The Electronic Media Press Club -Sangrur

The Electronic Media Press Club -Sangrur the electronic media club sangrur Vicky bhullar

Permanently closed.
ਬਹੁਤ ਦੁਖਦ,,,ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਕੰਬੋਜ ਦਾ ਰਾਤ ਹਨ੍ਹੇਰੀ ਵੇਲੇ ਕਵਰੇਜ ਕਰਦੇ ਹੋਏ ਹਾਦਸੇ ਚ ਹੋਈ ਮੌਤ।Rip
06/06/2024

ਬਹੁਤ ਦੁਖਦ,,,
ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਕੰਬੋਜ ਦਾ ਰਾਤ ਹਨ੍ਹੇਰੀ ਵੇਲੇ ਕਵਰੇਜ ਕਰਦੇ ਹੋਏ ਹਾਦਸੇ ਚ ਹੋਈ ਮੌਤ।
Rip

*ਸਾਬਕਾ ਡੀਐੱਸਪੀ ਸੇਖੋੰ ਤੇ ਪੱਤਰਕਾਰ ਭਾਈਚਾਰੇ ਵਿਚਾਲੇ ਵਿਵਾਦ ਭਖਿਆ**ਮੀਡੀਆ ਕਰਮੀਆਂ ਨਾਲ ਬਦਸਲੂਕੀ ਕਰਨ 'ਤੇ ਸੇਖੋੰ ਖਿਲਾਫ਼ ਡੀ.ਸੀ. ਨੂੰ ਦਿੱਤ...
08/05/2024

*ਸਾਬਕਾ ਡੀਐੱਸਪੀ ਸੇਖੋੰ ਤੇ ਪੱਤਰਕਾਰ ਭਾਈਚਾਰੇ ਵਿਚਾਲੇ ਵਿਵਾਦ ਭਖਿਆ*

*ਮੀਡੀਆ ਕਰਮੀਆਂ ਨਾਲ ਬਦਸਲੂਕੀ ਕਰਨ 'ਤੇ ਸੇਖੋੰ ਖਿਲਾਫ਼ ਡੀ.ਸੀ. ਨੂੰ ਦਿੱਤੀ ਸ਼ਿਕਾਇਤ*

*ਪੱਤਰਕਾਰ ਭਾਈਚਾਰੇ ਵੱਲੋੰ ਬਲਵਿੰਦਰ ਸੇਖੋੰ ਦੇ ਬਾਇਕਾਟ ਦਾ ਐਲਾਨ*

ਸੰਗਰੂਰ,7 ਮਈ (****)- ਪਿਛਲੇ ਦਿਨੀਂ ਧੂਰੀ ਵਿਖੇ ਲੋਕ ਸਭਾ ਚੋਣਾਂ ਸਬੰਧੀ 'ਡੇਲੀ ਪੋਸਟ' ਪੰਜਾਬੀ ਨਿਊਜ਼ ਚੈਨਲ ਵੱਲੋੰ ਆਮ ਜਨਤਾ ਤੇ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਦੇ ਕਰਵਾਏ ਗਏ ਡਿਬੇਟ ਪ੍ਰੋਗਰਾਮ ਦੌਰਾਨ ਸਾਬਕਾ DSP ਬਲਵਿੰਦਰ ਸੇਖੋੰ ਤੇ ਉਸਦੇ ਸਾਥੀਆਂ ਵੱਲੋੰ ਚੈਨਲ ਦੀ ਟੀਮ ਨਾਲ ਬਦਸਲੂਕੀ ਕਰਨ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਸੇਖੋੰ ਦੀ ਇਸ ਹਰਕਤ ਦਾ ਗੰਭੀਰ ਨੋਟਿਸ ਲੈੰਦਿਆਂ ਪੱਤਰਕਾਰ ਭਾਈਚਾਰੇ ਨੇ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਮਾਮਲੇ ਸਬੰਧੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਪੱਤਰਕਾਰ ਭਾਈਚਾਰੇ ਨੇ ਬਲਵਿੰਦਰ ਸੇਖੋੰ ਦਾ ਪੂਰਨ ਬਾਇਕਾਟ ਕਰਨ ਦਾ ਫੈਸਲਾ ਲਿਆ ਹੈ।
*ਕੀ ਹੈ ਪੂਰਾ ਮਾਮਲਾ*:- ਦੱਸ ਦੱਸਈਏ ਕਿ ਉਕਤ ਚੈਨਲ ਵੱਲੋੰ ਧੂਰੀ ਵਿਖੇ ਇੱਕ ਡਿਬੇਟ ਪ੍ਰੋਗਰਾਮ ਕੀਤਾ ਸੀ ਜਿਸਨੂੰ ਕਵਰ ਕਰਨ ਲਈ ਚੈਨਲ ਵੱਲੋਂ ਸੀਨੀਅਰ ਜਰਨਾਲਿਸਟ ਸੁਮਨ ਜੇਤਲੀ ਸਮੇਤ ਸਥਾਨਕ ਬਿਉਰੋ/ਪੱਤਰਕਾਰ ਰਾਜੀਵ ਸ਼ਰਮਾ ਪਹੁੰਚੇ ਹੋਏ ਸਨ। ਚੈਨਲ ਦੀ ਪਾਲਿਸੀ ਅਨੁਸਾਰ ਡਿਬੇਟ ਦਾ ਹਿੱਸਾ ਸਿਰਫ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰ ਜਾਂ ਆਮ ਜਨਤਾ ਬਣ ਸਕਦੀ ਸੀ ਪਰ ਮੌਕੇ 'ਤੇ ਆਪਣੇ ਆਪ ਨੂੰ ਉਮੀਦਵਾਰ ਕਹਿ ਰਹੇ ਸਾਬਕਾ DSP ਬਲਵਿੰਦਰ ਸੇਖੋਂ ਵੀ ਆਪਣੀ ਟੀਮ ਨਾਲ ਪਹੁੰਚ ਗਏ ਤੇ ਖੁੱਦ ਕੈਮਰੇ ਅੱਗੇ ਬੋਲਣ ਦੀ ਜਿੱਦ ਕਰਨ ਲੱਗੇ ਜਦੋਂਕਿ ਚੈਨਲ ਦੀ ਟੀਮ ਵੱਲੋਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੇਖੋੰ ਚੈਨਲ ਦੇ ਨੁਮਾਇੰਦਿਆਂ ਨਾਲ ਬਦਤਮੀਜੀ 'ਤੇ ਉੱਤਰ ਆਏ ਤੇ ਬਿਨ੍ਹਾਂ ਵਜਾ ਸ਼ੋਰ ਮਚਾਉੰਦਿਆਂ 'ਡੇਲੀ ਪੋਸਟ' ਚੈਨਲ ਤੇ ਉਸਦੇ ਪੱਤਰਕਾਰਾਂ ਨੂੰ ਵਿਕਾਊ ਦੱਸਦੇ ਹੋਏ ਮਾਹੌਲ ਤੇ ਡਿਬੇਟ ਨੂੰ ਖਰਾਬ ਕੀਤਾ। ਇੱਥੇ ਹੀ ਬੱਸ ਨਹੀੰ ਬਾਅਦ ਵਿੱਚ ਬਲਵਿੰਦਰ ਸੇਖੋੰ ਦੇ ਸਾਥੀਆਂ ਦੇ ਵੱਲੋੰ ਮੌਕੇ 'ਤੇ ਬਣਾਈ ਗਈ ਵੀਡੀਓ ਨੂੰ ਬਲਵਿੰਦਰ ਸੇਖੋਂ ਨੇ ਆਪਣੇ ਫੇਸਬੁੱਕ ਪੇਜ 'ਤੇ ਅੱਪਲੋਡ ਕਰ ਦਿੱਤ ਤੇ ਉਸ ਵਿੱਚ ਮਹਿਲਾ ਪੱਤਰਕਾਰ ਸੁਮਨ ਜੇਤਲੀ ਤੇ ਸੰਗਰੂਰ ਤੋਂ ਪੱਤਰਕਾਰ ਰਾਜੀਵ ਸ਼ਰਮਾਂ ਭਵਾਨੀਗੜ੍ਹ ਸਮੇਤ ਚੈਨਲ ਡੇਲੀ ਪੋਸਟ ਨੂੰ ਟਾਰਗੇਟ ਕਰਕੇ ਵਿਕਾਊ ਮੀਡੀਆ ਲਿਖਿਆ ਗਿਆ। ਜਿਸ ਨਾਲ ਮਹਿਲਾ ਪੱਤਰਕਾਰ ਸੁਮਨ ਜੇਤਲੀ ਤੇ ਰਾਜੀਵ ਸ਼ਰਮਾਂ ਦੀ ਸੋਸ਼ਲ ਮੀਡੀਆ 'ਤੇ ਬਿਨ੍ਹਾਂ ਕਿਸੇ ਗਲਤੀ ਦੇ ਬਦਨਾਮੀ ਹੋ ਰਹੀ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਪੱਤਰਕਾਰ ਭਾਈਚਾਰੇ ਦੇ ਇੱਕ ਵਫ਼ਦ ਵੱਲੋੰ ਸਾਬਕਾ DSP ਬਲਵਿੰਦਰ ਸੇਖੋਂ ਖ਼ਿਲਾਫ਼ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਅਤੇ ਮਾਮਲੇ ਵਿੱਚ ਬਲਵਿੰਦਰ ਸੇਖੋਂ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ। ਓਧਰ, ਪੱਤਰਕਾਰ ਭਾਈਚਾਰੇ ਨੇ ਦੱਸਿਆ ਕਿ ਸ਼ਿਕਾਇਤ ਦੇਣ ਤੋੰ ਪਹਿਲਾਂ ਬਲਵਿੰਦਰ ਸੇਖੋਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪੂਰਾ ਮਾਮਲਾ ਸਮਝਾਉਂਦੇ ਹੋਏ ਉਨ੍ਹਾਂ ਵੱਲੋੰ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀ ਗਲਤ ਵੀਡੀਓ ਨੂੰ ਡਿਲੀਟ ਕਰਨ ਸਬੰਧੀ ਆਖਿਆ ਗਿਆ ਸੀ ਪਰੰਤੂ ਉਨ੍ਹਾਂ ਵੱਲੋਂ ਵੀਡੀਓ ਨੂੰ ਹਟਾਇਆ ਨਹੀੰ ਗਿਆ। ਮਾਮਲੇ ਸਬੰਧੀ ਪੱਤਰਕਾਰ ਭਾਈਚਾਰੇ ਨੇ ਬਲਵਿੰਦਰ ਸੇਖੋਂ ਦਾ ਪੂਰਨ ਤੌਰ 'ਤੇ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।

ਪੱਤਰਕਾਰ ਇਕਬਾਲ ਸਿੰਘ ਨੂੰ ਉਨਾਂ ਦੇ ਜਨਮਦਿਨ ਤੇ ਲੱਖ ਲੱਖ ਵਧਾਈਆਂ।
15/01/2024

ਪੱਤਰਕਾਰ ਇਕਬਾਲ ਸਿੰਘ ਨੂੰ ਉਨਾਂ ਦੇ ਜਨਮਦਿਨ ਤੇ ਲੱਖ ਲੱਖ ਵਧਾਈਆਂ।

ਮੀਡੀਆ ਕਵਰੇਜ।
08/01/2024

ਮੀਡੀਆ ਕਵਰੇਜ।

ਕਲੱਬ ਨੇ ਪੱਤਰਕਾਰ ਅਨਿਲ ਜੈਨ ਨੂੰ ਕੀਤਾ ਸਨਮਾਨਤਲਹਿਰਾਗਾਗਾ ---- ਪੰਜਾਬ ਸਪੋਰਟਸ ਕਲੱਬ ਲਹਿਰਾਗਾਗਾ ਵਲੋਂ ਪ੍ਰਧਾਨ ਗੁਰਲਾਲ ਸਿੰਘ ਦੀ ਅਗਵਾਈ ਹੇਠ ...
07/01/2024

ਕਲੱਬ ਨੇ ਪੱਤਰਕਾਰ ਅਨਿਲ ਜੈਨ ਨੂੰ ਕੀਤਾ ਸਨਮਾਨਤ
ਲਹਿਰਾਗਾਗਾ
---- ਪੰਜਾਬ ਸਪੋਰਟਸ ਕਲੱਬ ਲਹਿਰਾਗਾਗਾ ਵਲੋਂ ਪ੍ਰਧਾਨ ਗੁਰਲਾਲ ਸਿੰਘ ਦੀ ਅਗਵਾਈ ਹੇਠ ਅਨਿਲ ਜੈਨ ਨੂੰ ਇਲੈਕਟ੍ਰਾਨਿਕ ਮੀਡੀਆ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਲੱਬ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਕਿਹਾ,ਕਿ ਲਹਿਰਾਗਾਗਾ ਅਤੇ ਸਮੁੱਚੇ ਹਲਕੇ ਨੂੰ ਮਾਨ ਮਹਿਸੂਸ ਹੋਇਆ ਕਿ ਅਨਿਲ ਜੈਨ ਇਲੈਕਟ੍ਰੋਨਿਕ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਬਣ ਗਏ ਹਨ। ਉਨਾਂ ਕਿਹਾ ਕਿ ਅਨਿਲ ਜੈਨ ਪਹਿਲਾਂ ਵੀ ਹਲਕੇ ਦੀਆਂ ਸਮੱਸਿਆਵਾਂ ਟੀਬੀ ਚੈਨਲਾਂ ਰਾਹੀਂ ਸਰਕਾਰ ਦੇ ਧਿਆਨ ਗੋਚਰੇ ਲਿਆ ਰਹੇ ਹਨ ਅਤੇ ਹੁਣ ਵੀ ਇਸ ਹਲਕੇ ਦੀਆਂ ਸਮੱਸਿਆਵਾਂ ਨੂੰ ਟੀਬੀ ਮਾਧਿਅਮ ਰਾਹੀਂ ਉਭਾਰਦਿਆਂ ਸਰਕਾਰ ਤੱਕ ਪਹੁੰਚਾਉਣਗੇ।ਇਸ ਸਮੇਂ ਮੀਡੀਆ ਦੇ ਨਵ ਨਿਯੁਕਤ ਜ਼ਿਲਾ ਪ੍ਰਧਾਨ ਅਨਿਲ ਜੈਨ ਨੇ ਕਿਹਾ ਕਿ ਪ੍ਰਧਾਨ ਬਣਨ ਉਪਰੰਤ ਜਿੱਥੇ ਹੁਣ ਮੇਰੀ ਸਾਰੇ ਜਿਲੇ ਪ੍ਰਤੀ ਜਿੰਮੇਵਾਰੀ ਬਣ ਗਈ ਹੈ, ਉੱਥੇ ਹੀ ਮੈਂ ਲਹਿਰਾ ਹਲਕੇ ਦੀ ਵਿਸ਼ੇਸ਼ ਤੌਰ ਤੇ ਸੇਵਾ ਨੂੰ ਪਹਿਲ ਦੇਵਾਂਗਾ। ਇਸ ਮੌਕੇ ਬਿੰਦਰ ਗੋਇਲ ਵਾਇਸ ਪ੍ਰਧਾਨ, ਜਗਮਿੰਦਰ ਸਿੰਘ, ਨਿਸ਼ੂ ਚੀਮਾ, ਬਾਬਾ ਗੁਰਤੇਜ ਸਿੰਘ ,ਸਿੰਕਦਰ ਖ਼ਾਨ,ਮਨਜੀਤ ਸਟੂਡੀਓ, ਬੰਟੀ ਖੀਪਲ, ਪਿ੍ਸ ਮੁਜਾਲ, ਮਾਸਟਰ ਪ੍ਰਦੀਪ ਕੁਮਾਰ, ਪੱਤਰਕਾਰ ਅਸ਼ੋਕ ਕੁਮਾਰ,ਸ਼ੰਭੂ ਗੋਇਲ, ਗੁਰਦਰਸ਼ਨ ਸਿੰਘ ਸਮੇਤ ਹੋਰ ਵੀ ਪੰਜਾਬ ਸਪੋਰਟਸ ਕਲੱਬ ਦੇ ਆਗੂ ਅਤੇ ਅਹੁਦੇਦਾਰ ਮੌਜੂਦ ਸਨ।

The Electronic Media Press Club -Sangrur ਦੇ ਚੇਅਰਮੈਨ  ਕੁਲਵੀਰ ਸਿੰਘ ਨਮੋਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
07/01/2024

The Electronic Media Press Club -Sangrur ਦੇ ਚੇਅਰਮੈਨ ਕੁਲਵੀਰ ਸਿੰਘ ਨਮੋਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

ਦਾ ਇਲੈਕਟਰੋਨਿਕ ਮੀਡੀਆ ਪ੍ਰੈੱਸ ਕਲੱਬ ਸੰਗਰੂਰ ਦੀ ਨਵੇਂ ਵਰ੍ਹੇ ਦੀ ਹੋਈ ਚੋਣ ਏਬੀਪੀ ਨਿਊਜ਼ ਦੇ ਪੱਤਰਕਾਰ ਅਨਿਲ ਜੈਨ ਬਣੇ ਪ੍ਰਧਾਨ।
04/01/2024

ਦਾ ਇਲੈਕਟਰੋਨਿਕ ਮੀਡੀਆ ਪ੍ਰੈੱਸ ਕਲੱਬ ਸੰਗਰੂਰ ਦੀ ਨਵੇਂ ਵਰ੍ਹੇ ਦੀ ਹੋਈ ਚੋਣ ਏਬੀਪੀ ਨਿਊਜ਼ ਦੇ ਪੱਤਰਕਾਰ ਅਨਿਲ ਜੈਨ ਬਣੇ ਪ੍ਰਧਾਨ।

*Congratulations on press day*National Press Day is celebrated every year on November 16 to commemorate the establishmen...
16/11/2023

*Congratulations on press day*
National Press Day is celebrated every year on November 16 to commemorate the establishment of the Press Council of India which was formed in 1966. National Press Day is the symbol of a free and responsible press in India as the Press Council Of India acts as a moral watchdog for the media

Address

Sangrur

Telephone

+18146091666

Website

Alerts

Be the first to know and let us send you an email when The Electronic Media Press Club -Sangrur posts news and promotions. Your email address will not be used for any other purpose, and you can unsubscribe at any time.

Contact The Business

Send a message to The Electronic Media Press Club -Sangrur:

Share