30/09/2025
ਸ਼ੋਸ਼ਲ ਮੀਡੀਆ ਰਾਹੀਂ ਜਾਗਰੂਕ ਹੋਣ ਵਾਲੇ
ਨੌਜਵਾਨੋ ਖ਼ਾਸ ਕਰ ਬਾਇਕ ਚਲਾਉਣ ਵਾਲੇ ਬੱਚਿਓ ਰੀੜ ਦੀ ਸੱਟ ਜਿੰਦਗੀ ਰੋਲ਼ ਦਿੰਦੀ ਹੈ,ਅਤੇ ਰੀੜ ਇਨਸਾਨ ਨੂੰ ਮਿਲਦੀ ਵੀ ਇਕ ਹੀ ਹੈ ।
ਜਾਗਰੂਕ ਹੋਣਾ ਅਤੇ ਸੇਵਾ ਕਰਨੀ ਵੀ ਇੱਕ ਅਰਦਾਸ ਹੈ।
ਫੋਟੋ ਚ ਵੇਖਿਓ ਜੋੜ ਅਤੇ ਨਾੜਾਂ ਕਿੰਨੀਆਂ ਹਨ C= 4,C=5,C=7,C=6,C=8 ਇਹਨਾਂ ਸਹਾਰੇ ਇੰਸਾਨੀ ਜਿੰਦਗੀ ਖੜੀ ਹੁੰਦੀ ਹੈ।
ਗਰਦਣ ਦੇ ਮਣਕੇ ਦੇ ਦਰਜਨਾਂ ਨਹੀਂ ਸੈਂਕੜੈ ਆਪ੍ਰੇਸ਼ਨ ਕਰਵਾਏ ਸ਼੍ਰੀ ਅੰਮ੍ਰਿਤਸਰ ਸਾਹਿਬ ਤਕ ਤੋਂ ਸੁਰੱਖਿਅਤ ਹੱਥਾਂ ਰਾਹੀਂ PGI ਮੰਗਾ ਕੇ,
ਅੱਜ ਓਹ ਮਰੀਜ ਸਰਵਾਈਕਲ ਪਲੇਟ ਆਪ੍ਰੇਸ਼ਨ ਤੋਂ ਬਾਅਦ ਵਧੀਆ ਤੁਰੇ ਫਿਰਦੇ ਹਨ, ਵੇਂਟੀਲੇਟਰ ਇਲਾਜ ਨਹੀਂ, ਇਲਾਜ ਹੈ ਐਕਸੀਡੈਂਟ ਹੋਣ ਬਾਅਦ ਮਰੀਜ ਨੂੰ ਚੁੱਕਣਾ ਕਿਵੇਂ ਹੈ...?
ਤੁਸੀਂ ਵਿਦੇਸ਼ੀ ਫਿਲਮਾਂ ਜਾਂ ਅਕਸਰ ਕਿਸੇ ਦੁਰਘਟਨਾ ਦੇ ਵੀਡੀਓ ਵਿੱਚ ਦੇਖਿਆ ਹੋਣਾ ਕਿ ਦੁਰਘਟਨਾ ਤੋਂ ਬਾਅਦ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਅਤੇ ਇੰਤਜ਼ਾਰ ਕੀਤਾ ਜਾਂਦਾ ਕਿ ਮਾਹਿਰ ਨਰਸਿੰਗ ਸਟਾਫ ਆਵੇ,ਓਹ ਆਉਣ ਤੋਂ ਬਾਅਦ ਮਰੀਜ਼ ਦੀ ਹਾਲਤ ਦੀ ਸਥਿਤੀ ਦਾ ਮੁਆਇਨਾ ਕਰਦੇ ਹਨ ਅਤੇ ਫਿਰ ਸਟਰੇਚਰ ਤੇ ਪਾਉਂਦੇ ਹਨ।
ਆਪਣੇ ਦੇਸ਼ ਵਿੱਚ ਇਹ ਸੁਵਿਧਾ ਨਾ ਬਰਾਬਰ ਹਨ, ਅਕਸਰ ਦੁਰਘਟਨਾ ਹੋਣ ਬਾਅਦ ਰਾਹ ਚਲਦੇ ਲੋਕਾਂ ਨੂੰ ਮਰੀਜ਼ ਨੂੰ ਜਲਦੀ ਅਤੇ ਸੁਰੱਖਿਅਤ ਹਸਪਤਾਲ ਵਿੱਚ ਪਹੁੰਚਾਇਆ ਜਾਣਾ ਹੁੰਦਾ ਪਰ ਮਰੀਜ਼ ਨੂੰ ਚੁੱਕਣ ਵੇਲੇ਼ ਕੁਝ ਜ਼ਰੂਰੀ ਧਿਆਨ ਦੇਣ ਯੋਗ ਹਿਦਾਇਤਾਂ ਹਨ ।
ਇਸ ਜਿੰਦਗੀ ਦੇ ਨੁਕਸਾਨ ਤੋਂ ਬਚਣਾ ਕਿਵੇਂ ਹੂੰਦਾ
ਐਕਸੀਡੈਂਟ ਤੋਂ ਬਾਅਦ ਚੁੱਕਣ ਵਾਲੇ ਦੇ ਹੱਥ ਹੁੰਦਾ,
ਜੇਕਰ ਕੋਈ ਮਾਹਿਰ ਐਂਬੂਲੈਂਸ ਸਟਾਫ਼ ਵਾਲੇ ਚੁੱਕਦੇ ਹਨ ਓਹ ਸਬ ਤੋਂ ਪਹਿਲਾਂ ਬਗੈਰ ਗਰਦਣ ਹਿਲਾਏ ਕਾਲਰ ਲੱਗਾ ਕੇ ਸਪਾਈਨਲ ਕੋਡ ਨੂੰ ਡੈਮਜ਼ ਹੋਣੋਂ ਬਚਾਉਂਦੇ ਹਨ ਅਤੇ ਸਟਰੈਚਰ ਨੂੰ ਮਰੀਜ਼ ਦੇ ਬਰਾਬਰ ਸੜਕ ਤੇ ਰਖਦੇ ਹਨ ਅਤੇ ਸੁਰੱਖਿਅਤ ਐਂਬੂਲੈਂਸ ਵਿੱਚ ਰੱਖਦੇ ਹਨ ਨਾਂ ਕਿ ਆਮ ਲੋਕਾਂ ਵਾਂਗ ਹਫ਼ੜਾ ਦਫ਼ੜੀ ਵਿੱਚ ਚੁੱਕ ਕੇ ਕਾਰ ਚ ਸੁੱਟਦੇ ਹਨ।
ਸਬ ਤੋਂ ਪਹਿਲਾਂ ਸਹਾਰਾ ਸਾਰੀ ਰੀੜ ਨੂੰ ਸਿੱਧੀ ਰੱਖਣਾ ਸਿਰ ਤੋਂ ਲੱਕ ਦੇ L4,L5 ਤੱਕ
ਜੇਕਰ ਕੁਝ ਵੀ ਨਾ ਮਿਲੇ ਬੰਦੇ ਜਿਨਾਂ ਚੌੜਾ ਫੱਟਾ ਲਿਆਓ ਉਸਤੇ ਆਰਾਮ ਨਾਲ ਗਰਦਨ, ਪੂਰੀ ਰੀੜ ਦੀ ਹੱਡੀ ਨੂੰ ਸਹਾਰਾ ਦਿੰਦੇ ਹੋਏ ਆਰਾਮ ਨਾਲ਼ ਖਿਸਕਾ ਕੇ ਮਰੀਜ ਨੂੰ ਉਸ ਫੱਟੇ ਤੇ ਪਾਓ ਤੇ ਉਸਦੇ ਆਲੇ ਦੁਆਲੇ ਪੱਗ ਨੁੰ ਚੌੜਾ ਕਰ ਕੇ ਲਪੇਟ ਦਿਓ ਤਾਂ ਕਿ ਸਪਾਈਨਲ ਕਾੱਡ ਚੁੱਕਣ ਲਗੇ ਡੈਮੇਜ ਨਾ ਹੋ ਜਾਵੇ।
ਸੁਰੱਖਿਅਤ ਚੁੱਕਣ ਅਤੇ ਜਲਦੀ ਹਸਪਤਾਲ ਪਹੁੰਚਣ ਨਾਲ ਜਿੰਦਗੀ ਬਚਦੀ ਹੈ, ਉਸ ਮਰੀਜ ਚ ਜਿਸਨੂੰ ਚੁੱਕਣ ਵੇਲੇ ਅਣਜਾਣ ਲੋਕ ਚੁੱਕਣ ਫਿਰ ਡਾਕਟਰਾਂ ਨੂੰ ਇਲਾਜ ਕਰਣ ਵਿੱਚ ਅਤੇ ਮਰੀਜ਼ ਦੇ ਦੁਬਾਰਾ ਸਹੀ ਹੋਣ ਵਿੱਚ ਬਹੁਤ ਦਿੱਕਤ ਆਉਂਦੀ ਹੈ।
ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਕਰੋ 🙏
Satish Satish Ngo Worker
Source Social Media