
05/09/2025
https://www.facebook.com/share/p/172NET9nFV/
ਇਮਾਨਦਾਰੀ ਜ਼ਿੰਦਾ ਐ!
ਇਸ ਨੌਜਵਾਨ ਦਾ ਨਾਮ ਭਾਨੂੰ ਪ੍ਰਤਾਪ ਸਿੰਘ ਐ! ਨਿੱਜੀ ਤੌਰ ਤੇ ਕਦੇ ਮੈਂ ਮਿਲਿਆ ਨਹੀਂ ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਦਿੱਤੇ ਹੜ ਪੀੜਤਾਂ ਦੀ ਸਹਾਇਤਾ ਦੇ ਸੱਦੇ ਤੇ ਮੈਥੋਂ ਗਿਆਰਾਂ ਹਜ਼ਾਰ ਰੁਪਏ ਗਲਤੀ ਨਾਲ ਸਾਥੀ ਧਰਮਿੰਦਰ ਸਿੰਘ ਭੰਗੂ ਦੇ ਭੁਲੇਖੇ ਇਸਦੇ ਖਾਤੇ ਵਿੱਚ ਚਲੇ ਗਏ। ਮੈਂ ਫੋਨ ਕੀਤਾ ਤਾਂ ਚੋਬਰ ਨੇ ਫੋਨ ਹੋਲਡ ਤੇ ਰੱਖ, ਦੋ ਮਿੰਟ ਵਿੱਚ ਠਾਹ ਪੈਸੇ ਮੇਰੇ ਖਾਤੇ ਵਿੱਚ ਵਾਪਿਸ ਪਾ ਦਿੱਤੇ। ਇਹ ਨੌਜਵਾਨ ਚੰਡੀਗੜ੍ਹ ਏਅਰਪੋਰਟ ਤੇ ਕੰਮ ਕਰਦਾ ਐ ਆਪਣੇ ਕਿਸੇ ਪਿਛਲੇ ਸਫ਼ਰ ਦੌਰਾਨ ਮੈਂ ਕਿਸੇ ਸਮਾਨ ਦੀ ਖਰੀਦ ਲਈ ਇਸ ਨੌਜਵਾਨ ਨੂੰ ਪੇਮੈਂਟ ਕੀਤੀ ਹੋਈ ਸੀ। ਉਹ ਬੱਸ Banu ਨੂੰ Bhangu ਸਮਝ ਬਟਨ ਨੱਪਿਆ ਗਿਆ। ਧੰਨਵਾਦ ਇਸ ਨੌਜਵਾਨ ਦਾ ਇਮਾਨਦਾਰੀ ਦੀ ਮਿਸਾਲ ਬਣਨ ਲਈ। ਜਲਦ ਹੀ ਨਿੱਜੀ ਤੌਰ ਤੇ ਮਿਲਕੇ ਇਸ ਨੌਜਵਾਨ ਦਾ ਧੰਨਵਾਦ ਕਰਾਗਾਂ। ਸਟੋਰੀ ਪਾ ਰਿਹਾ ਤਾਂ ਜੋ ਹੋਰ ਨੌਜਵਾਨਾਂ ਲਈ ਇੱਕ ਮਿਸਾਲ ਬਣ ਸਕੇ।