
30/07/2023
ਪੰਜਾਬ ਜੰਮਿਆ, ਪੰਜਾਬ ਪਲ਼ਿਆ, ਪੰਜਾਬ ਪੜ੍ਹਿਆ, ਪਰ ਲਾਸ਼ ਪੰਜਾਬ ਨਹੀ ਜਾ ਸਕਦੀ, ਭਾਰਤ ਸਰਕਾਰ ਕਹਿੰਦੀ ਕਿ ਅਵਤਾਰ ਸਿੰਘ ਖੰਡਾ ਪੰਜਾਬ ਰਹਿੰਦਾ ਰਿਹਾ ਹੋਣ ਦਾ ਸਬੂਤ ਹੈਨੀ।
ਮਾਂ-ਧੀ ਨੇ ਘਰ ਦੇ ਚਿਰਾਗ ਨੂੰ ਅੰਤਿਮ ਵਿਦਾਇਗੀ ਦੇਣ ਆਉਣਾ ਸੀ, ਇੰਗਲੈਂਡ ਨੇ ਮਨ੍ਹਾਂ ਕਰ ਦਿੱਤਾ।
ਮਹਾਰਾਜਾ ਦਲੀਪ ਸਿੰਘ ਦੀ ਮੜ੍ਹੀ ‘ਤੇ ਫੁੱਲ ਚੜ੍ਹਾਉਣ ਵਾਲਾ ਕਿਸਮਤ ਵੀ ਓਹਦੇ ਵਰਗੀ ਲਿਖਾ ਲਿਆਇਆ।
ਪੰਥ ਨੇ ਤਾਂ ਓਹ ਸਮਾਂ ਵੀ ਦੇਖਿਆ ਜਦ ਜਿਗਰ ਦੇ ਟੋਟੇ ਬਿਨਾ ਕਫ਼ਨ ਲਾਵਾਰਿਸ ਕਹਿ ਕੇ ਸਾੜ ਦਿੱਤੇ ਗਏ। ਪਰਿਵਾਰ ਨੂੰ ਅੰਤਿਮ ਅਰਦਾਸ ਤੱਕ ਨਾ ਕਰਨ ਦਿੱਤੀ।
ਪੰਥ ਹੀ ਮਾਂ ਤੇ ਪੰਥ ਹੀ ਪਿਓ, ਭੈਣ, ਭਰਾ ਬਣਕੇ ਸਸਕਾਰ ਕਰੇਗਾ।
ਸਰਕਾਰਾਂ ਦਾ ਇਹ ਜ਼ਾਲਮ ਵਰਤਾਰਾ ਕੌਮ ‘ਚ ਹੋਰ ਸਪੱਸ਼ਟਤਾ ਲਿਆਵੇਗਾ।