Saini News Network

Saini News Network Media

ਰਾਜਪੁਰਾ ਖਬਰਨਾਮਾ
26/06/2025

ਰਾਜਪੁਰਾ ਖਬਰਨਾਮਾ

ਰਾਜਪੁਰਾ ਖਬਰਨਾਮਾ
23/06/2025

ਰਾਜਪੁਰਾ ਖਬਰਨਾਮਾ

Rajpura khabarnama
23/06/2025

Rajpura khabarnama

ਰਾਜਪੁਰਾ ਖਾਸ
15/06/2025

ਰਾਜਪੁਰਾ ਖਾਸ

ਰਾਜਪੁਰਾ ਖਬਰਨਾਮਾ
10/06/2025

ਰਾਜਪੁਰਾ ਖਬਰਨਾਮਾ

ਰਾਜਪੁਰਾ ਖਾਸ
06/06/2025

ਰਾਜਪੁਰਾ ਖਾਸ

                *ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਨਾਲ ਲੈ ਕੇ ਪਟਿਆਲਾ ਦ...
05/06/2025



*ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਨਾਲ ਲੈ ਕੇ ਪਟਿਆਲਾ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ*

*-ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਸਨਮੁੱਖ ਪੰਜਾਬ ਦੇ ਕਿਸਾਨਾਂ ਤੇ ਖੇਤੀਬਾੜੀ ਨਾਲ ਸਬੰਧਤ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ*

-*ਕੇਂਦਰ, ਝੋਨੇ ਦੀ ਪਰਾਲੀ ਨੂੰ ਅੱਗ ਲੱਗਣੋ ਰੋਕਣ ਲਈ ਪੰਜਾਬ ਦੇ ਕਿਸਾਨਾਂ ਲਈ ਖੁੱਲ੍ਹਾ ਦਿਲ ਦਿਖਾਵੇ-ਖੁੱਡੀਆਂ*

-*ਝੋਨੇ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਸਪਲਾਈ ਵਧਾਉਣ ਤੇ ਪਾਣੀ ਬਚਾਉਣ ਲਈ ਝੋਨੇ ਦੀ ਥਾਂ ਮੱਕੀ, ਦਾਲਾਂ ਤੇ ਤੇਲ ਬੀਜਾਂ ਹੇਠ ਰਕਬਾ ਵਧਾਉਣ ਲਈ ਕੇਂਦਰੀ ਸਹਾਇਤਾ ਵੀ ਮੰਗੀ*

-*ਕਿਸਾਨਾਂ ਨੂੰ ਉਨਤ ਬਣਾਉਣ ਲਈ ਰਾਜ ਸਰਕਾਰ ਤੇ ਉਨਤਸ਼ੀਲ ਕਿਸਾਨਾਂ ਤੇ ਸਾਇੰਸਦਾਨਾਂ ਨਾਲ ਮਿਲਕੇ ਕੰਮ ਕਰੇਗੀ ਕੇਂਦਰ ਸਰਕਾਰ- ਸ਼ਿਵਰਾਜ ਸਿੰਘ ਚੌਹਾਨ*

-*ਕੇਂਦਰੀ ਮੰਤਰੀ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਖੇੜੀ ਗੰਢਿਆਂ 'ਚ ਖੁੰਡ ਚਰਚਾ ਤੇ ਕੇ.ਵੀ.ਕੇ ਰੌਣੀ ਵਿਖੇ ਕਿਸਾਨਾਂ ਨਾਲ ਸੰਵਾਦ*

*ਖੇੜੀ ਗੰਢਿਆਂ, ਰੌਣੀ (ਪਟਿਆਲਾ), ਸੈਣੀ 5 ਜੂਨ:*

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਨਾਲ ਲੈਕੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ।
ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ ਨੂੰ ਦੇਸ਼ ਦੀਆਂ ਜੜ੍ਹਾਂ ਦੱਸਦਿਆਂ ਕੇਂਦਰੀ ਮੰਤਰੀ ਦੇ ਸਨਮੁੱਖ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ, ਜਿਸ 'ਤੇ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਨੂੰ ਦਿੱਲੀ ਮੀਟਿੰਗ ਲਈ ਆਉਣ ਦਾ ਸੱਦਾ ਦਿੱਤਾ ਕਿਹਾ ਕਿ ਕਿਸਾਨਾਂ ਨੂੰ ਉਨਤ ਬਣਾਉਣ ਲਈ ਕੇਂਦਰ ਸਰਕਾਰ ਇੱਕ ਦੇਸ਼, ਇੱਕ ਖੇਤੀ, ਇੱਕ ਟੀਮ ਬਣਾਕੇ ਰਾਜ ਸਰਕਾਰ ਅਤੇ ਉਨਤਸ਼ੀਲ ਕਿਸਾਨਾਂ ਸਮੇਤ ਖੇਤੀਬਾੜੀ ਯੂਨੀਵਰਸਿਟੀ ਤੇ ਸਾਇੰਸਦਾਨਾਂ ਮਿਲਕੇ ਕੰਮ ਕਰੇਗੀ।
ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਮੰਤਰੀ ਨੂੰ ਰਾਜ ਦੀਆਂ ਮੰਗਾਂ ਦਾ ਪੱਤਰ ਸੌਂਪਦਿਆਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਯਤਨ ਕਰ ਰਹੀ ਹੈ, ਉਥੇ ਹੀ ਕੇਂਦਰ ਸਰਕਾਰ ਦੇ ਵੀ ਉਪਰਾਲੇ ਲਾਜਮੀ ਹਨ, ਇਸ ਲਈ ਕੇਂਦਰ ਸਰਕਾਰ ਸੂਬੇ ਦੇ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਆਵੇ।
ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ 'ਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣੋ ਰੋਕਣ ਲਈ ਕੇਂਦਰ ਨੂੰ ਕਿਸਾਨਾਂ ਦੀ ਮਦਦ ਲਈ ਖੁੱਲ੍ਹਾ ਦਿਲ ਦਿਖਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਾਲ ਹੀ ਝੋਨੇ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਕਿਲਤ ਦੂਰ ਕਰਨ ਲਈ ਸਪਲਾਈ ਵਧਾਉਣ ਸਮੇਤ ਪਾਣੀ ਬਚਾਉਣ ਲਈ ਝੋਨੇ ਦੀ ਥਾਂ ਮੱਕੀ, ਦਾਲਾਂ ਤੇ ਤੇਲ ਬੀਜਾਂ ਹੇਠ ਰਕਬਾ ਵਧਾਉਣ ਲਈ ਕੇਂਦਰੀ ਸਹਾਇਤਾ ਵੀ ਮੰਗੀ ਅਤੇ ਨਰਮੇ ਦੀ ਫ਼ਸਲ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਝੋਨੇ ਦੀ ਫ਼ਸਲ ਦੀ ਖਰੀਦ 'ਚ ਐਫ.ਸੀ.ਆਈ. ਵੱਲੋਂ ਅੜਿੱਕੇ ਡਾਹੁਣ ਦਾ ਮਸਲਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ।
ਇਸ ਦੌਰਾਨ ਰਾਜਪੁਰਾ ਬਲਾਕ ਦੇ ਪਿੰਡ ਖੇੜੀ ਗੰਢਿਆਂ ਵਿਖੇ ਕਿਸਾਨ ਗੁਰਪ੍ਰੀਤ ਸਿੰਘ ਦੇ ਖੇਤਾਂ ਵਿੱਚ ਖੁੰਡ ਚਰਚਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਵਿਖੇ ਕਿਸਾਨਾਂ ਨਾਲ ਖੁੱਲ੍ਹਾ ਵਿਚਾਰ ਵਟਾਂਦਰਾ ਕਰਦਿਆਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸਾਨਾਂ ਦੀ ਤਰੱਕੀ ਤੋਂ ਬਗੈਰ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦਾ ਸੱਦਾ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਇਸ ਨਿਰਾਲੀ ਤਕਨੀਕ ਨੂੰ ਕੁਦਰਤੀ ਸਰੋਤਾਂ ਲਈ ਸੰਜੀਵਨੀ ਕਰਾਰ ਦਿੱਤਾ।
ਕਿਸਾਨਾਂ ਨਾਲ ਗੱਲਬਾਤ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਨੇ ਸੂਬੇ ਦੇ ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ 'ਚ ਪਾਏ ਯੋਗਦਾਨ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਪੰਜਾਬ ਦੀ ਭੂਮੀ, ਜਜ਼ਬੇ, ਕਿਸਾਨਾਂ ਦੀ ਮਿਹਨਤ ਤੇ ਜ਼ਨੂਨ ਨੂੰ ਪ੍ਰਣਾਮ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਦੌਲਤ ਹੀ ਅੱਜ ਦੇਸ਼ 'ਚ ਕਣਕ, ਚਾਵਲ ਸਮੇਤ ਮੱਕੀ, ਸੋਇਆਬੀਨ ਦੇ ਉਤਪਾਦਨ ਨੇ ਰਿਕਾਰਡ ਤੋੜੇ ਹਨ ਪਰੰਤੂ ਹੁਣ ਦਾਲਾਂ ਤੇ ਤੇਲ ਬੀਜਾਂ ਦੀ ਕਮੀ ਵੀ ਪੰਜਾਬ ਦੇ ਕਿਸਾਨਾਂ ਦੀ ਮਦਦ ਨਾਲ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਰਾਜ ਸਰਕਾਰ ਨਾਲ ਮਿਲਕੇ ਸੂਬੇ ਦੇ ਕਿਸਾਨਾਂ ਦੀਆਂ ਖੇਤੀ ਲਾਗਤਾਂ ਘਟਾਉਣ ਤੇ ਉਤਪਾਦਨ ਅਤੇ ਮੁਨਾਫ਼ਾ ਵਧਾਉਣ ਲਈ ਕਦਮ ਉਠਾਏ ਜਾਣਗੇ।
ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਹ ਦੇਸ਼ ਦੇ ਖੇਤੀਬਾੜੀ ਮੰਤਰੀ ਵਜੋਂ ਦੇਸ਼ ਦੇ ਕਿਸਾਨਾਂ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਜਾਕੇ ਗੱਲਬਾਤ ਕਰਕੇ ਕਿਸਾਨਾਂ ਦੀ ਤਰੱਕੀ ਲਈ ਦੇਸ਼ ਦੇ 16 ਹਜ਼ਾਰ ਖੇਤੀ ਸਾਇੰਸਦਾਨਾਂ ਦੀ ਖੋਜ ਨੂੰ ਜਮੀਨ ਨਾਲ ਜੋੜ ਰਹੇ ਹਨ, ਤਾਂ ਕਿ ਕਿਸਾਨਾਂ ਦੀ ਲੋੜ ਮੁਤਾਬਕ ਨੀਤੀਆਂ ਬਣਾਈਆਂ ਜਾਣ ਤੇ ਖੋਜਾਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਪੰਜਾਬ ਆਕੇ ਕਿਸਾਨਾਂ ਦੇ ਤਜ਼ਰਬਿਆਂ ਤੋਂ ਬਹੁਤ ਕੁਝ ਸਿੱਖਿਆ ਹੈ।
ਕਿਸਾਨਾਂ ਨੂੰ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਅਪਣਾਉਣ ਅਤੇ ਐਕਸਪੋਰਟ ਕੁਆਲਿਟੀ ਦੇ ਅਨਾਜ ਦੀ ਪੈਦਾਵਾਰ 'ਤੇ ਜ਼ੋਰ ਦਿੰਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪਾਣੀ ਤੇ ਵਾਤਾਵਰਣ ਬਚਾਉਣ ਲਈ ਉਤਪਾਤਨ ਵਧਾਉਣਾ ਹੈ ਪਰ ਖੇਤੀ ਲਾਗਤਾਂ ਘਟਾਉਣੀਆਂ ਹਨ ਅਤੇ ਨਾਲ ਦੀ ਨਾਲ ਦਵਾਈ ਕੰਪਨੀਆਂ ਹੱਥੋਂ ਕਿਸਾਨਾਂ ਦੀ ਲੁੱਟ ਵੀ ਨਹੀਂ ਹੋਣ ਦੇਣੀ, ਜਿਸ ਲਈ ਰਾਜ ਸਰਕਾਰ ਨਾਲ ਮਿਲਕੇ ਕੰਮ ਕੀਤਾ ਜਾਵੇਗਾ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਆਖਿਆ ਕਿ ਭਾਰਤ ਸਰਕਾਰ ਪਾਕਿਸਤਾਨ ਨਾਲ ਹੋਇਆ ਸਿੰਧ ਜਲ ਸਮਝੌਤਾ ਖ਼ਤਮ ਕਰਕੇ ਦੇਸ਼ ਦੇ ਦਰਿਆਵਾਂ ਦਾ ਪਾਣੀ, ਜਲ ਦੀ ਕਮੀ ਨਾਲ ਜੂਝ ਰਹੇ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਲਈ ਵਰਤਣਾ ਚਾਹੁੰਦੀ ਹੈ, ਜਿਸ ਵੱਲ ਠੋਸ ਕਦਮ ਉਠਾਏ ਜਾ ਰਹੇ ਹਨ।
ਇਸ ਦੌਰਾਨ ਵੱਖ-ਵੱਖ ਕਿਸਾਨਾਂ ਨੇ ਝੋਨੇ ਦੀ ਪਰਾਲੀ ਦਾ ਬਿਨ੍ਹਾਂ ਅੱਗ ਲਗਾਏ ਹੱਲ ਕਰਨ, ਫ਼ਸਲੀ ਵਿਭਿੰਨਤਾ ਦੀਆਂ ਮੁਸ਼ਕਿਲਾਂ, ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ, ਡੇਅਰੀ ਧੰਦੇ ਤੇ ਖੇਤੀਬਾੜੀ ਦੀਆਂ ਹੋਰ ਦਿੱਕਤਾਂ ਸਮੇਤ ਆਪਣੀ ਸਫ਼ਲ ਖੇਤੀ ਦੇ ਤਜ਼ਰਬੇ ਕੇਂਦਰੀ ਮੰਤਰੀ ਨਾਲ ਸਾਂਝੇ ਕੀਤੇ, ਜਿਨ੍ਹਾਂ ਨੂੰ ਸ਼ਿਵਰਾਜ ਸਿੰਘ ਚੌਹਾਨ ਨੇ ਪੂਰੇ ਠਰ੍ਹੰਮੇ ਨਾਲ ਸੁਣਿਆ ਤੇ ਸਿੱਧੀ ਬਿਜਾਈ ਵਾਲੇ ਖੇਤ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਸਿੱਧੀ ਬਿਜਾਈ ਤੋਂ ਪ੍ਰਭਾਵਤ ਹੁੰਦਿਆਂ ਖ਼ੁਦ ਟ੍ਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ।
ਕੇ.ਵੀ.ਕੇ. ਰੌਣੀ ਵਿਖੇ ਕੇਂਦਰੀ ਮੰਤਰੀ ਅਤੇ ਪੰਜਾਬ ਦੇ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮੱਦੇਨਜ਼ਰ ਬੂਟੇ ਵੀ ਲਗਾਏ। ਉਨ੍ਹਾਂ ਨੇ ਝੋਨੇ ਦੀ ਪਨੀਰੀ ਦੀ ਬਿਜਾਈ ਲਈ ਮੈਟ ਟਾਈਪ ਨਰਸਰੀ ਦਾ ਨਿਰੀਖਣ ਕਰਨ ਸਮੇਤ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਰਿਮੋਰਟ ਕੰਟਰੋਲ ਰਾਹੀਂ ਮਸ਼ੀਨ ਨਾਲ ਝੋਨਾ ਲਗਾਉਣ ਦੀ ਪ੍ਰਦਰਸ਼ਨੀ ਵੀ ਦੇਖੀ।
ਸਮਾਰੋਹ ਮੌਕੇ ਭਾਰਤ ਦੇ ਖੇਤੀਬਾੜੀ ਕਮਿਸ਼ਨਰ ਪੀ.ਕੇ. ਸਿੰਘ, ਆਈ.ਸੀ.ਏ.ਆਰ ਦੇ ਡਾਇਰੈਕਟਰ ਜਨਰਲ ਡਾ. ਐਮ.ਐਲ. ਜਾਟ, ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਡਾ. ਬਸੰਤ ਗਰਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ ਗੋਸਲ, ਆਈ.ਸੀ.ਏ.ਆਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਰਾਜਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਅਟਾਰੀ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਗੁਰੂ ਅੰਗਦ ਦੇਵ ਯੂਨੀਵਰਸਟੀ ਆਫ਼ ਵੈਟਰਨਰੀ ਸਾਇੰਸਿੰਜ ਦੇ ਵੀ.ਸੀ. ਡਾ. ਜਤਿੰਦਰਪਾਲ ਸਿੰਘ ਗਿੱਲ, ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ, ਅਟਾਰੀ ਦੇ ਨਿਰਦੇਸ਼ਕ ਡਾ. ਨੱਚੀਕੇਤ ਕੋਤਵਾਲੀਵਾਲੇ, ਡਾ. ਪਰਮਿੰਦਰ ਸ਼ੇਰੋਂ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ, ਏ.ਡੀ.ਸੀ. ਇਸ਼ਾ ਸਿੰਗਲ, ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਸਮੇਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਕਿਸਾਨ ਤੇ ਹੋਰ ਪਤਵੰਤੇ ਵੀ ਮੌਜੂਦ ਸਨ।
***********
ਫੋਟੋ ਕੈਪਸ਼ਨ-ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਦੌਰਾਨ ਸ਼ਿਰਕਤ ਕਰਦੇ ਹੋਏ।

**ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਕਿਸਾਨਾਂ ਤੇ ਖੇਤੀਬਾੜੀ ਨਾਲ ਸਬੰਧਤ ਮੰਗਾਂ ਬਾਰੇ ਪੱਤਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸੌਂਪਦੇ ਹੋਏ। ਊਨ੍ਹਾਂ ਦੇ ਨਾਲ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਡਾ. ਬਸੰਤ ਗਰਗ ਵੀ ਨਜ਼ਰ ਆ ਰਹੇ ਹਨ।

13/05/2025



ਨਕਲੀ ਸ਼ਰਾਬ ਵਿਰੁੱਧ ਪੰਜਾਬ ਦੀ ਲੜਾਈ ਨੂੰ ਮਿਲੀ ਵੱਡੀ ਸਫਲਤਾ, ਪਟਿਆਲਾ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ 600 ਲੀਟਰ ਮੀਥਾਨੌਲ ਕੈਮੀਕਲ ਜ਼ਬਤ
-ਦਿੱਲੀ ਤੋਂ ਪੰਜਾਬ ਆ ਰਹੀ ਮੀਥਾਨੌਲ ਦੀ ਖੇਪ ਦੇ ਮਜੀਠਾ ਨਕਲੀ ਸ਼ਰਾਬ ਮਾਮਲੇ ਨਾਲ ਤਾਰ ਜੁੜੇ ਹੋਣ ਦਾ ਖ਼ਦਸ਼ਾ
-ਨਕਲੀ ਸ਼ਰਾਬ ਦੇ ਤਸਕਰਾਂ ਵਿਰੁੱਧ ਪਟਿਆਲਾ ਪੁਲਿਸ ਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਵੱਲੋਂ ਵੱਡੀ ਕਾਰਵਾਈ
ਰਾਜਪੁਰਾ, (ਸੈਣੀ), 13 ਮਈ- ਨਕਲੀ ਤੇ ਜ਼ਹਿਰੀਲੀ ਸ਼ਰਾਬ ਵਿਰੁੱਧ ਪੰਜਾਬ ਦੀ ਲੜਾਈ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਇਸ ਲੜਾਈ ਤਹਿਤ ਮਹੱਤਵਪੂਰਨ ਕਦਮ ਚੁੱਕਦਿਆਂ ਪਟਿਆਲਾ ਜ਼ਿਲ੍ਹਾ ਪੁਲਿਸ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ 600 ਲੀਟਰ ਮੀਥਾਨੌਲ ਕੈਮੀਨਲ ਦੀ ਵੱਡੀ ਖੇਪ ਜ਼ਬਤ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਇਸ ਫੜੇ ਗਏ ਮੀਥਾਨੌਲ ਕੈਮੀਕਲ ਦੀ ਵਰਤੋਂ ਨਾਜਾਇਜ਼ ਸ਼ਰਾਬ ਦੇ ਉਤਪਾਦਨ ਵਿੱਚ ਕੀਤੇ ਜਾਣ ਦਾ ਸ਼ੱਕ ਹੈ। ਇਹ ਖੁਲਾਸਾ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਸ਼ੰਭੂ-ਬਨੂੜ ਰੋਡ ‘ਤੇ ਤੇਪਲਾ ਪੁਲਿਸ ਚੌਕੀ ਨੇੜੇ ਫੜੇ ਗਏ ਟਰੱਕ ਕੋਲ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਪਟਿਆਲਾ ਪੁਲਿਸ ਨੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਇਹ ਬਰਾਮਦਗੀ ਕੀਤੀ ਹੈ।
ਐਸ ਐਸ ਪੀ ਨੇ ਦੱਸਿਆ ਕਿ ਅੱਜ ਸਵੇਰੇ ਅੰਮ੍ਰਿਤਸਰ ਦੇ ਮਜੀਠਾ ਵਿਖੇ ਨਕਲੀ ਸ਼ਰਾਬ ਦੇ ਮੰਦਭਾਗੀ ਘਟਨਾ ਸਾਹਮਣੇ ਆਉਣ ਬਾਅਦ ਡੀਆਈਜੀ ਬਾਰਡਰ ਰੇਂਜ ਵੱਲੋਂ ਇਹ ਸੂਚਨਾ ਮਿਲੀ ਸੀ ਕਿ ਦਿੱਲੀ ਦੇ ਟਰਾਂਸਪੋਰਟ ਨਗਰ ਤੋਂ ਮੀਥਾਨੌਲ ਕੈਮੀਕਲ ਦੀ ਖੇਪ ਪੰਜਾਬ ਆ ਰਹੀ ਹੈ, ਇਸ ‘ਤੇ ਡੀਜੀਪੀ ਪੰਜਾਬ ਵੱਲੋਂ ਆਦੇਸ਼ ਮਿਲਣ ‘ਤੇ ਪਟਿਆਲਾ ਪੁਲਿਸ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ ਤੁਰੰਤ ਚੌਕਸੀ ਵਰਤਦੇ ਹੋਏ ਨਕਲੀ ਸ਼ਰਾਬ ਦੇ ਤਸਕਰਾਂ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ ਇਸ ਮੀਥਾਨੌਲ ਦੀ ਖੇਪ ਨੂੰ ਜ਼ਬਤ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਪੰਜਾਬ ਆ ਰਹੇ ਇਸ ਟਰੱਕ ਨੰਬਰ ਪੀ ਬੀ 10 ਐਚ 1577 ਨੂੰ ਤੇਪਲਾ ਨੇੜੇ ਘੇਰ ਕੇ ਤਲਾਸ਼ੀ ਦੌਰਾਨ ਬਾਕੀ ਹੋਰ ਬਹੁਤ ਸਾਰੇ ਸਾਮਾਨ ਵਿਚ ਲੁਕੋ ਕੇ ਰੱਖੇ ਹੋਏ ਤਿੰਨ ਡਰੰਮਾਂ ਵਿਚੋਂ ਇਹ 600 ਲਿਟਰ ਮੀਥਾਨੌਲ ਕੈਮੀਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਐਸ ਐਸ ਪੀ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਮੁਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੀਥਾਨੌਲ ਦੀ ਇਹ ਖੇਪ ਦਿੱਲੀ ਤੋਂ ਲਿਆਂਦੀ ਜਾ ਰਹੀ ਸੀ, ਜਿਸ ਦੇ ਤਾਰ ਮਜੀਠਾ ਨਕਲੀ ਸ਼ਰਾਬ ਨਾਲ ਜੁੜੇ ਹੋਣ ਹੋਏ ਸਨ ਅਤੇ ਜੇਕਰ ਇਹ ਅੱਗੇ ਆਪਣੇ ਸਥਾਨ ‘ਤੇ ਪਹੁੰਚ ਜਾਂਦੀ ਤਾਂ ਇਸ ਤੋਂ ਤਿਆਰ ਹੋਣ ਵਾਲੀ ਨਕਲੀ ਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਵੇਚਣ ਨਾਲ ਹੋਰ ਵੀ ਸੈਂਕੜੇ ਲੋਕਾਂ ਦੀ ਮੌਤ ਹੋ ਸਕਦੀ ਸੀ।
ਐਸ ਐਸ ਪੀ ਨੇ ਕਿਹਾ ਕਿ ਨਕਲੀ ਸ਼ਰਾਬ ਦੇ ਤਸਕਰਾਂ ਵਿਰੁੱਧ ਕੀਤੀ ਕਾਰਵਾਈ ਦੌਰਾਨ ਐਸ ਪੀ ਡੀ ਗੁਰਬੰਸ ਸਿੰਘ ਬੈਂਸ, ਡੀਐਸਪੀ ਹਰਮਨਜੀਤ ਸਿੰਘ ਚੀਮਾ, ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਜੇਸ਼ ਐਰੀ ਦੀ ਨਿਗਰਾਨੀ ਹੇਠ ਇਸ ਟੀਮ ਵਿੱਚ ਆਬਕਾਰੀ ਈਟੀਓ ਰੁਪਿੰਦਰਜੀਤ ਸਿੰਘ, ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ, ਆਬਕਾਰੀ ਇੰਸਪੈਕਟਰ ਹਰਜਿੰਦਰ ਸਿੰਘ, ਗੋਪਾਲ ਸ਼ਰਮਾ ਤੇ ਰਜਨੀਸ਼ ਕੁਮਾਰ ਸਮੇਤ ਆਬਕਾਰੀ ਪੁਲਿਸ ਤੇ ਤੇਪਲਾ ਚੌਕੀ ਇੰਚਾਰਜ ਜਜਵਿੰਦਰ ਸਿੰਘ ਸ਼ਾਮਲ ਸਨ।

Address

Rajpura

Telephone

+917009619909

Website

Alerts

Be the first to know and let us send you an email when Saini News Network posts news and promotions. Your email address will not be used for any other purpose, and you can unsubscribe at any time.

Contact The Business

Send a message to Saini News Network:

Share