26/10/2024
ਇੱਕ ਛੋਟੇ ਜਿਹੇ ਪਿੰਡ ਵਿੱਚ ਬਾਹਰਵਾਰ ਫਿਰਨੀ ਤੇ ਇੱਕ ਬਜ਼ੁਰਗ ਬੈਠਾ ਹੋਇਆ ਸੀ। ਸਵੇਰ ਦਾ ਵੇਲਾ ਸੀ। ਇੱਕ ਘੋੜਸਵਾਰ ਆਕੇ ਰੁਕਿਆ। ਉਸ ਘੋੜਸਵਾਰ ਨੇ ਬਜ਼ੁਰਗ ਨੂੰ ਕਿਹਾ, "ਮੈਂ ਇਸ ਪਿੰਡ ਵਿੱਚ ਰਹਿਣ ਦਾ ਫੈਸਲਾ ਕਰਕੇ ਆਇਆ ਹਾਂ। ਮੈ ਆਪਣਾ ਪੁਰਾਣਾ ਪਿੰਡ ਛੱਡ ਦਿੱਤਾ ਹੈ। ਕੀ ਤੁਸੀ ਦੱਸੋਂਗੇ ਕਿ ਇਸ ਪਿੰਡ ਦੇ ਲੋਕ ਕਿੱਦਾਂ ਦੇ ਨੇ?"
ਉਸ ਬਜ਼ੁਰਗ ਨੇ ਬੜੀ ਸਮਝਦਾਰੀ ਦੀ ਗੱਲ ਪੁੱਛੀ, "ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਇਹ ਦੱਸਾਂ ਕਿ ਇਸ ਪਿੰਡ ਵਿੱਚ ਰਹਿਣ ਵਾਲੇ ਲੋਕ ਕਿੱਦਾਂ ਦੇ ਨੇ, ਮੈਂ ਤੈਥੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਪਿੰਡ ਤੂੰ ਛੱਡ ਕੇ ਆਇਆ ਹੈਂ ਉਸ ਪਿੰਡ ਦੇ ਲੋਕ ਕਿਹੋ ਜਿਹੇ ਸਨ?"
ਘੋੜਸਵਾਰ ਨੇ ਕਿਹਾ, "ਬਜ਼ੁਰਗੋ! ਅਜਿਹਾ ਪ੍ਰਸ਼ਨ ਪੁੱਛਣ ਦਾ ਕੀ ਮਤਲਬ। ਉਹ ਬਜ਼ੁਰਗ ਬੋਲਿਆ, "ਜ਼ਰੂਰੀ ਹੈ ਕਿਉਂਕਿ ਅਜਿਹਾ ਪੁੱਛੇ ਬਿਨਾਂ ਮੇਰੇ ਲਈ ਤੇਰੇ ਪ੍ਰਸ਼ਨ ਦਾ ਉੱਤਰ ਦੇਣਾ ਅਸੰਭਵ ਹੈ।"
"ਮੈਨੂੰ ਦੱਸ ਕਿ ਜਿਹੜਾ ਪਿੰਡ ਤੂੰ ਤਿਆਗ ਕੇ ਆਇਆ ਹੈਂ, ਉਸ ਪਿੰਡ ਦੇ ਲੋਕ ਕਿਹੋ ਜਿਹੇ ਸਨ?"
ਘੋੜਸਵਾਰ ਕਹਿਣ ਲੱਗਿਆ, "ਉਸ ਪਿੰਡ ਦੇ ਲੋਕ ਬਹੁਤ ਦੁਸ਼ਟ ਤੇ ਬੁਰੇ ਸਨ। ਉਹਨਾਂ ਦਾ ਨਾਮ ਸੁਣਕੇ ਜਾਂ ਉਹਨਾਂ ਨੂੰ ਯਾਦ ਕਰਕੇ ਹੀ ਮੇਰਾ ਦਿਲ ਘ੍ਰਿਣਾ ਨਾਲ ਭਰ ਜਾਂਦਾ। ਉਹਨਾਂ ਲੋਕਾਂ ਨੇ ਮੇਰੀ ਜ਼ਿੰਦਗੀ 'ਚ ਜ਼ਹਿਰ ਘੋਲ ਦਿੱਤਾ। ਮੈਨੂੰ ਐਨਾਂ ਅਸ਼ਾਂਤ ਤੇ ਪੀੜਿਤ ਕਰ ਦਿੱਤਾ ਕਿ ਮੈਨੂੰ ਉਹ ਪਿੰਡ ਛੱਡਣਾ ਪਿਆ। ਉਹਨਾਂ ਨੂੰ ਤਾਂ ਯਾਦ ਕਰ ਕੇ ਹੀ ਮੇਰਾ ਦਿਲ ਨਫਰਤ ਨਾਲ ਭਰ ਜਾਂਦਾ ਹੈ।"
ਬਜ਼ੁਰਗ ਨੇ ਕਿਹਾ, "ਮਿੱਤਰ! ਤੂੰ ਕਿਸੇ ਹੋਰ ਪਿੰਡ ਚਲਾ ਜਾ।"
"ਇਸ ਪਿੰਡ ਦੇ ਲੋਕ ਤਾਂ ਤੇਰੇ ਪਹਿਲੇ ਪਿੰਡ ਨਾਲੋਂ ਵੀ ਜ਼ਿਆਦਾ ਬੁਰੇ ਹਨ। ਇਹ ਪਿੰਡ ਤੇਰੇ ਲਈ ਬਿਲਕੁਲ ਵੀ ਠੀਕ ਨਹੀ ਰਹੇਗਾ। ਮੈ ਸੱਤਰ ਸਾਲਾਂ ਤੋਂ ਇਸ ਪਿੰਡ 'ਚ ਰਹਿ ਰਿਹਾ ਹਾਂ ਤੇ ਇਸ ਪਿੰਡ ਦੇ ਸਾਰੇ ਲੋਕਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਬਹੁਤ ਬੁਰੇ ਹਨ।"
"ਤੇਰੇ ਪਿੰਡ ਦੇ ਲੋਕ ਜਿਹਨਾਂ ਨੂੰ ਤੂੰ ਬੁਰਾ ਕਹਿ ਰਿਹਾ ਹੈਂ ਉਹ ਤਾਂ ਇਹਨਾਂ ਦੇ ਸਾਹਮਣੇ ਨਾ ਮਾਤਰ ਈ ਬੁਰੇ ਹੋਣਗੇ। ਮੇਰੀ ਮੰਨ ਤੂੰ ਕਿਸੇ ਹੋਰ ਪਿੰਡ ਚਲਾ ਜਾ।"
ਉਹ ਘੋੜਸਵਾਰ ਅੱਗੇ ਚਲਾ ਗਿਆ।
ਸਬੱਬੀ ਉਸ ਘਟਨਾ ਤੋਂ ਕੁਝ ਕੁ ਚਿਰ ਬਾਅਦ ਉਸੇ ਫਿਰਨੀ 'ਤੇ ਉਸ ਬਜ਼ੁਰਗ ਕੋਲ ਇੱਕ ਬੈਲਗੱਡੀ ਆਕੇ ਰੁਕੀ। ਉਸ ਬੈਲਗੱਡੀ ਵਿੱਚ ਇੱਕ ਪਰਿਵਾਰ ਬੈਠਾ ਹੋਇਆ ਸੀ। ਉਸ ਪਰਿਵਾਰ ਦੇ ਮੁਖੀ ਨੇ ਵੀ ਬਜ਼ੁਰਗ ਨੂੰ ਕਿਹਾ ਕਿ ਉਹ ਆਪਣਾ ਪਿੰਡ ਛੱਡ ਕੇ ਆਏ ਹਨ ਤੇ ਹੁਣ ਇਸ ਪਿੰਡ ਵਿੱਚ ਰਹਿਣਾ ਚਾਹੁੰਦੇ ਹਨ। ਬਜ਼ੁਰਗ ਨੇ ਉਹੀ ਪ੍ਰਸ਼ਨ ਦੁਹਰਾਇਆ ਕਿ ਜਿਸ ਪਿੰਡ ਤੋਂ ਤੁਸੀਂ ਆਏ ਹੋ ਉਸ ਪਿੰਡ ਦੇ ਲੋਕ ਕਿੱਦਾਂ ਦੇ ਸਨ?
ਉਸ ਪਰਿਵਾਰ ਨੇ ਮੁਖੀ ਅੱਖਾਂ ਭਰ ਲਈਆਂ ਤੇ ਕਹਿਣ ਲੱਗਾ, "ਬਜ਼ੁਰਗੋ ਪੁੱਛੋ ਨਾ ਬੱਸ, ਉਹਨਾਂ ਲੋਕਾਂ ਦਾ ਨਾਮ, ਉਹਨਾਂ ਦਾ ਚੇਤਾ ਹੀ ਮੇਰੇ ਦਿਲ ਨੂੰ ਆਨੰਦ ਨਾਲ ਭਰ ਦਿੰਦੇ ਹਨ। ਉਹਨਾਂ ਵਰਗੇ ਭਲੇ ਲੋਕ ਸ਼ਾਇਦ ਹੀ ਇਸ ਧਰਤੀ 'ਤੇ ਕਿਧਰੇ ਮਿਲ ਸਕਦੇ ਹੋਣ। ਮੈਨੂੰ ਕਿਸੇ ਵੱਡੀ ਮਜ਼ਬੂਰੀ 'ਚ ਉਹਨਾਂ ਨੂੰ