19/09/2025
ਖੁਫੀਆ ਜਾਣਕਾਰੀ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ, ਕਪੂਰਥਲਾ ਪੁਲਿਸ ਨੇ ਫਗਵਾੜਾ ਵਿੱਚ ਇੱਕ ਵੱਡੇ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਮੁੱਖ ਤੌਰ 'ਤੇ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਸਾਫਟਵੇਅਰ ਸਹੂਲਤਾਂ ਪ੍ਰਦਾਨ ਕਰਨ ਦੀ ਆੜ ਵਿੱਚ ਨਿਸ਼ਾਨਾ ਬਣਾਉਂਦਾ ਸੀ। ਮੌਕੇ 'ਤੇ 36 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 40 ਲੈਪਟਾਪ, 67 ਮੋਬਾਈਲ ਫੋਨ ਅਤੇ 10,00,000 ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੈਕੇਟ ਇੱਕ ਸਥਾਨਕ ਵਸਨੀਕ, ਅਮਰਿੰਦਰ ਸਿੰਘ ਉਰਫ਼ ਸਾਭੀ ਟੌਹਰੀ ਦੁਆਰਾ ਚਲਾਇਆ ਜਾ ਰਿਹਾ ਸੀ, ਜਿਸਨੇ ਇਮਾਰਤ ਨੂੰ ਕਿਰਾਏ 'ਤੇ ਲਿਆ ਹੋਇਆ ਸੀ। ਉਹ ਦਿੱਲੀ ਦੇ ਸੂਰਜ ਨਾਲ ਜੁੜਿਆ ਹੋਇਆ ਹੈ, ਜੋ ਅੱਗੇ ਕੋਲਕਾਤਾ ਦੇ ਸ਼ੇਨ ਨਾਮਕ ਇੱਕ ਸ਼ੱਕੀ ਵਿਅਕਤੀ ਨਾਲ ਜੁੜਿਆ ਹੋਇਆ ਹੈ। ਲੈਣ-ਦੇਣ ਮੁੱਖ ਤੌਰ ‘ਤੇ ਬਿਟਕੋਇਨ ਰਾਹੀਂ ਕੀਤੇ ਜਾਂਦੇ ਸਨ ਅਤੇ ਹਵਾਲਾ ਚੈਨਲਾਂ ਦੀ ਸ਼ਮੂਲੀਅਤ ਵੀ ਪਾਈ ਗਈ ਹੈ।
ਥਾਣਾ ਸਾਈਬਰਕ੍ਰਾਈਮ, ਕਪੂਰਥਲਾ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧਾਂ ਸਮੇਤ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਸਾਈਬਰ ਧੋਖਾਧੜੀ ਰੈਕੇਟ ਨੂੰ ਖਤਮ ਕਰਕੇ ਇੱਕ ਸੁਰੱਖਿਅਤ ਪੰਜਾਬ ਬਣਾਉਣ ਲਈ ਵਚਨਵੱਧ ਹੈ।
𝐀𝐜𝐭𝐢𝐧𝐠 𝐨𝐧 𝐬𝐞𝐜𝐫𝐞𝐭 𝐢𝐧𝐟𝐨𝐫𝐦𝐚𝐭𝐢𝐨𝐧, 𝐊𝐚𝐩𝐮𝐫𝐭𝐡𝐚𝐥𝐚 𝐏𝐨𝐥𝐢𝐜𝐞 𝐛𝐮𝐬𝐭𝐬 𝐚 𝐦𝐚𝐣𝐨𝐫 𝐜𝐲𝐛𝐞𝐫 𝐟𝐫𝐚𝐮𝐝 𝐫𝐚𝐜𝐤𝐞𝐭 𝐢𝐧 #𝐏𝐡𝐚𝐠𝐰𝐚𝐫𝐚 𝐭𝐡𝐚𝐭 𝐩𝐫𝐢𝐦𝐚𝐫𝐢𝐥𝐲 𝐭𝐚𝐫𝐠𝐞𝐭𝐞𝐝 𝐩𝐞𝐨𝐩𝐥𝐞 𝐢𝐧 𝐭𝐡𝐞 #𝐔𝐒𝐀 & #𝐂𝐚𝐧𝐚𝐝𝐚 𝐮𝐧𝐝𝐞𝐫 𝐭𝐡𝐞 𝐠𝐮𝐢𝐬𝐞 𝐨𝐟 𝐩𝐫𝐨𝐯𝐢𝐝𝐢𝐧𝐠 𝐬𝐨𝐟𝐭𝐰𝐚𝐫𝐞 𝐬𝐨𝐥𝐮𝐭𝐢𝐨𝐧𝐬, 𝐚𝐫𝐫𝐞𝐬𝐭𝐢𝐧𝐠 𝟑𝟔 𝐚𝐜𝐜𝐮𝐬𝐞𝐝 𝐨𝐧 𝐭𝐡𝐞 𝐬𝐩𝐨𝐭 𝐚𝐧𝐝 𝐫𝐞𝐜𝐨𝐯𝐞𝐫𝐢𝐧𝐠 𝟒𝟎 𝐥𝐚𝐩𝐭𝐨𝐩𝐬, 𝟔𝟕 𝐦𝐨𝐛𝐢𝐥𝐞 𝐩𝐡𝐨𝐧𝐞𝐬, 𝐚𝐧𝐝 ₹𝟏𝟎,𝟎𝟎,𝟎𝟎𝟎 𝐢𝐧 𝐜𝐚𝐬𝐡.
Preliminary investigation reveals that the racket was operated by a local individual, Amrinder Singh @ Sabhi Tohri, who had leased the premises. He is linked to Suraj from , who is further linked with a suspect named Shen from . Transactions were primarily conducted through , and hawala channels have also been found involved.
An FIR has been registered at PS , . Further investigation is underway to expose the full nexus, including the backward and forward linkages of the network.
Punjab Police remains resolute in dismantling cyber fraud rackets and ensuring a safe & secure .