
05/12/2023
#9 ਰੌਕਸਟਾਰ ਗੇਮਜ਼ ਨੇ ਕੀਤਾ GTA 6 ਦਾ ਟ੍ਰੇਲਰ ਰਿਲੀਜ਼, ਸਾਲ 2025 'ਚ ਆਵੇਗੀ ਇਹ ਵਿਡਿਓ ਗੇਮ ।
ਕਰੀਬ 12 ਸਾਲਾਂ ਬਾਅਦ GTA V ਤੋਂ ਬਾਅਦ GTA 6 ਦਾ ਟ੍ਰੇਲਰ ਅੱਜ ਰੌਕਸਟਾਰ ਗੇਮਜ਼ ਨੇ ਆਪਣੇ ਯੂ-ਟਿਊਬ ਚੈਨਲ ਤੇ ਰਿਲੀਜ਼ ਕਰ ਦਿੱਤਾ ਹੈ ।
Grand Theft Auto 6 ਦੇ ਇਸ ਟ੍ਰੇਲਰ ਨੂੰ 15 ਘੰਟਿਆਂ ਚ ਹੀ 6 ਕਰੋੜ 82 ਲੱਖ (68.2 ਮਿਲਿਅਨ) ਚਾਹੁੰਣ ਵਾਲਿਆਂ ਨੇ ਦੇਖ ਲਿਆ ਹੈ ।
Grand Theft ਦਾ ਮਤਲਬ ਹੁੰਦਾ ਕਿ ਜਦੋਂ ਕੋਈ ਵੱਡੀ ਚੋਰੀ ਜਾਂ ਡਾਕਾ ਵੱਜਦਾ ਹੈ ਉਹਨੂੰ Grand Theft ਕਹਿੰਦੇ ਹਨ ਅਤੇ ਇਹੀ ਸ਼ਬਦ ਤੋਂ ਇਹ ਵਿਡੀਓ ਗੇਮ ਦਾ ਨਾਮ ਪਿਆ Grand Theft Auto, ਕਿਉਂਕਿ GTA ਦਾ ਮਤਲਬ ਵੀ ਕਾਰ ਜਾਂ ਗੱਡੀ ਖੋਹਣ ਨਾਲ ਹੈ ਅਤੇ ਇਹ ਗੇਮ ਵੀ ਇਸੇ ਚੀਜਾਂ, ਚੋਰੀਆਂ, ਡਾਕੇ, ਕਤਲ਼ ਤੇ Game Missions ਤੇ ਆਧਾਰਿਤ ਹੈ ।
ਆਖ਼ਰੀ ਲੜੀ (GTA V) ਅੱਜ ਤੋਂ 10 ਸਾਲ ਪਹਿਲਾਂ ਆਈ ਸੀ, ਜਿਹਦੀਆਂ 180 ਮਿਲਿਅਨ ਕਾਪੀਆਂ ਅੱਜ ਤੱਕ ਵਿਕ ਚੁੱਕੀਆਂ ਹਨ ਅਤੇ GTA V 8 ਬਿਲਿਅਨ ਡਾਲਰ ਦੀ ਕਮਾਈ ਕਰ ਚੁੱਕੀ ਹੈ ।
ਰੌਕਸਟਾਰ ਗੇਮਜ਼ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਕਿ 2022 ਦੇ ਸ਼ੁਰੂ ਵਿਚ ਹੀ GTA 6' ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ GTA 6 ਟ੍ਰੇਲਰ ਦੀ ਸ਼ੁਰੂਆਤ ਕੰਪਨੀ ਦੀ 25 ਵੀਂ ਵਰ੍ਹੇਗੰਢ ਦੇ ਨਾਲ ਮਿਲਦੀ ਹੈ ।
ਨਵੀਂ GTA 6 2025 ਚ ਸਿਰਫ Sony Playstation 5, Xbox X ਸੀਰੀਜ਼ ਅਤੇ S ਸੀਰੀਜ਼ ਲਈ ਹੀ ਲਾਂਚ ਹੋਵੇਗੀ ਅਤੇ PC ਵਾਲਿਆਂ ਲਈ ਬੁਰੀ ਖ਼ਬਰ ਹੈ ਕਿਉਂਕਿ PC ਉੱਤੇ ਲਾਂਚ ਕਰਨ ਦਾ ਕੰਪਨੀ ਦਾ ਕੋਈ ਇਰਾਦਾ ਨਹੀਂ ਹੈ ।
ਇਸ ਤਰਾਂ ਦੀਆਂ ਹੋਰ ਰੌਚਕ ਜਾਣਕਾਰੀਆਂ ਲੈਣ ਲਈ Follow ਕਰ ਲਿਓ -