08/06/2025
ਫਗਵਾੜਾ ਪੁਲਿਸ ਨੇ ਰਿਹਾਣਾ ਜੱਟਾਂ ਵਿਖੇ ਬੈਂਕ ਡਕੈਤੀ ਦਾ ਮਾਮਲਾ ਸੁਲਝਾਇਆ
ਕਪੂਰਥਲਾ ਪੁਲਿਸ ਨੇ ਬੈਂਕ ਡਕੈਤੀ ਦਾ ਮੁੱਖ ਦੋਸ਼ੀ ਕਰ ਲਿਆ ਕਾਬੂ। ਐਸਐਸਪੀ ਕਪੂਰਥਲਾ ਗੋਰਵਤੂਰਾ ਨੇ ਦੱਸਿਆ ਕਿ ਦੋਸ਼ੀ ਦਾ ਸਾਡੀਆਂ ਟੀਮਾਂ ਜਿਸ ਵਿੱਚ ਐਸਪੀ ਫਗਵਾੜਾ ਥਾਣਾ ਰਾਵਲਪਿੰਡੀ ਐਸਐਚਓ ਡੀਐਸਪੀ ਫਗਵਾੜਾ ਅਤੇ ਸਮੂਹ ਟੀਮ ਵੱਲੋਂ 150 ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਅਤੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਤੋਂ 13 ਲੱਖ 60 ਹਜਾਰ ਰੁਪਏ ਅਤੇ ਇੱਕ ਦੇਸੀ ਪਸਤੌਲ ਕਾਬੂ ਕੀਤਾ ਦੋ ਦੋਸ਼ੀਆਂ ਦੀ ਭਾਲ ਵਿੱਚ ਵੀ ਪੁਲਿਸ ਲੱਗੀ ਹੋਈ ਹੈ ਜਿਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ