂ ਤੁਹਾਨੂੰ ਕਸ਼ਟ ਨਹੀਂ ਦੇਣਾ ਚਾਹੁੰਦਾ। ਇਸ ਲਈ ਹੁਣ ਤੂੰ ਆਇਆ ਹੈ ਤਾਂ ਮੇਰੇ ਵਾਲਾ ਬੋਝ ਵੀ ਹਲਕਾ ਕਰਕੇ ਜਾਵੀਂ"
ਕਮਰੇ ਵਿੱਚੋਂ ਗੋਲੀ ਚਲਣ ਦੀ ਆਵਾਜ਼ ਆਈ
ਕਰਨਲ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ