
17/09/2025
ਪਟਿਆਲਾ ਤੋਂ ਵੱਡੀ ਖ਼ਬਰ – ਜੇਲ੍ਹ ਚ ਹੋਏ ਹਮਲੇ ਦੌਰਾਨ ਜਖਮੀ ਹੋਣ ਵਾਲੇ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੀ ਹੋਈ ਮੌਤ।
10 ਸਤੰਬਰ ਨੂੰ ਸੰਦੀਪ ਸਿੰਘ ਸਨੀ ਵੱਲੋਂ ਜੇਲ੍ਹ ਵਿੱਚ ਫਰਜ਼ੀ ਮੁਕਾਬਲੇ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪੁਲਿਸ ਅਧਿਕਾਰੀਆਂ ’ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਪੂਰਵ ਇੰਸਪੈਕਟਰ ਸੂਬਾ ਸਿੰਘ ਦੀ ਰਾਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਹੈ।